BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪੱਗ ਪੰਜਾਬ ਦੀ : ਸ.ਜਸਵੰਤ ਸਿੰਘ ਕੰਵਲ
ਰਾਜਿੰਦਰ ਸਿੰਘ ਰਾਹੀ 

ਇਕੱਠੇ ਰੋਟੀ ਖਾਂਦਿਆਂ ਪੁੱਛਣ `ਤੇ ਮੈਂ ਡਾ. ਜਸਵੰਤ ਨੂੰ ਆਪਣੇ ਚਾਰ ਕੁੜੀਆਂ ਦੱਸ ਦਿੱਤੀਆਂ ਸਨ ਇਹ ਸੁਣ ਕੇ ਉਨ੍ਹਾਂ ਦਾ ਮਨ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਸੀ ਮੈਂ ਵੀ ਔਖ ਮਹਿਸੂਸ ਕੀਤੀ ਤੇ ਸੋਚਿਆ, ਓਏ ਕਮਲਿਆ, ਤੂੰ ਕਿਥੇ ਤੇ ਡਾਕਟਰ ਸਾਹਿਬ ਕਿਥੇ? ਐਵੇਂ ਅਸਮਾਨੇ ਪੌੜੀਆਂ ਲਾਉਣਾ ਛੱਡ ਕੇ ਆਪਣੀ ਧਰਤੀ ਵਰਗਾ ਧਰਮ ਕਰਮ ਕੋਈ ਨਹੀਂ ਸਾਦ ਮੁਰਾਦਾ ਤੁਰਿਆ ਚੱਲ! ਤੁਰਿਆ ਤਾਂ ਚੱਲਾਂਗਾ ਪਰ ਸਾਹਿਤਕ ਭੁੱਖ ਦਾ ਕੀ ਇਲਾਜ ਕਰਾਂ? ਉਹ ਅੰਮ੍ਰਿਤਸਰ ਵਾਲਾ ਬਜ਼ੁਰਗ ਲੇਖਕ ਤਾਂ ਆਖ਼ਦਾ ਸੀ, ਇਕ ਸਾਹਿਤਕਾਰ ਲਈ ਇਕ ਸੂਝਵਾਨ ਜਨਾਨੀ ਦੀ ਸੰਗਤ ਬੜੀ ਜ਼ਰੂਰੀ ਹੈ ਉਹ ਤੁਹਾਡੀ ਲੇਖਣੀ ਵਿਚ ਰਸ ਭਰੇਗੀ`

'ਯਾਰ ਉਹ ਅਲਹਾਮ ਤਾਂ ਨਹੀਂ ਵਾਚਦਾ ਸੀ?`

'ਤੂੰ ਆਪਣੀ ਜ਼ਿੰਦਗੀ ਤੇ ਕਬੀਲਦਾਰੀ ਬਾਰੇ ਕਿਉਂ ਨਹੀਂ ਸੋਚਦਾ?`

'ਹੋਰ ਕੀ ਕਰ ਰਿਹਾ ਹਾਂ? ਘਰੋਗੀ ਜ਼ਿੰਦਗੀ ਤੋਂ ਤਸੱਲੀ ਮਿਲੇ ਤਾਂ ਮਨੁੱਖ ਕਦੇ ਭਟਕੇ ਨਾ ਜੇ ਮੈਂ ਸਾਹਿਤਕਾਰੀ ਤੋਂ ਭੱਜਣਾ ਏ, ਫਿਰ ਸੂਝਵਾਨ ਸਾਥਣ ਦੀ ਕੋਈ ਲੋੜ ਨਹੀਂ`

'ਮਨ ਦੀ ਭੱਜੀ ਫਿਰਦੀ ਕਲਪਨਾ ਤੇ ਖਾਹਸ਼ ਨੂੰ ਕੋਈ ਠਾਹਰ ਅਥਵਾ ਸ਼ਾਂਤੀ ਨਹੀਂ ਚਾਹੀਦੀ?....

ਸਾਹਿਤਕਾਰੀ ਤਾਂ ਕਲਪਨਾ ਤੇ ਯਥਾਰਥ ਦਾ ਵਿਆਹ ਕਰਨ ਵਾਲੀ ਗੱਲ ਹੁੰਦੀ ਕੰਵਲ ਤੇਰੇ ਸਾਹਿਤਕ ਮਨ ਨੂੰ ਅਗਾਂਹਵਧੂ ਹੁੰਗਾਰਾ ਮਿਲਿਆ ਹੈ, ਤੂੰ ਮੌਕਾ ਕਿਉਂ ਗੰਵਾਉਂਦਾ ਏ? ਤੇਰੇ ਬੱਚੇ ਹੋਣ ਦੇ ਬਾਵਜੂਦ ਡਾਕਟਰ ਸਾਹਿਬ ਨੇ ਸਾਹਿਤਕ ਖੇਤਰ ਲਈ ਬਾਂਹ ਕੱਢ ਕੇ ਦਲੇਰੀ ਵਿਖਾਈ ਐ ਉਸ ਲਾਲ ਕਿਲੇ ਵਾਲੀ ਚਰਚਾ ਵਿਚ ਆਇਆ ਵੀ ਸੀ

'ਜੇ ਵਿਚਾਰਾਂ ਦਾ ਹਾਣੀ ਮਿਲਿਆ ਹੁੰਦਾ, ਵਿਆਹ ਕਰਵਾ ਲੈਣਾ ਸੀ ਪਰ....`

ਪਰ ਇਹ ਨਾ ਥੀ ਹਮਾਰੀ ਕਿਸਮਤ, ਉਸ ਦਾ ਭਾਵ ਸੀ

ਉਸ ਦੀ ਇਸ ਧਾਰਨਾ ਨੂੰ ਮੁੱਖ ਰੱਖ ਕੇ ਸੋਚ ਰਿਹਾ ਸੀ 'ਵਿਚਾਰਾਂ ਦਾ ਹਾਣੀ ਤਾਂ ਮੈਨੂੰ ਵੀ ਨਹੀਂ ਮਿਲਿਆ?`

