BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 

 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਘੱਲੂਘਾਰਾ ਮਾਰਚ ਉੱਤੇ ਪਾਬੰਦੀ
-
ਬਾਦਲੀ ਜਬਰ ਦਾ ਸਿਖ਼ਰ

ਪੰਚ ਪ੍ਰਧਾਨੀ ਨੇ ਮਾਰਚ ਕੱਢਣ ਦਾ ਫੈਸਲਾ ਹਾਈਕੋਰਟ `ਤੇ ਛੱਡਿਆ
ਸਰਕਾਰ ਦੱਸੇ ਮਾਰਚ ਕਿਉਂ ਨਾ ਕੱਢਣ ਦਿੱਤਾ ਜਾਵੇ : ਹਾਈਕੋਰਟ
ਪਨਿਆਲੀ ਗੁਰਦੁਆਰਾ ਪੰਚ ਪਰਧਾਨੀ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ
-ਸੈਂਕੜੇ ਪਾਰਟੀ ਵਰਕਰ ਮਾਰਚ ਵਿਚ ਸ਼ਾਮਲ ਹੋਣ ਲਈ ਵੱਖ ਵੱਖ ਥਾਂਵਾਂ `ਤੇ ਇਕੱਠੇ ਹੋਏ

ਕਰਮਜੀਤ
ਸਿੰਘ

ਚੰਡੀਗੜ : ਪੰਜਾਬ ਸਰਕਾਰ ਨੇ ਭਾਵੇਂ ਸਾਰੇ ਸੂਬੇ ਵਿਚ ਵੱਖ ਵੱਖ ਥਾਂਵਾਂ `ਤੇ ਭਾਰੀ ਪੁਲਿਸ ਫੋਰਸ ਦੀ ਵਰਤੋਂ ਕਰਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਵੱਲੋਂ ਘੱਲੂਘਾਰਾ ਦਿਵਸ ਦੇ ਸੰਬੰਧ ਵਿਚ ਕੱਢੇ ਜਾਣ ਵਾਲੇ ਤਜਵੀਜ਼ਸ਼ੁਦਾ ਮਾਰਚ ਨੂੰ ਆਰਜ਼ੀ ਤੌਰ `ਤੇ ਪਹਿਲੇ ਪੜਾਅ ਵਿਚ ਅਸਫ਼ਲ ਬਣਾ ਦਿੱਤਾ ਪਰ ਇਸ ਦੇ ਬਾਵਜੂਦ ਅਦਾਲਤੀ ਕੇਸ ਬਾਰੇ ਬੱੁਧਵਾਰ ਨੂੰ ਵੀ ਫੈਸਲਾ ਨਾ ਹੋਣ ਕਾਰਨ ਪਾਰਟੀ ਕਾਰਕੁੰਨ ਮਾਰਚ ਕੱਢਣ ਲਈ ਅਜੇ ਵੀ ਦ੍ਰਿੜ੍ਹ ਜਾਪਦੇ ਸਨ ਜਦਕਿ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਦੇ ਕਈ ਪਿੰਡਾਂ ਅਤੇ ਕਸਬਿਆਂ ਦੇ ਲੋਕ ਮਾਰਚ ਵਿਚ ਸ਼ਾਮਿਲ ਹੋਣ ਲਈ ਵੱਖ ਵੱਖ ਥਾਂਵਾਂ ਤੇ ਰੁਕੇ ਹੋਏ ਸਨ

ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਚ ਪਰਧਾਨੀ ਵੱਲੋਂ ਮਾਰਚ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਸੋਮਵਰ 31 ਮਈ ਨੂੰ ਪਾਈ ਗਈ ਪਟੀਸ਼ਨ ਉਤੇ ਮੰਗਲਵਾਰ ਪਹਿਲੀ ਜੂਨ ਨੂੰ ਵੀ ਸੁਣਵਾਈ ਜਾਰੀ ਰਹੀ ਸੁਣਵਾਈ ਕਰ ਰਹੇ ਮਾਣਯੋਗ ਜੱਜ ਰਾਜਨ ਗੁਪਤਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਦੇ ਪਿੱਛੋਂ ਬੁੱਧਵਾਰ ਤੱਕ ਸੁਣਵਾਈ ਅੱਗੇ ਪਾ ਦਿੱਤੀਇਸੇ ਦੌਰਨ ਅਦਾਲਤ ਵੱਲੋਂ ਇਸ ਸੰਬੰਧ ਵਿਚ ਅੰਤਿਮ ਫੈਸਲਾ ਆਉਣ ਦੀ ਉਡੀਕ ਕਾਰਨ ਹੀ ਪੰਚ ਪ੍ਰਧਾਨੀ ਦੀ ਲੀਡਰਸ਼ਿਪ ਨੇ ਮਾਰਚ ਸ਼ੁਰੂ ਕਰਨ ਦਾ ਕੰਮ ਆਰਜ਼ੀ ਤੌਰ ਉੱਤੇ ਰੋਕ ਲਿਆ

ਬੱੁਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਸ਼ੁਕਰਵਾਰ ਤੱਕ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਇਹ ਮਾਰਚ ਕੱਢਣ ਦੀ ਇਜ਼ਾਜ਼ਤ ਕਿਉਂ ਨਾ ਦਿੱਤੀ ਜਾਵੇ

ਉਧਰ ਚੰਡੀਗੜ੍ਹ ਦੇ ਨੇੜੇ ਇਤਿਹਾਸਕ ਨਗਰ ਚੱਪੜਚਿੜੀ ਜਿਥੇ 300 ਸਾਲ ਪਹਿਲਾਂ ਬੰਦਾ ਸਿੰਘ ਬਹਾਦਰ ਅਤੇ ਸਰਹੰਦ ਦੇ ਨਵਾਬ ਦੀਆਂ ਫੌਜਾਂ ਵਿਚਕਾਰ ਇਕ ਫੈਸਲਾਕੁੰਨ ਇਤਿਹਾਸਕ ਜੰਗ ਮਗਰੋਂ ਮੈਦਾਨ ਖ਼ਾਲਸਾ ਪੰਥ ਦੇ ਹੱਥ ਵਿਚ ਆਇਆ ਸੀ, ਉਹ ਚੱਪੜਚਿੜੀ ਦਾ ਮੈਦਾਨ, ਇਸ ਦਾ ਆਲਾ-ਦੁਆਲਾ ਇਕ ਤਰ੍ਹਾਂ ਨਾਲ ਸੋਮਵਾਰ ਤੋਂ ਹੀ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ ਸੀ ਜਿਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਸੀ ਕਿ ਪੁਲਿਸ ਕਿਸੇ ਵੀ ਹਾਲਤ ਵਿਚ ਚੱਪੜਚਿੜੀ ਵਿਚ ਪਾਰਟੀ ਵਰਕਰਾਂ ਨੂੰ ਇਕੱਠੇ ਹੋਣ ਦੀ ਅਤੇ ਇਥੋਂ ਮਾਰਚ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਚੱਪੜਚਿੜੀ ਗੁਰਦੁਆਰਾ ਸਾਹਿਬ ਵਿਚ ਜਦੋਂ ਆਮ ਗਤਾਂ ਮੱਥਾ ਟੇਕਣ ਲਈ ਜਾ ਰਹੀਆਂ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਇਹ ਕਹਿ ਕੇ ਵਾਪਿਸ ਕਰ ਦਿੱਤਾ ਕਿ ਤੁਸੀਂ ਅੱਜ ਰਹਿਣ ਦਿਓ ਤੇ ਕਲ੍ਹ ਨੂੰ ਹੀ ਮੱਥਾ ਟੇਕ ਲਿਓ

