|
ਬਾਦਲ
ਪਰਿਵਾਰ ਦੀ ਦੂਜੀ ਪੀੜੀ
ਵਿਚ
ਸੱਤਾ
ਸੰਘਰਸ਼
ਰਾਜਨੀਤਕ ਵਿਰਾਸਤ
`ਤੇ
ਕਬਜ਼ਾ ਕਰਨ ਲਈ ਸੁਖਬੀਰ ਅਤੇ ਮਨਪ੍ਰੀਤ ਵਿਚ
ਦੌੜ
ਸਿਆਸੀ ਖੇਡ
0
ਪ੍ਰਕਾਸ਼
ਸਿੰਘ
ਬਾਦਲ ਅਤੇ ਗੁਰਦਾਸ ਸਿੰਘ ਦੋਵੇਂ ਭਰਾਵਾਂ
ਵਿਚ
ਅੱਜ ਵੀ ਪਿਆਰ ਕਾਇਮ
0
ਗੁਰਦਾਸ ਸਿੰਘ ਨੇ ਰਾਜਨੀਤੀ ਛੱਡ ਕੇ ਘਰ ਸਾਂਭਿਆ ਅਤੇ ਸੀਐਮ ਬਾਦਲ ਨੇ ਰਾਜਨੀਤੀ
0
ਦੋਵੇਂ
ਬਜ਼ੁਰਗ
ਖਤਮ ਨਹੀਂ ਕਰ ਪਾ ਰਹੇ ਸੁਖਬੀਰ ਅਤੇ
ਮਨਪ੍ਰੀਤ ਦੀਆਂ ਦੂਰੀਆਂ
0
ਮਨਪ੍ਰੀਤ ਦੂਰ ਦੀ ਸੋਚਦੇ ਹਨ,
ਸੁਖਬੀਰ ਰੋਜ ਦੀ ਨੀਤੀ
ਬਣਾ
ਕੇ ਚਲਦੇ ਹਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਪੰਜਾਬ
ਦੀ ਰਾਜਨੀਤੀ ਵਿਚ ਸਭ
ਤੋਂ
ਜ਼ਿਆਦਾ
ਸ਼ਕਤੀਸਾਲੀ
ਆਗੂ
ਮੰਨੇ
ਜਾਂਦੇ
ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਪੀੜੀ
ਵਿਚ
ਸੱਤਾ
ਸੰਘਰਸ਼
ਫ਼ੈਸਲੇ ਦੇ ਪੜ੍ਹਾਅ ਵਿਚ ਪੁੱਜ
ਚੁੱਕਾ
ਹੈ।
ਮੁਖ ਮੰਤਰੀ
ਦੇ
ਪੁੱਤਰ
ਸੁਖਬੀਰ
ਸਿੰਘ
ਬਾਦਲ ਅਤੇ ਭਤੀਜੇ ਮਨਪ੍ਰੀਤ
ਸਿੰਘ
ਬਾਦਲ ਵਿਚ
ਪੈਦਾ
ਹੋਈਆਂ
ਦੂਰੀਆਂ ਘਟਾਉਣ ਦੀਆਂ
ਕੋਸ਼ਿਸ਼ਾਂ ਸਫ਼ਲ ਨਹੀਂ ਹੋ
ਰਹੀਆਂ।
ਸਰਕਾਰ
ਦੀਆਂ
ਕਈ ਨੀਤੀਆਂ
`ਤੇ
ਸਵਾਲ ਉਠਾਉਣ
ਵਾਲੇ
ਮਨਪ੍ਰੀਤ ਸਿੰਘ ਵਲੋਂ ਸੁਖਬੀਰ
ਬਾਦਲ
ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੇ ਵਿਆਹ ਦੇ ਤਿੰਨੇਂ ਪ੍ਰੋਗਰਾਮਾਂ
