|
ਪੰਜਾਬ
ਦੀ
ਪੱਗ
: ਸ. ਜਸਵੰਤ ਸਿੰਘ ਕੰਵਲ
ਰਜਿੰਦਰ
ਸਿੰਘ ਰਾਹੀ (ਮੋਬਾਇਲ : 91-98157-51332)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਕਰਦਿਆਂ
ਕੰਵਲ
ਸਾਹਿਬ ਦਾ ਮਨ ਅੱਕ ਗਿਆ ਸੀ।
ਉਸ
ਅੰਦਰਲਾ
ਲੇਖਕ
ਆਜ਼ਾਦੀ ਚਾਹੁੰਦਾ ਸੀ।
ਉਹ ਆਜ਼ਾਦ
ਪੰਛੀ
ਵਾਂਗ
ਖੁੱਲ੍ਹੇ ਆਸਮਾਨ ਵਿਚ ਤਾਰੀਆਂ
ਲਾਉਣੀਆਂ ਚਾਹੁੰਦਾ ਸੀ।
ਆਜ਼ਾਦੀ ਪੰਛੀ ਬਣੇ ਬਗੈਰ ਕਿਸੇ ਲੇਖਕ ਤੋਂ
ਚੰਗਾ
ਲਿਖਿਆ ਵੀ ਨਹੀਂ ਜਾ ਸਕਦਾ ਤੇ ਲੇਖਕਾਂ
ਵਾਂਗ
ਜੀਵਿਆ ਵੀ ਨਹੀਂ ਜਾ ਸਕਦਾ।
ਸੰਨ
ਸੰਤਾਲੀ ਮੌਕੇ
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆਨੰਦਪੁਰ ਸਾਹਿਬ ਹੋਲਾ ਮਹੱਲਾ ਕੰਟਰੋਲ ਕਰਨ ਲਈ ਗਏ
ਹੋਏ ਸਨ।
ਬਕੌਲ ਕੰਵਲ
ਸਾਹਿਬ,
‘ਮੇਰਾ
ਰਿਸ਼ਤੇਦਾਰ ਸ.ਨਰੰਜਣ ਸਿੰਘ ਸੁਪਰਡੈਂਟ ਇੰਜੀਨੀਅਰ ਭਾਖੜੇ
ਤੋਂ
ਮੱਥਾ
ਟੇਕਣ ਆਇਆ।
ਨਾਲ ਉਸ ਦਾ ਪਰਿਵਾਰ ਵੀ ਸੀ।
ਸ੍ਰੀ
ਗੁਰੂ ਗ੍ਰੰਥ
ਸਾਹਿਬ
ਦੀ
ਹਜ਼ੂਰੀ ਵਿਚ ਹੋਰ ਸਾਥੀਆਂ ਨਾਲ ਚੜ੍ਹਾਵੇ ਦੀ ਰਕਮ ਗਿਣਦਿਆਂ ਮੈਨੂੰ ਬੜੀ ਸ਼ਰਮ ਆਈ।
ਮੈਂ
ਮਨ ਵਿਚ
ਧਾਰ
ਲਈ,
ਸ਼੍ਰੋਮਣੀ ਕਮੇਟੀ ਦੀ ਨੌਕਰੀ ਹੁਣ ਨਹੀਂ ਕਰਨੀ
।`
ਕੰਵਲ ਸਾਹਿਬ ਸ਼੍ਰੋਮਣੀ ਕਮੇਟੀ ਦੀ ਨੌਕਰੀ ਛੱਡ ਕੇ ਪਿੰਡ ਆ ਗਏ।
ਭਾਵੇਂ ਉਨ੍ਹਾਂ ਵੇਲਿਆਂ
ਵਿਚ
ਚੜ੍ਹੇ ਮਹੀਨੇ ਨੱਬੇ
ਰੁਪਏ
ਮਿਲ
ਜਾਣੇ
ਬਹੁਤ
ਵੱਡੀ
ਰਕਮ
ਸੀ,
ਪਰ
ਪਿੰਡ
ਆ ਕੇ ਕੰਵਲ ਨੇ ਭਰਾਵਾਂ ਨਾਲ ਖੇਤੀ ਦਾ ਕੰਮ ਤੋਰ ਲਿਆ।
ਅਗਸਤ ਮਹੀਨਾ
ਚੜ੍ਹਦੇ ਸਾਰ ਹੀ ਦੇਸ਼ ਨੂ ੰਆਜਾਦੀ ਮਿਲਦਿਆਂ
ਹੀ
ਵੱਢਾ
ਟੁੱਕੀ ਦਾ ਹੱਲਾ ਗੁੱਲਾ ਸ਼ੁਰੂ ਹੋ ਗਿਆ।
ਇਸ ਕਤਲੇਆਮ
ਨੇ
ਕੰਵਲ
ਨੂੰ
ਮਾਨਸਿਕ ਤੌਰ
`ਤੇ
ਪ੍ਰੇਸ਼ਾਨ ਕਰ ਦਿੱਤਾ।
ਉਸ
ਦਾ
ਕਹਿਣਾ
ਹੈ,
‘ਪਿੰਡ
ਆਇਆਂ
ਤਾਂ
ਮੁਸਲਮਾਨ
ਮਾਰ
ਕਾਟ
ਦੀਆਂ ਖ਼ਬਰਾਂ
ਤੋਂ
ਬੜੇ
ਸਹਿਮੇ
ਹੋਏ
ਸਨ।
ਆਥਣ
ਸਵੇਰ ਯਾਰ
ਬੇਲੀ
ਇਕੱਠੇ ਖੇਡਦੇ ਸਨ।
ਲੁਟੇਰੇ ਸਮੇਂ
ਦੀ
ਉਡੀਕ ਵਿਚ ਮੁੱਠਾਂ ਵਿਚ ਥੁੱਕੀ ਵਿਚ
ਬੈਠੇ
ਸਨ।
ਪਿੰਡ
ਦੇ ਡਰੇ ਮੁਸਲਮਾਨਾਂ
ਦਾ
ਹਮਦਰਦ ਜਾਣ ਕੇ ਮੈਨੂੰ ਆਪਣੇ ਇਕੱਠ ਵਿਚ ਸੱਦਿਆ।
ਮੈਂ ਖੜ੍ਹਾ
ਹੋ
ਕੇ ਸਵਾਲ ਕੀਤਾ
‘ਦੇਖੋ,
ਤੁਸੀਂ ਕੀ ਚਾਹੁੰਦੇ ਹੋ?`
‘ਐਨੇ
ਡਰ ਭੈ ਵਿਚ
ਸਾਡਾ
ਏਥੇ
ਕਿਵੇਂ
ਗੁਜ਼ਾਰਾ ਹੋ ਸਕਦਾ ਹੈ?`
ਕਾਜ਼ੀ ਅਮਾਮਦੀਨ
ਦੇ
ਮੁੰਡੇ
ਉਮਰਦੀਨ
ਨੇ
ਤਰਲਾ
ਪਾਇਆ।
'ਚਾਰ
ਚੁਫੇਰੇ
ਮਾਰੋ
ਮਾਰ ਹੋ ਰਹੀ ਐ।
ਗਵਾਂਢੀ
ਪਿੰਡ
ਵੱਢਿਆ ਗਿਆ।
ਧੀਆਂ
ਭੈਣਾਂ
ਖਿੱਚੀਆਂ ਗਈਆਂ।
ਸਾਡੀ
ਬਹੁਤੀ
ਦੁਹਾਈ ਐ
ਪਿੰਡ
ਅੱਗੇ`
‘ਤੁਸੀਂ
ਖੁਲ੍ਹ ਕੇ ਦੱਸੋ,
ਪਾਕਿਸਤਾਨ ਜਾਣਾ ਚਾਹੁੰਦੇ
ਹੋ,
ਪਿੰਡ
ਰਹਿਣਾ ਏਂ?`
ਮੈਂ
ਹਿੱਕ
ਨੂੰ
ਹੱਥ
ਲਾ
ਕੇ ਪੁੱਛਿਆ।
‘ਮੈਂ
ਤੁਹਾਡੇ ਨਾਲ ਆਂ,
ਫਿਕਰ ਲਾਹ ਕੇ ਕਹੋ`।
‘ਗਵਾਂਢੀ
ਪਿੰਡ ਵਿਚੋਂ
ਕੋਈ
ਕਿਸਮਤ ਨਾਲ ਹੀ ਮੁਸਲਮਾਨ ਬਚਿਆ ਹੋਵੇਗਾ,
ਬਾਕੀ
ਸਭ ਮਾਰੇ ਗਏ।
ਇਨ੍ਹਾਂ ਮਾਰੂ ਹਾਲਤਾਂ ਵਿਚ ਏਥੇ ਅਸੀਂ
ਕਿਵੇਂ
ਜੀਆਂਗੇ?`
ਇਕ
ਹੋਰ
ਮੁਸਲਮਾਨ
ਭਾਈ
ਨੇ
ਦੁਹਾਈ ਪਾਈ।
‘ਦੇਖੋ,
ਮੈਂ
ਤੁਹਾਡਾ ਭਰਾ ਹਰ ਹਬੀ
ਨਬੀ
ਵਿਚ
ਤੁਹਾਡੇ ਨਾਲ ਖਲੋਤਾ
ਆਂ।
ਤੁਹਾਨੂੰ ਬਚਾਓ ਕੈਂਪਾਂ
ਵਿਚ
ਪਹੁੰਚਾ ਸਕਦਾ ਆਂ।
ਆਜ਼ਾਦੀ ਨੂੰ ਪੁੱਠੀ ਭਮਾਲੀ ਆ ਗਈ।
ਪਹਿਲੋਂ
ਹਰ
ਹੀਲੇ
ਜਾਨਾਂ ਬਚਾਓ।`
ਮੈਂ ਖੜ੍ਹਾ ਹੋ ਕੇ
ਦ੍ਰਿੜਤਾ ਨਾਲ ਆਖਿਆ।
ਡਰੇ ਤੇ ਸਹਿਮੇ
ਮੁਸਮਲਾਨ ਭਰਾਵਾਂ ਅਰਜ਼ ਕੀਤੀ,
‘ਸਾਡੀ
ਹੱਥ ਬੰਨ੍ਹ ਕੇ