ਦੂਜੇ ਪਾਸੇ ਪਾਰਟੀ ਨੇ ਮਾਰਚ ਕੱਢਣ ਲਈ ਆਪਣੀਆਂ ਸਰਗਰਮੀਆਂ ਦਾ ਕੇਂਦਰ ਚੱਪੜਚਿੜੀ ਤੋਂ ਅਚਾਨਕ ਬਦਲ ਕੇ ਰੋਪੜ ਤੋਂ ਕਰੀਬ 14 ਕਿਲੋਮੀਟਰ ਦੂਰ, ਰੋਪੜ-ਨਵਾਂਸ਼ਹਿਰ ਉਤੇ ਸਥਿਤ ਪਿੰਡ ਪਨਿਆਲੀ ਦੇ ਗੁਰਦੁਆਰੇ ਨੂੰ ਬਣਾ ਲਿਆ ਪਰ ਪੁਲਿਸ ਨੇ ਖ਼ਬਰ ਮਿਲਦੇ ਸਾਰ ਹੀ ਵੱਡੀ ਗਿਣਤੀ ਵਿਚ ਇਸ ਗੁਰਦੁਆਰੇ ਦੁਆਲੇ ਘੇਰਾ ਪਾ ਲਿਆ ਜਿਸ ਅੰਦਰ ਕਰੀਬ 15-20 ਤੱਕ ਪਾਰਟੀ ਵਰਕਰ ਤੇ ਲੀਡਰ ਇਕੱਠੇ ਹੋਣ ਵਿਚ ਕਾਮਯਾਬ ਹੋਏ ਇਨ੍ਹਾਂ ਵਿਚ ਪੰਚ ਪਰਧਾਨੀ ਦੇ ਸਕੱਤਰ ਜਨਰਲ . ਹਰਪਾਲ ਸਿੰਘ ਚੀਮਾ ਅਤੇ ਇਕ ਹੋਰ ਜਥੇਬੰਦੀ ਦੇ ਪੰਥਕ ਆਗੂ . ਨਰਾਇਣ ਸਿੰਘ ਚੌਰਾ ਵੀ ਸ਼ਾਮਿਲ ਸਨ ਸ਼ਾਮ 4 ਵਜੇ ਦੇ ਕਰੀਬ ਮਨੁੱਖੀ ਅਧਿਕਾਰਾਂ ਦੇ ਇਕ ਆਗੂ ਅਤੇ ਐਡਵੋਕੇਟ . ਲਖਵਿੰਦਰ ਸਿੰਘ ਵੀ ਵਿਚੋਲਗਿਰੀ ਦੇ ਨਤੀਜੇ ਵਜੋਂ ਦੋਵੇਂ ਧਿਰਾਂ ਇਸ ਗੱਲ ਤੇ ਸਹਿਮਤ ਹੋਈਆਂ ਕਿ ਮਾਰਚ ਕੱਢਣ ਬਾਰੇ ਫੈਸਲਾ ਹਾਈ ਕੋਰਟ ਉਤੇ ਛੱਡ ਦਿੱਤਾ ਜਾਵੇ ਇਸੇ ਲਈ ਇਹ ਪਾਰਟੀ ਕਾਰਕੁੰਨ ਇਸ ਸ਼ਰਤ ਉਤੇ ਬਾਹਰ ਨਿਕਲੇ ਕਿ ਜੇਕਰ ਕਲ੍ਹ ਨੂੰ ਹਾਈ ਕੋਰਟ ਮਾਰਚ ਕੱਢਣ ਦੀ ਇਜਾਜ਼ਤ ਦੇਵੇਗੀ ਤਾਂ ਉਹ ਮਾਰਚ ਹਰ ਹਾਲਤ ਵਿਚ ਕੱਢਿਆ ਜਾਵੇਗਾ ਅਤੇ ਜੇਕਰ ਅਦਾਲਤ ਨੇ ਮਨ੍ਹਾ ਕਰ ਦਿੱਤਾ ਤਾਂ ਇਹ ਮਾਰਚ ਨਹੀਂ ਕੱਖਿਆ ਜਾਵੇਗਾ