'ਸਮਾਜੀ ਰਿਸ਼ਤੇ ਤੋੜ ਕੇ ਵਿਚਾਰਾਂ ਦੇ ਹਾਣੀ ਨਾਲ ਖਲੋਣਾ ਠੀਕ ਕਦਮ ਹੈ?`

'ਨਹੀਂ ਸਹੀ ਨਾਲ ਗਲਤ ਵੀ ਹੈ`

ਮੇਰੇ ਆਪਣੇ ਦਿਲ ਦੀ ਕਮਜ਼ੋਰੀ ਪੈਰ ਨਹੀਂ ਲਾਉਂਦੀ ਸੀ ਅਸੀਂ ਸਮਾਜਕ ਬੰਧਨ ਨਹੀਂ ਤੋੜ ਸਕਦੇ ਜੇ ਸਮਾਜਕ ਬੰਧਨ ਨਹੀਂ ਤੋੜ ਸਕਦੇ, ਤਦ ਸੁਖਾਂਤ ਹਾਣ ਕਦੇ ਵੀ ਨਹੀਂ ਪਾ ਸਕਦੇ ਵੇਖਿਆ, ਤੂੰ ਸਮਾਜ ਤੋਂ ਬਗਾਵਤ ਨਹੀਂ ਕਰ ਸਕਦਾ ਸਮਾਜੀ ਲੀਹ ਵਿਚ ਤੁਰਨਾ ਸਿੱਖ, ਜ਼ਜਬਾਤੀ ਮਨਾਂ ਕਿਉਂ ਡੋਲਦਾ ਫਿਰਦਾ ਏਂ?`

'ਆਪਣੇ ਬੱਚਿਆਂ ਨੂੰ ਛੱਡ ਸਕਦਾ ਏ?`

'ਨਹੀਂ! ਕਦੇ ਨਹੀਂ!`

'ਫਿਰ ਅਵਾਰਾ ਉਡਣ ਲਈ ਪਰ ਨਾ ਤੋਲ`

'ਪਰ ਮੈਂ ਸਾਹਿਤਕਾਰ ਬਣਨ ਲਈ ਪੱਕਾ ਮਨ ਸਾਧ ਚੁੱਕਾ ਹਾਂ ਮੇਰੇ ਨਾਲ ਇਸ ਵਿਚ ਲੋਕ ਭਲਾ ਵੀ ਹੈ ਲੋਕ ਭਲੇ ਤੋਂ ਕਿਉਂ ਭੱਜਾਂ?`

'ਇਸ ਵਿਚ ਤੇਰੀ ਖੁਦਗਰਜ਼ੀ ਸ਼ਾਮਲ ਨਹੀਂ?`

'ਵਿਚਾਰ ਜੇ ਕਿਨਾਰਾ ਨਾ ਦੇਣ, ਤਾਂ ਵਿਚਕਾਰੇ ਡੋਬਦੇ ਐ`

'ਪਰ ਜੇ ਤਰਨਾ ਸਿੱਖ ਲਿਆ ਜਾਵੇ ਤਾਂ ਦੁਬਿਧਾ ਡੋਬ ਨਹੀਂ ਸਕਦੀ`

'ਮਨ ਨੂੰ ਝੂਠੀਆਂ ਤਸੱਲੀਆਂ ਨਾ ਦੇਹ ਤੂੰ ਬੰਦਿਆਂ, ਦੋ ਬੇੜੀਆਂ ਦਾ ਸਵਾਰ ਕਿਨਾਰਾ ਕਿਥੋਂ ਭਾਲਦਾ ਏਂ?`

'ਸਮਾਜਕ ਸੱਚ ਤੇ ਵਿਚਾਰਾਂ ਦੇ ਹਾਣੀ ਸੱਚ ਵਿਚੋਂ, ਤੈਨੂੰ ਹਰ ਹੀਲੇ ਇਕ ਨੂੰ ਛੱਡਣਾ ਪੈਣਾ ਏ`

'ਮੇਰੀ ਮਜ਼ਬੂਰੀ ਹੈ, ਮੈਂ ਦੋਹਾਂ ਨੂੰ ਨਹੀਂ ਛੱਡ ਸਕਦਾ`

'ਫੇਰ ਤੂੰ ਇਕ ਸੱਚ ਤੋਂ ਬੇਵਫ਼ਾ ਹੋਵੇਂਗਾ`

'ਮੈਂ ਦੋਹਾਂ ਦੀ ਵਫ਼ਾਦਾਰੀ ਲਈ ਗੁਰੂ ਅੱਗੇ ਮੱਥਾ ਟੇਕ ਚੁੱਕਾ ਆਂ ਬੇਵਫ਼ਾ ਹੋਣਾ ਮੈਂ ਬਰਦਾਸ਼ਤ ਨਹੀਂ ਕਰ ਸਕਦਾ`

'ਜੇ ਦੋਹਾਂ ਲਈ ਬਰਾਬਰ ਤੁਰਨਾ ਹੈ, ਤਾਂ ਦੁਖਾਂਤ ਬਾਹਾਂ ਅੱਡੀ ਖਲੋਤਾ ਹੈ, ਭੱਜ ਕਿਹੜੇ ਰਾਹ ਭੱਜਣਾ ਹੈ?`

ਮੈਂ ਦੋਹਰੀ ਮਾਰ ਦਾ ਫੜਿਆ ਹੋਇਆ ਸੀ ਡਾਕਟਰ ਸਾਹਿਬ ਕੀ ਸੋਚਦੇ ਹੋਣਗੇ?`

'ਉਹ ਮੇਰੇ ਨਾਲੋਂ ਕਿਤੇ ਵੱਧ ਹੱਸਾਸ ਤੇ ਗੰਭੀਰ ਹਨ ਉਹ ਤਾਂ ਵਿਚਾਰਾਂ ਦੀ ਸਾਂਝ ਸੀਮਾ ਉੱਤੇ ਮਿਲਣ ਲਈ ਉਤਾਵਲੇ ਹਨ`