ਵਿਚ
ਸ਼ਾਮਲ
ਨਾ
ਹੋਣ
ਨਾਲ ਇਹ
ਮਾਮਲਾ ਹੋਰ ਗੰਭੀਰ ਹੁੰਦਾ
ਜਾ
ਰਿਹਾ
ਹੈ।
ਸੁਖਬੀਰ
ਦੀ
ਅਗਵਾਈ ਹੇਠ ਘੁਟਣ ਮਹਿਸੂਸ ਕਰ ਰਹੇ ਮਨਪ੍ਰੀਤ
ਸਿੰਘ
ਬਾਦਲ
ਲੋਕਾਂ
ਵਿਚ
ਦੂਰਦ੍ਰਿਸ਼ਟੀ
ਅਤੇ
ਵੱਖ ਕਾਰਜਸ਼ੈਲੀ ਵਾਲੇ ਸਿਆਸਤਦਾਨ ਦੀ ਦਿੱਖ ਬਣਾਉਣ
ਵਿਚ
ਲੱਗੇ
ਹੋਏ ਹਨ।
ਇਕ
ਸੀਨੀਅਰ ਆਗੂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਦੋਵਾਂ
ਭਰਾਵਾਂ ਵਿਚ
ਅੱਜ
ਵੀ
ਉਨ੍ਹਾਂ ਹੀ ਪਿਆਰ ਕਾਇਮ ਹੈ।
ਇਸ ਦਾ
ਮੂਲ ਕਾਰਨ ਦੋਵੇਂ ਭਰਾਵਾਂ ਵਿਚ ਇਕ ਅਲਿਖਤ ਸਮਝੌਤਾ ਹੈ।
ਜਦਕਿ
ਮਨਪ੍ਰੀਤ
ਦੇ
ਪਿਤਾ
ਗੁਰਦਾਸ ਬਾਦਲ ਐਮਪੀ ਵੀ ਬਣੇ ਸਨ ਅਤੇ
ਰਾਜਨੀਤੀ ਵਿਚ ਆਏ ਸਨ ਪਰ ਇਸ ਤੋਂ
ਬਾਅਦ
ਗੁਰਦਾਸ
ਸਿੰਘ ਅਪਣੇ ਪਰਿਵਾਰ
ਨੂੰ
ਸਾਂਭਣ
ਵਿਚ ਜੁਟ ਗਏ ਅਤੇ ਪ੍ਰਕਾਸ਼
ਸਿੰਘ
ਬਾਦਲ ਰਾਜਨੀਤੀ ਸਾਂਭਣ ਵਿਚ।
ਇਸ ਕੰਮ
ਦੇ ਬਟਵਾਰੇ ਨਾਲ
ਦੋਵਾਂ
ਆਗੂਆਂ ਦੇ ਰਿਸ਼ਤਿਆਂ
ਵਿਚ
ਕਦੇ ਵੀ ਖਟਾਸ ਨਹੀਂ ਆਈ।
ਉਦੋਂ
ਰਾਜਨੀਤੀ ਵੀ ਮੋਰਚਿਆਂ ਅਤੇ ਜੇਲ੍ਹਾਂ ਦੀ ਸੀ।
ਹੁਣ ਦੀ
ਰਾਜਨੀਤੀ ਦੇ ਤੌਰ ਤਰੀਕੇ
ਬਦਲ ਗਏ
ਹਨ।
ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਦੋਵੇਂ
ਹੀ
ਰਾਜਨੀਤੀ ਵਿਚ ਸਰਗਰਮ ਹਨ ਅਤੇ ਦੋਵੇਂ ਹੀ
ਪ੍ਰਕਾਸ਼