ਇਹ ਖ਼ਬਰਾਂ ਵੀ ਮਿਲੀਆਂ ਹਨ ਕਿ ਪਾਰਟੀ ਦੇ 100 ਕੁ ਦੇ ਕਰੀਬ ਵਰਕਰ ਪਾਰਟੀ ਦੇ ਇਕ ਸੀਨੀਅਰ ਆਗੂ . ਅਮਰੀਕ ਸਿੰਘ ਈਸੜੂ ਅਤੇ ਹੋਰਨਾਂ ਸਥਾਨਕ ਆਗੂਆਂ ਦੀ ਅਗਵਾਈ ਵਿਚ ਕਿਸੇ ਨਾ ਕਿਸੇ ਤਰ੍ਹਾਂ ਰੋਪੜ ਦੇ ਨਜ਼ਦੀਕ ਟਿੱਬੀ ਸਾਹਿਬ ਗੁਰਦੁਆਰੇ ਅਤੇ ਭੱਠਾ ਸਾਹਿਬ ਗੁਰਦੁਆਰੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪੁਲਿਸ ਨੇ ਉਹਨਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ ਕੁਝ ਖ਼ਬਰਾਂ ਮੁਤਾਬਕ ਮੋਰਿੰਡਾ-ਸਮਰਾਲਾ ਸੜਕ ਉਤੇ ਰਾਣਵਾਂ ਗੁਰਦੁਆਰਾ ਸਾਹਿਬ ਵਿਚ ਪਾਰਟੀ ਕਾਰਕੁੰਨ ਇਕੱਠੇ ਹੋਏ ਸਨ

ਇਸੇ ਦੌਰਾਨ ਹਾਈ ਕੋਰਟ ਵਿਚ ਪਟੀਸ਼ਨ ਉਤੇ ਸੁਣਵਾਈ ਦੌਰਾਨ ਸਰਕਾਰੀ ਧਿਰ ਦੇ ਵਕੀਲ ਨੇ ਮੰਨਿਆ ਕਿ ਸਰਕਾਰ ਨੇ ਅਮਨ ਕਾਨੂੰਨ ਦੀ ਰਾਖੀ ਲਈ ਮਾਰਚ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਕਿ ਇਸ ਸੰਬੰਧ ਵਿਚ ਗ੍ਰਿਫ਼ਤਾਰੀਆ ਵੀ ਕੀਤੀਆਂ ਦੂਜੇ ਪਾਸੇ ਪਾਰਟੀ ਦੇ ਵਕੀਲ ਅਤੇ ਉਘੇ ਐਡਵੋਕੇਟ . ਰਾਜਵਿੰਦਰ ਸਿੰਘ ਬੈਂਸ ਨੇ ਵੱਖ ਵੱਖ ਕੇਸਾਂ ਦਾ ਹਵਾਲਾ ਦਿੰਦਿਆਂ ਇਹ ਦਲੀਲ ਦਿੱਤੀ ਕਿ ਪੁਰ ਅਮਨ ਮਾਰਚ ਨੂੰ ਰੋਕਣਾ ਸੰਵਿਧਾਨ ਵਿਚ ਦਿੱਤੇ ਬੁਨਿਆਦੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ ਜਦਕਿ ਅਮਨ ਕਾਨੂੰਨ ਨੂੰ ਬਣਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੋਇਆ ਕਰਦੀ ਹੈ ਉਹਨਾਂ ਨੇ ਇਸ ਸੰਬੰਧ ਵਿਚ ਅਨੰਦ ਮਾਰਗੀਆਂ ਦੇ ਇਕ ਚਰਚਿਤ ਕੇਸ ਦਾ ਹਵਾਲਾ ਦਿੱਤਾ ਜਿਸ ਵਿਚ ਉਹਨਾਂ ਵੱਲੋਂ ਤਾਂਡਵ ਮਾਰਚ ਕੱਢਣ ਉਤੇ ਸਰਕਾਰ ਵੱਲੋਂ ਲਾਈ ਗਈ ਰੋਕ ਨੂੰ ਮਾਣਯੋਗ ਅਦਾਲਤ ਨੇ ਗੈਰ-ਕਨੂੰਨੀ ਠਹਿਰਾਇਆ ਸੀ ਸ੍ਰੀ ਬੈਂਸ ਨੇ ਕਿਹਾ ਕਿ ਇਸ ਕੇਸ ਵਿਚ ਪੰਚ ਪਰਧਾਨੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਇਕ ਅਜਿਹਾ ਪੁਰ ਅਮਨ ਮਾਰਚ ਕੱਢਣ ਜਾ ਰਹੇ ਸਨ ਜਿਹੜਾ ਕਿਸੇ ਨਾ ਕਿਸੇ ਰੂਪ ਵਿਚ ਹਰ ਸਾਲ ਸਮੁੱਚੇ ਸਿੱਖ ਜਗਤ ਵੱਲੋਂ ਜੂਨ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ

ਇਸੇ ਦੌਰਾਨ ਪਟਿਆਲਾ, ਖਰੜ, ਖੰਨਾ, ਗੋਬਿੰਦਗੜ੍ਹ, ਮੋਰਿੰਡਾ ਅਤੇ ਹੋਰਨਾਂ ਕਸਬਿਆਂ ਤੋਂ ਸੈਂਕੜੇ ਪਾਰਟੀ ਕਾਰਕੁੰਨ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਇਹ ਜਾਨਣ ਲਈ ਸੰਪਰਕ ਕਰਦੇ ਰਹੇ ਕਿ ਇਹ ਮਾਰਚ ਉਹਨਾਂ ਦੇ ਹਲਕਿਆਂ ਵਿਚ ਕਦੋਂ ਪਹੁੰਚੇਗਾ ਕਈ ਥਾਂਵਾਂ ਉਤੇ ਪਿੰਡਾਂ ਵਿਚ ਛਬੀਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਇਸ ਮਾਰਚ ਉਤੇ ਰੋਕ ਲਾਏ ਜਾਣ ਦੇ ਫੈਸਲੇ ਵਿਰੁੱਧ ਆਮ ਲੋਕਾਂ ਵਿਚ ਹੈਰਾਨੀ ਤੇ ਪਾਇਆ ਜਾ ਰਿਹਾ ਸੀ ਉਹ ਇਹ ਦਲੀਲ ਦੇ ਰਹੇ ਸਨ ਕਿ ਇਹ ਕਿਹੋ ਜਿਹੀ ਪੰਥਕ ਸਰਕਾਰ ਹੈ ਜਿਹੜੀ ਆਪ ਖੁਦ ਘੱਲੂਘਾਰਾ ਸਪਤਾਹ ਦੌਰਾਨ ਇਸ ਦਿਨ ਨੂੰ ਮਨਾਉਂਦੀ ਹੈ ਪਰ ਹੋਰਨਾਂ ਨੂੰ ਇਹ ਦਿਨ ਮਨਾਉਣ ਉਤੇ ਪਾਬੰਦੀ ਲਾਉਂਦੀ ਹੈ

ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਖ਼ਬਰਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਘੱਲੂਘਾਰਾ ਮਾਰਚ ਦੇ ਸੰਬੰਧ ਵਿਚ ਸ਼ਾਮਲ ਹੋਣ ਲਈ ਜਾਂ ਰਸਤਿਆਂ ਵਿਚ ਉਸਦਾ ਸੁਆਗਤ ਕਰਨ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ, ਜੋਸ਼ ਅਤੇ ਸ਼ਰਧਾ ਨੂੰ ਵੇਖਦਿਆਂ ਸਰਕਾਰ ਦੇ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਨੇ ਪਾਰਟੀ ਵਰਕਰਾਂ ਦੇ ਰੌਂ ਨੂੰ ਜਾਨਣ ਬੁੱਝਣ ਲਈ ਉਹਨਾਂ ਨਾਲ ਕਈ ਥਾਂਵਾਂ `ਤੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ  

ਬਾਦਲ ਸਰਕਾਰ ਸਿੱਖੀ ਤੋਂ ਬੇਮੁਖ ਹੋਈ: ਫੈਡਰੇਸ਼ਨ
ਲੁਧਿਆਣਾ
/ਬਿਊਰੋ ਨਿਊਜ਼ :

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਦਲ ਸਰਕਾਰ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ ਰੋਕਣ ਲਈ ਗੁਰਦੁਆਰਾ ਸਾਹਿਬਾਨ ਦੀ ਘੇਰਾ ਬੰਦੀ ਕਰਨ ਅਤੇ ਪਨਿਆਨੀ ਦੇ ਗੁਰਦੁਾਆਰਾ ਸਾਹਿਬ ਵਿਖੇ ਸਿੱਖ ਆਗੂਆਂ ਨੂੰ ਘੇਰਨ ਤੋਂ ਬਾਅਦ ਅੰਨ-ਪਾਣੀ ਲਿਜਾਣ ਦੀ ਪਾਬੰਦੀ ਲਾਉਣ ਦੀਆਂ ਰਵਾਈਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਫੈਡਰੇਸ਼ਨ ਦੇ ਪ੍ਰਧਾਨ . ਪਰਮਜੀਤ ਸਿੰਘ ਗਾਜ਼ੀ ਤੇ ਮੀਤ ਪ੍ਰਧਾਨ . ਮੱਖਣ ਸਿੰਘ ਗੰਢੂਆਂ ਨੇ ਇੱਥੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਤਾਂ ਜੰਗ ਦੇ ਮੈਦਾਨ ਵਿੱਚ ਵੈਰੀਆਂ ਨੂੰ ਵੀ ਪਾਣੀ ਪਿਆਇਆ ਹੈ, ਪਰ ਮੌਜੂਦਾ ਸਰਕਾਰ ਨੇ ਗੁਰਦੁਆਰਿਆਂ ਵਿੱਚ ਬੈਠੇ ਸਿੱਖਾਂ ਨੂੰ ਪਾਣੀ ਪਿਆਉਣ ਦਾ ਯਤਨ ਕਰਨ ਵਾਲੇ ਭਾਈ ਪਰਮਿੰਦਰ ਸਿੰਘ ਦੀ ਗ੍ਰਿਫਤਾਰੀ ਕਰਕੇ ਸਿੱਖੀ ਸਿਧਾਂਤਾਂ ਨੂੰ ਪਿੱਠ ਦਿਖਾਈ ਹੈ

 

 ਘੱਲੂਘਾਰਾ ਯਾਦਗਰੀ ਮਾਰਚ ਉੱਤੇ ਰੋਕ ਲਾ ਕੇ ਬਾਦਲ ਨੇ ਅਬਦਾਲੀ, ਇੰਦਰਾ ਤੇ ਬੇਅੰਤੇ ਵਾਂਗ ਰਚਿਆ ਕਾਲਾ ਇਤਿਹਾਸ : ਸਿੱਖ ਫੈਡਰੇਸ਼ਨ
ਜਰਮਨ/ਅੰਮ੍ਰਿਤਸਰ ਟਾਈਮਜ਼ ਬਿਊਰੋ :

ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰਬੀਰ ਸਿੰਘ,ਭਾਈ ਗੁਰਵਿੰਦਰ ਸਿੰਘ, ਭਾਈ ਤਰਲੋਕ ਸਿੰਘ ,ਭਾਈ ਰਸ਼ਪਾਲ ਸਿੰਘ, ਗੁਰਸ਼ਰਨਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਬਲਕਾਰ ਸਿੰਘ , ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਸਿੱਖ ਡਰੇਸ਼ਨ ਸਵਿਟਜ਼ਰਲੈਂਡ ਦੇ ਪ੍ਰਧਾਨ ਭਾਈ ਗੁਰਦਾਵਰ ਸਿੰਘ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਨੇ ਕਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਵੱਲ ਹਮ ਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਜੂਨ 84 ਦੇ ਤੀਜੇ ਖੂਨੀ ਘਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਕੱਢੇ ਜਾ ਰਹੇ ਘੱਲੂਘਾਰਾ ਯਾਦਗਰੀ ਮਾਰਚ ਨੂੰ ਲੱਖ ਪਤ, ਜਸਪਤ ਰਾਏ ਦੀ ਰੂਹ ਵਾਲੇ ਪ੍ਰਕਾਸ਼ ਬਾਦਲ (ਹਨੇਰ ਚੰਦ ਬਾਦਲ)ਨੇ ਰੋਕ ਲਾ ਕੇ ਤੇ ਆਗੂਆਂ ਦੀਆਂ ਗ੍ਰਿਫਤਾਰੀਆਂ ਕਰਕੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਅਬਦਾਲੀ ,ਇੰਦਰਾ ਗਾਂਧੀ ਤੇ ਬੇਅੰਤੇ ਵਾਂਗ ਇੱਕ ਹੋਰ ਕਾਲਾ ਇਤਿਹਾਸ ਰਚਿਆ ਤੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਹਿਬਾਂ , ਕੌਮੀ ਸ਼ਹੀਦਾਂ ਤੇ ਪਵਿੱਤਰ ਗੁਰਧਾਮਾਂ ਨਾਲੋਂ ਆਪਣੀ ਕੁਰਸੀ ਨੂੰ ਉਤਮ ਸਮਝ ਲਿਆ ਹੈ

