|
ਪੰਜਾਬ
`ਚ
ਹਿੰਦੂ
ਫਿਰਕਾਪ੍ਰਸਤ ਜ਼ਹਿਨੀਅਤ ਦੇ ਬੱਦਲ ਫਿਰ ਮੰਡਰਾਉਣ
ਲੱਗੇ
ਪਰਮਜੀਤ
ਸਿੰਘ
ਪੰਜਾਬ ਵਿਚ ਬਾਦਲ-ਬੀਜੇਪੀ ਗਠਜੋੜ
ਦੀ ਸ਼ਹਿ
`ਤੇ
ਹਿੰਦੂ
ਫ਼ਿਰਕਾਪ੍ਰਸਤ ਸੰਗਠਨ ਜੋ ਆਪਣੀ ਪਿਤਾ
ਪੁਰਖੀ ਫ਼ਿਰਕੂ
ਜ਼ਹਿਨੀਅਤ ਤੋਂ
ਪ੍ਰੇਰਿਤ ਹਨ,
ਫਿਰ ਸਿੱਖਾਂ ਦੀਆਂ ਭਾਵਨਾਵਾਂ
ਨੂੰ ਠੇਸ ਪਹੁੰਚਾਉਣ ਲਈ ਸਰਗਰਮ ਹੋ ਗਏ ਹਨ।
ਪਿਛਲੇ ਕੁੱਝ ਹਫ਼ਤਿਆਂ ਵਿਚ ਇਸ ਪ੍ਰਵਿਰਤੀ ਨੂੰ ਦਰਸਾਉਂਦੀਆਂ ਕਈ ਘਟਨਾਵਾਂ
ਵਾਪਰ ਚੁੱਕੀਆਂ ਹਨ।
ਜਦਕਿ
ਸਿੱਖ ਜਥੇਬੰਦੀਆਂ ਸਿੱਖਾਂ ਦੀ ਵੱਖਰੀ ਪਛਾਣ ਬਨਾਉਣ ਲਈ ਆਪਣੇ ਸੰਘਰਸ਼ ਨੂੰ
ਚਲਾਉਣ ਲਈ ਬੜੇ ਹੀ ਅਨੁਸਾਸ਼ਤ ਤਰੀਕੇ
ਨਾਲ ਲੋਕਰਾਜੀ
ਢੰਗ ਅਪਣਾ ਕੇ ਕੰਮ ਕਰ ਰਹੀਆਂ ਹਨ,
ਉਥੇ ਹਿੰਦੂ
ਅੱਤਵਾਦੀ ਜਥੇਬੰਦੀਆਂ ਸਿੱਖਾਂ ਦੀਆਂ ਭਾਵਨਾਵਾਂ
ਨੂੰ
ਵਲੂੰਧਰਨ ਲਈ
ਪੂਰੀ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।
ਸਿੱਖ ਜਥੇਬੰਦੀਆਂ ਦੀ ਇਹ
ਇੱਛਾ ਹੈ ਕਿ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਭ ਤੋਂ ਵੱਧ ਸੰਭਵ ਵਿਵਾਦ ਰਹਿਤ ਤਰੀਕਾ
ਆਪਣਾਇਆ ਜਾਵੇ ਕਿਉਂਕਿ
ਵਿਵਾਦਪੂਰਨ ਮੁੱਦੇ ਰਾਜ (ਸਟੇਟ) ਨੂੰ,
ਉਨ੍ਹਾਂ ਨੂੰ ਕੁਚਲਣ ਲਈ ਮੌਕਾ
ਪ੍ਰਦਾਨ ਕਰਦੇ ਹਨ।
ਪਰ ਹਿੰਦੂ ਜਥੇਬੰਦੀਆਂ ਆਪਣੀ ਸਹਿਹੋਂਦ ਦਰਸਾਉਣ ਲਈ ਵਧੇਰੇ ਭੜਕਾਊ ਤਰੀਕੇ ਨਾਲ ਆਪਣੇ