ਸਿੰਘ ਬਾਦਲ ਤੋਂ ਬਾਅਦ ਰਾਜਨੀਤੀ
`ਤੇ
ਕਾਬਜ਼ ਹੋਣ ਦੀ ਕੋਸ਼ਿਸ਼ਾਂ ਵਿਚ ਹਨ।
ਪੰਜਾਬ
ਦੇ ਇਕ ਸੀਨੀਅਰ ਅਫਸਰ ਦਾ ਮੰਨਣਾ ਸੀ ਕਿ ਮਨਪ੍ਰੀਤ ਬਾਦਲ
ਲੰਬੀ
ਰਣਨੀਤੀ ਤਹਿਤ ਚਲ ਰਹੇ ਹਨ।
ਹਾਲਾਂਕਿ ਸ਼ੋ੍ਰਮਣੀ ਅਕਾਲੀ ਦਲ ਦੇ ਮੁਖੀ ਅਤੇ ਪੰਜਾਬ ਦਾ ਉਪ ਮੁਖ ਮੰਤਰੀ ਬਣਕੇ
ਸੁਖਬੀਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ
ਬਾਅਦ
ਨੰਬਰ ਇਕ ਬਣਾਉਣ ਦਾ ਯਤਨ ਹੋ ਚੁਕਿਆ ਹੈ,
ਲੇਕਿਨ
ਮਨਪ੍ਰੀਤ
ਸਿੰਘ
ਦਾ ਮੰਨਣਾ ਹੈ ਕਿ ਪਾਰਟੀ ਦੇ ਅੰਦਰ ਅਤੇ ਬਾਹਰ ਇਕ
ਵੱਡਾ
ਵਰਗ ਸੁਖਬੀਰ ਨੂੰ ਨਾਪਸੰਦ ਕਰਨ ਵਾਲਾ ਹੈ।
ਇਸ ਲਈ ਸੱਤਾ
ਸੰਘਰਸ਼
ਵਿਚ ਉਹ ਇਕ ਅਲੱਗ ਧਰੁਵ ਦੇ ਤੌਰ
`ਤੇ
ਖੜ੍ਹੇ
ਹੋ
ਸਕਦੇ ਹਨ।
ਜ਼ਿਕਰਯੋਗ
ਹੈ
ਕਿ
ਮਨਪ੍ਰੀਤ ਸਿੰਘ ਬਾਦਲ ਇਕ ਇੰਟਰਵਿਊ ਵਿਚ ਇਹ ਗੱਲ ਅਪਣੇ
ਮੂੰਹੋਂ
ਕਹਿ ਚੁੱਕੇ ਹਨ ਕਿ ਉਹ ਦੂਰ ਦੀ
ਸੋਚਦੇ
ਹਨ,
ਜਦਕਿ
ਸੁਖਬੀਰ
ਸਿੰਘ ਰੋਜ਼ ਦੇ ਹਿਸਾਬ
ਨਾਲ
ਸੋਚ
ਕੇ
ਚਲਦਾ
ਹੈ।
ਸਬਸਿਡੀਆਂ
ਦੇ
ਮੁੱਦੇ
`ਤੇ
ਵੀ ਲਗਾਤਾਰ ਉਨ੍ਹਾਂ
ਦਾ
ਵੱਖਰਾ ਸਟੈਂਡ ਹੈ।
ਦਿਲਚਸਪ ਗੱਲ ਇਹ
ਹੈ
ਕਿ ਇਸ
ਮੁੱਦੇ
`ਤੇ
ਵਿਚਾਰ ਕਰਨ ਵਾਲੀ ਕਮੇਟੀ ਵਿਚ ਉਨ੍ਹਾਂ
ਨੂੰ
ਮੈਂਬਰ
ਤਕ ਨਹੀਂ ਬਣਾਇਆ ਗਿਆ।
ਇਸ ਦੇ
ਬਾਵਜੂਦ ਮਨਪ੍ਰੀਤ ਸਿੰਘ ਨੇ ਵਿੱਤ ਮੰਤਰੀ
ਦਾ
ਅਹੁਦਾ
ਨਹੀਂ
ਛੱਡਿਆ ਹੈ।
ਅਕਾਲੀ
ਦਲ ਦੇ
ਸ਼ਿਮਲਾ
ਸਮਾਗਮ
ਤੋਂ
ਪਹਿਲਾਂ ਇੰਟਰਵਿਊ ਦੇਣਾ ਅਤੇ ਸਮਾਗਮ ਵਿਚ ਕੋਈ ਗੱਲ ਨਾ ਕਰਨਾ,
ਇਸੇ
ਰਣਨੀਤੀ ਦਾ ਹਿੱਸਾ
ਮੰਨਿਆ
ਜਾਂਦਾ
ਹੈ।
ਸੂਤਰਾਂ
ਅਨੁਸਾਰ ਸਬਸਿਡੀਆਂ ਉਤੇ ਫ਼ੈਸਲੇ ਵਿਚ ਦੇਰੀ ਵੀ ਮਨਪ੍ਰੀਤ
ਸਿੰਘ
ਵਲੋਂ ਪਹਿਲਾਂ ਲਏ ਗਏ ਸਟੈਂਡ ਦੇ ਕਾਰਨ ਹੀ ਕੀਤੀ
ਜਾ ਰਹੀ
ਹੈ।
ਸੁਖਬੀਰ ਨਹੀਂ ਚਾਹੁੰਦੇ ਕਿ ਇਸ ਦਾ ਲਾਭ ਮਨਪ੍ਰੀਤ ਸਿੰਘ ਨੂੰ
ਜਾਵੇ।
ਪ੍ਰਕਾਸ਼
ਸਿੰਘ
ਬਾਦਲ
ਰਾਜਨੀਤੀ ਵਿਚ ਮਨਪ੍ਰੀਤ ਸਿੰਘ ਨੂੰ ਪਹਿਲਾਂ ਲੈ
ਕੇ
ਆਏ ਸਨ।
ਬਾਦਲ ਪਰਿਵਾਰ ਦੇ ਇਕ ਜਾਣਕਾਰ ਮੁਤਾਬਕ ਮਈ 1995 ਵਿਚ ਗਿਦੜਬਾਹਾ
ਉਪ ਚੋਣ
ਲੜਾਉਣ ਨਾਲ ਪਰਿਵਾਰ ਵਿਚ ਸੁਖਬੀਰ ਨੂੰ
ਅੱਗੇ
ਲਿਆਉਣ ਦੀ ਮੰਗ
ਸ਼ੁਰੂ
ਹੋ ਗਈ ਸੀ।
ਗਿਦੜਬਾਹਾ ਹਲਕੇ ਤੋਂ ਮਨਪ੍ਰੀਤ ਸਿੰਘ ਹੁਣ ਚੌਥੀ ਵਾਰ ਵਿਧਾਇਕ ਹਨ।
1996
ਵਿਚ
ਸੁਖਬੀਰ ਸਿੰਘ ਨੂੰ ਲੋਕ ਸਭਾ ਚੋਣਾਂ ਵਿਚ ਖੜਾ ਕੀਤਾ ਗਿਆ ਸੀ।
ਪ੍ਰਕਾਸ਼ ਸਿੰਘ ਬਾਦਲ ਦੀ ਖੁਦ ਦੀ ਰਾਜਨੀਤੀ
ਇਕ
ਵਾਰਿਸ
ਨੂੰ
ਸੂਬੇ
ਦੀ
ਰਾਜਨੀਤੀ ਵਿਚ ਅਤੇ ਇਕ ਨੂੰ ਰਾਸ਼ਟਰੀ
ਰਾਜਨੀਤੀ ਵਿਚ ਖੜਾ ਕਰਨ ਦੀ ਸੀ।
ਸੁਖਬੀਰ
ਸਿੰਘ ਬਾਦਲ
ਕੇਂਦਰੀ
ਮੰਤਰੀ
ਵੀ ਰਹੇ ਤੇ ਕੇਂਦਰ ਦੀ ਰਾਜਨੀਤੀ
ਵਿਚ
ਸਰਗਰਮੀ ਵੀ ਦਿਖਾਈ,
ਪਰ
ਫਰਵਰੀ
2007
ਵਿਚ
ਵਿਧਾਨ ਸਭਾ ਚੋਣਾਂ
ਨਾਲ
ਰਾਜ ਦੀ ਸਿਆਸੀ ਕਮਾਨ ਸੰਭਾਲਣਾ ਮਨਪ੍ਰੀਤ ਸਿੰਘ ਨੂੰ ਨਾਗਵਾਰ ਲੱਗਿਆ।
ਜਿਸ ਉਪਰੰਤ ਸੁਖਬੀਰ ਸਿੰਘ ਨੇ ਪਾਰਟੀ
ਦੀ
ਪ੍ਰਧਾਨਗੀ
ਤੋਂ
ਇਲਾਵਾ
ਸੂਬੇ ਦੇ ਡਿਪਟੀ
ਮੁਖ
ਮੰਤਰੀ ਦੀ ਕੁਰਸੀ ਸੰਭਾਲ ਲਈ ਤੇ ਅਪਣੀ
ਪਤਨੀ
ਹਰਸਿਮਰਤ ਕੌਰ
ਨੂੰ
ਐਮਪੀ ਬਣਾ ਕੇ
ਕੇਂਦਰੀ
ਰਣਨੀਤੀ ਵਿਚ ਅਪਣਾ ਦਖ਼ਲ ਰਖਣ ਦਾ ਸੰਕੇਤ
ਦਿਤਾ
ਹੈ।
ਇਸ ਨਾਲ
ਸੁਖਦੇਵ ਸਿੰਘ
ਢੀਂਡਸਾ
ਅਤੇ
ਹੋਰ ਸੀਨੀਅਰ ਅਕਾਲੀ
ਲੀਡਰ
ਅੰਦਰ ਹੀ ਅੰਦਰ ਅਸਹਿਜ ਮਹਿਸੂਸ ਕਰ ਰਹੇ ਹਨ।
| |
ਸੱਤਾ
ਸੰਘਰਸ਼ ਦੇ ਅਗਲੇ
ਪੇਚ
ਬਾਦਲ ਪਰਿਵਾਰ ਦੇ ਸੱਤਾ ਸੰਘਰਸ਼ ਵਿਚ
ਅੱਗੇ ਦੇ ਦਾਅ
ਪੇਂਚ ਵੀ ਮੌਜੂਦ ਹਨ।
ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ਪ੍ਰਤਾਪ
ਸਿੰਘ
ਕੈਰੋਂ ਦੀ ਸੁਖਬੀਰ
ਨਾਲ ਠੀਕ ਨਹੀਂ ਦੱਸੀ ਜਾ ਰਹੀ ਹੈ।
ਆਦੇਸ਼ਪ੍ਰਤਾਪ ਸਾਬਕਾ ਮੁਖ ਮੰਤਰੀ
ਪ੍ਰਤਾਪ ਸਿੰਘ
ਕੈਰੋਂ ਦੇ ਪੋਤਰੇ
ਹਨ
ਅਤੇ ਉਨ੍ਹਾਂ ਦਾ ਮਾਝਾ ਖੇਤਰ ਵਿਚ
ਕਾਫ਼ੀ
ਦਬਦਬਾ ਹੈ।
ਹੁਣ ਸੁਖਬੀਰ
ਸਿੰਘ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਮਾਝਾ ਇਲਾਕੇ ਵਿਚ ਸਭ ਤੋਂ ਤਾਕਤ ਦਾ
ਧੁਰਾ ਬਣ ਕੇ ਉਭਰ ਰਹੇ ਹਨ।
ਮਾਝੇ ਵਿਚ ਬਿਕਰਮ ਸਿੰਘ ਮਜੀਠੀਆ ਦਾ ਅਣਕਿਆਸਿਆ ਉਭਾਰ ਦੀ ਕਈ ਆਗੂਆਂ
ਨੂੰ ਹਜ਼ਮ ਨਹੀਂ ਹੋ
ਰਿਹਾ। |
|
2
ਦਸੰਬਰ
2009
|