ਬੇਨਤੀ ਐ,
ਸਾਨੂੰ
ਕੈਂਪਾਂ ਵਿਚ ਕਿਸੇ ਤਰ੍ਹਾਂ ਪੁੱਜਦਾ ਕਰ
ਦੇਵੇ।
ਆਪਣੀ ਖ਼ੈਰ ਨਾਲ ਅਸੀਂ ਨਗਰ ਖੇੜੇ
ਦੀ
ਖੈਰ
ਚਾਹੁੰਦੇ
ਆਂ।
ਸਾਡੇ
ਮਾਲ
ਡੰਗਰ
ਹਾਲੇ
ਤੁਸੀਂ ਸਾਂਭ ਲਵੋ।
ਅਮਨ
ਚੈਨ ਹੋਇਆ ਤਾਂ ਵੇਖੀ ਜਾਵੇਗੀ।
ਅੱਲ੍ਹਾ
ਤਾਲਾ
ਤੁਹਾਨੂੰ ਬਰਕਤਾਂ
ਦੇਵੇ।`
ਸਾਰੇ
ਮੁਸਲਮਾਨ ਭਰਾਵਾਂ
ਕੈਂਪਾਂ ਵਿਚ ਜਾਣ ਦੀ ਰਜ਼ਾਮੰਦੀ ਜ਼ਾਹਰ ਕਰ ਦਿੱਤੀ।
ਮੈਂ ਆਪਣੇ ਨਾਲ ਦਸ
ਬਾਰਾਂ ਹਥਿਆਰਾਂ ਵਾਲੇ ਖਾੜਕੂ ਨੌਜਵਾਨ ਜੋੜ
ਕੇ
ਮੁਸਲਮਾਨਾਂ ਨੂੰ ਤਿਆ ਹੋਣ ਲਈ ਕਹਿ
ਦਿੱਤਾ।
ਉਹ
ਤਾਂ ਪਹਿਲਾਂ ਹੀ ਤਿਆਰ ਬੈਠੇ ਸਨ।
ਅਸਾਂ
ਪਿੰਡ
ਦੇ ਸਾਰੇ ਤਿੰਨ ਕੁ
ਸੌ
ਮੁਸਲਮਾਨਾਂ ਨੂੰ ਪੂਰੀ ਹਿਫ਼ਾਜ਼ਤ ਨਾਲ ਬੇਟ ਸਿੱਧਵਾਂ ਵਾਲੇ ਕੈਂਪ ਵਿਚ ਪਹੁੰਚਦੇ ਕਰ
ਦਿੱਤਾ।
ਪਿੰਡ
ਵਿਚ ਇਕੋ
ਮੋਚੀ
ਮੁਸਲਮਾਨ ਥੋੜ੍ਹਾ ਅਮੀਰ ਸੀ।
ਉਸ
ਦਾ ਅੱਬਾ ਆਸਟਰੇਲੀਆ ਹੋ ਆਇਆ ਸੀ।
ਬਾਕੀ
ਸਭ ਦਿਹਾੜੀਦਾਰ
ਕਾਮੇ
ਸਨ।
ਆਸਟਰੇਲੀਆ
ਵਾਲਾ
ਪਹਿਲੋਂ ਹੀ ਲੁੱਕ ਕੇ ਭੱਜ ਗਿਆ ਸੀ।
ਉਸ
ਦਾ ਕੋਈ ਅਤਾ ਪਤਾ
ਨਹੀਂ
ਲੱਗਿਆ।
ਬਾਕੀ
ਸਾਰਾ
ਲਾਣਾ
ਸੁੱਖ ਸਵੀਲੀ ਨਾਲ ਪਾਕਿਸਤਾਨ ਪਹੁੰਚ ਗਿਆ।
ਪਾਕਿਸਤਾਨ ਵਿਚ ਉਹ ਸਾਰੇ ਖਿਲਰ ਕੇ ਵਸ ਗਏ।`
ਭਾਵੇਂ ਸ. ਜਸਵੰਤ ਸਿੰਘ ਕੰਵਲ ਨੇ ਮੁਸਲਮਾਨਾਂ
ਦੀਆਂ
ਜਾਨਾਂ
ਬਚਾਉਣ ਲਈ ਆਪਣੀ ਜਾਨ ਦੀ
ਪ੍ਰਵਾਹ ਨਾ ਕੀਤੀ
ਪਰ
ਇਸ ਇੱਡੇ ਵੱਡੇ ਮਾਨਵੀ ਦੁਖਾਂਤ ਨੇ ਉਸ ਦੇ ਅੰਦਰਲੇ ਕਲਾਕਾਰ ਦੇ ਸਾਹਿਤਕ ਅਹਿਸਾਸ
ਨੂੰ
ਬਿਲਕੁਲ ਨਹੀਂ
ਟੁੰਭਿਆ।
ਉਸ
ਅੰਦਰਲਾ ਸਾਹਿਤਕਾਰ ਇਸ ਦੁਖਾਂਤ ਤੋਂ ਅਭਿੱਜ ਹੀ
ਰਿਹਾ।
ਜਦਕਿ
ਸ.ਨਾਨਕ
ਸਿੰਘ
ਨਾਵਲਸਿਟ ਇਸ ਦੁਖਾਂਤ ਕਾਰਨ ਧੁਰ ਵਜੂਦ ਤੱਕ ਵਲੂੰਧਰਿਆ ਗਿਆ ਸੀ।
ਉਸ ਦੇ ਪਰਿਵਾਰਕ
ਮੈਂਬਰਾਂ ਦਾ
ਕਹਿਣਾ ਹੈ ਕਿ ਬਾਊ ਜੀ ਇਕ ਤਰ੍ਹਾਂ
ਨਾਲ
ਪਾਗਲ ਜਿਹੇ ਹੀ ਹੋ ਗਏ ਸਨ।
ਇਸ
ਦੁਖਾਂਤ ਨੇ ਉਨ੍ਹਾਂ
ਦੀ
ਸੰਵੇਦਨਾਂ
ਨੂੰ
ਇਸ
ਕਦਰ ਟੁੰਭਿਆ ਕਿ ਉਨ੍ਹਾਂ
ਨੇ
ਇਸ ਦੁਖਾਂਤ
ਨੂੰ
ਆਧਾਰ ਬਣਾ ਕੇ ਉਪਰੋਥਲੀ ਚਾਰ
ਨਾਵਲ,
‘ਅੱਖ
ਦੀ ਖੇਡ’,
‘ਖੂਨ
ਦੇ ਸੋਹਿਲੇ’,
‘ਮੰਝਧਾਰ’
ਅਤੇ
‘ਚਿੱਤਰਕਾਰ’
ਲਿਖੇ।
ਪਰ
ਕੰਵਲ ਇਸ ਮਾਨਵੀ
ਦੁਖਾਂਤ ਬਾਰੇ ਇਕ ਵੀ ਨਾਵਲ ਨਾ ਲਿਖ ਸਕਿਆ।
ਉਸ
ਨੇ ਇਸ ਦੁਖਾਂਤ
ਤੋਂ
ਝੱਟ ਮਗਰੋਂ ਆਪਣਾ
ਪ੍ਰਸਿੱਧ ਨਾਵਲ
‘ਪੂਰਨਮਾਸ਼ੀ`
ਲਿਖਿਆ।
ਇਸ ਨਾਵਲ ਵਿਚ ਉਸ ਨੇ ਮਲਵਈ ਸੱਭਿਆਚਾਰ ਨੂੰ ਪੇਸ਼
ਕੀਤਾ
ਸੀ।
ਜਿਸ
ਦਾ ਆਧਾਰ ਇਕ ਨਿਰੋਲ
ਪਿਆਰ
ਕਹਾਣੀ
ਉਪਰ
ਖਿੱਚਿਆ ਹੋਇਆ ਸੀ।
ਇਸ
ਦੇ ਜੁਆਨ ਪਾਤਰ ਰੂਪ ਅਤੇ ਚੰਨੋ,
ਇਕ
ਦੂਜੇ ਨਾਲ ਪਿਆਰ ਤੰਦਾਂ
ਵਿਚ
ਉਲਝ
ਜਾਂਦੇ ਹਨ,
ਜੋ ਸਮਾਜਿਕ ਵਰਜਣਾਵਾਂ ਕਾਰਨ ਸਿਰੇ
ਨਹੀਂ
ਚੜ੍ਹਦਾ
ਪਰ
ਉਹ ਵਿਆਹੇ
ਵਰ੍ਹੇ
ਜਾਣ
ਤੋਂ ਬਾਅਦ ਆਪਣੀ
ਔਲਾਦ
ਦਾ ਆਪਸ ਵਿਚ ਸੰਜੋਗ ਕਰਵਾ ਕੇ ਆਪਣੇ ਟਸਕ ਰਹੇ ਪਿਆਰ ਦੀ ਪੀੜ ਨੂੰ ਸਾਕਾਦਾਰੀ ਪਰਦੇ
ਦੀ ਆੜ ਵਿਚ ਸੁਖਾਂਤਕ ਮੋੜ ਤੱਕ ਲੈ ਜਾਂਦੇ
ਹਨ।
ਇਸ
ਨਾਵਲ ਦਾ ਹਰ ਕਾਂਡ ਲੋਕ
ਗੀਤਾਂ
ਦੀਆਂ
ਰੁਮਾਂਟਕ ਲਾਈਨਾਂ ਦੇਣ
ਤੋਂ
ਬਾਅਦ
ਸ਼ੁਰੂ ਹੁੰਦਾ ਸੀ,
ਜੋ
ਪੰਜਾਬੀ ਨਾਵਲ ਵਿਚ ਨਵਾਂ ਤਜ਼ਰਬਾ ਸੀ।
ਇਸ ਨਾਵਲ ਵਿਚ ਮਾਲਵੇ ਦਾ ਰਮਣੀਕ ਵਾਤਾਵਰਣ ਭਰਪੂਰ ਜੋਬਨ ਵਿਚ
ਪੇਸ਼
ਹੋਇਆ
ਸੀ।
ਮਾਲਵੇ ਦੇ ਪਿੱਪਲ,
ਟਾਹਲੀਆਂ ਤੇ ਫਸਲਾਂ ਭਰਪੂਰ
ਜੋਬਨ
ਨਾਲ ਲਹਿਰਾਉਂਦੀਆਂ ਨਜ਼ਰ ਆਉਂਦੀਆਂ ਸਨ।
ਉਥੇ
ਵਿਆਹਾਂ
ਸ਼ਾਦੀਆਂ ਦੀਆਂ ਰਸਮਾਂ,
ਗੀਤ
ਸਿੱਠਣੀਆਂ
ਤੇ
ਪਿਆਰ