ਆਪ ਨੂੰ ਪੇਸ਼ ਕਰਦੀਆਂ ਹਨ।
1984
ਵਿਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ ਵਿਚ ਕੱਢੇ ਜਾਣ
ਵਾਲੇ
ਘਲੂਘਾਰਾ ਮਾਰਚ
ਨੂੰ
ਰੋਕਣ ਲਈ
ਪੁਲਿਸ ਨੇ ਬਹੁਤ ਸਾਰੇ ਗੁਰਧਾਮਾਂ
ਨੂੰ ਘੇਰਾ ਪਾ ਲਿਆ ਅਤੇ ਇਥੋਂ ਤਕ ਕਿ
ਪਹਿਲੀ ਜੂਨ ਨੂੰ ਚੱਪੜਚਿੜੀ ਗੁਰਦੁਆਰਾ ਸਾਹਿਬ
(ਮੋਹਾਲੀ)
ਵਿਖੇ
ਆਮ ਸੰਗਤ ਨੂੰ
ਵੀ
ਮੱਥਾ ਟੇਕਣ ਲਈ ਅੰਦਰ
ਨਾ
ਜਾਣ ਦਿੱਤਾ।
ਪਿਛਲੇ ਹਫ਼ਤੇ ਹਿੰਦੂ ਜਥੇਬੰਦੀਆਂ,
ਸਿੱਖਾਂ ਨੂੰ
1984
ਦੇ ਘਲੂਘਾਰੇ ਦੀ
26ਵੀਂ
ਵਰੇਗੰਢ ਮੌਕੇ ਘਲੂਘਾਰਾ
ਮਾਰਚ ਨਾ ਕੱਢਣ ਦੇਣ ਦੇ ਆਪਣੇ ਨਾਪਾਕ ਇਰਾਦਿਆਂ ਵਿਚ ਕਾਮਯਾਬ ਹੋ ਗਈਆਂ।
ਬਹੁਤ ਸਾਰੀਆਂ ਹਿੰਦੂ ਅੱਤਵਾਦੀ ਜਥੇਬੰਦੀਆਂ,
ਜਿਨ੍ਹਾਂ ਵਿਚ ਨਵੀਂ ਬਣੀ ਜਥੇਬੰਦੀ
ਹਿੰਦੂ ਤਖ਼ਤ ਸੰਗਠਨ,
ਸ਼ਿਵ ਸੈਨਾ
(ਹਿੰਦੋਸਤਾਨ)
ਅਤੇ ਹਿੰਦੂ ਸੁਰਖਸ਼ਾ
ਸਮਿਤੀ
ਨੇ
ਪੰਜਾਬ ਸਰਕਾਰ
ਸਿੱਖਾਂ
ਵਲੋਂ ਕਢਿਆ ਜਾਣ ਵਾਲਾ ਘਲੂਘਾਰਾ ਮਾਰਚ ਰੋਕਣ ਲਈ ਖ਼ੁਦ ਅੱਗੇ ਆਈਆਂ ਜਦਕਿ ਇਹ ਮਾਰਚ
ਉਨ੍ਹਾਂ
ਸਿੱਖਾਂ
ਦੀ ਯਾਦ ਵਿਚ ਕਢਿਆ ਜਾਣਾ ਸੀ ਜਿਨ੍ਹਾਂ
ਨੇ
ਸਿੱਖ ਕਾਜ ਲਈ ਆਪਣੀਆਂ ਜਾਨਾਂ
ਕੁਰਬਾਨ ਕੀਤੀਆਂ ਪਰ ਹਿੰਦੂਆਂ ਨੇ ਇਸ ਦਾ ਵਿਰੋਧ ਕੀਤਾ।
ਅਖੀਰ ਵਿਚ ਪੰਜਾਬ ਸਰਕਾਰ ਨੇ ਇਸ ਮਾਰਚ ਉਪਰ ਪਾਬੰਦੀ ਲਗਾ ਦਿਤੀ ਅਤੇ ਇਹ ਤਰਕ
ਦਿੱਤਾ
ਗਿਆ
ਕਿ ਮਾਰਚ
ਦੇ
ਪ੍ਰਬੰਧਕ,
