|
ਜਾਰਜ ਬੁਸ਼ ਦੇ ਭਰਾ ਵਲੋਂ
ਗਿੱਦੜਬਾਹਾ
ਹਲਕੇ ਦਾ ਦੌਰਾ
ਮਨਪ੍ਰੀਤ ਸਿੰਘ ਬਾਦਲ ਦੇ ਕੰਮਾਂ ਦੀ ਕੀਤੀ
ਸ਼ਲਾਘਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ ਦੇ ਭਰਾ ਜ਼ੋਨਾਥਨ ਬੁਸ਼ ਨੇ
ਵਿੱਤ
ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਗਿੱਦੜਬਾਹਾ
ਦਾ ਦੌਰਾ ਕਰਕੇ ਹਲਕੇ ਦੇ ਪਿੰਡਾਂ
ਵਿਚ ਸਥਾਪਿਤ ਸ਼ੁੱਧ
ਪਾਣੀ
ਲਈ ਆਰ. ਓ. ਕੇਂਦਰ ਤੇ ਪਿੰਡਾਂ ਵਿਚ ਸਥਾਪਿਤ ਈ-ਹੈਲਥ
ਪੁਆਇੰਟਾਂ ਦਾ ਮੁਆਇਨਾ
ਕੀਤਾ।
ਉਨ੍ਹਾਂ
ਕਿਹਾ ਕਿ ਜੇਕਰ ਲੋਕਾਂ ਦੇ ਨੁਮਾਇੰਦੇ ਲੋਕਾਂ ਦੀਆਂ ਮੁੱਢਲੀਆਂ
ਲੋੜਾਂ
ਪੂਰੀਆਂ ਕਰਨ ਲਈ
ਚਿੰਤਤ ਹਨ ਤੇ ਸਮਾਜ ਸੇਵੀ ਸੰਸਥਾਵਾਂ
ਵੀ ਸਰਕਾਰ
ਦਾ ਸਹਿਯੋਗ ਦੇਣ ਲਈ ਅੱਗੇ ਆਉਂਦੀਆਂ ਹਨ ਤਾਂ ਅਸੀਂ
ਨਿਰੋਗ,
ਖੁਸ਼ਹਾਲ
ਲੋਕਾਂ ਨਾਲ ਦੇਸ਼ ਦੀ ਹੋਰ ਤਰੱਕੀ
ਕਰ ਸਕਦੇ
ਹਾਂ।
ਸ੍ਰੀ
ਬੁਸ਼ ਇਕ ਅੰਤਰਾਸ਼ਟਰੀ ਪੱਧਰ ਦੀ ਸਮਾਜ ਸੇਵੀ ਸੰਸਥਾ
‘ਏਥੇਨਾ
ਹੈਲਥ’
ਚਲਾ ਰਹੇ ਹਨ।
ਉਨ੍ਹਾਂ
ਕਿਹਾ
ਕਿ
2008
ਵਿਚ ਆਰ ਓ
ਕੇਂਦਰ ਸਥਾਪਿਤ ਕਰਨ ਤੋਂ ਬਾਅਦ ਹੁਣ ਪਿੰਡਾਂ ਦੇ
ਲੋਕ ਘਰ ਬੈਠਿਆਂ ਵਿਸ਼ਵ ਪੱਧਰੀ ਡਾਕਟਰੀ ਸਹੂਲਤ ਵੱਧ ਲੈ ਸਕਣਗੇ।
ਗਿੱਦੜਬਾਹਾ
ਹਲਕੇ ਦੇ
ਪਿੰਡ
ਮੱਲਣ ਦੋਦਾ ਤੇ ਕੈਟਭਾਈ
ਵਿਚ ਅਜਿਹੇ ਈ
ਹੈਲਥ ਕੇਂਦਰ ਸਥਾਪਿਤ ਹੋ ਗਏ ਹਨ ਜਿੱਥੇ
ਮਰੀਜ਼ਾਂ
ਨੂੰ ਵਿਸ਼ਵ ਪੱਧਰੀ ਡਾਕਟਰੀ ਸਹੂਲਤ ਮਿਲ ਰਹੀ ਹੈ।
ਇਸ ਮੌਕੇ ਮਨਪ੍ਰੀਤ
ਸਿੰਘ ਬਾਦਲ ਨੇ ਦੱਸਿਆ ਕਿ ਮਾਲਵਾ ਖੇਤਰ ਵਿਚ ਕੈਂਸਰ ਤੇ ਹੋਰ
ਭਿਆਨਕ ਬੀਮਾਰੀਆਂ ਦੇ ਵਧ ਰਹੇ