ਦੇ ਚੋਹਲ ਮੋਹਲ ਪਾਠਕ ਨੂੰ ਅਨੰਦ ਵਿਭੋਰ ਕਰ
ਦਿੰਦੇ ਸਨ।
‘ਪੂਰਨਮਾਸ਼ੀ’
ਛਪਦਿਆਂ
ਹੀ
ਕੰਵਲ
ਦੀ ਬੱਲੇ ਬੱਲੇ
ਹੋ
ਗਈ।
ਉਸ
ਨੂੰ ਮਸ਼ਹੂਰ ਅਨੁਵਾਦਕ ਸ. ਨਰਿੰਦਰ ਸਿੰਘ
ਸੋਚ
ਤੇ ਉਭਰ ਰਹੇ ਆਲੋਚਕ ਸ. ਸੰਤ
ਸਿੰਘ
ਸੇਖੋਂ
ਦਾ
ਭਰਪੂਰ
ਥਾਪੜਾ ਮਿਲਿਆ।
ਕੰਵਲ ਸਾਹਿਬ
ਦੇ
ਆਪਣੇ ਸ਼ਬਦਾਂ
`ਚ,
‘ਪੂਰਨਮਾਸ਼ੀ`
ਲਾਹੌਰ ਬੁੱਕ ਸ਼ਾਪ
ਲੁਧਿਆਣੇ ਵਾਲਿਆਂ
ਛਾਪੀ।
ਪਾਠਕਾਂ ਇਕੱਠ ਜੋੜ ਜੋੜ ਪੜ੍ਹੀ ਤੇ ਵਾਰਸ ਦੀ ਹੀਰ ਵਾਂਗ ਸੁਣੀ।
ਹੁਣ
ਮੈਂ ਵੀ
ਤਿਹੁੰ
ਤੇਰਾਂ
ਦੀ
ਗਿਣਤੀ ਵਿਚ ਆ ਗਿਆ।`
ਕੰਵਲ
ਦਾ ‘ਪੁਰਨਮਾਸ਼ੀ`
ਨਾਵਲ
ਕੁੜੀਆਂ ਤੇ ਬਹੂਆਂ ਵੱਲੋਂ
ਵੀ
ਰੱਜ ਕੇ ਪੜ੍ਹਿਆ
ਗਿਆ।
ਪਿੰਡ
ਵਿਚ ਕੰਵਲ ਦੀ ਵੱਖਰੀ ਟੌਹਰ ਬਣ ਗਈ।
ਆਜ਼ਾਦ
ਭਾਰਤ ਦੀਆਂ ਦੂਜੀਆਂ ਵਾਰ
ਦੀਆਂ
ਚੋਣਾਂ ਮੌਕੇ ਕੰਵਲ ਕਮਿਊਨਿਸਟ ਉਮੀਦਵਾਰ ਦੀ
ਹਮਾਇਤ ਕਰ ਰਿਹਾ ਸੀ।
ਵੋਟਾਂ ਵੇਲੇ ਜਦ ਉਹ ਕਮਿਊਨਿਸਟ ਉਮੀਦਵਾਰ ਦੇ
ਪੋਲਿੰਗ ਬੂਥ
`ਤੇ
ਬੈਠਾ ਸੀ ਤਾਂ ਪਿੰਡ ਦੀ ਇਕ ਬਹੂ
ਨੇ
ਘੁੰਡ
ਕੱਢੇ ਸਮੇਤ ਕੰਵਲ ਕੋਲ ਆਖਿਆ ਕਿ ਲੈ ਤੇਰੇ ਮੂੰਹ
ਨੂੰ
ਨੀਂ
ਤੇਰੀ ਪੂਰਨਮਾਸ਼ੀ ਨੂੰ ਵੋਟ ਪਾ ਕੇ ਆਈਂ ਆਂ।
ਪਾਠਕਾਂ
ਦਾ
ਇੱਡਾ
ਜ਼ਬਰਦਸਤ ਹੁੰਗਾਰਾ ਸ਼ਾਇਦ ਹੀ ਕਿਸੇ
ਹੋਰ
ਨਾਵਲਕਾਰ ਨੂੰ
ਮਿਲਿਆ ਹੋਵੇ।
ਕੰਵਲ
ਨੂੰ
ਸਮੇਂ ਦੀ ਨਬਜ਼ ਫੜਨੀ ਆਉਂਦੀ
ਹੈ।
ਉਸ
ਨੇ ‘ਪੂਰਨਮਾਸ਼ੀ’
ਤੋਂ
ਬਾਅਦ
ਝੱਟ ਹੀ ਕਮਿਊਨਿਸਟ ਵਿਚਾਰਧਾਰਾ
ਨੂੰ
ਅਪਣਾ
ਲਿਆ।
ਉਹ
ਵੇਦਾਂਤ ਤੋਂ
ਮਾਰਕਸਵਾਦ
`ਤੇ
ਪਹੁੰਚ ਗਿਆ।
ਉਸ
ਨੇ ਸਿੱਖੀ
ਦੇ
ਅਧਿਆਪਤਮਵਾਦ ਦਾ ਮਾਰਕਸਵਾਦ ਨਾਲ ਸੁਮੇਲ ਕਰ ਲਿਆ।
ਉਸ
ਵਕਤ ਮਾਰਕਸਵਾਦ ਹੀ ਸਮਾਜ ਦੀ ਪ੍ਰਚਲਤ ਵਿਚਾਰਧਾਰਾ ਸੀ।
ਕੰਵਲ
ਦੇ ਪੇਂਡੂ ਸਿੱਖ ਵਿਰਸੇ
ਨੂੰ
ਮਾਰਕਸ ਹੀ ਖਿੱਚ ਪਾ ਸਕਦਾ ਸੀ।
ਗਾਂਧੀ
ਦੀ
ਖੱਸੀ
ਅਹਿੰਸਾ
ਜਾਂ
ਵੇਦਾਂਤ ਉਸ ਨਾਲ ਲੰਬਾ ਸਮਾਂ
ਤਗ
ਨਹੀਂ
ਸਕਦੇ
ਸਨ।
ਉਨ੍ਹਾਂ
ਦਿਨਾਂ ਵਿਚ ਮਾਲਵੇ ਵਿਚ ਮੁਜਾਰਾ ਮੂਵਮੈਂਟ ਚੱਲ ਰਹੀ ਸੀ।
ਕੰਵਲ ਸਾਹਿਬ ਦਾ ਇਸ ਮੂਵਮੈਂਟ ਵੱਲ ਖਿੱਚਿਆ
ਜਾਣਾ
ਸੁਭਾਵਕ ਸੀ।
ਕਿਉਂਕਿ ਉਹ ਕਿਸਾਨੀ
ਪਰਿਵਾਰ ਨਾਲ ਸਬੰਧ ਰੱਖਦਾ ਸੀ,
ਕਿਸਾਨੀ
ਜੀਵਨ
ਦੀਆਂ ਅੜਾਂ
ਥੁੜਾਂ ਦਾ ਦਰਦ ਉਸ ਨੇ ਹੱਡੀਂ
ਹੰਢਾਇਆ ਸੀ।
ਇਸੇ
ਮੂਵਮੈਂਟ ਉਪਰ ਉਸ ਨੇ ਆਪਣਾ ਚਰਚਿਤ
ਨਾਵਲ
‘ਰਾਤ
ਬਾਕੀ
ਹੈ`
ਲਿਖਿਆ ਜਿਸ ਨੇ ਉਸ ਦੀ ਕਮਿਊਨਿਸਟਾਂ
`ਚ
ਬੱਲੇ
ਬੱਲੇ
ਕਰਵਾ ਹੀ ਦਿੱਤੀ ਸੀ
।
ਜਿੰਦਗੀ ਦਾ
ਇਕ ਹੋਰ ਨਯਾਬ ਤੋਹਫ਼ਾ ਡਾ. ਜਸਵੰਤ ਗਿੱਲ
ਦੇ
ਰੂਪ ਵਿਚ ਵੀ ਉਸ ਦੀ
ਝੋਲੀ
ਪਾਇਆ।
ਜਿਸ
ਨੇ ਉਸ ਦੀ
ਜ਼ਿੰਦਗੀ ਦਾ ਹਰ ਰਾਹ ਸੁਖਾਲਾ ਕਰ ਦਿੱਤਾ।
ਇਸ ਨਾਵਲ ਦੀ ਸਿਰਜਣ ਪ੍ਰਕਿਰਿਆ
ਬਾਰੇ
ਕੰਵਲ ਸਾਹਿਬ
ਦਾ ਕਹਿਣਾ ਹੈ :
‘ਅਧਿਆਤਮਵਾਦ
ਨਾਲ ਮਾਰਕਸਿਜ਼ਮ ਦੇ ਲੈਕਚਰ ਵੀ ਲਏ।
ਅਧਿਆਤਮਵਾਦ ਅਤੇ
ਮਾਰਕਸਿਜ਼ਮ ਦੋਹਾਂ
ਨੇ
ਜੁੜ ਕੇ ਮੇਰੀ
ਸਾਹਿਤਕ ਸੋਚ ਨੂੰ ਨਰੋਆ ਬਲ ਬਖਸ਼ਿਆ।
ਬਾਬਾ
ਅਰੂੜ
ਸਿੰਘ ਗ਼ਦਰੀ ਤੇ
ਵਰੰਟਡ ਤੇਜਾ ਸਿੰਘ ਸੁਤੰਤਰ ਦਾ ਦੋ ਵਾਰੀ
ਮੇਲ
ਹੋਇਆ,
ਜਿਸ
ਪਿੱਛੋਂ
‘ਰਾਤ
ਬਾਕੀ ਹੈ`
ਨਾਵਲ ਲਿਖਣ ਲਈ ਪ੍ਰੇਰਿਆ ਗਿਆ।
ਉਦੋਂ
ਤੱਕ
ਸਾਰੀਆਂ ਕਿਰਤੀ ਜਮਾਤਾਂ
ਮੰਨ
ਲਿਆ ਸੀ ਕਿ ਆਜ਼ਾਦੀ ਦੀ ਸਵੇਰ ਨਹੀਂ ਆਈ
;
ਹਾਲੇ ਅੱਧੀ
ਰਾਤ
ਦਾ ਘੋਰ ਹਨੇਰਾ ਪਸਰਿਆ ਹੋਇਆ ਹੈ।
ਅੰਗਰੇਜ਼ਾਂ
`ਤੇ
ਦੇਸੀ
ਸਰਮਾਏਦਾਰਾਂ
ਮਿਹਨਤ ਦੀ ਜਰਖੇਜ਼ੀ ਆਪੋ
ਵਿਚ
ਵੰਡ
ਲਈ ਹੈ।
ਲੋਕਾਂ ਨੂੰ ਦਸ ਲੱਖ ਆਦਮ
ਦੀ
ਮੌਤ
ਨੇ ਅਕਲ ਵੱਲੋਂ ਅਸਲੋਂ ਬੇਹੋਸ਼ ਕਰ ਮਾਰਿਆ ਸੀ।
ਮੈਂ
ਭਾਦੋਂ
ਮਹੀਨੇ ਦੀ ਸਾੜ ਮਾਰਨੀ ਗਰਮੀ ਵਿਚ ਉਨ੍ਹਾਂ ਪਿੰਡਾਂ ਥਾਵਾਂ
ਦੇ
ਫਿਰ ਕੇ ਨੋਟ ਤਿਆਰ ਕਰ ਰਿਹਾ ਸਾਂ,
ਜਿਥੇ
‘ਰਾਤ
ਬਾਕੀ ਹੈ`
ਸਟੇਜ ਕਰਨੀ ਸੀ।
ਕਸ਼ਮੀਰ ਜਾ ਕੇ ਉਸ ਨੂੰ
ਪੂਰੀ
ਕਰ ਲਿਆ।
ਹੈਰਾਨੀ,
ਉਸ ‘ਰਾਤ
ਬਾਕੀ
ਹੈ`
ਨੂੰ
ਪੂਰਿਆਂ ਕਰਨ ਲਈ ਤੇਈ ਦਿਨ ਲੱਗੇ ਸਨ।
ਬਸ
ਆਖ਼ਰੀ ਕਾਂਡ ਲਿਖਣ ਵਾਲਾ ਰਹਿੰਦਾ ਸੀ,
ਜਦੋਂ
ਸ਼ੇਖ ਅਬਦੁੱਲੇ
ਨੂੰ
ਗੁਲਮਰਗ ਤੋਂ
ਗ੍ਰਿਫਤਾਰ ਕਰ ਲਿਆ।
ਕਸ਼ਮੀਰੀ ਰੋਸ ਪ੍ਰਗਟਾਵਾ
ਕਰਨ
ਲਈ ਗਲੀਆਂ ਬਾਜ਼ਾਰਾਂ
ਵਿਚ
ਨਿਕਲ
ਆਏ।`
‘ਰਾਤ
ਬਾਕੀ
ਹੈ`
ਕੀ
ਛਪੀ,
ਪੰਜਾਬ ਤੋਂ ਦਿੱਲੀ ਤੱਕ ਲਾਅਲਾ-ਲਾਅਲਾ
ਹੋ
ਉਠੀ।
ਪਤਾ ਨਹੀਂ ਲਾਹੌਰ ਕਿਵੇਂ ਪਹੁੰਚ,
ਇਕ
ਦੋਸਤ ਨੇ ਪੜ੍ਹੀ
ਤੇ
ਤਾਰੀਫ਼ ਪੱਤਰ ਲਿਖ ਭੇਜਿਆ।
ਮੈਂ
ਸਾਹਿਤਕ ਮਹਿਫ਼ਲਾਂ ਵਿਚ ਥੋੜਾ ਗੁਲਸ਼ਾਨ ਖਲੋਤਾ।
ਸੋਹਣ ਸਿੰਘ ਜੋਸ਼,
ਅਮ੍ਰਿਤਾ ਪ੍ਰੀਤਮ ਤੇ ਤੇਜਾ ਸਿੰਘ ਸੁਤੰਤਰ ਦੇ ਭਰਾ ਮੇਦਨ ਸਿੰਘ ਨੇ
ਜੇਲ੍ਹ
ਵਿਚੋਂ ਪ੍ਰਸ਼ੰਸਾ ਦੇ ਪੁੱਲ
ਬੰਨ੍ਹ
ਘੱਲੇ।
ਹੋਰ ਵੀ ਕਈ ਪਾਸਿਆਂ
ਤੋਂ
ਪ੍ਰਸੰਸਾ
ਪੱਤਰ
ਮਿਲੇ।`
‘ਰਾਤ
ਬਾਕੀ ਹੈ`
ਨਾਵਲ
ਨਾਲ ਕੰਵਲ ਕਮਿਊਨਿਸਟਾਂ ਦਾ ਬਾਈ ਬਣ ਗਿਆ।
ਬਾਈ
ਸ਼ਬਦ ਮਾਲਵੇ ਵਿਚ ਵੱਡੇ ਭਰਾ
ਦੇ
ਸਤਿਕਾਰ ਲਈ ਅਤਿ ਸਨਮਾਨਯੋਗ ਸੰਬੋਧਨੀ ਰੁਤਬਾ ਹੈ।
ਨਾਵਲ ਦਾ ਹੀਰੋ
ਚਰਨ
ਨੌਜੁਆਨ
ਮੁੰਡਿਆਂ ਦਾ ਰੋਲ ਮਾਡਲ ਬਣ ਗਿਆ।
ਜੋ
ਇਕ
ਜੋਸ਼ੀਲਾ ਕਮਿਊਨਿਸਟ ਹੈ ਤੇ ਜਿਸ ਦਾ ਅੰਤ ਪੁਲਿਸ ਤਸ਼ੱਦਦ ਨਾਲ ਹੋਣ ਕਰਕੇ ਉਹ ਗਰੀਕ
ਟ੍ਰੈਜ਼ਡੀ ਵਰਗਾ ਹੀਰੋ ਤੇ ਸ਼ਹੀਦ ਦਾ ਰੁਤਬਾ ਹਾਸਲ ਕਰ ਗਿਆ ਸੀ।
ਹਰ
ਮੁੰਡਾ ਕਮਿਊਨਿਸਟਾਂ ਵਿਚਾਰਾਂ
ਵੱਲ
ਖਿੱਚਿਆ ਜਾਣ
ਲੱਗਿਆ
ਸੀ
ਤੇ ਆਪਣੇ
ਆਪ
ਨੂੰ ਚਰਨ ਤਸੱਵਰ ਕਰਨ
ਲੱਗ
ਪਿਆ
ਸੀ।
ਬਜ਼ੁਰਗ ਮਾਰਕਸੀ ਆਲੋਚਕ ਸੁਰਜੀਤ ਗਿੱਲ ਦੇ ਸ਼ਬਦਾਂ
`ਚ,
‘ਮੈਂ
ਆਪਣੇ ਆਪ ਨੂੰ ਕਈ ਮਹੀਨੇ ਚਰਨ ਸਮਝਦਾ ਰਿਹਾ ਸੀ।
ਮੈਂ
ਉਸੇ ਵਾਂਗ ਹੀ ਕਿਸੇ ਰਾਜ ਦੇ ਪਿਆਰ ਭਾਲ ਵਿਚ ਭਟਕਦਾ ਰਿਹਾ
ਸੀ।
ਮੈਨੂੰ
ਲਗਦਾ
ਸੀ
ਕਿ
ਮੌਤ ਨਾਵਲ ਦੇ
ਹੀਰੋ
ਚਰਨ ਦੀ ਨਹੀਂ ਹੋਈ,
ਮੇਰੀ
ਹੋਈ
ਹੈ।’
ਨੌਜੁਆਨ ਮੁੰਡੇ ਚਰਨ ਵਰਗੇ ਕੰਮ ਕਰਨ
ਲੱਗ
ਪਏ ਸਨ।
ਨਾਵਲ
ਵਿਚ ਇਕ ਥਾਂ
ਚਰਨ
ਉਨ੍ਹਾਂ ਲੁਟੇਰਿਆਂ
ਨੂੰ
ਜੱਫ਼ਾ
ਮਾਰ
ਕੇ
ਫੜ੍ਹ
ਲੈਂਦਾ ਹੈ ਜੋ ਦਿਨੇ ਰਾਹ
`ਤੇ
ਖੜ੍ਹੇ
ਆਉਂਦੇ
ਜਾਂਦੇ
ਰਾਹੀਆਂ ਨੂੰ ਲੁੱਟ ਰਹੇ ਸਨ।
ਇਸ
ਤਰ੍ਹਾਂ
ਦੀ
ਇਕ ਘਟਨਾ
ਲੁਧਿਆਣੇ ਜ਼ਿਲ੍ਹੇ
ਦੇ
ਮਸ਼ਹੂਰ
ਪਿੰਡ
ਨਥੋਵਾਲ
ਦੇ
ਇਕ
ਨੌਜੁਆਨ ਰਾਮ ਸਿੰਘ
ਰਾਮਾ
ਵੱਲੋਂ ਦੁਹਰਾਈ ਗਈ।
ਬਜ਼ੁਰਗ ਹੋ ਚੁੱਕਿਆ
ਤੇ
ਛੜਾ
ਰਹਿ ਗਿਆ ਕਾਮਰੇਡ ਰਾਮ ਸਿੰਘ ਰਾਮਾ ਉਸ ਘਟਨਾ ਨੂੰ ਇਉਂ ਯਾਦ ਕਰਦਾ ਹੈ,
‘ਅਸੀਂ
ਤਖਤੂਪੁਰੇ
ਦੇ
ਮੇਲੇ
ਤੋਂ
ਸੂਏ ਸੂਏ ਪਏ ਵਾਪਸ ਪਿੰਡ ਨੂੰ ਆ ਰਹੇ ਸੀ।
ਉਦੋਂ ਲੋਕ ਪੈਦਲ ਹੀ ਚਲਦੇ ਹੁੰਦੇ ਸਨ।
ਜਦ
ਅਸੀਂ ਹਠੂਰ ਕੋਲ ਆਏ
ਤਾਂ
ਉਥੇ ਪਟੜੀ
`ਤੇ
ਦੋ ਬੰਦੇ ਮੂੰਹ
ਬੰਨ੍ਹੇ
ਖੜ੍ਹੇ
ਸਨ,
ਇਕ
ਕੋਲ
ਬੰਦੂਕ
ਸੀ
ਤੇ
ਦੂਜੇ
ਕੋਲ ਗੰਡਾਸਾ ਸੀ।
ਉਹ ਆਉਂਦੇ
ਜਾਂਦੇ ਰਾਹੀਆਂ
ਨੂੰ
ਡਰਾ ਕੇ
ਉਨ੍ਹਾਂ ਦੇ ਪੈਸਾ,
ਧੇਲਾ,
ਛਾਪ
ਤੇ ਘੜੀਆਂ ਲੁਹਾ
ਕੇ,
ਇਕ
ਪਾਸੇ
ਚਾਦਰ
`ਤੇ
ਢੇਰੀ
ਕਰਵਾਈ ਜਾਂਦੇ ਸਨ ਤੇ
ਉਨ੍ਹਾਂ
ਦੀਆਂ
ਮੁਸ਼ਕਾਂ
ਬੰਨ੍ਹ
ਕੇ
ਨੀਵੇਂ ਥਾਂ ਖਤਾਨਾਂ
`ਚ
ਬੈਠਾਈ ਜਾਂਦੇ ਸਨ।
ਉਥੇ
ਕੋਈ ਵੀਹ ਪੱਚੀ ਬੰਦੇ ਬਿਠਾਏ ਹੋਏ ਸਨ।
ਉਨ੍ਹਾਂ
ਸਾਨੂੰ
ਵੀ
ਘੇਰ ਲਿਆ।
ਮੈਂ
‘ਰਾਤ
ਬਾਕੀ ਹੈ`
ਨਾਵਲ ਪੜ੍ਹਿਆ ਹੋਇਆ ਸੀ।
ਮੇਰੇ
ਚਰਨ ਵਾਲੀ
ਘਟਨਾ
ਯਾਦ ਆ ਗਈ।
ਮੈਨੂੰ ਚਰਨ ਵਰਗਾ
ਜੋਸ਼
ਆ ਗਿਆ।
ਮੈਂ ਬਬੂਕਾ
ਮਾਰ
ਕੇ
ਬੰਦੂਕ ਵਾਲੇ ਨੂੰ
ਜੱਫ਼ਾ
ਮਾਰ
ਲਿਆ।
ਦੂਜੇ
ਬਬੂਕੇ ਨਾਲ ਮੈਂ
ਉਸ
ਨੂੰ ਪਾਣੀ ਨਾਲ ਭਰੇ
ਸੂਏ
ਵਿਚ ਸੁੱਟ
ਲਿਆ।
ਜਦ
ਕਿਰਪਾਨ ਵਾਲਾ
ਭੱਜਣ
ਲੱਗਿਆ ਤਾਂ
ਉਹ
ਲੋਕਾਂ
ਨੇ
ਸਿੱਟ
ਲਿਅਆ।
ਇਸ ਤਰ੍ਹਾਂ ਅਸੀਂ ਦੋਏ ਲੁਟੇਰੇ ਕਾਬੂ
ਕਰ
ਲਏ।`
ਕਿਸੇ ਕਮਿਊਨਿਸਟ ਵਿਦਵਾਨ ਦਾ ਕਹਿਣਾ ਹੈ ਕਿ ਜਿੰਨੇ
ਕਮਿਊਨਿਸਟ
‘ਰਾਤ
ਬਾਕੀ ਹੈ`
ਨੇ ਬਣਾਏ ਹਨ,
ਉਨੇ ਕਿਸੇ ਲੀਡਰ
ਨੇ
ਨਹੀਂ
ਬਣਾਏ ਹੋਣਗੇ।
ਸ. ਜਸਵੰਤ ਸਿੰਘ ਕੰਵਲ ਨੇ ਸਮਾਜਕ ਯਥਾਰਥ ਦੀ ਬਾਰੀਕ ਬੁਣਤੀ ਨੂੰ
ਨਾਵਲੀ ਸਿਰਜਣਾ ਦਾ ਆਧਾਰ ਨਹੀਂ
ਬਣਾਇਆ।
ਨਾ ਹੀ ਉਸ ਨੇ ਸ਼੍ਰੇਣੀ
ਸਬੰਧਾਂ
ਦੇ
ਗੰਭੀਰ ਅਧਿਐਨ ਦੀ ਖੇਚਲ ਕੀਤੀ ਹੈ ਤੇ ਨਾ ਹੀ ਆਪਣੇ ਨਾਵਲਾਂ
ਵਿਚ
ਜਾਤੀ ਉਤਪੀੜਨ
ਨੂੰ
ਰੂਪਮਾਨ ਕੀਤਾ
ਹੈ।
ਉਸ
ਨੇ ਰੁਮਾਂਟਿਕ ਆਦਰਸ਼ਵਾਦ
ਨੂੰ
ਨਾਵਲ ਸਿਰਜਣਾ ਲਈ ਕਲਾਤਮਿਕ ਜੁਗਤ
ਦੇ
ਤੌਰ
`ਤੇ
ਵਰਤਿਆ ਜੋ ਉਸ ਲਈ ਜ਼ਿੰਦਗੀ ਦੀ ਆਰਥਿਕ ਫਾਇਦੇਮੰਦੀ ਅਤੇ ਮਸ਼ਹੂਰ ਦਾ ਕਸਬੀਆ ਫਾਰਮੂਲਾ
ਹੋ ਨਿੱਬੜਿਆ।
‘ਰਾਤ
ਬਾਕੀ
ਹੈ`
ਬਾਰੇ
ਇਹ ਪ੍ਰਚਾਰ
ਹੋਇਆ
ਕਿ ਇਹ ਪੈਪਸੂ ਦੀ ਮੁਜਾਰਾ
ਮੂਵਮੈਂਟ ਨੂੰ
ਆਧਾਰ
ਬਣਾ
ਕੇ
ਲਿਖਿਆ ਗਿਆ ਹੈ।
ਪਰ
ਇਹ ਗਲਤ ਸੀ।
ਨਾਵਲੀ ਗੋਂਦ ਦਾ ਆਧਾਰ ਤਾਂ ਚਰਨ ਅਤੇ ਰਾਜ ਦੀ ਪਿਆਰ ਕਹਾਣੀ ਹੀ ਸੀ,
ਜੋ
ਦੁਖਾਂਤਕ ਅੰਤ ਨੂੰ ਪਹੁੰਚਦੀ ਹੈ
।
ਮੁਜਾਰਾ
ਮੂਵਮੈਂਟ ਤਾਂ ਇਸ ਪਿਆਰ ਕਹਾਣੀ ਦੇ ਦੁਖਾਂਤਕ ਅੰਤ ਤੱਕ ਪਹੁੰਚਾਉਣ ਲਈ ਇਕ ਸਾਈਡ
ਇਫੈਕਟ ਦੇ ਤੌਰ
`ਤੇ
ਹੀ ਵਰਤੀ ਗਈ ਸੀ।
ਇਸ
ਨਾਵਲ ਵਿਚ ਕਿਤੇ
ਵੀ
ਮੁਜਾਰਿਆਂ
ਦੀ
ਅਸਲ
ਆਰਥਿਕ ਤੇ ਸਮਾਜਿਕ ਯਥਾਰਥ ਦੀ ਤਸਵੀਰ ਨਹੀਂ
ਉਭਰਦੀ ਸੀ,
ਹਰ
ਥਾਂ
ਪਿਆਰ
ਕਹਾਣੀ ਨੇ ਹੀ ਮੱਲਿਆ ਹੋਇਆ ਸੀ।
ਨਾਵਲ ਦਾ ਨਾਇਕ ਚਰਨ ਇਕ ਥਾਂ
ਤਾਂ
ਮੁਜਾਰਾ ਮੂਵਮੈਂਟ ਅਤੇ ਸਮਾਜਿਕ ਪ੍ਰਤਿਸ਼ਠਾ ਲਈ ਨਾਵਲ ਦੀ ਨਾਇਕਾ ਰਾਜ
ਨੂੰ
ਅਪਨਾਉਣ ਤੋਂ
ਨਾਂਹ
ਕਰ ਦਿੱਦਾ ਹੈ ਕਿ ਇਸ ਨਾਲ ਮੂਵਮੈਂਟ ਨੂੰ ਢਾਹ
ਲੱਗੇਗੀ ਪਰ ਫਿਰ ਉਹ ਜਦ ਪ੍ਰਪੱਕ ਕਮਿਉੂਨਿਸਟ ਬਣ ਕੇ,
ਵਾਰੰਟਡ ਹੋ
ਕੇ
ਰੂਪੋਸ਼ੀ ਦੀ ਜ਼ਿੰਦਗੀ ਹੰਢਾ ਰਿਹਾ ਸੀ ਤਾਂ ਉਸ ਵਕਤ ਰਾਜ
ਦੀ
ਚਿੱਠੀ
ਪੜ੍ਹ
ਕੇ ਜੋ ਜਗੀਰਦਾਰ
ਦੇ
ਲੜਕੇ
ਪਾਲ
ਨਾਲ
ਵਿਆਹੀ ਗਈ ਸੀ,
ਉਸ
ਨੂੰ
ਮਿਲਣ
ਲਈ ਉਸ ਦੀ ਹਵੇਲੀ
ਦੇ
ਚੁਬਾਰੇ ਵਿਚ ਚੜ੍ਹ
ਜਾਂਦਾ ਹੈ।
ਜਿਥੇ
ਉਹ ਪੁਲਿਸ ਵੱਲੋਂ ਫੜਿਆ ਜਾਂਦਾ
ਹੈ
ਤੇ
ਇਸੇ ਦੌਰਾਨ ਉਹ ਜਗੀਰਦਾਰ ਨੂੰ
ਮਾਰਨ
ਜਾਂ
ਰਾਜ
ਦੇ
ਗਹਿਣੇ
ਲੁੱਟਣ ਦੇ ਜੋ ਵੀ ਬਹਾਨੇ ਘੜਦਾ ਹੈ,
ਉਹ
ਕਮਿਊਨਿਸਟ ਕਿਰਦਾਰ ਦੀ ਨਮੋਸ਼ੀ
ਦਾ
ਵਾਹਕ ਹੀ ਬਣਦੇ ਹਨ।
ਪਿਆਰ
ਜ਼ਜਬਾਤ ਵਿਚ ਰੁੜੇ ਚਰਨ ਨੇ ਹਵੇਲੀ ਦੇ ਚੁਬਾਰੇ ਚੜ੍ਹਨ
ਤੋਂ
ਪਹਿਲਾਂ ਇਕ ਵਾਰ ਵੀ ਨਹੀਂ ਸੋਚਿਆ ਸੀ,
ਕਿ
ਜਗੀਰਦਾਰ ਦੇ ਘਰੋਂ
ਫੜੇ
ਜਾਣ ਦੇ ਰਹੱਸ ਨਾਲ ਮੂਵਮੈਂਟ ਨੂੰ
ਕੀ
ਧੱਕਾ
ਵੱਜੇਗਾ।
ਕੰਵਲ
ਸਾਹਿਬ ਲਈ ਇਥੇ ਮੂਵਮੈਂਟ ਨਾਲੋਂ
ਦੋ
ਪ੍ਰੇਮੀਆਂ
ਦਾ
ਮਿਲਣ ਵਿਖਾਉਣਾ ਜ਼ਰੂਰੀ ਸੀ,
ਜੋ
ਉਸ ਦੀ ਸੋਚਣੀ ਅਤੇ ਕਲਾਤਮਿਕ ਜੁਗਤ ਮੁਤਾਬਕ ਸਹੀ
ਸੀ।
ਇਸ ਘਟਨਾ
ਦੀ
ਇਸ
ਤਰ੍ਹਾਂ
ਵੀ
ਵਿਆਖਿਆ ਕੀਤੀ ਜਾ ਸਕਦੀ
ਹੈ
ਕਿ
ਕਮਿਊਨਿਸਟ ਵੀ ਮਨੁੱਖ
ਹੁੰਦੇ ਹਨ,
ਉਨ੍ਹਾਂ ਦੇ ਵੀ ਜ਼ਜਬਾਤ ਹੁੰਦੇ ਹਨ,
ਇਸੇ
ਭਾਵੁਕਤਾ
ਵੱਸ
ਚਰਨ ਵੀ ਰਾਜ ਨੂੰ ਮਿਲਣ ਲਈ ਚਲਿਆ ਗਿਆ ਸੀ।
ਪਰ
ਕਮਿਊਨਿਸਟਾਂ ਲਈ ਆਦਰਸ਼ ਤੇ ਨਿਸ਼ਾਨਾ
ਵੀ
ਪ੍ਰਤੱਖ ਹੁੰਦਾ ਹੈ,
ਜਿਸ
ਲਈ ਉਹ ਹਰ
ਕੁਰਬਾਨੀ ਕਰਨ ਲਈ ਤਿਆਰ ਹੋ
ਜਾਂਦੇ ਹਨ।
ਜੇਕਰ
ਚਰਨ
ਮੁਜਾਰਿਆਂ
ਦੀ
ਪੁਲਿਸ
ਨਾਲ
ਟੱਕਰ
ਵਿਚ ਸ਼ਹੀਦ ਹੁੰਦਾ
ਜਾਂ
ਗ੍ਰਿਫਤਾਰ ਕਰਕੇ
ਪੁਲਿਸ
ਵੱਲੋਂ ਮਾਰ ਦਿੱਤਾ ਜਾਂਦਾ ਤਾਂ ਉਹ ਕਮਿਊਨਿਸਟ ਆਦਰਸ਼ਾਂ ਦਾ ਨਮੂਨਾ ਹੋ ਨਿੱਬੜਨਾ ਸੀ।
ਉਸ
ਵਕਤ ਇਸ ਨਾਵਲ
ਦੀਆਂ
ਅਜਿਹੀਆਂ ਸਿਧਾਂਤਕ ਜਾਂ ਕਲਾਤਮਿਕ ਕਮਜ਼ੋਰੀਆਂ ਵੱਲ
ਕਿਸੇ
ਵੀ
ਆਲੋਚਕ
ਜਾਂ
ਕਮਿਊਨਿਸਟ ਆਗੂ ਦਾ ਧਿਆਨ ਨਹੀਂ ਗਿਆ ਜਾਂ ਪੰਜਾਬੀ
ਆਲੋਚਨਾ ਹੀ ਹਾਲਾਂ ਇਥੇ ਤੱਕ ਸਮਰੱਥ ਨਹੀਂ ਹੋਈ
ਸੀ।
ਨਾਵਲ
ਦੀਆਂ ਅਜਿਹੀਆਂ ਕਚਿਆਈਆਂ ਤੇ ਘਾਟਾਂ
ਕਮਜ਼ੋਰੀਆਂ
ਵੱਲ
ਕੰਵਲ
ਸਾਹਿਬ ਦਾ ਧਿਆਨ ਦੁਆਉਣ ਦੀ ਬਜਾਏ ਉਸ ਵਕਤ ਦੇ
ਪ੍ਰਮੁੱਖ ਕਮਿਊਨਿਸਟ ਆਗੂਆਂ,
ਅਵਤਾਰ ਸਿੰਘ ਮਲਹੋਤਰਾ ਤੇ ਸੋਹਣ ਸਿੰਘ ਜੋਸ਼ ਵੱਲੋਂ ਉਸ ਦੀ ਰੱਜਵੀਂ ਪ੍ਰਸ਼ੰਸਾ ਕੀਤੀ
ਗਹੀ।
ਜਿਸ
ਕਾਰਨ
ਰੁਮਾਂਟਿਕ ਆਦਰਸ਼ਵਾਦ ਕੰਵਲ ਦੀ ਜ਼ਿੰਦਗੀ ਦਾ ਕਾਮਯਾਬ ਫਾਰਮੂਲਾ ਹੋ ਨਿਬੜਿਆ।
ਪਰ ਇਹ ਫਾਰਮੂਲਾ ਉਹਦੇ ਨਾਵਲੀ ਜਗਤ ਲਈ ਇਕ ਸਰਾਪ ਹੋ ਨਿਬੜਿਆ।
ਸੋਹਣ
ਸਿੰਘ ਜੋਸ਼ ਨੇ
20.5.1955
ਨੂੰ ਲਿਖੇ ਇਕ
ਪੱਤਰ ਵਿਚ ਕੰਵਲ
ਸਾਹਿਬ
ਨੂੰ
ਲਿਖਿਆ
:
‘ਲੋਅ
ਮੁਸਕਾਂਦੀ ਹੈ!
ਮੈਂ ਸਰਦਾਰ ਜਸਵੰਤ ਸਿੰਘ ਕੰਵਲ ਦਾ
ਨਵਾਂ
ਨਾਵਲ
‘ਰਾਤ
ਬਾਕੀ ਹੈ`
ਪੜਿਆ
ਹੈ।
ਕੰਵਲ ਜੀ ਬੜੇ ਹੰਢੇ ਵਰਤੇ ਤਰਜ਼ਬੇਕਾਰ ਨਾਵਲਕਾਰ ਹਨ।
ਉਨ੍ਹਾਂ ਦੇ ਲਿਖਣ ਦੇ ਢੰਗ ਵਿਚ ਬੜੀ ਖਿੱਚ ਹੈ,
ਕਸ਼ਿਸ਼ ਹੈ,
ਨਾਵਲ
ਪੜ੍ਹ ਕੇ ਬੜਾ ਰਸ ਮਾਣਿਆ ਹੈ।
ਨਾਵਲ
ਬੜੀ
ਉੱਚੀ
ਪੱਧਰ ਦਾ ਹੈ ਅਤੇ ਨਵੇਂ
ਰਾਹ
ਉਲੀਕਦਾ ਹੈ।
ਕੰਵਲ ਬੜੇ ਜੋਸ਼ ਤੇ ਭਾਵੁਕਤਾ ਨਾਲ ਪਿਆਰ ਨੂੰ ਬਿਆਨ ਕਰਦਾ ਹੈ।
ਉਸ
ਦੀ ਰਚਨਾ
ਪਿਆਰ
ਨੂੰ ਸਾਕਾਰ ਬਣਾ ਦੇਂਦੀ ਹੈ।
ਉਸ
ਵਿਚ ਇਤਨਾ ਜ਼ਜਬਾ ਹੈ ਕਿ ਪਾਠਕ ਆਪਣਾ ਆਪ ਭੁੱਲ ਜਾਂਦਾ ਹੈ ਅਤੇ
ਅਭੋਲ
ਹੀ
ਆਪਣੇ ਆਪ ਨੂੰ
ਨਾਵਲ
ਦਾ
ਇਕ
ਪਾਤਰ ਸਮਝਣ ਲੱਗ
ਪੈਂਦਾ ਹੈ।
ਨਾਵਲ ਦਾ ਹੀਰੋ ਇਕ ਵਰਕਰ ਹੈ।
ਦਰਮਿਆਨੇ
ਦਰਜੇ
ਦਾ ਕਿਸਾਨ ਹੈ।
ਉਹ
ਮੋਰਚੇ ਲੜਦਾ ਹੈ।
ਨਵਾਂ
ਸਮਾਜ ਸਿਰਜਣ ਦੇ ਸੁਪਨੇ ਲੈਂਦਾ ਹੈ ਅਤੇ ਇਨ੍ਹਾਂ
ਸੋਹਣੇ ਸੁਪਨਿਆਂ ਨੂੰ
ਸਾਕਾਰ ਕਰਨ ਲਈ ਉਹ ਜਾਨ ਕੁਰਬਾਨ ਕਰ
ਜਾਂਦਾ ਹੈ।
ਜ਼ਿੰਦਗੀ ਨੂੰ ਜ਼ਿੰਦਗੀ ਦੇ ਸੰਗਰਾਵਾਂ
ਨੂੰ
ਆਰਟ
ਰਾਹੀਂ ਬਿਆਨ ਕਰਨ ਵਿਚ ਕੰਵਲ
ਜੀ
ਨੇ
ਨਵੀਂ
ਜ਼ਮੀਨ
ਪਾਲੀ
ਹੈ।
ਉਨ੍ਹਾਂ ਨੇ ਨਾਵਲ ਕਲਾ
ਨੂੰ
ਹਕੀਕਤ ਦੇ ਲਾਗੇ ਲਿਆਉਣ ਲਈ ਹਕੀਕਤ ਨੂੰ ਆਰਟ ਦਾ ਸੋਹਣਾ ਚੋਗਾ
ਪੁਆਉਣ ਦਾ ਬੜਾ ਵੱਡਾ
ਹੰਭਲਾ
ਮਾਰਿਆ ਹੈ।
ਮੈਂ
ਉਨ੍ਹਾਂ
ਨੂੰ
ਇਸ ਨਾਵਲ
ਦੇ
ਲਿਖਣ
`ਤੇ
ਵਧਾਈ ਦੇਂਦਾ
ਹਾਂ।`
ਉਸ ਵਕਤ
ਦੀ
ਪ੍ਰਚੱਲਤ ਆਲੋਚਨਾ ਦਾ ਪੱਧਰ ਇਥੋਂ
ਕੁ
ਤੱਕ ਹੀ ਸੀ! ਜਿਸ ਨੇ ਕੰਵਲ ਨੂੰ ਸ਼੍ਰੇਣੀ ਸਬੰਧਾਂ
ਦੀਆਂ
ਬਾਰੀਕੀਆਂ
ਨੂੰ
ਸਮਝਣ ਦੇ ਰਾਹ ਨਹੀਂ ਪਾਇਆ।
ਕੰਵਲ ਦੀ ਭਾਵੁਕ ਉਤੇਜਨਾ ਵਾਲੀ ਸ਼ੈਲੀ
ਅਤੇ
ਕਾਵਿਕ ਵਾਰਤਕ ਕੱਚੀ ਉਮਰ ਦੇ ਮੁੰਡੇ ਕੁੜੀਆਂ ਦੀ ਰੂਹ ਦੀ
ਖੁਰਾਕ ਬਣ ਗਈ।
ਉਸਦੇ
ਹਰ ਨਾਵਲ ਵਿਚ
ਨਾਇਕ
ਨਾਇਕਾ ਪਿਆਰ ਵਿਗੁੱਤੇ,
ਭਾਵੁਕ ਸ਼ਬਦਾਂ ਦੀ ਖੁੱਲ੍ਹੀ ਵਰਤੋਂ ਕਰਦੇ ਹਨ।
ਇਹ
ਭਾਵੇਂ
ਪਿੰਡਾਂ
ਦੇ
ਸਾਧਾਰਨ ਪਾਤਰ ਹੀ ਹੋਣ ਉਹ ਕੰਵਲ ਵਾਲੀ
ਬੋਲੀ
ਹੀ ਬੋਲਦੇ ਹਨ!
ਮੁੰਡਾ
ਕੁੜੀ
ਪਿਆਰ ਵੇਗ ਵਿਚ ਵਹਿ ਕੇ ਇਕ ਦੂਜੇ
ਲਈ
ਚੰਨਿਆ,
ਚੰਨੀਏ,
ਮਨੂਆ,
ਭਾਲਿਆਂ,
ਵਰਗੇ
ਸ਼ਬਦਾਂ ਦੀ ਵਰਤੋਂ ਆਮ ਕਰਦੇ ਹਨ।
ਕੰਵਲ ਸਾਹਿਬ ਦੇ ਪਾਤਰ ਹੀ ਨਹੀਂ ਖੁਦ ਕੰਵਲ ਤੇ ਉਸ
ਦੀ
ਜੀਵਨ
ਸਾਥਣ ਡਾ. ਜਸਵੰਤ ਗਿੱਲ
ਵੀ
ਹਕੀਕੀ ਜ਼ਿੰਦਗੀ
`ਚ
ਇਕ ਦੂਜੇ ਲਈ ਅਜਿਹੇ ਹੀ ਸ਼ਬਦਾਂ ਦੀ ਵਰਤੋਂ ਕਰਦੇ
ਸਨ।
ਜੋ
ਜ਼ਿੰਦਗੀ ਨਾਲ ਜੁੜੇ ਯਥਾਰਥੀ ਬੱਚਿਆਂ ਨੂੰ ਓਪਰੀ ਤੇ ਬਨਾਵਟੀ ਕਿਸਮ ਦੀ ਭਾਸ਼ਾ
ਲੱਗ
ਸਕਦੀ ਹੈ।
‘ਰਾਤ
ਬਾਕੀ
ਹੈ`
ਦੀ
ਸਫ਼ਲਤਾ
ਨੇ
ਜਿਥੇ
ਮਸ਼ਹੂਰੀ
ਨਾਲ
ਕੰਵਲ
ਦੀਆਂ
ਝੋਲੀਆਂ ਭਰ ਦਿੱਤੀਆਂ,
ਉਥੇ
ਪੜ੍ਹੀ
ਲਿਖੀ
ਐਸ
ਬੀ ਬੀ ਐਸ ਡਾਕਟਰ ਲੱਗੀ,
ਜਸਵੰਤ ਗਿੱਲ ਦਾ ਸੁਹਾਵਣਾ ਸਾਥ ਵੀ ਉਸ ਨੂੰ
ਨਸੀਬ
ਹੋ ਗਿਆ।
ਸ਼ਾਇਦ
ਹੀ
ਕੋਈ
ਪੰਜਾਬੀ ਲੇਖਕ ਕੰਵਲ ਸਾਹਿਬ ਵਰਗਾ ਖੁਸ਼
ਕਿਸਮਤ
ਹੋਵੇ।
ਜਿਸ
ਦੀ
ਕਿਸੇ
ਲਿਖਤ
ਨੇ ਉਸ ਨੂੰ
ਇਸ
ਤਰ੍ਹਾ
ਮਾਲਾ
ਮਾਲ ਕੀਤਾ ਹੋਵੇ,
ਡਾ.
ਜਸਵੰਤ ਗਿੱਲ ਨਾਲ ਮੇਲ ਨੂੰ ਕੰਵਲ ਸਾਹਿਬ ਇਸ ਤਰ੍ਹਾਂ ਯਾਦ ਕਰਦੇ ਹਨ,
‘ਗਰਮੀ
ਦੀ
ਰੁੱਤ ਮਾਰੋ ਮਾਰ ਕਰਦੀ ਚੜ੍ਹੀ
ਆ
ਰਹੀ ਸੀ,
ਪੰਦਰਾਂ
ਹਾੜ
ਵਾਲੇ
ਦਿਨ
ਹੀ ਮੈਂ ਜਨਮਿਆ ਸਾਂ।
ਦੁਪਹਿਰੇ
ਡਾਕੀਆ ਇਕ
ਕਾਰਡ
ਤੇ ਇਕ ਬੰਦ ਚਿੱਠੀ
ਦੇ
ਗਿਆ।
ਕਾਰਡ ਕਿਸੇ
ਸਾਹਿਤਕ ਸਮਾਗਮ ਦਾ ਸੱਦਾ
ਪੱਤਰ
ਸੀ।
ਬੰਦ
ਲਿਫਾਫ਼ਾ ਖੋਲ੍ਹਿਆ।
ਪੇਪਰ ਦੇ ਖੱਬੇ ਨਾਂ ਛਪਿਆ ਸੀ,
ਡਾ.
ਜਸਵੰਤ ਗਿੱਲ,
ਸੀਮੈਂਟ ਫੈਕਟਰੀ ਸੂਰਜਪੁਰ,
ਬਈ ਕੌਣ ਡਾ. ਜਸਵੰਤ ਜੰਮ ਪਿਆ ਕੰਵਲ ਨੂੰ ਆਵਾਜ਼ ਮਾਰਨ
ਵਾਲਾ,
ਲਿਖਿਆ ਸੀ,
‘ਸਤਿਕਾਰਯੋਗ
ਕੰਵਲ ਜੀ,
ਸਤਿ ਸ੍ਰੀ
ਅਕਾਲ।`
ਚਿੱਠੀ ਦੇ ਮੁੱਢ
ਵਿਚ
‘ਰਾਤ
ਬਾਕੀ ਹੈ`
ਬਾਰੇ
ਵਾਹਵਾ ਪ੍ਰਸੰਸਾ ਲਿਖੀ ਸੀ,
ਪਰ ਅਖੀਰ ਵਿਚ
ਗਿਲੇ
ਸ਼ਿਕਵੇ ਵਾਲੀ ਪੱਕੀ ਇੱਟ ਵੀ ਮੱਥੇ ਮਾਰੀ
ਹੋਈ
ਸੀ।
‘ਤੁਸਾਂ
ਰਾਜ
ਦਾ ਐਨਾ ਵਧੀਆ ਕਰੈਕਟਰ ਉਸਾਰ ਕੇ ਉਸ ਨੂੰ ਤਪਦਿਕ ਦੇ ਨਾਲ
ਕਿਉਂ
ਮਾਰਿਆ?
ਸਮਾਜ ਨੂੰ
ਸਿਹਤਵਰ ਬਣਾਉਣ ਲਈ,
ਉਸ
ਤੋਂ
ਹੋਰ
ਵਧੀਆ
ਕੰਮ
ਕਿਉਂ
ਨਾ
ਲਏ?
ਮੇਰਾ
ਸਖ਼ਤ
ਗਿਲਾ ਹੈ।
ਮੈਂ ਚਿੱਠੀ ਵਿਚਲਾ ਗਿਲਾ ਪੜ੍ਹ
ਕੇ
ਘਬਰਾਇਆ ਤਾਂ ਨਾ ਪਰ ਸਿਰ
ਨੂੰ
ਵਾਹਵਾ ਚੱਕਰ ਜਿਹਾ ਆ ਗਿਆ।
ਦੂਜੀ
ਘੁੰਮੇਰ ਉਸ ਡਾਕਟਰ ਕੁੜੀ ਬਣਕੇ
ਦਿੱਤੀ।
ਜਿਸ ਨੂੰ ਮੈਂ ਪਹਿਲੋਂ ਡਾ. ਜਸਵੰਤ ਸਿੰਘ
ਗਿੱਲ
ਮਰਦ ਹੀ ਸਮਝ ਰਿਹਾ ਸਾਂ।
ਪ੍ਰਸੰਸਾ ਵਾਲੀਆਂ
ਚਿੱਠੀਆਂ ਵੇਲੇ ਕੁਵੇਲੇ
ਆਉਂਦੀਆਂ ਹੀ ਰਹਿੰਦੀਆਂ ਸਨ,
ਪਰ
ਇਕ ਡਾਕਟਰ ਕੁੜੀ ਦੀ ਖੜਕਵੀਂ
ਚਿੱਠੀ ਕਦੇ ਨਹੀਂ ਮਿਲੀ ਸੀ।
ਹੈਰਾਨ ਹੋਇਆ ਤੇ ਘਬਰਾਇਆ ਵੀ।
ਢੇਰ
ਚਿਰ ਪਿੱਛੋਂ ਅਨੁਭਵ ਮੁਸਕਾ
ਪਿਆ,
‘ਮਹਾਰਾਜ
ਜੀ ਪ੍ਰਸੰਸਾ
ਵੀ
ਕਰਦੇ
ਹੋ,
ਤੇ
ਗਲ
ਪਰਨੇ ਕਰਕੇ ਨਮਾਜ ਵੀ ਪੜਾਉਂਦੇ ਹੋ!
ਗੱਲ
ਸਮਝ ਨਹੀਂ ਆਈ?
