|
ਸੰਤੋਖ਼
ਸਿੰਘ ਧੀਰ ਨੂੰ
ਸਿਆਸੀ ਪਾਰਟੀਆਂ,
ਸਮਾਜਿਕ ਸੰਸਥਾਵਾਂ ਤੇ ਸਾਹਿਤਕਾਰਾਂ ਵਲੋਂ ਸ਼ਰਧਾਂਜਲੀਆਂ
ਪੰਜਾਬੀ ਯੂਨੀਵਰਸਿਟੀ ਵਲੋਂ
ਧੀਰ ਦੀ ਯਾਦ
`ਚ
ਸਿਮਰਤੀ
ਗ੍ਰੰਥ ਪ੍ਰਕਾਸ਼ਤ ਕਰਨ ਦਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮੋਹਾਲੀ:
ਪੰਜਾਬੀ ਦੇ ਪ੍ਰਸਿੱਧ ਲੇਖਕ
ਸੰਤੋਖ਼
ਸਿੰਘ ਧੀਰ ਜਿਨ੍ਹਾਂ ਦਾ 5 ਫਰਵਰੀ ਨੂੰ ਪੀ ਜੀਆਈ ਚੰਡੀਗੜ੍ਹ
ਵਿਖੇ
ਦੇਹਾਂਤ ਹੋ ਗਿਆ ਸੀ
ਉਨ੍ਹਾਂ ਦੀ ਯਾਦ ਵਿਚ ਏਥੋਂ ਦੇ ਫੇਜ਼ 10 ਦੇ ਪਾਰਕ ਵਿਚ
ਸ਼ਰਧਾਂਜਲੀ ਸਮਾਰੋਹ
ਕੀਤਾ ਗਿਆ।
ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਰਹੂਮ ਸੰਤੋਖ਼ ਸਿੰਘ ਧੀਰ ਦੀ
ਯਾਦ ਨੂੰ ਸਮਰਪਿਤ ਇਕ ਮਹਾਨ ਸਿਮਰਤੀ
ਗ੍ਰੰਥ ਪ੍ਰਕਾਸ਼ਤ ਕਰਨ ਦਾ ਐਲਾਨ
ਕੀਤਾ
ਗਿਆ।
ਇਸ ਤੋਂ
ਇਲਾਵਾ
ਸ੍ਰੀ ਧਰ ਦੇ ਜੱਦੀ ਪਿੰਡ ਡਡਹੇੜੀ
(ਮੰਡੀ
ਗੋਬਿੰਦਗੜ੍ਹ)
ਵਿਖੇ
ਪਿੰਡ ਵਾਸੀਆਂ
ਵੱਲੋਂ ਆਪਣੇ ਪੱਧਰ
`ਤੇ
ਉਨ੍ਹਾਂ
ਦੀ ਯਾਦ ਵਿਚ ਲਾਇਬੇ੍ਰੇਰੀ ਬਣਾਉਣ ਦੀ ਘੋਸ਼ਣਾ ਕੀਤੀ
ਗਈ।
ਇਸ ਮੌਕੇ
ਸਾਹਿਤਕਾਰਾਂ,
ਰੰਗਕਰਮੀਆਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ
ਦੇ ਆਗੂਆਂ ਅਤੇ ਆਮ ਲੋਕਾਂ
ਨੇ ਵੱਡੀ
ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਉਨ੍ਹਾਂ
ਨੂੰ
ਸ਼ਰਧਾ ਦੇ
ਫੁੱਲ
ਭੇਟ ਕੀਤੇ।
ਸ੍ਰੀ
ਧੀਰ ਨੂੰ
ਸ਼੍ਰੋਮਣੀ ਸਾਹਿਤਕਾਰ
ਦਿੱਲੀ ਸਾਹਿਤ ਅਕਾਦਮੀ
ਸਮੇਤ ਵੱਖ
ਵੱਖ ਸਨਮਾਨ ਹਾਸਲ ਕਰਨ ਦਾ ਮਾਣ
ਪ੍ਰਾਪਤ ਹੈ।
ਉਹ ਪੰਜਾਬੀ ਦੇ ਅਜਿਹੇ ਲਿਖਾਰੀ
ਸਨ
ਜਿਨ੍ਹਾਂ ਦੀਆਂ ਕਹਾਣੀਆਂ
ਪੰਜਾਬੀ ਸਾਹਿਤ ਜਗਤ ਵਿਚ ਕਥਾ ਮਾਡਲ ਦੇ
ਤੌਰ
`ਤੇ
ਜਾਣੀਆਂ
ਜਾਂਦੀਆਂ ਹਨ।
ਇਸ
ਮੌਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਮੀਡੀਆ
ਸਲਾਹਕਾਰ ਹਰਚਰਨ ਸਿੰਘ
ਬੈਂਸ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਵੱਲੋਂ ਭਾਰਤ ਇੰਦਰ
ਸਿੰਘ ਚਾਹਲ ਨੇ ਸ੍ਰੀ ਧੀਰ ਨੂੰ ਸ਼ਰਧਾਂਜਲੀ ਦਿੱਤੀ।
ਨਾਮਧਾਰੀ ਭਾਈਚਾਰੇ ਦੇ ਆਗੂ ਹਰਪਾਲ ਸਿੰਘ
ਨਾਮਧਾਰੀ ਸਤਿਗੁੁਰੂ ਜਗਜੀਤ ਸਿੰਘ
ਦਾ ਸ਼ੋਕ ਸੰਦੇਸ਼ ਲੈ ਕੇ
ਪੁੱਜੇ।
ਪੰਜਾਬੀ
ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ.
ਜਸਪਾਲ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਅਕਾਲ
ਚਲਾਣੇ ਨੂੰ ਪੰਜਾਬ,
ਪੰਜਾਬੀਅਤ ਅਤੇ ਪੰਜਾਬੀ ਸਾਹਿਤ
ਨੂੰ
ਪੈਣ
ਵਾਲਾ
ਵੱਡਾ ਘਾਟਾ ਦੱਸਿਆ।
ਵਿਧਾਇਕ ਬਲਬੀਰ ਸਿੰਘ
ਸਿੱਧੂ ਨੇ ਕਿਹਾ ਕਿ ਸ੍ਰੀ ਧੀਰ
ਪੂਰਾ
ਜੀਵਨ ਬਿਨਾਂ ਕਿਸੇ ਲਾਲਚ
ਤੋਂ
ਪੰਜਾਬੀ
ਮਾਂ
ਬੋਲੀ ਅਤੇ
ਸਾਹਿਤ ਨੂੰ ਸਮਰਪਿਤ ਰਹੇ ਹਨ।
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ
ਸਿੰਘ ਨੇ ਇਸ ਗੱਲ
`ਤੇ
ਜ਼ੋਰ ਦਿੱਤਾ ਕਿ
ਸ੍ਰੀ
ਧੀਰ ਦੀ ਯਾਦ
ਵਿਚ
ਸਿਮਰਤੀ
ਗ੍ਰੰਥ ਜਾਂ ਕੋਈ ਢੁੱਕਵੀਂ ਯਾਦਗਾਰ ਬਣਾਈ ਜਾਣੀ ਚਾਹੀਦੀ
ਹੈ।
ਇਸ ਬਾਰੇ
ਮੁੱਖ ਮੰਤਰੀ ਦੇ
ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਜੇ ਕੋਈ ਸੰਸਥਾ
ਜਾਂ
ਯੂਨੀਵਰਸਿਟੀ
ਸ੍ਰੀ
ਧੀਰ ਦੀ ਯਾਦਗਾਰ ਬਣਾਉਣ ਲਈ
ਅੱਗੇ
ਆਉਂਦੀ ਹੈ
ਤਾਂ
ਪੰਜਾਬ ਸਰਕਾਰ
ਵੱਲੋਂ ਇਸ ਕਾਰਜ ਲਈ ਹਰ ਤਰ੍ਹਾਂ
ਦਾ ਸਹਿਯੋਗ ਦਿੱਤਾ ਜਾਵੇਗਾ।
ਪੰਜਾਬੀ ਯੂਨੀਵਰਸਿਟੀ
ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ
ਐਲਾਨ
ਕੀਤਾ
ਕਿ
ਪੰਜਾਬੀ ਯੂਨੀਵਰਸਿਟੀ ਪਟਿਆਲਾ ਮਰਹੂਮ ਸ੍ਰੀ
ਧੀਰ
ਦੀ ਯਾਦ ਨੂੰ
ਸਮਰਪਿਤ ਇਕ ਮਹਾਨ ਸਿਮਰਤੀ ਗ੍ਰੰਥ ਪ੍ਰਕਾਸ਼ਤ ਕਰੇਗੀ।
ਇਸ
ਮੌਕੇ ਪੰਜਾਬ ਦੇ ਪ੍ਰਸਿੱਧ
ਲੋਕ
ਗਾਇਕ ਤੇ ਅਦਾਕਾਰ ਹਰਭਜਨ ਮਾਨ,
ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ
ਦੇ
ਸੀਨੀਅਰ ਮੈਂਬਰ ਜਥੇਦਾਰ ਅਮਰੀਕ ਸਿੰਘ
ਮੋਹਾਲੀ,
ਲੋਕ ਭਲਾਈ ਪਾਰਟੀ ਦੇ
ਪ੍ਰਧਾਨ ਬਲਵੰਤ ਸਿੰਘ
ਰਾਮੂਵਾਲੀਆ,
ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ,
ਸਨਮਾਨ ਕਮੇਟੀ
ਦੇ
ਕਨਵੀਨਰ ਅਤੇ ਸੁਰਖਰੇਖਾ ਅਖ਼ਬਾਰ ਦੇ ਸੰਪਾਦਕ ਜਸਪਾਲ ਜੱਸੀ
ਅਤੇ ਵਰਗ ਚੇਤਨਾ ਦੇ ਸੰਪਾਦਕ ਯਸ਼ਪਾਲ,
ਕੌਂਸਲਰ ਕੁਲਜੀਤ ਸਿੰਘ
ਬੇਦੀ,
ਸਾਹਿਤਕ ਅਕਾਦਮੀ
ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ,
ਕਰਨੈਲ ਸਿੰਘ
ਥਿੰਦ,
ਬਲਦੇਵ
ਸਿੰਘ ਝੱਜ,
ਪ੍ਰੋ.
ਕੁਲਵੰਤ ਸਿੰਘ,
ਰਜਿੰਦਰ ਰੋਜ਼ੀ,
ਕਵਿਤਰੀ ਮਨਜੀਤ ਇੰਦਰਾ ਨੇ
ਵੀ
ਸ਼ਰਧਾ ਦੇ
ਫੁੱਲ
ਭੇਟ ਕੀਤੇ।
|