ਫੈਡਰੇਸ਼ਨ ਆਗੂਆਂ ਨੇ ਇੱਥੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਬਾਦਲ ਦੀ ਕੁਰਸੀ ਦੇ ਨਸ਼ੇ ਵਿੱਚ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੰਧੂਰਨ ਵਾਲੀਆਂ ਕਾਰਵਾਈਆਂ ਕਰ ਰਿਹਾ ਹੈ ਿ ਸੱਖੀ ਭੇਸ ਵਿੱਚ ਹਿੰਦੂਤਵੀ ਸੋਚ ਵਾਲੇ ਪ੍ਰਕਾਸ਼ ਬਾਦਲ ਦੀਆਂ ਸਿੱਖੀ ਦਾ ਘਾਣ ਕਰਨ ਵੱਲੋਂ ਅੱਖਾਂ ਮੀਟਣਾਂ ,ਗੁਰੂ ਨਾਨਕ ਦੇ ਚਲਾਏ ਹੋਏ ਨਿਰਾਲੇ ਸਿੱਖ ਪੰਥ ਦੇ ਸਿੱਖ ਹੋਣ ਤੇ ਸਵਾਲੀਆ ਚਿੰਨ੍ਹ ਲਾਉਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ,ਗੁਰੂ ਸਾਹਿਬਾਂ, ਕੌਮੀ ਸ਼ਹੀਦਾਂ ਤੇ ਪਵਿੱਤਰ ਗੁਰਧਾਮਾਂ ਤੇ ਹਮਲਾ ਕਰਨ ਵਾਲੇ ,ਕਰਾਉਣ ਵਾਲਿਆਂ ਤੇ ਸਿੱਖ ਧਰਮ ਲਈ ਜੂਝਣ ਵਾਲੇ ਸਿੱਖਾਂ ਨੂੰ ਕਾਲ ਕੋਠੜੀਆਂ ਵਿੱਚ ਬੰਦ ਕਰਨ ਤੇ ਸ਼ਹੀਦਾਂ ਦੀ ਯਾਦ ਵਿੱਚ ਕੱਢੇ ਜਾ ਰਹੇ ਘੱਲੂਘਾਰਾ ਯਾਦਗਰੀ ਮਾਰਚ ਤੇ ਰੋਕ ਲਾਉਣ ਵਾਲਾ ਗੁਰੂ ਦਾ ਸਿੱਖ ਨਾ ਹੋ ਕੇ ਸਿੱਖੀ ਭੇਸ ਵਿੱਚ ਸਿੱਖਾਂ ਤੇ ਜ਼ੁਲਮ ਕਰਨ ਵਾਲੀ ਮੁਗਲੀਆਂ ਔਰੰਗਜ਼ੇਬੀ, ਅਬਦਾਲੀ, ਵਜ਼ੀਦੇ, ਚੰਦੂ ,ਗੰਗੂ ,ਸੁਚੇ ਨੰਦ, ਇੰਦਰਾ, ਬੇਅੰਤ ਦੀ ਰੂਹ ਹੀ ਹੋ ਸਕਦੀ ਹੈ, ਜਿਸ ਨੇ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਦੇ ਅੰਤ ਭੁਲਾਇਆ ਹੋਇਆ ਹੈ ਕਿਸੇ ਵੇਲੇ ਮੁਗਲੀਆਂ ਸਲਤਨਤ ਅਤੇ ਫਿਰ ਇੰਦਰਾ ਵੀ ਇਹ ਵਹਿਮ ਪਾਲ ਬੈਠੀ ਸੀ ਕਿ ਸਿੱਖ ਖਤਮ ਹੋ ਗਏ ਜਾਂ ਖਤਮ ਕਰ ਦਿੱਤੇ ਜਾਣਗੇ, ਜਿਸ ਦਾ ਭਰਮ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਤੋੜਿਆ ਸੀ, ਮੱਸੇ ਰੰਘੜ ਦਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ,ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਇੰਦਰਾ ਦਾ ਸ਼ਹੀਦ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ, ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਸਮੇਂ ਫੌਜਾਂ ਦੀ ਕਮਾਂਡ ਕਰਨ ਵਾਲੇ ਵੈਦਿਆ ਦਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੇ ਮੁੱਖ ਮੰਤਰੀ ਜ਼ਕਰੀਏ ਬੇਅੰਤੇ ਦਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੇ ਖਾਲਸਾਈ ਰਵਾਇਤਾਂ ਅਨੁਸਾਰ ਇਹਨਾਂ ਦੁਸ਼ਟਾਂ ਨੂੰ ਇਹਨਾਂ ਦੇ ਗੁਨਾਹਾਂ ਦੀਆਂ ਸਜ਼ਾਵਾਂ ਦੇ ਕੇ ਤੋੜਿਆ ਸੀ ਹਕੂਮਤ ਦੇ ਨਸ਼ੇ ਵਿੱਚ ਸਿੱਖਾਂ ਤੇ ਵਾਧਾ ਕਰਨ ਵਾਲੇ ਪ੍ਰਕਾਸ਼ ਬਾਦਲ ਨੂੰ ਇਸ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ  ਨਿੱਜੀ ਸਵਾਰਥਾਂ , ਲਾਲਸਾਵਾਂ, ਚੌਧਰ ਤੇ ਦੁਨਿਆਵੀ ਪਦਾਰਥਾਂ ਦੀ ਦੌੜ ਵਿੱਚ ਲੱਗਕੇ ਇਸ ਬਾਦਲ ਦੇ ਗੁਣ ਗਾਣ ਵਾਲੇ ਸਿੱਖਾਂ ਨੂੰ ਇਸਦੇ ਪਾਪਾਂ ਵਿੱਚ ਭਾਗੀਦਾਰ ਬਣਨ ਤੋਂ ਗਰੇਜ਼ ਕਰਕੇ ਇਸ ਦੀਆਂ ਸਿੱਖੀ ਤੇ ਜ਼ੁਲਮਾਨਾ ਕਾਰਵਾਈਆਂ ਦੇ ਵਿਰੋਧ ਵਿੱਚ ਖੜ੍ਹਨਾ ਚਾਹੀਦਾ ਹੈ

2 ਜੂਨ 2010
 

Bookmark with

Reddit    Yahoo     Furl    Delicious

Name

Subject

Comment

ਹੋਰ ਪੜੋ


 

  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 

  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas