|
ਸੈਨੇਟ ਦਾ
ਸ਼ੇਰ ਤੇ ਖੱਬੇਪੱਖੀ ਉਦਾਰਵਾਦੀ
ਨੀਤੀਆਂ ਦਾ ਥੰਮ ਸੀ ਸੈਨੇਟਰ ਐਡਵਰਡ ਕੈਨੇਡੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਨੇਟਰ
ਐਡਵਰਡ ਕੈਨੇਡੀ ਦੀ ਦਿਮਾਗ ਦੇ ਕੈਂਸਰ ਨਾਲ
ਹੋਈ
ਮੌਤ ਦੀ ਖ਼ਬਰ ਸਾਰੇ ਸੰਸਾਰ ਵਿਚ ਫੈਲ ਗਈ,
ਸਾਰੇ ਟੀ ਵੀ ਚੈਨਲ
ਸੈਨੇਟਰ ਕੈਨੇਡੀ ਦੀ ਮੌਤ ਬਾਰੇ ਵਿਸ਼ੇਸ਼
ਪ੍ਰੋਗਰਾਮ ਪੇਸ਼ ਕਰ ਰਹੇ ਹਨ।
ਉਨ੍ਹਾਂ
ਦਾ ਜਨਮ 1932
ਵਿਚ ਹੋਇਆ।
ਉਹ ਮੈਸੇਚਿਊਟਸ ਸਟੇਟ ਦੇ ਮਸ਼ਹੂਰ ਸ਼ਹਿਰ ਬੋਸਟਨ ਵਿਚ ਅਮਰੀਕਾ ਦੇ ਇਕ ਬਹੁਤ ਹੀ ਜਾਣੇ
ਪਛਾਣੇ
ਤੇ ਅਮੀਰ ਪਰਿਵਾਰ
ਵਿਚ ਜਨਮੇ,
ਉਹ ਉਨ੍ਹਾਂ ਦੇ ਪਿਤਾ ਜੋਸਫ਼ ਕੈਨੇਡੀ ਦੇ ਚਾਰ ਲੜਕਿਆਂ
ਵਿਚੋਂ ਸਭ ਤੋਂ
ਛੋਟੇ ਸਨ।
ਉਹ 77
ਵਰ੍ਹਿਆਂ ਦੇ ਸਨ।
ਉਨ੍ਹਾਂ ਦੇ
ਤਿੰਨ ਭਰਾ ਜਵਾਨੀ ਵਿਚ ਹੀ ਮਰ ਗਏ ਸਨ,
ਉਨ੍ਹਾਂ ਦੇ ਸਭ
ਤੋਂ
ਵੱਡੇ
ਭਰਾ ਜੋਸਫ਼ ਦੂਜੇ ਵਿਸ਼ਵ
ਯੁੱਧ ਵਿਚ ਜਰਮਨ ਦੀ ਰੌਕਟ ਬੇਨ
`ਤੇ
ਬੰਬਾਰੀ ਕਰਦਿਆਂ ਮਾਰੇ ਗਏ ਸਨ।
ਉਹ ਨੇਵੀ ਦੇ ਪਾਇਲਟ ਸਨ
।
ਉਨ੍ਹਾਂ
ਦੇ ਦੂਜੇ
ਭਰਾ ਜੌਹਨ
ਕੈਨੇਡੀ ਅਮਰੀਕਾ
`ਚ
1963
ਵਿਚ ਕਤਲ ਕਰ ਦਿੱਤੇ
ਗਏ ਸਨ
।1968
ਵਿਚ ਉਨ੍ਹਾਂ ਦੇ ਤੀਸਰੇ ਭਰਾ ਰੌਬਰਟ ਕੈਨੇਡੀ ਕਤਲ ਕਰ ਦਿੱਤੇ ਗਏ।
ਇਹ ਪਰਿਵਾਰ ਵਿਚ ਬਹੁਤ
ਸਾਰੇ
ਲੋਕ ਉੱਚੀਆਂ ਪਦਵੀਆਂ
`ਤੇ
ਪਹੁੰਚੇ,
ਉਨ੍ਹਾਂ
ਦੇ ਪਿਤਾ
ਜੌਸਫ਼ ਕੈਨੇਡੀ 1937
ਤੋਂ
1940
ਤੱਕ ਅਮਰੀਕਾ ਦੇ ਇੰਗਲੈਂਡ
ਵਿਚ
ਅੰਬੈਸਡਰ ਰਹੇ।
ਉਹ
ਪ੍ਰਧਾਨ ਫਰੈਂਕਲਿਨ
ਰੂਜਵੈਲਟ ਦੇ
ਬਹੁਤ
ਹੀ ਕਰੀਬੀ ਦੋਸਤ ਸਨ,
ਬਹੁਤੇ ਲੋਕਾਂ ਦਾ ਖਿਆਲ ਹੈ ਕਿ
ਅੰਬੈਸਡਰ ਜੋਸ਼
ਕੈਨੇਡੀ ਹੀ ਇੰਗਲੈਂਡ ਦੇ ਹੱਕ ਵਿਚ ਅਤੇ ਜਰਮਨੀ
ਦੇ
ਵਿਰੁੱਧ ਦੂਜੇ
ਸੰਸਾਰਿਕ ਯੁੱਧ ਵਿਚ ਸ਼ਾਮਲ ਹੋਣ ਲਈ ਜਿੰਮੇਵਾਰ ਸਨ।
ਜੌਹਨ ਕੈਨੇਡੀ ਅਮਰੀਕਾ ਦੇ ਆਧੁਨਿਕ ਯੁੱਗ ਦੇ ਹਰਮਨਪਿਆਰੇ
ਪ੍ਰਧਾਨ ਸਮਝੇ
ਜਾਂਦੇ ਸਨ।
ਰੌਬਰਟ ਕੈਨੇਡੀ ਸੈਨੇਟਰ ਸਨ ਅਤੇ ਅਮਰੀਕਾ ਦੇ ਅਟਾਰਨੀ ਜਨਰਲ ਬਣੇ।
ਸੈਨੇਟਰ ਐਡਵਰਡ ਕੈਨੇਡੀ ਹਾਰਵਰਡ
ਯੂਨੀਵਰਸਿਟੀ
ਤੋਂ ਗਰੈਜੂਏਟ ਹੋਏ ਅਤੇ ਫਿਰ ਯੂਨੀਵਰਸਿਟੀ ਆਫ ਵਰਜੀਨੀਆ ਲਾਅ ਸਕੂਲ
ਤੋਂ
1959
ਵਿਚ ਲਾਅ ਦੀ ਡਿਗਰੀ ਲੈ ਕੇ 1962
ਵਿਚ ਅਮਰੀਕਾ
ਦੀ
ਮੈਸੇਚਿਊਟਸ ਸਟੇਟ ਤੋਂ
ਸੈਨੇਟਰ ਬਣੇ,
ਉਹ ਸਭ ਤੋਂ ਛੋਟੀ ਉਮਰ ਵਿਚ ਹੀ
ਸੈਨੇਟਰ ਬਣੇ।
ਉਨ੍ਹਾਂ
ਦੀ ਉਮਰ ਸਿਰਫ਼ 30 ਸਾਲ ਦੀ ਸੀ ਅਤੇ ਅਮਰੀਕਨ ਕਾਨੂੰਨ ਮੁਤਾਬਕ ਘੱਟੋ ਘੱਟ ਉਮਰ 30
ਸਾਲ ਹੋਣੀ ਚਾਹੀਦੀ ਹੈ।
1969
ਤੋਂ
1971
ਤੱਕ ਉਹ
ਸੈਨੇਟ
ਵਿਚ
ਡੈਮੋਕ੍ਰੇਟਿਕ
ਪਾਰਟੀ ਦੇ ਵਿੱਪ ਰਹੇ।
1979
ਤੋਂ
1981
ਤੱਕ ਉਹ ਸੈਨੇਟ ਦੀ ਜੁਡੀਸ਼ੀਰੀ ਕਮੇਟੀ ਦੇ ਚੇਅਰਮੈਨ ਰਹੇ।
1987
ਤੋਂ
1995
ਤੱਕ ਉਹ ਲੇਬਰ ਤੇ ਹਿਊਮਨ ਰਿਸੋਰਸਿਸ ਕਮੇਟੀ ਦੇ ਚੇਅਰਮੈਨ ਰਹੇ।
ਉਹ ਲਗਾਤਾਰ 47 ਸਾਲ
ਸੈਨੇਟਰ ਰਹੇ,
ਉਨ੍ਹਾਂ
ਨੂੰ
‘ਲਾਇਨ
ਆਫ਼ ਸੈਨੇਟ`
ਸੈਨੇਟ ਦਾ
ਸ਼ੇਰ
ਕਿਹਾ
ਜਾਂਦਾ
ਸੀ।
ਸੈਨੇਟ ਵਿਚ ਉਨ੍ਹਾਂ
ਨੇ
ਹਮੇਸ਼ਾ
ਖੱਬੇਪੱਖੀ ਅਤੇ ਉਦਾਰਵਾਦੀ ਨੀਤੀਆਂ ਨੂੰ
ਪ੍ਰੋਤਸ਼ਾਹਤ ਕੀਤਾ।
ਉਸ ਨੇ ਗਰੀਬਾਂ ਲਈ ਜ਼ਿਆਦਾ ਸਰਕਾਰੀ
ਖਰਚ ਕਰਨ ਲਈ ਜ਼ੋਰ ਦਿੱਤਾ।
ਇਸੇ ਤਰ੍ਹਾਂ
ਘੱਟ ਗਿਣਤੀਆਂ,
ਮਜ਼ਦੂਰ ਜਮਾਤ ਅਤੇ ਹੋਰ ਸਮਾਜ ਦੇ ਪਛੜੇ ਵਰਗਾਂ
ਦੀ ਸਹਾਇਤਾ ਕਰਨ
`ਤੇ
ਜ਼ੋਰ ਦਿੱਤਾ।
ਉਨ੍ਹਾਂ
ਨੇ ਮਜ਼ਦੂਰੀ ਲਈ ਘੱਟ ਤੋਂ ਘੱਟ ਉਜਰਤ ਲਈ ਕਾਨੂੰਨ ਪਾਸ ਕਰਵਾਏ।
ਉਨ੍ਹਾਂ ਦਾ ਸੁਪਨਾ ਸੀ ਕਿ ਸਾਰੇ ਅਮਰੀਕਨਾਂ
ਲਈ ਸਿਹਤ ਸੰਭਾਲ ਵਿਵਸਥਾ ਉਪਲਬਧ ਕਰਵਾਈ
ਜਾਵੇ।
ਅੱਜ ਅਮਰੀਕਾ
ਦਾ
ਪ੍ਰਧਾਨ ਇਕ ਕਾਲਾ
ਆਦਮੀ ਬਣ ਗਿਆ ਹੈ।
ਉਹ ਵੀ ਸੈਨੇਟਰ ਐਡਵਰਡ ਕੈਨੇਡੀ
ਦੀ
ਮਿਹਰਬਾਨੀ
ਕਰਕੇ ਹੋਇਆ ਹੈ।
ਉਹ ਕਲਿੰਟਨ ਪਰਿਵਾਰ
ਦੇ ਬਹੁਤ
ਨੇੜੇ ਸਨ,
ਪ੍ਰੰਤੂ ਉਨ੍ਹਾਂ ਨੇ ਆਪਣੀ ਹਮਾਇਤ ਓਬਾਮਾ ਨੂੰ ਦੇ ਦਿੱਤੀ
।
ਸ੍ਰੀਮਤੀ
ਹਿਲੇਰੀ ਕਲਿੰਟਨ ਬਹੁਤ ਨਾਰਾਜ਼ ਹੋਏ,
ਪ੍ਰੰਤੂ ਇਹ ਸੈਨੇਟਰ ਕੈਨੇਡੀ
ਦੀ
ਸਹਾਇਤਾ ਹੀ ਸੀ ਜਿਸ ਨੇ ਡੈਮੋਕ੍ਰੇਟਿਕ ਪਾਰਟੀ ਦੀ
ਪ੍ਰਾਇਮਰੀ ਪ੍ਰਧਾਨਗੀ ਚੋਣ ਦਾ ਪਾਸਾ ਪਰਤ ਦਿੱਤਾ।
ਉਨ੍ਹਾਂ ਦੀ
ਹਮਾਇਤ ਤੋਂ ਪਹਿਲਾਂ
ਹਿਲੇਰੀ
ਕਲਿੰਟਨ ਦੇ ਜਿੱਤਣ ਦੀ
ਪੂਰੀ
ਉਮੀਦ
ਸੀ।
ਉਹ ਆਪ ਪ੍ਰਧਾਨ ਨਹੀਂ ਬਣ ਸਕੇ ਭਾਵੇਂ
ਕਿ
ਦੂਜਿਆਂ ਨੂੰ ਪ੍ਰਧਾਨ ਬਣਾਉਣ ਵਿਚ ਸਹਾੀ ਹੋਏ।
ਇਸ ਦਾ ਕਾਰਨ 1969
ਵਿਚ
ਹੋਇਆ ਇਕ
ਕਾਰ
ਹਾਦਸਾ ਸੀ,
ਇਹ ਚਾਪਕਿਊਡਿਕ ਨਾਂ
ਦੇ ਟਾਪੂ
`ਤੇ
ਵਾਪਰਿਆ।
ਉਹ ਕਾਰ ਚਲਾ ਰਹੇ ਸਨ ਤੇ
ਕਾਰ
ਝੀਲ ਵਿਚ
ਡਿੱਗ ਪਈ,
ਉਹ
ਨਿਕਲ ਆਏ
ਪ੍ਰੰਤੂ
ਉਨ੍ਹਾਂ ਨਾਲ ਬੈਠੀ ਕੁੜੀ
ਮੈਰੀ ਜੋ
ਡੁੱਬ ਕੇ ਮਰ ਗਈ
।
ਕਈ ਘੰਟੇ ਉਨ੍ਹਾਂ
ਨੇ ਇਸ ਹਾਦਸੇ
ਬਾਰੇ ਕਿਸੇ ਨੂੰ ਨਹੀਂ
ਦੱਸਿਆ,
ਬਹੁਤ
ਸਾਰੇ
ਲੋਕਾਂ ਨੂੰ ਇਹ ਸ਼ੱਕ ਹੋ ਗਿਆ ਕਿ ਉਨ੍ਹਾਂ
ਨੇ ਇਸ ਕੁੜੀ
ਨੂੰ
ਜਾਣਬੁੱਝ
ਕੇ
ਮਾਰਿਆ ਹੈ।
ਜਦੋਂ
1980
ਵਿਚ ਡੈਮੋਕ੍ਰੇਟਿਕ ਪਾਰਟੀ ਦੀ
ਪ੍ਰਧਾਨਗੀ ਲਈ
ਪ੍ਰਾਇਮਰੀ ਚੋਣ ਲਈ ਉਹ ਉਮੀਦਵਾਰ ਬਣੇ ਤਾਂ ਲੋਕਾਂ ਨੇ ਚਾਪਕਿਊਡਿਕ
ਟਾਪੂ ਦੇ ਹਾਦਸੇ ਦੀਆਂ ਗੱਲਾਂ
ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਸ ਲਈ ਉਹ ਚੋਣ ਨਾ
ਜਿੱਤ ਸਕੇ ਅਤੇ
ਦੁਬਾਰਾ ਫਿਰ ਪ੍ਰਧਾਨਗੀ ਦੀ ਚੋਣ ਲਈ ਉਮੀਦਵਾਰ ਨਹੀਂ
ਬਣੇ।
ਅਮਰੀਕਾ ਦੇ ਇਤਿਹਾਸ ਵਿਚ ਸ਼ਾਇਦ ਦੋ ਸੈਨੇਟਰ ਸਭ ਤੋਂ
ਵੱਧ ਮਸ਼ਹੂਰ ਹੋਏ।
ਸੈਨੇਟਰ ਐਡਵਰਡ ਕੈਨੇਡੀ ਇਕ ਖੱਬੇਪੱਖੀ ਤੇ ਉਦਾਰਵਾਦੀ
ਵਿਚਾਰਾਂ ਵਾਲੇ ਹੋਏ ਅਤੇ
ਸੈਨੇਟਰ ਜੋਸਫ਼ ਮਕਾਰਥੀ ਕੱਟੜ ਸੱਜੇਪੱਖੀ ਵਜੋਂ।
ਸੈਨੇਟਰ ਮਕਾਰਥੀ ਨੇ
1950
ਵੇਲੇ
ਅਮਰੀਕਾ ਵਿਚ ਆਪਣੇ ਕੱਟੜ
ਸੱਜੇਪੱਖੀ
ਵਿਚਾਰਾਂ ਨਾਲ ਮਾਹੌਲ ਪੈਦਾ ਕਰ ਦਿੱਤਾ ਕਿ ਇਸ ਨਾਲ ਲੱਖਾਂ
ਬੇਕਸੂਰ
ਲੋਕਾਂ
ਦੇ ਕੈਰੀਅਰ ਤਬਾਹ ਹੋ ਗਏ।