ਅਕਾਲੀ ਦਲ (ਪੰਚ ਪ੍ਰਧਾਨੀ) ਖ਼ਾਲਿਸਤਾਨੀ
ਵਿਚਾਰਧਾਰਾ ਦੀ ਹਮਾਇਤ ਕਰਦੇ ਹਨ।
ਮਹਾਸ਼ਾ ਪ੍ਰੈਸ ਨੇ ਮਾਰਚ ਉਪਰ ਲੱਗੀ
ਪਾਬੰਦੀ ਨੂੰ ਇਤਿਆਤ ਕਦਮ ਕਹਿ ਕੇ ਇਸ ਦੀ ਸ਼ਲਾਘਾ ਕੀਤੀ।
ਦੂਜੇ ਪਾਸੇ
ਅਖੌਤੀ
ਜਥੇਬੰਦੀ
ਹਿੰਦੂ ਤਖ਼ਤ ਸੰਗਠਨਵਲੋਂ
5
ਜੂਨ,
ਜੋ ਕਿ
1984
ਵਿਚ ਦਰਬਾਰ ਸਾਹਿਬ
`ਤੇ
ਹੋਏ ਫ਼ੌਜੀ ਹਮਲੇ ਨਾਲ ਮੇਲ ਖਾਂਦੀ ਤਰੀਕ
ਸੀ,
ਨੂੰ ਲੁਧਿਆਣੇ ਵਿਚ ਇਕ ਵੱਡਾ ਬੋਰਡ ਲਗਾਇਆ ਗਿਆ ਜਿਸ ਵਿਚ 1984
ਦੀ ਫ਼ੌਜੀ ਕਾਰਵਾਈ ਵੇਲੇ ਭਾਰਤੀ ਫ਼ੌਜ ਦੇ ਮੁਖੀ ਜਰਨਲ ਅਰੁਣ ਵੈਦਿਆ ਨੂੰ ਨਾਇਕ ਬਣਾ
ਕੇ ਪੇਸ਼
ਕੀਤਾ
ਗਿਆ ਅਤੇ ਜੂਨ 1984
ਦੌਰਾਨ ਭਾਰਤੀ ਫ਼ੌਜ
ਹੱਥੋਂ
ਮਾਰੇ ਗਏ ਸਿੱਖਾਂ ਪ੍ਰਤੀ
ਅਪਮਾਨਜਨਕ
ਭਾਸ਼ਾ ਵਰਤੀ ਗਈ ਤੇ ਉਨ੍ਹਾਂ
ਨੂੰ
‘ਦਹਿਸ਼ਤਗਰਦ`
ਅਤੇ
'ਦਰਿੰਦੇ`
ਕਿਹਾ ਗਿਆ।
6
ਜੂਨ
ਨੂੰ ਕਈ ਹਿੰਦੂ
ਸੰਗਠਨਾਂ ਵਲੋਂ ਸਿੱਖਾਂ ਦੀਆਂ ਭਾਵਨਾਵਾਂ
ਨੂੰ ਠੇਸ ਪਹੁੰਚਾਉਣ ਲਈ 1984
ਵਿਚ
ਭਾਰਤੀ ਫ਼ੌਜ ਵਲੋਂ
ਕੀਤੇ ਗਏ ਬਲੂ
ਸਟਾਰ ਆਪ੍ਰੇਸ਼ਨ ਨੂੰ ਅਖੌਤੀ ਤੌਰ
`ਤੇ
ਵਿਜੇ
ਦਿਵਸ ਵਜੋਂ ਮਨਾਇਆ ਗਿਆ ਅਤੇ
ਇਸ
ਸਾਕੇ ਵਿਚ ਮਾਰੇ ਗਏ ਭਾਰਤੀ ਫ਼ੌਜੀਆਂ
ਦੀ
ਯਾਦ ਵਿਚ ਰਮਾਇਣ ਦੇ ਪਾਠ ਰਖਵਾਏ ਗਏ।
ਕਾਬਿਲ-ਏ-ਜ਼ਿਕਰ
ਹੈ ਕਿ
1984
ਵਿਚ ਵੀ ਦਰਬਾਰ ਸਾਹਿਬ ਉਪਰ ਫ਼ੌਜੀ ਹਮਲੇ ਸਮੇਂ
ਅੰਮ੍ਰਿਤਸਰ ਵਿਚ ਹਿੰਦੂਆਂ ਨੇ ਇਸ ਨੂੰ
ਜਿੱਤ ਕਹਿ ਕੇ ਜਸ਼ਨ ਮਨਾਏ ਸਨ ਅਤੇ
ਫ਼ੌਜੀਆਂ ਨੂੰ
ਮਠਿਆਈਆਂ ਅਤੇ
ਸ਼ਰਾਬ ਆਦਿ ਵਰਤਾਈ ਸੀ,
ਜਿਨ੍ਹਾਂ ਨੇ ਦਰਬਾਰ ਸਾਹਿਬ ਵਿਚ ਨਿਹੱਥੇ ਸਿੱਖਾਂ
ਨੂੰ
ਮਾਰਿਆ ਸੀ।
ਪੰਜਾਬ ਸਰਕਾਰ ਨੇ ਸਿੱਖ ਜਥੇਬੰਦੀਆਂ ਦੇ
ਘਲੂਘਾਰਾ ਮਾਰਚ ਉਪਰ ਤਾਂ ਪਾਬੰਦੀ
ਲੱਗਾ ਦਿਤੀ ਪਰ ਮੰਡੀ
ਗੋਬਿੰਦਗੜ੍ਹ
ਤੋਂ
ਅੰਮ੍ਰਿਤਸਰ ਤਕ ਹਿੰਦੂ ਜਥੇਬੰਦੀਆਂ
ਨੂੰ ਮਾਰਚ ਕੱਢਣ ਦੀ ਇਜਾਜ਼ਤ ਦੇ ਦਿਤੀ।
ਹਿੰਦੂ ਸੰਗਠਨਾਂ
ਨੇ ਆਪ੍ਰੇਸ਼ਨ ਬਲੂ ਸਟਾਰ ਦੀ
26ਵੀਂ
ਵਰੇਗੰਢ ਜਸ਼ਨ ਦੇ ਤੌਰ
`ਤੇ
ਮਨਾਈ।
ਸ਼ਿਵ ਸੈਨਾ
(ਹਿੰਦੋਸਤਾਨ)
ਦੇ ਪਵਨ ਗੁਪਤਾ ਨੇ
5
ਜੂਨ
ਨੂੰ
ਮੰਡੀ ਗੋਬਿੰਦਗੜ੍ਹ
ਵਿਚ
ਹਿੰਦੂਆਂ ਦੇ ਮਾਰਚ
ਨੂੰ
ਝੰਡੀ
ਵਿਖਾ ਕੇ ਅੰਮ੍ਰਿਤਸਰ ਲਈ ਰਵਾਨਾ
ਕੀਤਾ।
ਪਵਨ ਗੁਪਤਾ ਨੇ ਹਿੰਦੂਆਂ
ਨੂੰ
ਅਪੀਲ
ਕੀਤੀ ਕਿ ਉਨ੍ਹਾਂ
ਨੂੰ
ਹਿੰਦੂ ਸਮਾਜ ਲਈ ਕੁਰਬਾਨੀ ਕਰਨ ਵਾਸਤੇ
ਤਿਆਰ ਰਹਿਣਾ ਚਾਹੀਦਾ
ਹੈ।
ਉਨ੍ਹਾਂ ਐਲਾਨ ਕੀਤਾ ਕਿ ਸ਼ਿਵ ਸੈਨਾ ਅਤੇ ਹਿੰਦੂ,
ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ
ਸਿੰਘਾਂ
ਦੀ ਯਾਦ ਵਿਚ
ਕਿਸੇ ਕਿਸਮ ਦੀ ਯਾਦਗਾਰ ਬਨਾਉਣ ਦਾ ਵਿਰੋਧ ਕਰਨਗੇ।
ਗੁਪਤਾ ਨੇ ਇਹ
ਵੀ
ਐਲਾਨ ਕੀਤਾ ਕਿ ਉਹ 6 ਜੂਨ ਨੂੰ ਦਹਿਸ਼ਤਗਰਦੀ
ਖਿਲਾਫ਼ ਜਿੱਤ ਦੇ ਦਿਵਸ ਵਜੋਂ
ਮਨਾਉਣਗੇ।
ਹਿੰਦੂ ਜਥੇਬੰਦੀਆਂ ਨੇ ਐਲਾਨ