'ਪਰ ਜੁੜਨ ਬਾਰੇ ਤਾਂ ਉਨ੍ਹਾਂ ਕੋਈ ਸੰਕੇਤ ਹੀ ਨਹੀਂ ਦਿੱਤਾ?`

'ਤੂੰ ਐਵੇਂ ਹੀ ਮਨ ਦੇ ਵਿਚਾਰਾਂ ਵਿਚ ਬੋਲਦਿਆਂ ਪਿਆ ਏਂ ਹੋ ਸਕਦਾ ਏ, ਇਹ ਨੌਬਤ ਹੀ ਨਾ ਆਵੇ`

'ਪਹਿਲੋਂ ਸ੍ਰੀਮਤੀ ਦੀ ਰੂਹ ਤੱਕ ਅਪੜਿਆ ਜਾਵੇ`

'ਮੈਂ ਦਾਗੀ ਬੰਦਾ ਇਹ ਪਹਿਲ ਨਹੀਂ ਕਰ ਸਕਦਾ ਪਰ ਹੋਣੀ ਮੈਨੂੰ ਝਟਕੇ ਦੇ ਦੇ ਤਮਾਸ਼ਾ ਦੇਖ ਰਹੀ ਐ`

ਘਰ ਗ੍ਰਹਿਸਥੀ ਵੱਲ ਵੇਖਦਾ ਆਂ, ਤਾਂ ਇਸ ਜਿੰਮੇਵਾਰੀ ਤੋਂ ਭੱਜਣਾ ਬੂਜ਼ਦਿਲੀ ਲੱਗਦਾ ਹੈ

'ਵਿਚਾਰਾਂ ਦੀ ਸਾਂਝ ਬਿਨਾਂ, ਰਸਹੀਣ ਕਾਣਾ ਗੰਨਾ ਕਦੋਂ ਚੂਪਿਆ ਗਿਆ`

'ਬੰਦਿਆਂ ਤੈਨੂੰ ਸਿਦਕ ਈਮਾਨ ਦਾ ਇਮਤਿਹਾਨ ਆ ਪਿਆ ਹੈ`

'ਮੈਂ ਇਨ੍ਹਾਂ ਦੋਹਾਂ ਦੇ ਸਾਥ ਬਿਨਾਂ ਨਹੀਂ ਬਚ ਸਕਦਾ`

'ਆਂਹਦੇ ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਫਸ ਸਕਦੀਆਂ`

' ਜੇ ਮੀਰੀ ਤੇ ਪੀਰੀ ਵਾਲਾ ਗੁਰੂ ਆਪ ਇਕੋ ਸਮੇਂ ਦੋ ਤਲਵਾਰਾਂ ਹੰਢਾ ਸਕਦਾ ਏ, ਤਾਂ ਮੈਂ ਉਨ੍ਹਾਂ ਦਾ ਚੇਲਾ ਘਰ ਗ੍ਰਹਿਸਥੀ ਤੇ ਵਿਚਾਰਾਂ ਦੀ ਸਾਂਝ ਕਿਉਂ ਨਹੀਂ ਪਾਲ ਸਕਦਾ?`....ਗੁਰੂਕਿਆਂ ਨੂੰ ਹੌਂਸਲਾ ਦੇਣ ਲਈ ਕੌਲਾਂ ਵੀ ਆ ਖਲੋਤੀ ਸੀ`

'ਤੂੰ ਐਵੇਂ ਈ ਦੁਬਿਧਾ ਦੇ ਘੋੜੇ ਸਵਾਰ ਭਟਕਦਾ ਫਿਰਦਾ ਏਂ, ਪਹਿਲਾਂ ਵਿਚਾਰਾਂ ਦੀ ਸਾਂਝ ਵਾਲੀ ਨੂੰ ਪੁੱਛ ਤਾਂ ਲੈ, ਉਹ ਕਿਥੇ ਖਲੋਤੀ ਐ?`

'ਹਾਂਅ, ਇਹ ਨਿਤਾਰਾ ਜ਼ਰੂਰ ਹੋ ਜਾਣਾ ਚਾਹੀਦਾ ਹੈ`

ਉਨ੍ਹਾਂ ਦਿਨਾਂ ਵਿਚ ਹੀ ਡਾ. ਜਸਵੰਤ ਨਾਲ ਇਕੱਠੇ ਹੋਣ ਦੀ ਸਾਡੀ ਸਬੀਲ ਬਣ ਗਈ ਅਸੀਂ ਦੋਵੇਂ ਨਾਡਾ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਬਾਹਰ ਇਕ ਦਰੱਖਤ ਦੀ ਛਾਵੇਂ ਆ ਬੈਠੇ ਮੇਰੀ ਸੋਚ ਕੰਡੇਰਨਾ ਬਣੀ ਹੋਈ ਸੀ ਗਲਤ ਗਰਦੇ ਗੁਬਾਰ ਨੂੰ ਸਾਫ਼ ਕਰਨ ਲਈ ਸੋਚ ਪੂਰੀ ਵਾਹ ਲਾ ਰਹੀ ਸੀ ਪਰ ਸਿਰ ਨੂੰ ਚੜ੍ਹੇ ਗੁਬਾਰ ਨੇ ਮੇਰੀ ਸੋਚ ਦਾ ਬੁਰੀ ਤਰ੍ਹਾਂ ਨੱਕ ਘੁੱਟਿਆ ਹੋਇਆ ਸੀ

'ਮੈਡਮ! ਅਸੀਂ ਕਿੰਨੇ ਸਹੀ ਤੇ ਗਲਤ ਆਂ? ਸਾਡਾ ਭਵਿੱਖ ਤੇ ਮੰਜ਼ਿਲ ਕਿਹੋ ਜਿਹੀ ਹੋਵੇਗੀ?`

ਮੈਂ ਆਪਣੇ ਮਨ ਦੀ ਹਨੇਰੀ ਡਾਕਟਰ ਸਾਹਿਬ `ਤੇ ਚਾੜ ਦਿੱਤੀ ਉਹ ਐਨੀ ਸੰਜੀਦਾ ਗੱਲ ਨਾਲ ਝੰਜੋੜੇ ਗਏ ਉਨ੍ਹਾਂ ਬੱਚਿਆਂ ਵਰਗੀ ਆਦਤ ਅਨੁਸਾਰ ਹਰੇ ਘਾਹ ਦੀ ਤਿੜ ਪੁੱਟ ਲਈ

ਸਮੱਸਿਆ ਬੇਹੱਦ ਗੰਭੀਰ ਹੈ, ਪਰ ਅਸੀਂ...`

ਉਸ ਗੱਲ ਕਿਸੇ ਸਿਰੇ ਨਾ ਲੱਗਦੀ ਵੇਖ ਵਿਚਕਾਰੇ ਛੱਡ ਦਿੱਤੀ

'ਭਾਵੇਂ ਅਸੀਂ ਕਿਸੇ ਦਾ ਕੁਝ ਵੀ ਨਹੀਂ ਵਿਗਾੜਦੇ ਪਰ ਭਟਕਾਂਦੇ ਹਾਲਾਤ ਸਾਨੂੰ ਕਿਵੇਂ ਵਫ਼ਾ ਕਰਨਗੇ?`

ਮੇਰਾ ਆਉਣ ਵਾਲੀਆਂ ਕੰਬਖਤੀਆਂ ਵੱਲ ਸੰਕੇਤ ਸੀ

'ਕੀ ਅਸੀਂ ਦੋਸਤੀ ਵੀ ਨਹੀਂ ਰੱਖ ਸਕਦੇ`

ਅਣਜਾਣੇ ਵਿਚ ਉਸ ਰਾਹ ਕੱਢਿਆ

'ਜੇ ਅਸੀਂ ਮਰਦ ਮੁੰਡੇ ਹੁੰਦੇ ਰੱਖ ਸਕਦੇ ਸੀ ਪਰ ਕੁੜੀ ਮੁੰਡੇ ਦੀ ਦੋਸਤੀ ਅਣਹੋਣੀ ਵੀ ਵਰਤਾ ਸਕਦੀ ਹੈ` ਮੈਂ ਇਕ ਝਟਕੇ ਵਿਚ ਆਇਆ ਹੋਇਆ ਸਾਂ

'ਅਸੀਂ ਦਰਿਆ ਦੇ ਗੋਡੇ ਗੋਡੇ ਪਾਣੀ ਵਿਚ ਖਲੋਤੇ ਆਂ ਪਰ ਤੇਜ਼ ਚੜਾਅ ਦਾ ਪਾਣੀ ਸਾਨੂੰ ਕਦੇ ਵੀ ਖਿੱਚ ਕੇ ਆਪਣੇ ਵਹਿਣ ਵਿਚ ਲੈ ਜਾ ਸਕਦਾ ਏ`

'ਹੋ ਸਕਦਾ ਏ ਚੜਾਅ ਖਿੱਚ ਲਵੇ ਪਰ ਅਸੀਂ ਤਰਨਾ ਵੀ ਸਿੱਖ ਸਕਦੇ ਆਂ? ਹਾਲਾਤ ਦੇ ਵਹਿਣ ਨੂੰ ਅਸੀਂ ਦੋਸਤ ਕਿਉਂ ਨਹੀ ਬਣਾ ਸਕਦੇ?`

ਉੁਸ ਅਣਹੋਣਾ ਆਸ਼ਾਵਾਦੀ ਵਿਚਾਰ ਅੱਗੇ ਲੈਆਂਦਾ

'ਮੈਨੂੰ ਹਾਲਾਤ ਦੇ ਥਪੇੜਿਆਂ ਤੋਂ ਡਰ ਲੱਗਦਾ ਏ`

ਮੇਰੇ ਮਨ ਦਾ ਕਮਜ਼ੋਰ ਪੱਖ ਕੰਬ ਗਿਆ

'ਤੁਹਾਡੇ ਖਿਆਲ ਵਿਚ ਸਾਨੂੰ ਦੋਸਤੀ ਖਤਮ ਕਰ ਦੇਣੀ ਚਾਹੀਦੀ ਹੈ?`

ਉਸਦੀਆਂ ਤਿੱਖੀਆਂ ਨਜ਼ਰਾਂ ਮੇਰੇ ਚਿਹਰੇ `ਤੇ ਖੁੱਭੀਆਂ ਪਈਆਂ ਸਨ

'ਨਹੀਂ, ਕੁਦਰਤ ਨੇ ਸਾਨੂੰ ਜੋੜਿਆ ਹੈ, ਉਸ ਨੂੰ ਕਿਸੇ ਤਰ੍ਹਾਂ ਜ਼ਿੰਦਗੀ ਦਾ ਵਿਰਸਾ ਬਣਾਈਏ ਕੀ ਆਉਣ ਵਾਲੇ ਖ਼ਤਰਿਆਂ ਦਾ ਅਸੀਂ ਕੋਈ ਇਲਾਜ ਨਹੀਂ ਲੱਭ ਸਕਦੇ?`

ਮੈਂ ਓਹਦੇ ਤੇ ਆਪਣੇ ਦਿਲ ਨੂੰ ਧਰਵਾਸ ਵੀ ਚਾਹੁੰਦਾ ਸਾਂ

'ਇਹ ਇਲਾਜ ਬੁਜਦਿਲੀ ਨਾਲ ਤਾਂ ਹੋਣਾ ਲਹੀਂ ਤੁਹਾਡੀ ਦਲੇਰੀ ਤੇ ਜ਼ੁਅੱਰਤ ਕਿਥੇ ਗਵਾਚ ਗਈਆਂ? ਨਾਵਲਾਂ ਵਿਚ ਤਾਂ ਬੜੀਆਂ ਫੜਾਂ ਮਾਰਦੇ ਸੀ`

ਜਸਵੰਤ ਨੇ ਇਕ ਤਰ੍ਹਾਂ ਵੰਗਾਰ ਖੜ੍ਹੀ ਕਰ ਦਿੱਤੀ

'ਤੇਰਾ ਰੰਗ ਰੂਪ, ਨਕਸ਼ ਤੇ ਕੰਮ ਵੇਖ ਕੇ ਨਹੀਂ ਲਗਦਾ ਸੀ, ਤੂੰ ਐਨੀ ਸਖ਼ਤ ਹੋਵੇਂਗੀ`

ਮੈਨੂੰ ਹੈਰਾਨੀ ਦਾ ਭੌਂ ਆ ਗਿਆ

'ਤੁਹਾਡੀ ਲੇਖਣੀ ਪੜ੍ਹ ਕੇ ਵੀ ਨਹੀਂ ਲਗਦਾ ਸੀ, ਬੁਜ਼ਦਿਲੀ ਦਾ ਜੂਲਾ ਚੁੱਕੀ ਫਿਰਦੇ ਹੋਵੇਗੇਂ`

ਉਸ ਪਟਾਕ ਮੇਰੇ ਕਪਾਲ ਵਿਚ ਮਾਰੀ

'ਰਾਹ ਦੀਆਂ ਕਠਿਨ ਜੁੰਮੇਵਾਰੀਆਂ ਤੋਂ ਅੱਖਾਂ ਮੀਟ ਲੈਣੀਆਂ ਚਾਹੀਦੀਆਂ ਹਨ?`

ਮੈਂ ਵੀ ਡਾਕਟਰ ਨੂੰ ਗੱਲ ਰੜਕਾਈ

ਜੇ ਦੁਚਿੱਤੀ ਐ, ਚੱਲ ਗੁਰੂ ਤੋਂ ਭੁੱਲ ਬਖਸ਼ਾ ਲੈ ਮੈਨੂੰ ਪਿੱਛਾ ਕਰਨ ਵਾਲਾ ਨਰ ਨਹੀਂ ਚਾਹੀਦਾ`

ਉਸ ਦੀ ਦਲੇਰ ਦ੍ਰਿੜਤਾ ਮੁੜ ਖੜਕ ਪਈ

'ਸਿਰ ਪਈਆਂ ਜਿੰਮੇਵਾਰੀਆਂ ਦਾ ਅਹਿਸਾਸ ਨਹੀਂ ਛੱਡਾਂਗਾ ਤੇ ਤੇਰੇ ਬਰਾਬਰ ਕਦਮ ਵੀ ਪੁੱਟਾਂਗਾ

ਅੱਗੇ ਜੋ ਹੋਏ, ਸੋ ਹੋਏ ਮੈਂ ਸਹਿਜ ਤੁਰਨ ਵਾਲਾ ਮਨੁੱਖ ਆਂ ਤੂੰ ਛਾਂਟਾ ਮਾਰੇਗੀ ਤਾਂ ਨੱਚ ਵੀ ਪਵਾਂਗਾ`

ਮੈਂ ਸਹਾਇਤਾ ਲਈ ਹਾਸਰਸ ਨੂੰ ਆਵਾਜ਼ ਮਾਰ ਲਈ ਅਸੀਂ ਦੋਵੇਂ ਸੰਜੀਦਗੀ ਤੋੜ ਕੇ ਹੱਸ ਪਏ

ਉਹ ਗੰਭੀਰਤਾ ਨਾਲ ਤੱਕਦੀ ਮੇਰੇ ਚਿਹਰੇ ਤੋਂ ਹੁੰਦੀ ਦਿਲ ਤੱਕ ਉਤਰ ਗਈ

'ਜਿੰਮੇਵਾਰੀਆਂ ਇਮਤਿਹਾਨ ਹਨ, ਸਿਦਕ ਨਾਲ ਪੂਰੀਆਂ ਕਰਾਂਗੇ ਹਾਂਅ, ਤੂੰ ਥਿੜਕਦਾ ਏ, ਤੈਨੂੰ ਕੋਈ ਬੰਧਨ ਨਹੀਂ, ਖੁੱਲ੍ਹੀ ਛੁੱਟੀ, ਇਹ ਫੈਸਲਾ ਹੁਣੇ ਹੋਣਾ ਚਾਹੀਦਾ  ਹੈ`

ਫੈਸਲੇ ਲਈ ਉਹ ਲਕੀਰ ਖਿੱਚ ਕੇ ਖਲੋ ਗਈ

'ਮੈਂ ਬਰਾਬਰ ਤੁਰਿਆ ਜਾ ਰਿਹਾ ਆਂ, ਤੂੰ ਧੱਕੇ ਕਿਉਂ ਮਾਰਦੀ ਏਂ`

ਸੱਚੀ ਗੱਲ, ਮੈਂ ਉਸ ਤੋਂ ਟੁੱਟਣਾ ਨਹੀਂ ਚਾਹੁੰਦਾ ਸਾਂ ਸ਼ਾਇਦ ਇਹ ਮੇਰੇ ਮਨ ਦੀ ਸਾਹਿਤਕ ਕਮਜੋਰੀ ਸੀ ''ਮੈਂ ਤੇਰੇ ਅੰਦਰਲੇ ਕੱਚ ਪਿੱਲ ਤੇ ਦੁਬਿਧਾ ਨੂੰ ਮਹਿਸੂਸ ਕਰ ਰਹੀ ਆਂ ਮੈਨੂੰ ਬੰਦਾ ਖਰਾ ਸੋਨਾ ਚਾਹੀਦਾ ਹੈ, ਮਲੱਮੇ ਨਾਲ ਤਾਂ ਬਾਜ਼ਾਰ ਭਰੇ ਪਏ ਐ``

ਉਹ ਦੀ ਚੜਤ ਬੇਮੁਹਾਰ ਹੋ ਤੁਰੀ ਸੀ

ਭੱਜਾਂਗਾਂ ਨਹੀਂ ਰਾਣੋ ਤੇਰੀ ਤੇ ਮੇਰੀ ਖਲੋਤ ਵਿਚ ਫ਼ਰਕ ਐ ਜ਼ੁੰਮੇਵਾਰੀਆਂ ਤੋਂ ਨਠਿਆ ਨਹੀਂ ਜਾ ਸਕਦਾ ਊਂ ਮੈਨੂੰ ਪੂਰਾ ਵਿਸ਼ਵਾਸ ਐ, ਤੂੰ ਮੇਰੀਆਂ ਸਾਰੀਆਂ ਝਿਜਕਾਂ ਵਗਾਹ ਕੇ ਬਰਾਬਰ ਤੁਰਦਾ ਕਰ ਲਵੇਂਗੀ ਤੇਰੇ ਤੋਂ ਮੁੱਖ ਮੋੜ ਕੇ ਸ਼ਾਇਦ ਮੈਂ ਮਿੱਟੀ ਵੀ ਨਾ ਰਹਾਂ ਗੁਰੂ ਅੱਗੇ ਵਚਨ ਕਰ ਆਇਆ ਆਂ ਹਰ ਗਲਤ ਸਿਦਕ ਨਿਬਾਹਾਂਗਾ``

ਮੈਂ ਪੂਰੇ ਦਿਲ ਨਾਲ ਕਹਿ ਗਿਆ

''ਬਸ, ਮੇਰੇ ਸਿਦਕ ਬਿਨਾਂ ਮੈਨੂੰ ਕੁੱਝ ਨਹੀਂ ਚਾਹੀਦਾ ਕੱਚ ਪਿਲ ਨਾਲ ਤੁਰਨਾ ਹੁੰਦਾ ਕਦੋਂ ਦੀ ਟੁੱਟੇ ਭੱਜੇ ਬੇੜੇ ਚੜ੍ਹ ਚੁੱਕੀ ਹੁੰਦੀ``

ਉਸ ਦੀ ਨਿੱਗਰ ਦ੍ਰਿੜਤਾ ਅੱਗੇ ਮੇਰਾ ਸਿਰ ਹੀ ਝੁਕ ਸਕਦਾ ਸੀ ਤੇ ਬੰਦਾ ਗੁਰੂ ਨੂੰ ਹਾਕਰ ਨਾਜ਼ਰ ਜਾਣ ਕੇ ਉਸ ਨੂੰ ਸਮਰਪਤ ਹੋ ਗਿਆ ਕਿਉਂਕਿ ਉਸ ਮੇਰੀ ਜੁਰਅੱਤ ਨੂੰ ਵੰਗਾਰਿਆ ਸੀ

'ਤੁਸਾਂ ਮੇਰਾ ਮਤਲਬ ਨਹੀਂ ਸਮਝਿਆ``

ਮੈਂ ਉਸ ਦਾ ਧਿਆਨ ਆਉਣ ਵਾਲੇ ਖ਼ਤਰਿਆਂ ਵਲ ਦੁਆਉਣਾ ਚਾਹੁੰਦਾ ਸਾਂ

''ਮੈਂ ਨਿਆਣੀ ਨਹੀਂ``

ਉਸ ਇਕ ਤਰ੍ਹਾਂ ਤਾਹਨਾ ਮਾਰਿਆ

''ਤੁਸੀ ਗੁਰੂ ਸਮੱਰਥ ਹੋ ਕੇ ਖਿਸਕਣਾ ਚਾਹੁੰਦੇ ਹੋ ਤਾਂ ਮੈਂ ਘਰ ਨੂੰ ਜਾਂਦੀ ਆਂ, ਗੱਲ ਮੁੱਕੀ``

ਉਸ ਦੀ ਬੇਪ੍ਰਵਾਹੀ ਤੋਂ ਡਰ ਲਗਦਾ ਸੀ

''ਹਾਇ ਰੱਬਾ! ਅਸਾਂ ਤਾਂ ਹਾਲੇ ਦਿਲ ਤੋਂ ਰੂਹ ਤੱਕ ਅਪੱੜਨਾ ਹੈ``

ਇਹਦੇ ਚੜ੍ਹੇ ਗੁੱਸੇ ਨੂੰ ਕਿਵੇਂ ਲਾਹਾਂ?

''ਕੁਦਰਤ ਨੇ ਸਾਨੂੰ ਅਚਾਨਕ ਮਿਲਾਇਆ ਤੇ....``

''ਫੇਰ ਕੁਦਰਤ `ਤੇ ਭਰੋਸਾ ਕਿਉਂ ਨਹੀਂ ਕਰਦੇ? ਬਾਂਹ ਵੀ ਫੜਦੇ ਹੋ, ਕਦਮਾਂ ਪੁੱਟਦੇ ਥਿੜਕਦੇ ਵੀ ਹੋ ਕਿਉਂ?``

ਉਸ ਮੁੜ ਵੰਗਾਰ ਖੜੀ ਕਰ ਦਿਤੀ

''ਕੁਦਰਤ ਤੇ ਅਟੱਲ ਭਰੋਸਾ ਹੈ ਤੇ ਰਹੇਗਾ ਪਰ ਸਮਾਜੀ ਆਫ਼ਤਾਂ ਦਾ ਕੋਈ ਬੰਨ੍ਹ ਸੁੱਬ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸਿਰੇ ਦਾ ਵਾਹ ਪੈਣਾ ਹੈ?``

ਮੈਂ ਉਸ ਨੂੰ ਤਲਖ਼ ਹਕੀਕਤਾਂ ਦੇ ਵਾਹ ਬਾਰੇ ਸਮਝਾਉਣਾ ਚਾਹੁੰਦਾ ਸਾਂ

''ਜਿਸ ਤਰ੍ਹਾਂ ਦੇ ਵੀ ਹਾਲਾਤ ਵਾਪਰਨਗੇ, ਅਸੀਂ ਉਨ੍ਹਾਂ ਦਾ ਮੁਕਾਬਲਾ ਕਰਾਂਗੇ 'ਰਾਤ ਬਾਕੀ ਹੈ` ਦਾ ਚਰਨ ਹਾਲਾਤ ਨਾਲ ਲੜਦਾ ਸ਼ਹੀਦ ਹੋਇਆ ਸੀ``

ਉਸ ਗੱਲ ਸਿਰੇ ਲਾ ਕੇ ਮੇਰੀ ਜ਼ਬਾਨ ਬੰਦ ਕਰ ਦਿਤੀ ਮੈਂ ਸੋਚਣ ਲੱਗ ਪਿਆ, ਇਹ ਜ਼ਨਾਨੀ ਆਪਣੀ ਹਿੰਡ `ਤੇ ਤਾਂ ਨਹੀਂ ਆ ਗਈ ਇਹ ਕਿਉਂ ਨਹੀਂ ਸਮਝਦੀ, ਜਿਹੜਾ ਸੂਰਜ ਚੜ੍ਹਿਆ ਹੈ, ਇਹ ਛਿਪੇਗਾ ਵੀ