ਉਹ ਕਹਿੰਦੇ ਸਨ ਕਿ ਕਮਿਊਨਿਸਟਾਂ ਨੇ ਸਾਜ਼ਿਸ਼ ਕਰਕੇ ਅਮਰੀਕਨ ਸਰਕਾਰ,
ਅਮਰੀਕਾ ਦੀ ਫੌਜ,
ਅਮਰੀਕਨ ਸਮਾਜ
ਤੇ
ਹਰ ਜ਼ਰੂਰੀ
ਅੰਸ਼
ਵਿਚ ਤੇ ਖਾਸ ਕਰਕੇ ਪੜੇ
ਲਿਖੇ ਵਰਗਾਂ ਵਿਚ ਘੁਸਪੈਠ ਕਰ ਲਈ ਹੈ ਅਤੇ ਉਹ ਇਸ ਦੇਸ਼ ਨੂੰ ਤਬਾਹ ਕਰਨਾ ਚਾਹੁੰਦੇ
ਹਨ
।
ਉਨ੍ਹਾਂ
ਦੇ ਇਨ੍ਹਾਂ ਵਿਚਾਰਾਂ ਨੂੰ ਜਿਸ ਨੂੰ ਕਿ ਮਕਾਰਥੀਵਾਦ ਕਿਹਾ ਜਾਂਦਾ ਹੈ ਨੇ ਇਕ ਅਜਿਹਾ
ਮਾਹੌਲ
ਪੈਦਾ
ਕਰ ਦਿੱਤਾ
ਕਿ
ਜੇ ਕੋਈ ਵੀ ਖੱਬੇਪੱਖੀ ਜਾਂ ਉਦਾਰਵਾਦੀ ਗੱਲ ਕਰਦਾ ਸੀ
ਤਾਂ
ਉਸ
ਉੱਤੇ
ਕਮਿਊਨਿਸਟਅਤੇ ਦੇਸ਼ ਧ੍ਰੋਹੀ ਹੋਣ ਦਾ ਇਲਜ਼ਾਮ ਲਗ ਜਾਂਦਾ ਸੀ।
ਲੱਖਾਂ ਬੁੱਧੀਜੀਵੀ ਲੋਕ ਬਰਬਾਦ ਹੋ ਗਏ।
ਅੱਜ ਤੱਕ ਅਮਰੀਕਾ ਮਕਾਰਥੀਵਾਦ ਦੇ ਪ੍ਰਭਾਵ
ਤੋਂ
ਪੂਰੀ
ਤਰ੍ਹਾਂ
ਮੁਕਤ ਨਹੀਂ ਹੋ ਸਕਿਆ।
ਭਾਵੇਂ ਕਿ 1954
ਵਿਚ ਅਮਰੀਕਨ ਸੈਨੇਟ ਨੇ ਮਕਾਰਥੀ
ਵਿਰੁੱਧ ਮਤਾ ਪਾਸ ਕੀਤਾ ਕਿ ਉਸ ਨੇ ਅਮਰੀਕਨ
ਫੌਜ
ਨੂੰ ਕਮਿਊਨਿਸਟਾਂ
ਨੂੰ ਫੌਜ ਵਿਚ ਰੱਖਣ ਅਤੇ ਛਪਾਉਣ ਦਾ ਜਿਹੜਾ ਦੋਸ਼ ਲਾਇਆ ਹੈ,
ਉਹ ਝੂਠਾ ਤੇ ਬੇਬੁਨਿਆਦ ਹੈ।
ਇਸ ਤਰ੍ਹਾਂ ਮਕਾਰਥੀ ਦਾ ਆਪਣਾ ਅੰਤ ਵੀ ਬਹੁਤ ਮਾੜਾ ਹੋਇਆ।
ਪ੍ਰੰਤੂ
ਅੱਜ ਸੈਨੇਟਰ ਕੈਨੇਡੀ,
ਜੋ ਕਿ ਖੱਬੇਪੱਖੀ ਦੇ ਉਦਾਰਵਾਦੀ ਵਜੋਂ
ਜਾਣੇ
ਜਾਂਦੇ ਹਨ
ਨੂੰ
ਸਾਰਾ ਅਮਰੀਕਾ,
ਜਿਸ ਵਿਚ ਰਿਪਬਲਿਕਨ ਤੇ ਸੱਜੇ ਪੱਖੀ ਵੀ ਸ਼ਾਮਲ ਹਨ,
ਮਹਾਨ ਅਮਰੀਕਨ ਕਹਿ ਰਿਹਾ ਹੈ।
2
sqMbr
2009
|