ਪ੍ਰਕੋਪ ਤੋਂ ਉਹ ਖ਼ੁਦ ਚਿੰਤਤ ਸਨ ਤੇ ਇਸ
ਵਾਰ
ਸੱਤਾ
ਵਿਚ ਆਉਂਦਿਆਂ
ਉਨ੍ਹਾਂ ਸਭ ਤੋਂ
ਪਹਿਲੀ ਗੱਲ ਲੋਕਾਂ
ਨੂੰ
ਪੀਣ ਲਈ ਸਾਫ਼
ਪਾਣੀ ਮੁਹੱਈਆ ਕਰਵਾਉਣ ਦੀ ਪੂਰੀ
ਕੀਤੀ।
ਉਨ੍ਹਾਂ
ਦੱਸਿਆ
ਕਿ ਨਾਂਦੀ ਫਾਊਂਡੇਸ਼ਨ ਸਮਾਜ ਸੇਵੀ ਸੰਸਥਾ ਦੇ ਸਹਿਯੋਗ
ਨਾਲ
ਗਿੱਦੜਬਾਹਾ ਦੇ ਹਰ
ਪਿੰਡ
`ਚ
2008
ਵਿਚ ਆਰ ਓ
ਕੇਂਦਰ ਸਥਾਪਿਤ ਕੀਤੇ
ਤੇ
ਪਹਿਲੇ
ਆਰ ਓ ਕੇਂਦਰ ਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਨੇ ਪਿੰਡ ਕੋਟਲੀ
ਵਿਚ
ਕੀਤਾ
ਜਿਸ ਤੋਂ ਬਾਅਦ ਕਰੀਬ ਕੁਝ ਮਹੀਨਿਆਂ
ਵਿਚ ਹਰ ਪਿੰਡ ਵਿਚ ਆਰਓ ਕੇਂਦਰ ਸਥਾਪਿਤ
ਹੋ
ਗਏ।
ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਅਜਿਹੇ ਈ ਹੈਲਥ ਕੇਂਦਰ ਪੰਜਾਬ
ਦੇ ਹੋਰ
ਹਿੱਸਿਆਂ
`ਚ
ਵੀ ਆਰ ਓ ਕੇਂਦਰਾਂ
ਵਾਂਗ ਸਥਾਪਿਤ ਕੀਤੇ ਜਾਣਗੇ।
ਪਿੰਡ
ਮੱਲਣ ਦੀ
ਕੇਵਲ ਅੱਧੇ ਘੰਟੇ
ਦੀ
ਫੇਰੀ ਤੇ ਅਮਰੀਕਾ
ਤੋਂ ਆਏ ਸ੍ਰੀ
ਬੁਸ਼ ਨੇ ਈ ਹੈਲਥ ਕੇਂਦਰ ਦੀ ਸਾਰੀ ਕਾਰਜ ਪ੍ਰਣਾਲੀ ਨੂੰ ਗਹੁ ਨਾਲ
ਦੇਖਿਆ ਤੇ
ਉਨ੍ਹਾਂ ਮਨਪ੍ਰੀਤ ਸਿੰਘ ਬਾਦਲ
ਨੂੰ
ਕਿਹਾ
ਕਿ ਉਹ ਅਗਲੇ ਕੁਝ ਮਹੀਨਿਆਂ ਬਾਅਦ ਫਿਰ ਇਸ ਖੇਤਰ ਦੇ ਨਾਲ ਨਾਲ
ਪੰਜਾਬ ਦਾ ਦੌਰਾ
ਕਰਨ ਆਉਣਗੇ।
ਇਸ ਮੌਕੇ ਜ਼ੋਨਾਥਨ ਬੁਸ਼ ਤੇ ਮਨਪ੍ਰੀਤ
ਸਿੰਘ ਬਾਦਲ ਤੋਂ ਇਲਾਵਾ ਉਨ੍ਹਾਂ ਨਾਲ ਚਰਨਜੀਤ ਸਿੰਘ ਬਰਾੜ ਓਐਸਡੀ
ਵਿੱਤ ਮੰਤਰੀ ਨਵਤੇਜ ਸਿੰਘ
ਕਾਉਣੀ ਮੈਂਬਰ ਐਸਜੀਪੀਸੀ
ਤੇ
ਨਾਂਦੀ
ਫਾਊਂਡੇਸ਼ਨ ਦੇ
ਸ੍ਰੀ
ਅਮਿਤ
ਜੈਨ ਵੀ ਹਾਜ਼ਰ ਸਨ।
17
ਫਰਵਰੀ
2010
|