ਉਸ ਦੀ ਧੱਕੇ ਨਾਲ ਦਿੱਤੀ ਰਜ਼ਾ ਵਿੱਚ ਮੈਂ ਚੁੱਪ ਵੱਟ ਲਈ

''ਹੁਣ ਦਿਲ ਦੀ ਈਮਾਨਦਾਰੀ ਨਾਲ ਦੱਸੋ, ਦੋਸਤੀ ਰੱਖਣੀ ਹੈ ਜਾਂ ਨੱਠਣਾ ਹੈ?``

ਉਹ ਪੱਕਾ ਫ਼ੈਸਲਾ ਮੰਗਦੀ ਸੀ ਮੇਰੀ ਅਸਚਰਜਤਾ ਗੋਤਾ ਖਾ ਗਈ

''ਤੂੰ ਜਿੱਤੀ, ਮੈਂ ਹਾਰਿਆ

ਨਾਲ ਹੀ ਮੈਂ ਹਲਕਾ ਜਿਹਾ ਹੱਸ ਪਿਆ

ਨਾ ਜਿੱਤ, ਨਾ ਹਾਰ, ਮੈਨੂੰ ਦੋਸਤੀ ਦਾ ਹੱਥ ਫੜ ਕੇ ਤੁਰਨ ਦੀ ਪਰਤਿੱਗਿਆ ਚਾਹੀਦੀ ਐ``

ਉਹ ਦੀ ਪੱਥਰ `ਤੇ ਲਕੀਰ ਪੱਕਾ ਫ਼ੈਸਲਾ ਮੰਗਦੀ ਸੀ ਮੇਰੀ ਹੈਰਾਨੀ ਹੋਰ ਵੱਧ ਗਈ

''ਰਾਣੋ, ਪੱਕੀ ਪੱਕੀ! ਲੋਕ ਵਹੀਆਂ ਉਤੇ ਅੰਗੂਠੇ ਲਾਉਂਦੇ ਐ, ਮੈਂ ਤੇਰੀ ਤਲੀ `ਤੇ ਠੱਪਾ ਲਾਉਂਦਾ ਆ``

ਮੈਂ ਉਸ ਦਾ ਹੱਥ ਫੜ ਕੇ ਅੰਗੂਠਾ ਦੱਬ ਦਿਤਾ

''ਕਾਜ਼ੀ ਪੁੱਛਦਾ ਸੀ : ਅੰਨ੍ਹੀ ਕਾਣੀ ਕਬੂਲ?``

''ਹਾਂਅ ਚਾਚਾ ਮੇਰਿਆ ਕਬੂਲ! ਕਬੂਲ``

ਇਸ ਧੱਕੇ ਦੀ ਰਜ਼ਾਮੰਦੀ ਨਾਲ ਅਸੀਂ ਦੋਵੇਂ ਇਕ ਤਰ੍ਹਾਂ ਅੰਦਰੋਂ ਕੁੱਟੇ ਪਏ ਸਾਂ

''ਚੱਲ ਤੁਰ ਮਹਾਰਾਜ ਅੱਗੇ, ਮੇਰੇ ਨਾਲ ਬਰਾਬਰ ਮੱਥਾ ਟੇਕ``

ਉਸ ਇਕ ਤਰ੍ਹਾਂ ਕੰਨੋ ਫੜ ਕੇ ਆਪਣੇ ਨਾਲ ਤੋਰ ਲਿਆ ਮੈਂ ਹਾਲੇ ਵੀ ਖ਼ਤਰਿਆਂ ਨੂੰ ਮਹਿਸੂਸ ਕਰਦਾ ਸਾਂ ਕਿਉਂਕਿ ਆਉਣ ਵਾਲੀਆਂ ਔਕੜਾਂ ਨਾਲ ਮੱਥਾ ਲਾਉਣਾ ਪੈਣਾ ਸੀ ਪਰ ਉਹ ਸ਼ੇਰ ਦੀ ਬੱਚੀ ਅਸਲੋਂ ਬੇਪ੍ਰਵਾਹ ਸੀ ਅਸਾਂ ਦੋਹਾਂ ਸੱਚੇ ਦਿਲੋਂ, ਹੱਥ ਜੋੜ, ਗੁਰੂ ਅੱਗੇ ਬਰਾਬਰ ਮੱਥਾ ਜਾ ਟੇਕਿਆ ਮੇਰੇ ਮੂੰਹ ਨਿਕਲ ਗਿਆ

''ਬਾਬਾ ਗੁਰੂ! ਸਾਡੀ ਲਾਜ ਰਖੀ, ਤੇਰੇ ਭਟਕੇ ਬੱਚੇ ਆਂ``

ਗੁਰੂ ਅੱਗੇ ਦਿਲ ਦੇ ਸਾਥ ਨਾਲ ਰਹਿਣ ਦਾ ਪ੍ਰਣ ਕਰ ਕੇ ਅਸੀਂ ਗੁਰੂ ਘਰ ਤੋਂ ਬਾਹਰ ਆ ਗਏ

''ਅੱਜ ਮੈਂ ਤੁਹਾਨੂੰ ਸੱਚੇ ਦਿਲੋਂ ਪਾ ਕੇ ਬੇਹੱਦ ਖ਼ੁਸ਼ ਹਾਂ ਤੁਹਾਡੀਆਂ ਝਿਜਕਾਂ ਨੇ ਤਾਂ ਮੈਨੂੰ ਮਾਰ ਈ ਸੁੱਟਿਆ ਸੀ``

ਉਸ ਦੀ ਮੁਸਕਾਣ ਮਹਿਕਾਂ ਖਿਲਾਰ ਰਹੀ ਸੀ

''ਤੂੰ ਮਨੂੰਆ ਖ਼ੁਸ਼ ਨਹੀਂ? ਤੈਨੂੰ ਦੱਸਾਂ, ਸੋਨਾ ਤਾਂ ਤੂੰ ਹੈ ਪਰ ਹਾਲੇ ਭਖਾਰੇ ਚਾੜ੍ਹਣ ਵਾਲਾ ਏਂ``