ਚਿੱਠੀ
ਫੜੀ
ਘਰੋਂ
ਨਿਕਲ ਤੁਰਿਆ।
ਬੇਮੁਹਾਰੇ ਉਠ
ਵਾਂਗ।
ਖੇਤਾਂ ਵਿਚ
ਹਾਲੇ
ਕਣਕ ਦੇ
ਢੇਰ
ਉਸਰੇ ਹੋਏ ਸਨ।
ਫਲ੍ਹੇ
ਬਰਾਬਰ ਗਹਾਈ ਕਰ ਰਹੇ ਸਨ।
ਇਕ
ਕੁੜੀ
ਦੀ
ਚਿੱਠੀ ਨਾਲ ਬਾਹਰੋਂ ਹੁਲਾਸਿਆ ਤੇ ਮਹਿਕਿਆ ਵੀ ਸਾਂ ਪਰ ਅੰਦਰੋਂ
ਛੰਡਿਆਂ ਝੰਜੋੜਿਆਂ,
ਤੂਤ
ਦੀ
ਛਾਵੇਂ
ਕਾਰੇ
ਦੀ ਅਲਾਣੀ ਮੰਜੀ
`ਤੇ
ਢੇਰੀ ਹੋ ਗਿਆ।
‘ਇਹ
ਕੁੜੀ
ਕੌਣ
ਹੋਈ ਬਈ,
ਪ੍ਰਸੰਸਾ ਵੀ ਕਰਦੀ ਐ ਤੇ
ਝੰਡੇ
ਦੇ ਜੱਲ
ਵਾਂਗ
ਝਾੜਦੀ ਵੀ ਹੈ?
ਖ਼ਬਰੇ
ਖਰਾ
ਖੋਟਾ
ਨਿਖਾਰਦੀ ਹੋਵੇ?
ਮਨ ਟਿਕਾਣੇ ਕਰਕੇ ਦੂਜੀ ਵਾਰ ਚਿੱਠੀ ਪੜ੍ਹੀ,
ਹੌਲੀ
ਹੌਲੀ
ਉਖੜੇ
ਮਨ ਨੂੰ ਸਥਿਰ ਕਰਨ ਲਈ ਸੰਜੀਦਗੀ ਬਹੁੜ ਪਈ।
ਥੋੜੇ ਕੀਤਿਆਂ ਮੈਂ ਪਹਿਲੋਂ ਕਿਸੇ ਤੋਂ ਮਾਰ ਨਹੀਂ
ਖਾਧੀ
ਸੀ।
ਵੇਦਾਂਤ ਨੇ ਮਾਰਕਸਿਜ਼ਮ ਦੇ ਨਵੇਂ
ਨਵੇਂ
ਪਰਾਂ ਨਾਲ ਆਲੇ ਦੁਆਲੇ ਦਾ ਆਸਮਾਨ
ਗਾਹ
ਮਾਰਿਆ ਸੀ।
ਚੜ੍ਹਦੀ ਜਵਾਨੀ ਵਿਚ ਹੀ ਮੈਂ ਪੇਂਡੂ
ਮਾਹੌਲ ਅੰਦਰ ਵਾਹਵਾ ਠਾਠ ਜਿਹਾ ਬਣਾਇਆ ਸੀ ਪਰ ਪਿੰਡ ਤੋਂ ਪਾਰ ਆਸਮਾਨ ਅਸਗਾਹ ਪਿਆ
ਸੀ।
ਜੀ
ਵਿਚ
ਆਈ ਇਸ ਵੱਡੀ ਡਾਕਟਰਨੀ ਨੂੰ ਇੱਟ ਵਰਗਾ
ਹੀ
ਜਵਾਬ ਦੇਵਾਂ ਪਰ ਸੋਚ
ਨੇ
ਜੱਟ
ਦੇ ਕੰਨ ਖਿੱਚੇ।
ਤੂੰ
ਚੰਗਿਆਈ
ਨੂੰ
ਭਲਿਆਈ ਵਿਚ
ਕਿਉਂ
ਨਹੀਂ
ਲੈਂਦਾ?
ਤੂੰ
ਲੇਖਕ
ਮਨੁੱਖ ਹੋ ਕੇ
ਬਾਂਦਰ
ਕਿਉਂ
ਬਣਦਾ ਏ?
ਪਰ
ਡਾਕਟਰਨੀ ਨੇ ਕਿਸਾਨੀ ਘੋਲ ਦੇ ਤੱਤ ਨੂੰ
ਨਹੀਂ
ਸਮਝਿਆ।
ਤੂੰ
ਨਰਮੀ ਨਾਲ ਉਸ ਨੂੰ
ਸਮਝਾ
ਸਕਦਾ ਏਂ,
ਸ਼ਾਇਦ
ਉਸ ਨੂੰ ਮੁਜ਼ਾਰੇ
ਕਿਸਾਨਾਂ ਦੀ ਹਾਲਤ ਦਾ ਪਤਾ ਨਾ ਹੋਵੇ।
ਮੈਂ
‘ਰਾਤ
ਬਾਕੀ ਹੈ`
ਵਿਚ
ਸੰਕੇਤ
ਦਿੱਤਾ ਹੈ,
ਮੁਜਾਰਾ ਮਿਹਨਤ ਨੂੰ
ਆਜ਼ਾਦ
ਕਰੇ
ਬਿਨਾਂ ਆਜ਼ਾਦੀ
ਦਾ
ਸਵੇਰਾ
ਨਹੀਂ
ਚੜ੍ਹਾਇਆ ਜਾ ਸਕਦਾ।
ਤਹੱਮਲ ਸਹੀ ਗੱਲ ਨੂੰ ਸਮਝ ਸਕਦਾ ਹੈ।
ਮੈਨੂੰ ਸੁਥਰਾ ਜਵਾਬ ਦੇਣਾ
ਚਾਹੀਦਾ ਹੈ।
ਉਂ
ਮੇਰੇ ਨਾਵਲਾਂ ਬਾਰੇ ਪ੍ਰਸੰਸਾ
ਪੱਤਰਾਂ ਤੋਂ ਬਿਨਾਂ
ਪ੍ਰਸੰਸਾ ਤੇ ਕਰੜੇ
ਸੁਝਾਅ ਦੇ ਵਾਲੀ ਸਿਆਣੀ ਕੁੜੀ ਦੀ ਇਹ ਪਹਿਲੀ ਚਿੱਠੀ ਸੀ।
ਪਰ
ਜੱਟ ਹੈਂਕੜ
ਤੇ
ਨਿਮਰਤਾ ਬਰਾਬਰ ਸੁੰਦਕ ਰਹੀਆਂ ਸਨ।
ਯਾਰ,
ਸਿਆਣੇ ਪਾਠਕ
ਦੇ
ਸੁਝਾਅ ਤੋਂ ਲਾਹਾ ਨਹੀਂ ਲੈਣਾ ਚਾਹੀਦਾ?
ਪਾਠਕਾਂ
ਦੀ
ਵਰਤੋਂ
ਬਿਨਾਂ
ਸਾਹਿਤ
ਬੰਦ
ਪਿਆ
ਅੰਮ੍ਰਿਤ ਨਹੀਂ?
ਅਖ਼ੀਰ ਸੋਧ ਸੋਚ ਨਾਲ ਜਵਾਬ
ਮੋੜਿਆ।
‘ਸਤਿਕਾਰਯੋਗ
ਡਾਕਟਰ
ਸਾਹਿਬ ! ਸਤਿ
ਸ੍ਰੀ
ਅਕਾਲ!
‘ਰਾਤ
ਬਾਕੀ
ਹੈ’
ਬਾਰੇ
ਪੱਤਰਕਾ ਮਿਲੀ,
ਧੰਨਵਾਦ,
ਪ੍ਰਸੰਸਾ ਨਾਲ ਚੇਤਾਵਨੀ ਵਾਲੇ ਕੰਨ ਵੀ ਤੁਹਾਨੂੰ
ਮੋੜਨੇ ਆਉਂਦੇ ਐ।
ਫਿਰ ਵੀ ਸ਼ੁਕਰੀਆ,
‘ਰਾਤ
ਬਾਕੀ
ਹੈ`
ਲਿਖਣ
ਦਾ ਮੇਰਾ ਭਾਵ ਸੀ,
ਸਹੀ
ਅਰਥਾਂ ਵਿਚ ਆਜ਼ਾਦੀ ਦਾ
ਸਵੇਰਾ
ਨਹੀਂ
ਚੜ੍ਹਿਆ,
ਸਗੋਂ
ਅੰਨ੍ਹੀ
ਅੰਨ੍ਹੇਰੀ
ਰਾਤ
ਬਾਕੀ
ਹੈ,
ਐਨੀ
ਧੁੱਲ
ਵੀ ਨਹੀਂ ਆਈ
ਕਿ
ਮੱਧ
ਵਰਗ ਦੀ ਕੁੜੀ ਪਿੰਡਾਂ ਵਿਚ ਮਨੁੱਖੀ ਹਿੱਤਾਂ ਦੇ ਕੰਮ ਕਰ ਸਕੇ।
‘ਰਾਤ
ਬਾਕੀ
ਹੈ’,
ਨਾਵਲ ਮੈਂ
ਤਾਂ
ਕਾਮੇ
ਕਿਸਾਨਾਂ
ਨੂੰ
ਅਹਿਸਾਸ ਕਰਵਾਇਆ ਹੈ,
ਕਿ ਆਜਾਦੀ ਦੇ ਸਵੇਰੇ ਦਾ
ਨਿੱਘ
ਹਾਲੇ
ਨਹੀਂ
ਆਇਆ ਤੇ ਜੱਦੋ ਜਹਿਦ ਜਾਰੀ
ਰੱਖੀ
ਜਾਵੇ।
ਆਜ਼ਾਦੀ ਦਾ ਮਤਲਬ ਹੈ,
ਸਭ
ਲਈ ਰੋਜ਼ੀ ਰੋਟੀ
ਦੇ
ਮੌਕੇ
ਤੇ ਹੱਕ ਬਰਾਬਰ ਹੋਣ।
ਆਸ
ਹੈ,
ਤੁਸਾਂ
ਮੇਰੇ
ਮੰਤਵ ਨੂੰ ਸਮਝ ਲਿਆ
ਹੋਵੇਗਾ
......।`
(ਚਲਦਾ)
--------------------------------------
17
ਫਰਵਰੀ
2010
|