ਕੀਤਾ ਕਿ ਉਹ ਅਪਣੀ ਹਥਿਆਰਬੰਦ ਜਥੇਬੰਦੀ
ਹਿੰਦੂ
ਧਰਮ ਰਕਸ਼ਕ
ਵੀਰ
ਵਿਚ
ਹਿੰਦੂਆਂ ਨੂੰ ਭਰਤੀ ਕਰਨਗੇ।
ਹਿੰਦੂ
ਤਖ਼ਤ ਸੰਗਠਨ ਵਲੋਂ ਇਸੇ ਤਰ੍ਹਾਂ ਦਾ ਇਕ ਸਮਾਗਮ ਪਟਿਆਲੇ
ਵਿਚ
ਕੀਤਾ
ਗਿਆ।
ਜਥੇਬੰਦੀ ਦੇ ਮਹਾਂ ਮੰਡਲੇਸ਼ਵਰ ਸੰਜੀਵ ਹਰੀ ਨੇ ਐਲਾਨ ਕੀਤਾ ਕਿ ਪਹਿਲੀ ਜੁਲਾਈ ਤੋਂ
ਹਿੰਦੂ
ਤਖ਼ਤ ਸੰਗਠਨ ਅਤੇ ਹੋਰ ਹਿੰਦੂ
ਜਥੇਬੰਦੀਆਂ ਹਰਕੇ
ਜ਼ਿਲ੍ਹੇ
ਵਿਚੋਂ
1000
ਹਿੰਦੂ ਰਖਸ਼ਕ ਵੀਰ ਭਰਤੀ ਕਰਨਗੀਆਂ।
ਉਨ੍ਹਾਂ
ਕਿਹਾ ਕਿ ਇਨ੍ਹਾਂ
ਨੂੰ
ਵਿਸ਼ੇਸ਼ ਸਿਖਲਾਈ ਦਿਤੀ ਜਾਵੇਗੀ।
ਹੁਣ ਹਿੰਦੂ ਤਖ਼ਤ
ਸੰਗਠਨ ਨੇ ਇਕ
ਹੋਰ ਭੜਕਾਊ ਕਾਰਵਾਈ ਵਿਚ ਐਲਾਨ ਕੀਤਾ ਹੈ ਕਿ ਇਹ 10
ਅਗਸਤ
ਨੂੰ
ਭਾਰਤੀ ਫ਼ੌਜ਼ ਦੇ ਸਾਬਕਾ ਮੁਖੀ ਜਰਨਨ ਏ ਐਸ ਵੈਦਿਆ ਦੀ ਬਰਸੀ ਮਨਾਏਗੀ,
ਜੋ
1984
ਦੇ ਫ਼ੌਜੀ ਹਮਲੇ ਸਮੇਂ ਭਾਰਤੀ ਫ਼ੌਜ
ਦਾ
ਮੁਖੀ ਸੀ।
ਇਹ ਵਰਨਣਯੋਗ
ਹੈ
ਕਿ ਬਾਦਲ-ਬੀਜੇਪੀ ਗਠਜੋੜ
ਸਿੱਖਾਂ
ਨੂੰ ਜਨਤਕ ਤੌਰ
`ਤੇ
ਕੋਈ ਸਰਗਰਮੀ ਕਰਨ ਤੋਂ
ਰੋਕ ਰਿਹਾ ਹੈ ਜਦਕਿ
ਹਿੰਦੂ ਜਥੇਬੰਦੀਆਂ ਨੂੰ ਭੜਕਾਊ ਕਾਰਵਾਈਆਂ ਕਰਨ ਦੀ ਇਜਾਜ਼ਤ
ਦੇ
ਰਿਹਾ ਹੈ।
ਪਿਛਲੇ ਕਈ ਸਾਲਾਂ
ਤੋਂ ਪੰਜਾਬ ਵਿਚ ਹਿੰਦੂਆਂ ਖਿਲਾਫ਼ ਕੋਈ
ਹਿੰਸਕ ਵਾਰਦਾਤ ਨਹੀਂ ਹੋਈ ਪਰ ਰਾਜੀਵ ਹਰੀ
(ਹਿੰਦੂ
ਤਖ਼ਤ ਸੰਗਠਨ) ਨੇ ਬਿਆਨ ਦਿਤਾ ਹੈ ਕਿ
ਹਿੰਦੂਆਂ ਦੀ ਆਪਣੀ ਰਾਖੀ
ਲਈ ਆਪਣੀ ਫ਼ੌਜ (ਹਿੰਦੂ ਧਰਮ ਰਕਸ਼ਕ ਵੀਰ)
ਹੋਣੀ
ਜ਼ਰੂਰੀ ਹੈ ਕਿਉਂਕਿ
ਸਰਕਾਰ ਪੰਜਾਬ ਵਿਚ ਹਿੰਦੂਆਂ
ਦੀ ਜਾਨ ਮਾਲ ਰਾਖੀ ਕਰਨ ਵਿਚ ਨਾਕਾਮ ਰਹੀ ਹੈ।
ਇਹ ਸਾਰੀਆਂ ਘਟਨਾਵਾਂ
ਪੰਜਾਬ ਵਿਚ ਫ਼ਿਰਕੂ ਵਿਵਾਦ ਵਲ ਵੱਧਣ ਦਾ ਸੰਕੇਤ ਹਨ।
ਬਾਦਲ-ਬੀਜੇਪੀ
ਗਠਜੋੜ ਦੀ ਸੋੜੇ
ਹਿੱਤ ਰਾਜ ਵਿਚ ਸਿੱਖ ਜਥੇਬੰਦੀਆਂ ਦੀਆਂ ਜਮਹੂਰੀ ਸਰਗਰਮੀਆਂ ਨੂੰ ਦਬਾ ਕੇ,
ਹਿੰਦੂ ਤਖ਼ਤ ਸੰਗਠਨ,
ਸ਼ਿਵ ਸੈਨਾ ਅਤੇ ਹਿੰਦੂ ਸੁਰਖ਼ਸ਼ਾ ਸਮਿਤੀ ਵਰਗੀਆਂ ਹਿੰਦੂ ਜਥੇਂਬੰਦੀਆਂ ਦੀਆਂ ਭੜਕਾਊ
ਕਾਰਵਾਈਆਂ ਨੂੰ
ਸ਼ਹਿ
ਦੇ ਰਹੇ ਹਨ।
ਅਜਿਹੀਆਂ ਕਾਰਵਾਈਆਂ ਪੰਜਾਬ ਦੇ ਹਾਲਾਤ ਨੂੰ
ਖ਼ਰਾਬ ਕਰਨ ਲਈ ਜ਼ਿੰਮੇਵਾਰ
ਹੋਣਗੀਆਂ ਕਿਉਂਕਿ
ਹਿੰਦੂ
ਅਤੇ ਸਿੱਖਾਂ ਵਿਚਕਾਰ ਝਾਗੜਾ ਕੋਈ ਵਰਤਾਰਾ ਨਹੀਂ ਹੈ,
ਜਿਸ ਨੂੰ ਸਿਰਫ਼ ਸਿਆਸੀ
ਹਿਤਾਂ ਲਈ ਵਰਤਿਆ ਜਾਂਦਾ
ਹੈ।
ਅਜਿਹਾ ਨਸਲੀ ਝਗੜਾ ਦੋਹਾਂ ਭਾਈਚਾਰਿਆਂ
ਦੀ ਗਰੁੱਪ ਮਾਨਸਿਕਤਾ
ਵਿਚ ਪਿਆ ਹੋਇਆ ਹੈ,
ਜਿਸ
ਦੀਅ ਜੜਾਂ ਸਿੱਖਾਂ ਅਤੇ
ਹਿੰਦੂਆਂ ਵਿਚਕਾਰ ਇਤਿਹਾਸਕ ਨਫ਼ਰਤ
ਵਿਚ ਪਈਆਂ ਹਂਨ।
1984
ਦੇ ਸਿੱਖ ਕਤਲੇਆਮ ਨੂੰ ਇਕ ਵੱਡੀ ਇਤਿਹਾਸਕ ਘਟਨਾ
ਵਜੋਂ
ਮਾਨਤਾ ਦੇਣ ਬਾਰੇ ਕੈਨੇਡਾ ਦੀ ਪਾਰਲੀਮੈਂਟ ਵਿਚ ਪੇਸ਼ ਕੀਤੀ ਪਟੀਸ਼ਨ ਦਾ
ਇੰਡੀਆ-ਕੈਨੇਡਾ ਫ਼ਾਊਂਡੇਸ਼ਨ ਵਲੋਂ
ਵਿਰੋਧ ਕਰਨਾ
ਅਜਿਹੀ
ਇਤਿਹਾਸਕ ਫ਼ਿਰਕੂ ਨਫ਼ਰਤ ਦਾ ਹੀ ਸਿੱਟਾ ਹੈ।
16
ਜੂਨ 2010
|