''ਗੁਰੂ ਅੱਗੇ ਭਖਾਰੇ ਤਾਂ ਚੜ੍ਹ ਹੀ ਗਿਆ ਆਂ, ਪੁੱਠਾ ਸਿੱਧਾ ਪਕਾਈ ਚੱਲੀ ਮੈਂ ਤੇਰੀ ਦਿੱਤੀ ਖੁਸ਼ੀ ਨਾਲ ਬਾਗ਼ੋ-ਬਾਗ਼ ਆਂ``

ਊਂ ਮੇਰਾ ਦਿਲ ਧੜਕ ਧੜਕ ਪੈਂਦਾ ਸੀ ਮੈਂ ਦਿਲ ਦੇ ਅੱਧੇ ਨਹੋਰੇ ਨਾਲ ਆਖਿਆ

''ਮੇਰਾ ਕੱਚ ਪਿੱਲ ਭਖਾਰੇ ਚਾੜ੍ਹ ਕੇ ਨਖਾਰ ਲਵੇਂਗੀ?``

''ਮੇਰੀ ਦਿਤੀ ਖ਼ੁਸ਼ੀ ਕਿਉਂ? ਕੁਦਰਤ ਦੀ ਦਿਤੀ ਖੁਸ਼ੀ ਕਿਉਂ ਨਹੀਂ ਆਖਦਾ?``

ਮੈਨੂੰ ਲੱਗਾ, ਜਿਵੇਂ ਉਹ ਮੇਰੀ ਸਵਾਰੀ ਕਰ ਰਹੀ ਐ!

''ਜਦੋਂ ਗੁਰੂ ਅੱਗੇ ਵਚਨ ਹੋ ਗਿਆ, ਹੱਥ `ਤੇ ਅੰਗੂਠਾ ਲਾ ਦਿਤਾ, ਬਾਕੀ ਕੀ ਰਹਿ ਗਿਆ? ਪਰ ਮੈਂ ਹਾਲਾਤ ਵਲੋਂ ਬੇਪ੍ਰਵਾਹ ਨਹੀਂ ਹੋ ਸਕਦਾ ਮੂਡ ਵਿਚ ਹਾਸ਼ਮ ਕਹਿਦਾ ਸੀ : ਤੈਨੂੰ ਹੁਸਨ ਖ਼ਰਾਬ ਕਰੇਦਾਂ, ਮੈਨੂੰ ਸਮਝ ਸਤਾਇਆ`

''ਇਸ ਕੂੜ-ਕਬਾੜ ਨੂੰ ਪਾ ਖੱਡੇ, ਬਸ ਤੇਰੀਆਂ ਸਮਝਾ ਨੂੰ ਸਲਾਮ``

ਉਸ ਸਮੇਂ ਉਹਦੀ ਚੜ੍ਹਤ ਨੂੰ ਸਲਾਮ ਕਰਨੀ ਹੀ ਬਣਦੀ ਸੀ ਉਹ ਦੀ ਸ਼ਾਹੀ ਬ੍ਰੇਪਵਾਹੀ ਮੇਰੇ ਵਸੋਂ ਕਿਤੇ ਪ੍ਰਵਾਹ ਸੀ ਉਥੋਂ ਉਠ ਕੇ ਅਸੀਂ ਸ਼ਿਮਲੇ ਨੂੰ ਜਾਂਦੀ ਸੜਕ `ਤੇ ਆ ਗਏ ਉਸ ਤੰਬੀਹ ਕੀਤੀ

''ਮੈਨੂੰ ਹਰ ਹਫ਼ਤੇ ਚਿੱਠੀ ਮਿਲਣੀ ਚਾਹੀਦੀ ਐ``

''ਮੈਂ ਆਪ ਹੀ ਹਰ ਹਫ਼ਤੇ ਆ ਜਾਇਆ ਕਰਾਂਗਾ``

ਮੇਰੇ ਉਤਰ ਵਿਚ ਅੱਧੀ ਚੋਟ ਵੀ ਸੀ

''ਹੈ ਤਾਂ ਤੂੰ ਗੁਲਾਬ ਦਾ ਫੁੱਲ ਪਰ ਤੇਰੇ ਕੰਡਿਆਂ ਦਾ ਕੋਈ ਕੀ ਇਲਾਜ ਕਰੇ?

''ਇਹ ਪਿਆਰ ਜਦੋਂ ਆਉਂਦਾ ਏ, ਨਾਲ ਦਰਦ ਨੂੰ ਵੀ ਘਸੀਟ ਲਿਆਉਂਦਾ ਏ ਔਹ ਲੈ, ਤੇਰੀ ਬੱਸ ਵੀ ਆ ਗਈ``

ਮੈਂ ਹੱਥ ਦਾ ਇਸ਼ਾਰਾ ਦਿਤਾ ਉਹ 'ਸਤਿ ਸ੍ਰੀ ਅਕਾਲ` ਆਖਦੀ ਬੱਸ ਚੜ੍ਹ ਗਈ ਮੇਰਾ ਲੰਮਾ ਹਾਉਕਾ ਧੂੜ ਵਿਚ ਰਲਦਾ ਹੋ ਗਿਆ ਹੋਰ ਦਸਾਂ ਮਿੰਟਾਂ ਪਿਛੋਂ ਮੈਂ ਵੀ ਚੰਡੀਗੜ੍ਹ ਵਾਲੀ ਬੱਸ ਫੜ ਲਈ ਘਰ ਤਕ ਪੁੱਜਦਾ, ਪਿਆਰ ਤੇ ਜ਼ੁੰਮੇਵਾਰੀਆਂ ਦੇ ਅਹਿਸਾਸ ਨਾਲ ਰਿੜਕਿਆ ਜਾ ਰਿਹਾ ਸਾਂ

(ਚਲਦਾ)

17 ਮਾਰਚ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas