|
ਵਰ੍ਹੇਗੰਢ ਦਾ ਸੁਨੇਹਾ
ਪੰਥ
ਵਿਰੋਧੀ ਤਾਕਤਾਂ ਤਾਕਤਾਂ ਵਿਰੁਧ ਇੱਕਮੁਠ ਹੋ ਕੇ ਸੰਘਰਸ਼ ਕਰੀਏ
ਅਕਾਲੀ ਦਲ (ਪੰਚ ਪ੍ਰਧਾਨੀ)
ਦੇ ਪ੍ਰਧਾਨ
ਭਾਈ ਦਲਜੀਤ ਸਿੰਘ ਬਿੱਟੂ ਵਲੋਂ ਸਿੱਖਾਂ ਨੂੰ ਸੱਦਾ
ਗੁਰੂ ਰੂਪ ਪਿਆਰੀ
ਸਾਧ ਸੰਗਤ
ਜੀਓ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।।
ਸਿੱਖ ਕੌਮ ਦੇ ਇਤਿਹਾਸ ਅੰਦਰ ਦਮਦਮਾ
ਸਾਹਿਬ
ਦੀ
ਪਵਿੱਤਰ ਧਰਤੀ
ਨੂੰ
ਬਹੁਤ
ਹੀ
ਸਤਿਕਾਰ ਤੇ ਪਿਆਰ ਨਾਲ
ਜਾਣਿਆ
ਜਾਂਦਾ ਹੈ।
ਜਿਥੋਂ ਕਦੇ
ਸਿੱਖ ਕੌਮ ਦੇ ਬਜ਼ੁਰਗ ਵਿਦਵਾਨ ਬਾਬਾ ਦੀਪ ਸਿੰਘ ਜੀ,
ਜੋ ਸਿੱਖ ਕੌਮ ਦੇ ਅਮੀਰ ਸਿਧਾਂਤਾਂ
ਨੂੰ
ਲਿਖਤੀ ਰੂਪ ਸੰਗਠਤ ਕਰਨ
ਵਿਚ
ਰੁਝੇ
ਹੋਏ ਸਨ,
ਨੂੰ ਇਕ
ਵਾਰ ਆਪਣੇ ਹੱਥੋਂ
ਕਲਮ ਨੂੰ ਪਾਸੇ ਰੱਖ ਕੇ,
ਸਮਸ਼ੀਰ ਨੂੰ ਹੱਥ ਪਾਉਣਾ ਪਿਆ
ਸੀ।
ਸਾਡੇ
ਪਵਿੱਤਰ ਗੁਰਧਾਮਾਂ ਦੀ ਆਨ ਤੇ ਸ਼ਾਨ ਲਈ,
ਇਹ ਬਜ਼ੁਰਗ ਜਰਨੈਲ,
ਜਿਸ ਤਰ੍ਹਾਂ
ਗਿਣਤੀ
ਦੇ ਸਿੰਘਾਂ ਨਾਲ,
ਜੰਗ ਦੇ ਮੈਦਾਨ ਵਿਚ ਨਿੱਤਰੇ ਅਤੇ ਜਿਸ ਸ਼ਾਨ ਨਾਲ ਹਜ਼ਾਰਾਂ ਸਿੰਘਾਂ ਸਮੇਤ ਸ਼ਹੀਦੀ
ਪ੍ਰਾਪਤ
ਕੀਤੀ
ਅਤੇ
ਉਸ ਤੋਂ ਬਾਅਦ ਜਿਵੇਂ ਸਿੱਖ ਕੌਮ ਆਪਣੀ
ਆਜ਼ਾਦ ਹਸਤੀ ਅਤੇ ਆਪਣੇ ਪਵਿੱਤਰ ਗੁਰਧਾਮਾਂ ਦੀ ਰਾਖੀ ਅਤੇ ਸ਼ਾਨ ਲਈ ਸੰਘਰਸ਼ ਕਰਦੀ ਰਹੀ
ਹੈ,
ਉਹ ਆਪਾਂ ਸਾਰੇ ਚੰਗੀ ਤਰ੍ਹਾਂ
ਜਾਣਦੇ ਹਾਂ।
ਸਿੱਖਾਂ
ਦੀਆਂ ਅਥਾਹ ਕੁਰਬਾਨੀਆਂ
ਸਦਕਾ,
ਜੋ
ਸਾਡੀ ਸ਼ਾਨ ਦੁਨੀਆ ਵਿਚ ਕਾਇਮ
ਹੋਈ,
ਉਸ
ਨੂੰ ਮਲੀਆਮੇਟ ਕਰਨ ਲਈ ਅੱਜ ਫਿਰ ਵੱਖ ਵੱਖ ਵੰਨਗੀਆਂ
ਦੇ ਦੁਸ਼ਮਣਾਂ ਵੱਲੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਸਾਡੇ ਅਮੀਰ ਵਿਰਸੇ
ਤੇ
ਪ੍ਰੰਪਰਾਵਾਂ ਨਾਲ ਖਿਲਵਾੜ ਕਰਨ ਵਾਲੇ,
ਕਿਰਤ ਕਰੋ,
ਨਾਮ ਜਪੋ ਅਤੇ
ਵੰਡ ਛਕੋ ਦੇ ਸਿਧਾਂਤ ਦੇ ਉਲਟ ਚੱਲਣ
ਵਾਲੇ,
ਵੇਹਲੜਾਂ,
ਪਾਖੰਡੀਆਂ ਤੇ ਇਸ
ਲਾਣੇ ਦੀ ਪੁਸ਼ਤਪਨਾਹੀ ਕਰਨ ਵਾਲੀਆਂ ਸਰਕਾਰਾਂ ਅਤੇ ਇਸ ਲਾਣੇ ਦੇ ਹੱਥਠੋਕੇ
ਬਾਦਲਕਿਆਂ
ਖਿਲਾਫ਼ ਜਿਵੇਂ ਤੁਸੀਂ
ਮੋਰਚਾ ਸੰਭਾਲਿਆ ਹੈ,
ਇਸ ਲਈ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ।
ਮੈਨੂੰ
ਪਤਾ ਹੈ ਕਿ ਤੁਸੀਂ
ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ,
ਕੌਮ ਦੀ ਸ਼ਾਨ ਲਈ
ਤਿਲਫੁਲ ਇਕੱਠਾ ਕਰਕੇ,
ਇਸ ਪਵਿੱਤਰ ਕਾਰਜ ਲਈ ਹਿੱਸਾ ਪਾ ਕੇ ਮੋਰਚੇ ਦੌਰਾਨ ਹੋਣ ਵਾਲੀਆਂ
ਗ੍ਰਿਫਤਾਰੀਆਂ
ਹੋਣ ਸਮੇਂ,
ਜੇਲ੍ਹਾਂ ਵਿਚ ਬੰਦ ਹੋਣ ਕਰਕੇ ਆਪਣੇ ਪਰਿਵਾਰਾਂ ਤੇ ਬੱਚਿਆਂ
ਤੋਂ
ਵੀ ਦੂਰ ਹੋ ਜਾਂਦੇ ਹੋ।
ਇਹ ਕਹਿਣਾ ਕੋਈ
ਕੁਥਾਂ ਨਹੀਂ ਹੈ ਕਿ ਤੁਸੀਂ
ਸਿੱਖ
ਕੌਮ ਦੀਆਂ ਦੁਸ਼ਮਣ ਜਮਾਤਾਂ ਤੇ ਜ਼ੋਰਾਵਰਾਂ ਦੀ ਸਰਕਾਰ ਖਿਲਾਫ਼,
ਬਿਲਕੁਲ ਨੰਗੇ ਧੜ ਲੜ ਰਹੇ ਹੋ।
ਤੁਹਾਡੀ
ਇਸ ਬਹਾਦਰੀ,
ਸੂਰਮਗਤੀ ਅਤੇ ਨਿਸ਼ਕਾਮ ਸੇਵਾ ਸਦਕਾ ਹੀ,
ਅਸੀਂ
ਜ਼ਾਬਰਾਂ ਦੀਆਂ ਜੇਲ੍ਹਾਂ
ਵਿਚ
ਬੰਦ ਹੋਣ
ਦੇ
ਬਾਵਜੂਦ
ਪੂਰੀ
ਚੜ੍ਹਦੀ ਕਲਾ ਵਿਚ ਰਹਿੰਦੇ ਹਾਂ।
ਮੈਂ
ਤੁਹਾਡੇ ਸਾਰਿਆਂ
ਵੱਲੋਂ,
ਪੰਜ ਪਿਆਰਿਆਂ ਦੀ ਅਗਵਾਈ
ਵਿਚ,
ਚਲਾਏ ਜਾ ਰਹੇ ਮੋਰਚੇ
ਬਾਰੇ,
ਆਪਣੀ ਤੁਛ
ਜਿਹੀ
ਬੁੱਧੀ
ਅਨੁਸਾਰ,
ਕੁਝ ਗੱਲਾਂ ਕਰਨਾ ਚਾਹੁੰਦਾ
ਹਾਂ
....
ਖਾਲਸਾ
ਜੀ,
ਸਿੱਖ
ਕੌਮ
ਦੇ ਅਮੀਰ
ਵਿਰਸੇ,
ਮਹਾਨ
ਪ੍ਰੰਪਰਾਵਾਂ
ਅਤੇ
ਅਨਮੋਲ ਸਿਧਾਂਤਾਂ ਵਿਚ ਅਨੇਕਾਂ ਖੋਟ ਮਿਲਾਕੇ,
ਕੌਮ ਦੀਆਂ ਦੁਸ਼ਮਣ ਜਮਾਤਾਂ,
ਬੜੀ ਹੁਸ਼ਿਆਰੀ ਨਾਲ ਪੰਥ
ਨੂੰ
ਵੰਡਣ ਵਿਚ ਕਾਮਯਾਬ ਹੋਣ
ਤੋਂ
ਬਾਅਦ ਹੁਣ ਆਪਣੀ ਤੈਅਸ਼ੁਦਾ ਨੀਤੀ ਤਹਿਤ ਇਨ੍ਹਾਂ
ਤਾਕਤਾਂ ਵੱਲੋਂ,
ਸਿੱਖਾਂ
ਦੇ ਇਤਿਹਾਸਕ ਅਸਥਾਨਾਂ
`ਤੇ
ਆਪਦੇ ਹੀ ਢੰਗ ਨਾਲ ਕਬਜ਼ੇ ਕਰਨ ਮਗਰੋਂ,
ਸਿੱਖੀ ਭੇਸ ਬਣਾ ਕੇ ਸਿੱਖ ਕੌਮ ਨੂੰ ਪੈਰ ਪੈਰ
`ਤੇ
ਜ਼ਲੀਲ ਕਰਨਾ,
ਸ਼ੁਰੂ
ਕਰ
ਦਿੱਤਾ ਹੈ।
ਰੋਜ਼ਾਨਾ ਹੀ
ਸਿੱਖਾਂ
ਨੂੰ
ਕੋਈ ਨਾ ਕੋਈ ਅਜਿਹੀ ਖ਼ਬਰ ਪੜ੍ਹਨ ਸੁਣਨ ਨੂੰ
ਮਿਲਦੀ ਹੈ,
ਜਿਸ ਅੰਦਰ ਸਾਡੇ ਮਹਾਨ
ਗੁਰੂਆਂ ਜਾਂ ਸਾਡੇ ਅਮੀਰ ਵਿਰਸੇ
ਨਾਲ ਕੋਈ ਨਾ ਕੋਈ ਅਜਿਹੀ
ਛੇੜਛਾੜ ਕੀਤੀ
ਜਾਂਦੀ ਹੈ,
ਜਿਸ ਨਾਲ ਸਿੱਖ ਹਿਰਦੇ ਤੜਪ ਉਠਦੇ ਹਨ।
ਰੋਜ਼ਾਨਾ ਹੀ ਸਿੱਖ ਮਨਾਂ ਉਪਰ ਲੱਗ ਰਹੀਆਂ ਉਪਰੋਥਲੀ
ਚੋਟਾਂ ਕਾਰਨ ਸਿੱਖ
ਹਿਰਦੇ ਇਤਨੇ
ਜ਼ਖ਼ਮੀ ਹੋ
ਚੁੱਕੇ ਹਨ ਕਿ ਹੁਣ ਇਨ੍ਹਾਂ ਜ਼ਖਮਾਂ
ਨੂੰ ਕੋਈ
ਮਾੜੀ ਮੋਟੀ ਮੱਲ੍ਹਮ ਪੱਟੀ ਨਾਲ ਛੇਤੀ ਆਰਾਮ ਨਹੀਂ ਆਉਂਦਾ ਦਿਸਦਾ।
ਜਦੋਂ
ਕਦੇ,
ਜ਼ਖ਼ਮੀ ਪੰਥ ਦਰਦੀਆਂ ਵੱਲੋਂ ਇਕੱਠੇ ਹੋ ਕੇ ਸਿੱਖਾਂ ਖਿਲਾਫ਼ ਚੱਲ ਰਹੇ,
ਵਿਹੁਲੇ ਤੀਰਾਂ ਦੀਆਂ
ਬੁਛਾੜਾਂ ਨੂੰ ਰੋਕਣ ਲਈ,
ਕੋਈ ਦਾਦ ਫਰਿਆਦ ਕਰਨ ਦੀ
ਕੋਸ਼ਿਸ਼
ਕੀਤੀ
ਜਾਂਦੀ ਹੈ
ਤਾਂ
ਸਿੱਖ ਕੌਮ ਦੀਆਂ ਦੁਸ਼ਮਣ ਜ਼ਮਾਤਾਂ
ਦੇ ਇਸ਼ਾਰਿਆਂ
`ਤੇ
ਚੱਲਣ ਵਾਲੀਆਂ ਹਕੂਮਤਾਂ ਵੱਲੋਂ ਉਲਟਾਂ ਸਿੱਖਾਂ ਨੂੰ ਹੀ ਦੋਸ਼ੀ
ਠਹਿਰਾ
ਕੇ ਕੌਮ ਨੂੰ ਹੋਰ ਜਿੱਚ ਕੀਤਾ ਜਾਂਦਾ ਹੈ।
ਜੇ ਕਿਤੇ ਸਿੱਖ ਕੌਮ ਆਪਣੀਆਂ ਮਹਾਨ ਰਵਾਇਤਾਂ
ਅਨੁਸਾਰ
ਸਾਡੇ
ਗੁਰੂ ਸਾਹਿਬਾਨਾਂ ਤੇ ਗੁਰਬਾਣੀ ਸਿਧਾਂਤ
ਖਿਲਾਫ਼ ਹੋ ਰਹੀਆਂ
ਅਪਮਾਨਜਨਕ
ਟਿੱਪਣੀਆਂ
ਨੂੰ ਠੱਲ੍ਹ
ਪਾਉਣ ਲਈ ਅਹੁਲਦੀ ਹੈ ਤਾਂ ਸਿੱਖੀ ਭੇਸ ਵਿਚ ਛੁਪੇ
ਸਿੱਖ ਦੁਸ਼ਮਣ ਤਾਕਤਾਂ ਦੇ ਹੱਥਠੋਕੇ ਲੋਕ,
ਫਿਰ ਅੱਗੇ ਆ ਜਾਂਦੇ
ਹਨ,
ਜੋ ਅਜਿਹੀ ਦਵਾ ਦਾਰੂ ਦੇ ਸੁਝਾਅ ਦਿੰਦੇ ਹਨ ਜਿਸ ਨਾਲ ਸਿੱਖਾਂ ਦੇ ਜ਼ਖਮਾਂ
ਨੂੰ ਕੋਈ ਆਰਾਮ ਮਿਲਣ ਦੀ ਬਜਾਏ,
ਜ਼ਖ਼ਮ ਹੋਰ ਡੂੰਘੇ
ਹੋ
ਜਾਂਦੇ
ਹਨ।
ਸਿਰਸੇ ਡੇਰੇ ਦਾ ਮੁਖੀ
ਸਾਧ,
ਜੋ ਸਾਡੀਆਂ ਬਹੁਤ ਪਵਿੱਤਰ ਮਰਿਯਾਦਾਵਾਂ ਦੇ ਉਲਟ,
ਕਲਗੀਧਰ ਪਾਤਸ਼ਾਹ ਦੀ ਨਕਲ ਕਰਨ ਦੇ ਦੋਸ਼ ਅਧੀਨ
ਸਿੱਖ ਕੌਮ ਦਾ ਮੁਜ਼ਰਮ ਹੈ,
ਉਸ ਨੂੰ ਸਜ਼ਾ ਦੇਣ ਲਈ ਪਹਿਲੀ ਵਾਰ
17
ਮਈ 2007
ਨੂੰ ਤਖ਼ਤ ਸ੍ਰੀ ਦਮਦਮਾ ਤਲਵੰਡੀ ਸਾਬੋ,
ਵਿਖੇ ਖਾਲਸਾ ਪੰਥ ਇਕੱਠਾ ਹੋਇਆ ਸੀ।
ਇਸ ਸਾਧ ਦੀਆਂ
ਗ਼ੈਰਇਖ਼ਲਾਕੀ ਤੇ ਗੈਰ ਸਮਾਜੀ ਹਰਕਤਾਂ ਤੋਂ ਪਹਿਲਾਂ ਹੀ ਖਾਲਸਾ ਪੰਥ ਅੰਦਰ ਰੋਹ ਸੀ।
ਜਦੋਂ ਇਸ ਸਾਧ ਵੱਲੋਂ ਕਲਗੀਧਰ ਪਿਤਾ ਸਾਹਿਬ ਸ੍ਰੀ
ਗੁਰੂ ਗੋਬਿੰਦ
ਸਿੰਘ ਜੀ ਦੀ
ਬਰਾਬਰੀ ਕਰਨ ਦੀ ਖ਼ਬਰ ਅਖਬਾਰਾਂ ਵਿਚ ਛਪੀ ਤਾਂ ਪੰਥ ਦਰਦੀਆਂ ਲਈ ਚੁੱਪ ਚਾਪ ਜਰਨਾ
ਬੇਹੱਦ ਮੁਸ਼ਕਲ ਹੀ ਨਹੀਂ,
ਸਗੋਂ
ਅਜਿਹਾ ਹੁੰਦੇ ਵੇਖ ਕੇ ਚੁੱਪ ਕਰਨਾ,
ਸੱਚੇ ਸੁੱਚੇ
ਸਿੱਖਾਂ
ਲਈ ਘੋਰ ਪਾਪ
ਵਾਲੀ ਗੱਲ ਦੇ ਬਰਾਬਰ
ਸੀ।
ਜਿਸ ਕਰਕੇ ਸਿੱਖਾਂ ਅੰਦਰ ਗੁੱਸੇ ਦੀ ਇਕ ਲਹਿਰ ਬਣ ਜਾਣਾ ਕੁਦਰਤੀ ਸੀ।
ਦੂਸਰੇ ਪਾਸੇ
ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ
ਅਤੇ ਇਨ੍ਹਾਂ ਦੀ ਰਾਖ਼ੀ ਕਰਨ ਵਾਲੀ ਬਾਦਲਕਿਆਂ ਦੀ ਸਰਕਾਰ,
ਇਸ ਸਾਧ ਖਿਲਾਫ਼,
ਸਿੱਖ ਰਵਾਇਤਾਂ ਅਨੁਸਾਰ ਉਠਣ ਵਾਲੇ,
ਸਿੱਖ ਰੋਹ ਤੋਂ ਅਣਜਾਣ ਨਹੀਂ ਸਨ।
ਇਸ ਲਈ ਉਨ੍ਹਾਂ
ਵੱਲੋਂ ਪਹਿਲਾਂ
ਹੀ ਆਪਣੇ ਆਦਮੀਆਂ ਨੂੰ
17
ਮਈ 2007 ਨੂੰ ਹੋਣ
ਵਾਲੇ
ਇਕੱਠ
ਵਿਚ ਪੂਰਾ ਥਾਪੜਾ ਦੇ ਕੇ ਭੇਜਿਆ ਗਿਆ ਅਤੇ
ਪੂਰੀਆਂ ਹਦਾਇਤਾਂ
ਕੀਤੀਆਂ ਗਈਆਂ ਕਿ ਖਾਲਸਾ
ਪੰਥ ਅੰਦਰ
ਜੋ
ਸਾਧ ਖਿਲਾਫ ਰੋਹ ਤੇ
ਗੁੱਸਾ ਹੈ,
ਉਸ ਨੂੰ ਹਰ ਹਾਲਤ ਵਿਚ ਠੰਡਾ
ਕੀਤਾ ਜਾਵੇ ਤੇ ਸਾਧ ਖਿਲਾਫ਼ ਕਿਸੇ ਵੀ ਕਾਰਵਾਈ
ਨੂੰ ਲਮਕਾਇਆ ਜਾਵੇ।
ਸਰਕਾਰ ਨਾਲ ਸਾਧ ਦੇ ਅੰਦਰ ਖਾਤੇ ਹੋਏ ਸਮਝੌਤੇ
ਤਹਿਤ
(ਜਿਸ
ਸਮਝੌਤੇ ਦਾ
ਸਿੱਖ
ਕੌਮ
ਨੂੰ
ਬਾਅਦ ਵਿਚ ਪਾਰਲੀਮੈਂਟ ਦੀਆਂ
ਚੋਣਾਂ ਸਮੇਂ ਆ ਕੇ ਚਾਨਣ ਹੋਇਆ)
ਸਾਧ ਅਤੇ ਉਸ ਦੇ ਚੇਲਿਆਂ
ਦੀ
ਹਰ ਸੰਭਵ ਰੱਖਿਆ ਲਈ ਅਤੇ
ਖਾਲਸਾ ਪੰਥ ਅੰਦਰ ਭੰਬਲਭੂਸੇ ਅਤੇ ਦੁਫੇੜ ਪਾਉਣ ਲਈ ਬਾਦਲਕਿਆਂ
ਵੱਲੋਂ ਹਰ
ਹੀਲਾ ਵਰਤਿਆ ਗਿਆ।
ਸਰਕਾਰੀ
ਮਸ਼ੀਨਰੀ ਦੀ ਦੁਰਵਰਤੋਂ ਕਰਨ ਦੀਆਂ
ਸਾਜ਼ਿਸ਼ਾਂ ਵੀ ਹੋਈਆਂ।
ਉਸ ਸਮੇਂ ਹਾਲਤ ਇਹ ਸੀ ਕਿ ਖਾਲਸਾ ਪੰਥ ਸਾਧ ਨੂੰ ਉਸ ਦੀ ਘਿਨਾਉਣੀ
ਹਰਕਤ ਬਦਲੇ ਫੌਰੀ ਕੋਈ ਢੁੱਕਵੀਂ ਸਜ਼ਾ ਦੇਣ ਦੇ ਰੌਂਅ ਵਿਚ ਸੀ,
ਪਰ ਬਾਦਲਕਿਆਂ ਦੇ ਹੁਕਮਾਂ
ਨਾਲ ਚੱਲਣ ਵਾਲੀ ਲੀਡਰਸ਼ਿਪ ਹਰ ਹਾਲਤ
`ਚ
ਮਸਲਾ ਲਮਕਾਉਣਾ ਚਾਹੁੰਦੀ ਸੀ।
ਬਾਦਲਕਿਆਂ ਦੀ ਨਿਸ਼ੰਗ ਅਤੇ
ਲੁਕਵੇਂ
ਰੂਪ ਵਿਚ ਚਾਪਲੂਸੀ ਕਰਨ ਵਾਲੇ ਇਕ ਵੱਡੇ ਲਾਣੇ
ਦੇ
ਮੁਕਾਬਲੇ,
ਪੰਥ ਦਰਦੀਆਂ ਦੇ ਅਰਮਾਨਾਂ
ਦੀ ਸਹੀ ਤਰਜਮਾਨੀ ਕਰਨ ਵਾਲੀ ਲੀਡਰਸ਼ਿਪ ਬਹੁਤ ਹੀ
ਚਿੰਤਤ ਸੀ ਕਿ ਜ਼ਖ਼ਮੀ ਖਾਲਸਾ ਪੰਥ ਦੇ ਹਿਰਦਿਆਂ ਨੂੰ ਕਿਵੇਂ
ਸ਼ਾਂਤ
ਕੀਤਾ
ਜਾਵੇ।
ਉਹ ਕੋਈ ਅਜਿਹਾ ਪੈਂਤੜਾ ਅਖਤਿਆਰ ਕਰਨਾ ਚਾਹੁੰਦੀ ਸੀ ਜਿਸ ਨਾਲ ਸਾਧ ਨੂੰ ਕੋਈ
ਢੁੱਕਵੀਂ ਸਜ਼ਾ ਵੀ ਮਿਲ ਜਾਂਦੀ ਅਤੇ
ਗੁੱਸੇ ਨਾਲ ਭਰੀ ਪੀਤੀ ਸਿੱਖ ਕੌਮ ਦੇ ਹਿਰਦਿਆਂ ਨੂੰ ਵੀ ਕੁਝ ਸ਼ਾਂਤੀ ਮਿਲ ਜਾਂਦੀ।
ਉਹ ਸਰਕਾਰੀ ਧਿਰ ਦੀਆਂ ਚਾਲਾਂ
ਨੂੰ ਸਮਝਣ ਦੇ ਬਾਵਜੂਦ ਆਪਣੇ ਆਪ ਨੂੰ ਇਤਨਾ ਸਮਰੱਥ ਨਹੀਂ ਸੀ ਸਮਝਦੀ
ਕਿ ਇਕੱਲਿਆਂ ਹੀ ਆਪਣੇ ਤੌਰ
`ਤੇ
ਕੌਮ ਨੂੰ ਕੋਈ
ਪ੍ਰੋਗਰਾਮ ਦੇ ਸਕਦੀ।
ਜਿਸ ਕਰਕੇ ਉਹ
ਸੋਚਦੇ ਸਨ ਕਿ ਅਜਿਹੀ ਹਾਲਤ ਵਿਚ ਸੱਪ ਨੂੰ ਮਾਰਨਾ ਵੀ ਜ਼ਰੂਰੀ ਹੈ ਤੇ ਸੋਟਾ ਵੀ
ਬਚਾਉਣਾ ਹੈ।
ਕਿਉਂ ਖਾਲਸਾ ਪੰਥ
ਦੀਆਂ ਅੰਦਰੂਨੀ ਅਤੇ ਬਾਹਰੀ ਹਾਲਤਾਂ ਇਹ ਮੰਗ ਕਰਦੀਆਂ ਸਨ ਕਿ ਸੋਟੇ ਨੂੰ ਕੌਮ ਦੀ
ਚੱਲ ਰਹੀ ਆਜ਼ਾਦੀ ਦੀ ਲੰਮੀ ਲੜਾਈ ਲਈ ਹੀ ਵਰਤਿਆ ਜਾਵੇ।
ਪਰ ਸਰਕਾਰੀ ਹੁਕਮਾਂ ਨਾਲ ਚੱਲਣ ਵਾਲੀ ਲੀਡਰਸ਼ਿਪ
ਤਾਂ
ਸੱਪ
ਨੂੰ ਹਰ ਹਾਲਤ ਵਿਚ ਬਚਾਉਣ ਅਤੇ ਸੋਟੇ
ਨੂੰ
(ਸਿੱਖ
ਕੌਮ ਨੂੰ)
ਟੋਟੇ
ਟੋਟੇ ਕਰਨ
ਦੇ
ਹੁਕਮ ਲੈ ਕੇ ਦਮਦਮਾ ਪਹੁੰਚੀ
ਸੀ।
ਸਿੱਖ
ਕੌਮ ਦੇ ਰੋਹ ਅਤੇ ਗੁੱਸੇ ਨੂੰ ਭਾਂਪਦਿਆਂ ਬਾਦਲਕਿਆਂ ਦੀ
ਸ਼ਹਿ
ਪ੍ਰਾਪਤ ਲੀਡਰਾਂ ਤੇ ਜਥੇਦਾਰਾਂ ਜਾਂ ਸੰਤਾਂ
ਦੀ ਇਹ ਜੁਅੱਰਤ ਤਾਂ ਨਹੀਂ ਪਈ ਕਿ ਉਹ ਸਾਧ ਨੂੰ ਬਚਾਉਣ ਲਈ ਕੋਈ ਨੰਗਾ
ਪਾਪ ਕਰ ਸਕਦੀ।
ਪੰਥਕ ਰੋਹ ਸਾਹਮਣੇ ਮਜਬੂਰੀਵਸ ਜੋ ਉਨ੍ਹਾਂ
ਸੰਘਰਸ਼ ਦੇ ਐਲਾਨ ਕੀਤੇ ਅਤੇ
ਸਿੱਖ
ਕੌਮ ਦੇ ਸਰਵਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮੇ ਹੋਏ,
ਉਸ ਤੋਂ ਸਰਕਾਰੀ ਧਿਰ
ਵੱਲੋਂ
ਕਿਵੇਂ
ਹੌਲੀ
ਹੌਲੀ ਆਪਣੇ ਪੈਰ ਪਿਛਾਂਹ
ਖਿੱਚੇ ਗਏ,
ਇਹ ਆਪ ਸਭ ਦੇ ਸਾਹਮਣੇ ਹੈ।
ਸਿੱਖ ਕੌਮ ਦੀ ਸਰਕਾਰੀ ਲੀਡਰਸ਼ਿਪ
ਦੇ
ਅਜਿਹੇ
ਰਵੱਈਏ ਕਾਰਨ ਕੌਮ
ਨੂੰ
ਕੋਈ ਰਾਹਤ ਮਿਲਣ ਦੀ ਬਜਾਏ,
ਉਹ ਹੋਰ ਡੂੰਘੇ ਸੰਕਟ ਵਿਚ ਉਲਝ ਗਈ।
ਉਸ
ਤੋਂ
ਬਾਅਦ ਛੁਟ-ਪੁਟ ਘਟਨਾਵਾਂ ਜੋ ਸਿੱਖ ਕੌਮ ਨੂੰ ਜਲੀਲ ਕਰਨ ਲਈ ਹੁੰਦੀਆਂ ਰਹੀਆਂ ਪਰ ਜੋ
8
ਦਸੰਬਰ 2009 ਨੂੰ
ਲੁਧਿਆਣੇ ਘਟਨਾ ਵਾਪਰੀ,
ਉਸ ਨੇ ਬਾਦਲਕਿਆਂ ਤੇ ਉਨ੍ਹਾਂ
ਦੇ ਇਸ਼ਾਰੇ
`ਤੇ
ਚੱਲਣ ਵਾਲੇ ਸਿੱਖੀ ਭੇਖ਼
`ਚ
ਛੁਪੇ ਲੋਕਾਂ ਦਾ ਚਿਹਰਾ ਹੋਰ ਵੀ
ਨੰਗਾ ਕਰ ਦਿੱਤਾ।
ਲੁਧਿਆਣਾ ਦੀ ਘਟਨਾ ਸਮੇਂ ਨੂਰਮਹਿਲੀਏ
ਸਾਧ ਦੇ
ਪ੍ਰੋਗਰਾਮ ਦੀ ਕਾਮਯਾਬੀ ਲਈ,
ਸਿੱਖ
ਕੌਮ
`ਤੇ
ਜੋ
ਜ਼ਬਰ ਢਾਹਿਆ ਗਿਆ,
ਉਹ ਤੁਸੀਂ
ਸਭ ਨੇ ਅਖ਼ਬਾਰਾਂ ਰਾਹੀਂ
ਪੜ੍ਹਿਆ
ਹੋਵੇਗਾ।
ਲੁਧਿਆਣੇ ਦੀ ਘਟਨਾ
`ਤੇ
ਜੇ ਇਮਾਨਦਾਰੀ ਨਾਲ ਘੋਖ
ਕੀਤੀ ਜਾਵੇ ਤਾਂ ਇਸ ਸਾਰੀ ਘਟਨਾ ਸਮੇਂ ਪੁਲਿਸ,
ਸਰਕਾਰ ਤੇ ਸਰਕਾਰੀ ਸ਼ਹਿ ਪ੍ਰਾਪਤ
ਸਿੱਖੀ ਭੇਸ
`ਚ
ਛੁਪੇ
ਸਾਧਾਂ
ਦਾ
ਕਿਰਦਾਰ,
ਸਿਰਸੇ ਵਾਲੇ ਸਾਧ ਵੱਲੋਂ ਕੀਤੀ ਕੋਝੀ ਹਰਕਤ ਤੋਂ
ਬਾਅਦ ਨਿਭਾਏ ਰੋਲ ਤੋਂ ਕੋਈ ਵੱਖਰਾ ਨਹੀਂ ਸੀ।
ਸਗੋਂ ਉਸ ਤੋਂ ਵੀ ਇਕ ਕਦਮ ਅਗਾਂਹ ਜਾ
ਕੇ
ਸਿੱਖ ਕੌਮ
ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲੱਗਿਆਂ,
ਇਸ ਲਾਣੇ
ਨੇ
ਕੋਈ
ਲੁੱਕ ਲਕੋ ਨਹੀਂ
ਰੱਖੀ
ਅਤੇ
ਨਾ ਹੀ ਇਸ ਸਮੇਂ ਬਾਦਲਕਿਆਂ ਵੱਲੋਂ
ਸਿੱਖਾਂ
ਨਾਲ ਧ੍ਰੋਹ ਕਮਾਉਣ ਵਿਚ ਕੋਈ ਕਸਰ ਰਹਿਣ
ਦਿੱਤੀ।
ਬਾਦਲਕਿਆਂ ਨੇ ਜਿਵੇਂ ਸਿਰਸੇ ਵਾਲੇ
ਸਾਧ
ਨੂੰ ਬਚਾਉਣ ਤੇ ਪੰਥ ਵਿਚ ਵੰਡੀਆਂ ਪਾਉਣ ਲਈ ਨੀਚ
ਤੋਂ
ਨੀਚ
ਕਾਰਵਾਈਆ
ਕੀਤੀਆਂ,
ਉਸੇ ਤਰ੍ਹਾਂ
ਹੀ ਨੂਰਮਹਿਲੀਏ
ਨੂੰ ਬਚਾਉਣ ਲਈ ਭੋਰਾ ਸ਼ਰਮ ਨਹੀਂ ਮੰਨੀ।
ਜਿਸ ਨਾਲ ਸਿੱਖ ਕੌਮ ਦੇ ਜਖ਼ਮ ਹੋਰ ਡੂੰਘੇ
ਹੋ ਗਏ।
ਅੱਜ ਸਿੱਖ ਕੌਮ ਲਈ ਹਾਲਾਤ ਬਹੁਤ ਨਾਜ਼ੁਕ ਹਨ,
ਪੰਥ ਦਰਦੀ ਕਿਸੇ ਵੀ ਮਸਲੇ
`ਤੇ
ਕੋਈ ਅਜਿਹੀ ਅਸਰਦਾਰ ਸਰਗਰਮੀ ਨਹੀਂ ਕਰ ਪਾ ਰਹੇ,
ਜਿਸ ਨਾਲ ਸਿੱਖ ਕੌਮ ਦੀ ਆਜ਼ਾਦੀ ਲਈ ਸੰਘਰਸ਼ ਦੇ ਅੱਗੇ
ਤੁਰਨ ਦੀ ਕੋਈ ਆਸ ਜਾਂ
ਇਕਸੁਰਤਾ
ਨਜ਼ਰ ਆਉਂਦੀ ਹੋਵੇ।
ਖਾਲਸਾ ਪੰਥ ਨੂੰ ਆਪਣੇ ਗੌਰਵਮਈ ਇਤਿਹਾਸ
ਦੇ ਪ੍ਰਸੰਗ ਵਿਚ ਹਾਲਤਾਂ ਨੂੰ ਸਮਝਣ ਅਤੇ ਫਿਰ ਸੰਘਰਸ਼
ਦੇ
ਦਾਅ ਪੇਚ ਅਪਨਾਉਣ ਅਤੇ ਆਪਸੀ
ਤਾਲਮੇਲ ਕਰਕੇ
ਚੱਲਣ ਵਿਚ ਆ ਰਹੀਆਂ ਰੁਕਾਵਟਾਂ ਦਾ ਕੋਈ
ਟਿਕਾਣਾ ਨਹੀਂ।
ਦੁਸ਼ਮਣ ਨੇ ਆਪਣੇ
ਹੀ
ਹਿਸਾਬ
ਨਾਲ
ਪੰਥ
ਨੂੰ
ਬੁਰੀ
ਤਰ੍ਹਾਂ
ਵੰਡ
ਦਿੱਤਾ ਹੈ।
ਇਤਿਹਾਸ
`ਤੇ
ਝਾਤੀ ਮਾਰਦਿਆਂ ਪਤਾ ਲਗਦਾ ਹੈ ਕਿ ਜਦੋਂ ਦੁਸ਼ਮਣ ਨੰਗਾ
ਚਿੱਟਾ
ਹੁੰਦਾ
ਸੀ,
ਉਸ ਸਮੇਂ ਸਿੱਖ ਕੌਮ ਅੰਦਰ ਆਪਣੇ ਗੁਰਧਾਮਾਂ ਦੀ ਸ਼ਾਨ ਤੇ
ਸਿੱਖੀ ਸਿਧਾਂਤਾਂ ਦੀ ਰਾਖ਼ੀ ਲਈ ਸੰਘਰਸ਼
`ਚ
ਸ਼ਾਮਲ ਹੋਣ ਦਾ ਬਹੁਤ ਚਾਅ ਹੋਇਆ ਕਰਦਾ ਸੀ।
ਉਸ ਸਮੇਂ ਕੋਈ ਭੰਬਲਭੂਸਾ ਨਹੀਂ ਸੀ ਹੁੰਦਾ।
ਜੇਕਰ ਕੋਈ ਸਿੱਖਾਂ ਦਾ ਇੱਕਾ
ਦੁੱਕਾ
ਆਗੂ,
ਗ਼ਦਾਰੀ ਕਰਦਾ ਵੀ ਤਾਂ ਉਸ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਸੀ ਹੁੰਦੀ,
ਸਿੱਖ ਕੌਮ ਨੂੰ ਉਸ ਸਮੇਂ ਸਿੱਖ ਕੌਮ ਦੇ ਅੰਦਰੋਂ ਲੁਕ
ਛਿਪ
ਕੇ ਧੋਖਾ ਕਰਨ ਵਾਲਿਆਂ ਦੀ ਵੀ ਕੋਈ ਬਹੁਤ ਬੁੱਕਤ ਨਹੀਂ ਸੀ ਹੋਇਆ ਕਰਦੀ।
ਭਾਵੇਂ ਸਰਕਾਰੀ ਤੌਰ
`ਤੇ
ਅਜਿਹੇ
ਝੋਲੀ
ਚੁੱਕ
ਬੰਦਿਆਂ ਦੀ,
ਸਰਕਾਰੇ ਦਰਬਾਰੇ
ਪਹੁੰਚ ਹੋਣ ਕਰਕੇ ਲੋਕ ਇਨ੍ਹਾਂ
ਦੀ ਝੇਪ ਤਾਂ ਮੰਨਦੇ ਸਨ ਪਰ ਕੌਮ ਦੀ ਲੜਾਈ ਸਮੇਂ ਉਹ ਸਭ ਲਾਲਚਾਂ
ਨੂੰ
ਠੁਕਰਾ ਕੇ ਜੰਗ ਦੇ ਮੈਦਾਨ ਵਿਚ ਜੂਝ ਮਰਨ ਨੂੰ ਉਹ ਪਹਿਲੀ
ਤਰਜੀਹ ਦਿੰਦੇ
ਸਨ।
ਉਸ ਸਮੇਂ
ਸਿੱਖਾਂ
ਵੱਲੋਂ
ਕੌਮ ਦੀ ਆਨ ਤੇ ਸ਼ਾਨ ਲਈ
ਸੰਘਰਸ਼ ਵਿਚ ਨਿਤਰਣ ਜਾਂ ਫੈਸਲੇ ਕਰਨ ਸਮੇਂ,
ਸਿੱਖ ਕੌਮ ਦੀ
ਲੀਡਰਸ਼ਿਪ ਦੁਸ਼ਮਣ ਦੇ ਖਿਲਾਫ਼ ਲੜਦਿਆਂ ਆਪਣੇ ਸਿਧਾਂਤਾਂ
ਤੋਂ ਇਕ ਇੰਚ ਵੀ ਇੱਧਰ ਉਧਰ ਨਹੀਂ
ਸੀ
ਹੁੰਦੀ।
ਜਿਸ ਕਰਕੇ ਵੱਡੀਆਂ ਤੋਂ
ਵੱਡੀਆਂ ਸਲਤਨਤਾਂ ਦੀਆਂ ਗਿਣਤੀਆਂ ਵੀ ਸਿੱਖ ਕੌਮ ਦੇ ਸਾਹਮਣੇ
ਪੁੱਠੀਆਂ ਪੈਂਦੀਆਂ ਰਹੀਆਂ ਹਨ।
ਸਿੱਖ ਕੌਮ ਦੀ ਬਹਾਦਰੀ,
ਇਮਾਨਦਾਰੀ
ਅਤੇ ਅਸੂਲਾਂ ਦੇ ਸਿੱਕੇ
ਨੂੰ
ਸਾਡੇ ਦੁਸ਼ਮਣਾਂ
ਨੇ ਵੀ ਮੰਨਿਆ
ਹੈ।
ਜਦੋਂ ਦੁਸ਼ਮਣ ਨੇ ਇਹ ਗੱਲ ਸਮਝ ਲਈ
ਕਿ
ਬਹੁਤ ਹੀ
ਸਪੱਸ਼ਟ,
ਸਾਦੇ
ਅਤੇ
ਆਮ ਆਦਮੀ ਦੀ ਸਮਝ ਆਉਣ ਵਾਲੇ
ਸਿਧਾਂਤਾਂ
`ਤੇ
ਅਮਲ ਕਰਕੇ ਚੱਲਣ
ਵਾਲੀ
ਸਿੱਖ
ਕੌਮ
ਨੂੰ ਹਰਾ ਕੇ ਗੁਲਾਮ ਬਣਾਉਣਾ ਕੋਈ
ਸੌਖਾ
ਨਹੀਂ ਤਾਂ ਉਨ੍ਹਾਂ
ਸਾਨੂੰ
ਪੱਕੇ ਤੌਰ
`ਤੇ
ਗੁਲਾਮ ਬਣਾਉਣ ਦੀ ਸੋਚ ਨਾਲ ਸਾਡੇ ਬਹੁਤ ਪਵਿੱਤਰ ਸਿਧਾਂਤਾਂ ਵਿਚ ਖੋਟ ਮਿਲਾਉਣ ਦੀਆਂ
ਸਾਜ਼ਿਸ਼ਾਂ ਰਚਣੀਆਂ ਸ਼ੁਰੂ
ਕੀਤੀਆਂ ਜੋ ਅੱਜ ਤੱਕ ਜਾਰੀ ਹਨ।
ਸਿੱਖ ਕੌਮ ਦੇ
ਲੰਮੇ ਸਿਰੜੀ ਤੇ ਜਾਨ ਹੂਲਵੇਂ ਸੰਘਰਸ਼ ਕਾਰਨ
ਪ੍ਰਾਪਤ ਸ਼ਾਨਦਾਰ ਜਿੱਤਾਂ ਤੋਂ ਬਾਅਦ ਦੁਸ਼ਮਣ
ਨੇ
ਕੌਮ ਨੂੰ
ਦਬਾਉਣ ਲਈ ਜੋ ਹੱਥਕੰਡੇ ਵਰਤੇ,
ਉਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਉਨ੍ਹਾਂ ਸਾਡੇ ਸਿਧਾਂਤਾਂ ਵਿਚ ਖੋਟ ਮਿਲਾ ਕੇ ਸਾਡੇ
ਅਮੀਰ ਵਿਰਸੇ ਅੰਦਰ ਅਨੇਕਾਂ ਮਨਘੜਤ ਧਾਰਨਾਵਾਂ
ਪ੍ਰਚਲਤ ਕਰਕੇ
ਸਾਡੇ ਵਿਚ ਵੰਡੀਆਂ ਪਾਉਣੀਆਂ
ਸ਼ੁਰੂ ਕੀਤੀਆਂ।
ਸਿੱਖ ਕੌਮ ਦੇ ਬਹੁਤ ਹੀ ਮਾਮੂਲੀ,
ਅੰਦਰੂਨੀ ਅਤੇ ਬਾਹਰੀ ਛੋਟੇ ਮੋਟੇ
ਮੱਤਭੇਦਾਂ ਨੂੰ ਇਸ ਤਰ੍ਹਾਂ ਹਵਾ
ਦਿੱਤੀ ਗਈ ਕਿ
ਅੱਜ
ਕੌਮ ਅਨੇਕਾਂ
ਗਰੁੱਪਾਂ ਤੇ ਸੰਸਥਾਵਾਂ ਵਿਚ ਬੁਰੀ ਤਰ੍ਹਾਂ
ਵੰਡੀ ਗਈ ਹੈ।
ਅੱਜ ਸਿੱਖੀ ਭੇਖ ਵਿਚ ਛੁਪੇ ਲੋਕ ਖੁਦਗਰਜ਼,
ਧਾਰਮਿਕ ਤੇ
ਸਿਆਸੀ ਲੀਡਰਸ਼ਿਪ ਕੌਮ ਦੇ ਪਵਿੱਤਰ ਸਿਧਾਂਤਾਂ ਨੂੰ ਮਲੀਆਮੇਟ ਕਰਨ ਲਈ ਪੱਬਾਂ ਭਾਰ
ਹੋਏ ਫਿਰਦੇ ਹਨ।
ਬਾਬੇ ਨਾਨਕ ਦੀ ਨਿਰਮਲ ਵਿਚਾਰਧਾਰਾ ਦੇ ਮੁੱਢੋਂ ਦੁਸ਼ਮਣਾਂ
ਨਾਲ ਮਿਲ ਕੇ ਕੌਮ ਅੰਦਰ ਅਨੇਕਾਂ ਭੰਬਲਭੂਸੇ ਪੈਦਾ ਕਰਨ ਲਈ ਇਹ ਲਾਣਾ
ਕੋਈ ਸਮਾਂ
ਹੱਥੋਂ ਵਿਰਥਾ ਨਹੀਂ ਜਾਣ ਦਿੰਦਾ।
ਨਾਨਕਸ਼ਾਹੀ ਕੈਲੰਡਰ ਤੇ ਦਸਮ ਗ੍ਰੰਥ ਦੇ
ਮਾਮਲੇ ਵਿਚ ਇਸ ਲਾਣੇ
ਦੀਆਂ ਕਰਤੂਤਾਂ
ਬਿਲਕੁਲ ਜੱਗ ਜਾਹਰ ਹੋ ਚੁੱਕੀਆਂ ਹਨ।
ਬਹੁਤ ਹੀ ਲੰਮੇ
ਸਮੇਂ
ਤੋਂ ਕਠਿਨ ਅਤੇ ਬਿਖ਼ਮ ਹਾਲਤਾਂ ਵਿਚ ਆਪਣੀ ਆਜ਼ਾਦੀ ਲਈ ਸੰਘਰਸ਼ ਕਰਦੀ ਆ ਰਹੀ
ਸਿੱਖ ਕੌਮ ਅੰਦਰ ਕਈ ਕਾਰਨਾਂ ਕਰਕੇ ਵੱਖ ਵੱਖ ਵੰਨਗੀ
ਦੇ ਦੁਸ਼ਮਣਾਂ ਦੀ ਕੌਮ ਨੂੰ ਵੰਡਣ ਦੀ ਚਾਲ ਬੜੀ ਹੀ ਕਾਮਯਾਬ ਹੋਈ ਹੈ।
ਇੱਟ ਚੁੱਕੇ
ਕੌਮ ਦੇ ਦੁਸ਼ਮਣ ਨਿਕਲਦੇ ਹਨ।
ਖਾਲਸਾ
ਪੰਥ ਦੇ ਪਵਿੱਤਰ ਅਸਥਾਨ ਜਿਥੋਂ ਕਿਤੇ ਸਿੱਖ ਕੌਮ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਲਈ
ਸਿੱਖ ਸਿਧਾਂਤਾਂ
ਦੇ
ਅਨੁਕੂਲ
ਸਿਧਾਂਤਾਂ
ਦੀ ਰਾਖੀ
ਲਈ ਹੁੰਦੇ
ਹੁਕਮਨਾਮੇ
ਸੁਣਕੇ,
ਸਿੱਖ ਕੌਮ ਅੰਦਰ ਚਾਓ
ਪੈਦਾ
ਹੋਇਆ ਕਰਦਾ ਸੀ।
ਉਨ੍ਹਾਂ ਅਸਥਾਨਾਂ
ਤੋਂ
ਜੋ
ਹੁਣ ਸੁਣਨ
ਨੂੰ
ਮਿਲਦਾ ਹੈ ਉਸ ਬਾਰੇ
ਹੁਣ ਕੋਈ ਓਹਲਾ ਨਹੀਂ
ਕਿ ਹੁਕਮਨਾਮੇ
ਕਿਨ੍ਹਾਂ ਦੇ ਇਸ਼ਾਰਿਆਂ
`ਤੇ
ਹੋ ਰਹੇ ਹਨ।
ਸਰਕਾਰੀ ਅਤੇ
ਧਾਰਮਿਕ ਪਦਵੀਆਂ ਹਾਸਲ ਕਰਕੇ
ਨਿੱਜੀ ਲਾਭ
ਪ੍ਰਾਪਤ ਕਰਨ ਲਈ
ਕੁਝ
ਲੋਕਾਂ ਨੂੰ ਏਨਾ ਸੁਆਦ ਪੈ ਗਿਆ ਹੈ ਕਿ ਉਹ ਸਿੱਖ ਕੌਮ
ਦੇ
ਪਵਿੱਤਰ ਸਿਧਾਂਤਾਂ
ਦੀ ਕੋਈ ਪ੍ਰਵਾਹ ਕਰੇ ਬਿਨਾਂ
ਗੁਲਾਮੀ ਕਬੂਲ ਕਰਕੇ
ਚੱਲਣ ਲਈ ਹਮੇਸ਼ਾ ਇਕ ਦੂਜੇ ਦੇ ਮੂਹਰੇ ਰਹਿੰਦੇ ਹਨ।
ਉਹ ਗੁਲਾਮੀ ਕਬੂਲ ਕਰਕੇ ਚੱਲਣ ਵਿਚ ਇੰਨੇ ਗੁਲਤਾਨ ਹਨ ਕਿ ਉਨ੍ਹਾਂ
ਨੂੰ ਆਪਣੇ ਤੇ ਆਪਣੇ ਪਰਿਵਾਰਾਂ ਤੋਂ
ਬਿਨਾਂ
ਹੋਰ
ਕੁਝ ਵੀ ਦਿਖਾਈ ਨਹੀਂ ਦਿੰਦਾ।
ਵੱਡੇ ਚੋਲ਼ੇ
ਤੇ ਗੋਲ ਦਸਤਾਰੇ,
ਜਿਸ ਪਹਿਰਾਵੇ ਦਾ ਕੌਮ ਅੰਦਰ
ਕਿਸੇ
ਸਮੇਂ ਅਥਾਹ ਸਤਿਕਾਰ
ਹੋਇਆ ਕਰਦਾ ਸੀ,
ਇਸ ਪਹਿਰਾਵੇ ਉਪਰ ਰੋਜ਼ਾਨਾ ਹੀ ਸ਼ੱਕ ਦੀਆਂ ਉਂਗਲਾਂ ਉਠ ਰਹੀਆਂ ਹਨ।
ਕੌਮ
ਨੂੰ ਕੋਈ ਯਕੀਨ ਨਹੀਂ ਬੱਝ ਰਿਹਾ ਕਿ ਕੋਈ ਸੰਤ ਜਾਂ ਰਾਜਨੀਤਕ ਲੀਡਰ ਉਨ੍ਹਾਂ ਦੀ
ਮੰਝਧਾਰ
ਵਿਚ ਫਸੀ
ਬੇੜੀ
ਨੂੰ ਸੰਤ ਤੇ ਸਿਪਾਹੀ ਵਾਲਾ ਫਰਜ਼ ਨਿਭਾਅ ਕੇ ਪਾਰ ਲਾਉਣ ਦੇ ਯੋਗ ਹੋਵੇ।
ਸੌਦਾ ਸਾਧ
ਤੇ
ਨੂਰਮਹਿਲੀਏ ਸਾਧ ਦੇ ਮਾਮਲੇ ਵਿਚ ਅਜਿਹੇ ਪਹਿਰਾਵੇ ਪਹਿਨਕੇ
ਜੋ ਰੋਲ ਇਨ੍ਹਾਂ ਭੱਦਰ ਪੁਰਸ਼ਾਂ ਨੇ ਨਿਭਾਇਆ ਹੈ ਉਸ ਨਾਲ ਕੌਮ ਪੱਲੇ ਨਿਰਾਸ਼ਾ ਹੀ ਪਈ
ਹੈ।
ਕੌਮ ਦਾ ਇਕ ਜਾਨਦਾਰ
ਹਿੱਸਾ ਦੁਸ਼ਮਣ ਨੇ ਜੇਲ੍ਹਾਂ
ਵਿਚ ਬੰਦ ਕਰ ਦਿੱਤਾ
ਹੈ।
ਸਿੱਖਾਂ ਉਪਰ ਗੁਲਾਮੀ ਦਾ ਜੂਲ਼ਾ
ਪੱਕਾ ਕਰਨ ਲਈ ਬਾਦਲਕੇ,
ਸਿੱਖ ਵਿਰੋਧੀ ਸ਼ਕਤੀਆਂ
ਦੇ ਇਸ਼ਾਰੇ
`ਤੇ
ਇੰਨੇ
ਚਾਂਭਲੇ ਫਿਰਦੇ ਹਨ ਕਿ ਉਹ ਕਿਸੇ ਵੀ ਪੰਥ ਦਰਦੀ ਉਪਰ ਕੋਈ ਝੂਠਾ ਕੇਸ ਪਾ ਕੇ ਉਸ
ਨੂੰ
ਜੇਲ੍ਹ ਵਿਚ ਬੰਦ ਕਰਾ ਸਕਦੇ ਹਨ ਜਾਂ
ਬਿਨਾਂ ਵਜ੍ਹਾ ਹੀ ਉਹ
ਕਿਸੇ
ਨੂੰ ਘੇਰ ਕੇ ਬੇਇਜ਼ਤੀ ਕਰ ਸਕਦੇ ਹਨ।
ਤਸਵੀਰ ਦੇ ਦੂਜੇ ਪਾਸੇ
ਵੇਖਿਆ
ਜਾਵੇ
ਤਾਂ ਪੰਥ ਦਰਦੀਆਂ ਦੀ ਗਿਣਤੀ ਵੀ ਕੋਈ
ਘੱਟ ਨਹੀਂ।
ਅਖੌਤੀ ਪੰਥਕ ਸਰਕਾਰ (ਬਾਦਲਕੇ)
ਹੋਂਦ ਵਿਚ ਆਉਣ ਤੋਂ ਬਾਅਦ ਤਖ਼ਤ
ਸ੍ਰੀ
ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 17
ਮਈ 2007
ਨੂੰ
ਹੋਇਆ ਖਾਲਸਾ ਪੰਥ ਦਾ ਲਾਮਿਸਾਲ ਇਕੱਠ,
ਉਸ ਤੋਂ ਬਾਅਦ ਦੀਨੇ ਕਾਂਗੜ ਦੀ ਇਤਿਹਾਸਕ ਧਰਤੀ
`ਤੇ
ਦਮਦਮਾ
ਸਾਹਿਬ ਤੱਕ ਹੋਇਆ ਖਾਲਸਾ ਮਾਰਚ ਅਤੇ ਪਿਛਲੇ
ਦੋ
ਢਾਈ ਸਾਲਾਂ ਦੌਰਾਨ ਵਾਪਰੀਆਂ
ਘਟਨਾਵਾਂ
ਸਮੇਂ
ਸਿੱਖਾਂ ਦੇ ਰੋਹਲੇ ਇਕੱਠ ਤੇ ਨੂਰਮਹਿਲੀਏ ਖਿਲਾਫ਼ ਲੁਧਿਆਣਾ ਅੰਦਰ ਸਿੱਖ ਕੌਮ
`ਚ
ਜਿਸ ਤਰ੍ਹਾਂ ਆਪਣੇ ਅਮੀਰ ਵਿਰਸੇ
ਤੇ
ਮਹਾਨ
ਪ੍ਰੰਪਰਾਵਾਂ
ਅਨੁਸਾਰ ਜੋਸ਼ ਵੇਖਣ ਨੂੰ
ਮਿਲਿਆ ਹੈ,
ਉਸ ਨਾਲ ਪਾਖੰਡੀ
ਅਤੇ ਪੰਥ ਵਿਰੋਧੀ ਤਾਕਤਾਂ ਅੰਦਰ ਕੰਬਣੀਆਂ ਛਿੜੀਆਂ
ਹੋਈਆਂ
ਹਨ।
ਬਿਨਾਂ ਡਰ ਭੈਅ
ਜਾਂ
ਲਾਲਚ ਆਉਣ ਦੀ ਬਜਾਏ ਪੰਥ ਦਰਦੀਆਂ ਵੱਲੋਂ
ਸੌਦਾ
ਸਾਧ ਦੀਆਂ
ਝੂਠ
ਦੀਆਂ
ਦੁਕਾਨਾਂ ਬੰਦ ਕਰਵਾਉਣ ਲਈ ਤੁਹਾਡੇ ਸਾਰਿਆਂ
ਵੱਲੋਂ
ਪੂਰੇ ਜੀ ਜਾਨ ਨਾਲ ਪਿਛਲੇ ਇਕ ਸਾਲ
ਤੋਂ
ਚੱਲ ਰਹੇ
ਗ੍ਰਿਫ਼ਤਾਰੀਆਂ ਦੇ ਮੋਰਚੇ ਤੋਂ ਵੀ
ਬਾਦਲਕੇ ਹਮੇਸ਼ਾ ਤਹਿੰਦੇ ਰਹਿੰਦੇ
ਹਨ।
ਹੁਣ ਲੋੜ ਸਿਰਫ਼ ਇਸ ਗੱਲ ਦੀ ਹੈ ਕਿ
ਖਾਲਸਾ ਪੰਥ ਅੰਦਰ ਜੋ ਗ਼ਦਾਰ ਨੰਗੇ ਚਿੱਟੇ ਹੋ ਚੁੱਕੇ ਹਨ ਦੇ ਖਿਲਾਫ਼ ਕੌਮ ਦੀ ਆਜ਼ਾਦੀ
ਲਈ ਪੰਥ ਅੰਦਰ ਜੋ ਛੋਟੇ ਮੋਟੇ
ਮਤਭੇਦ ਹਨ,
ਉਨ੍ਹਾਂ ਨੂੰ ਸਿਰ ਜੋੜ ਕੇ ਨਜਿਠਿਆ
ਜਾਵੇ
ਅਤੇ ਕੌਮ ਦੇ ਵੱਡੇ
ਮਸਲਿਆਂ ਡੇਰਾਵਾਦ,
ਪਾਖੰਡਵਾਦ,
ਪਤਿਤਪੁਣੇ ਤੇ ਇਕ ਸਾਜ਼ਿਸ਼ ਤਹਿਤ ਪੰਜਾਬ ਅੰਦਰ
ਫੈਲਾਏ ਜਾ ਰਹੇ ਨਸ਼ਿਆਂ ਖਿਲਾਫ਼ ਆਪਣੇ ਮਹਾਨ ਵਿਰਸੇ ਤੇ ਪਵਿੱਤਰ ਗੁਰਧਾਮਾਂ
ਦੀ
ਰਾਖੀ ਲਈ ਪੰਥ ਦਰਦੀ ਇਕੱਠੇ ਹੋਣ।
ਸਿੱਖੀ ਭੇਸ ਵਿਚ ਛੁਪੇ ਲੋਕ ਜੇ ਫਿਰ ਵੀ ਕਿਸੇ
ਢੰਗ ਪੰਥ ਦਰਦੀਆਂ
ਅੰਦਰ ਘੁਸਪੈਠ ਕਰ ਜਾਣ ਤਾਂ ਫਿਰ ਕੋਈ ਅਜਿਹਾ ਰਾਹ ਵੀ ਅਖਤਿਆਰ ਕੀਤਾ ਜਾ ਸਕਦਾ ਹੈ
ਕਿ ਅਜਿਹੇ ਵਿਅਕਤੀਆਂ ਜਾਂ ਸੰਸਥਾ
ਨੂੰ
ਕੌਮ ਦੇ ਮਹੱਤਵਪੂਰਨ ਮਸਲਿਆਂ
ਤੇ ਸੰਘਰਸ਼
ਦੇ
ਅਹਿਮ ਮੌਕਿਆਂ
ਉਪਰ ਇਕੱØਲਿਆਂ
ਨੂੰ ਫੈਸਲੇ ਕਰਨ ਦਾ ਬਿਲਕੁਲ ਅਧਿਕਾਰ ਨਾ ਦਿੱਤਾ ਜਾਵੇ।
(ਖਾਸ
ਕਰਕੇ
ਅੱਜ
ਦੀਆਂ
ਵਿਸ਼ੇਸ਼ ਹਾਲਤਾਂ ਵਿਚ)
ਹਰ ਇਕ ਛੋਟੇ ਵੱਡੇ ਪੰਥ ਦਰਦੀਆਂ ਦੇ ਗਰੁੱਪ,
ਜੋ ਇਕ ਬਕਾਇਦਾ ਜਾਬਤੇ
`ਚ
ਰਹਿ ਕੇ ਚੱਲਣ ਲਈ ਵਚਨਬੱਧ
ਹੋਵੇ,
ਨੂੰ ਬਰਾਬਰ ਦੀ ਮਾਨਤਾ ਦਿੱਤੀ ਜਾਵੇ।
ਛੋਟੇ ਗਰੁੱਪ
ਜਾਂ
ਵਿਅਕਤੀ ਵੀ ਕੌਮ ਦੇ ਵਡੇਰੇ
ਹਿੱਤਾਂ ਜਾਂ ਖਿਆਲ ਰੱਖ ਕੇ ਚੱਲਣ ਸੰਘਰਸ਼ ਦੇ ਪੈਂਤੜੇ ਤੈਅ ਕਰਨ ਜਾਂ ਕੋਈ ਵੀ ਫੈਸਲਾ
ਕਰਨ ਸਮੇਂ ਇਕ
ਦੋ
ਵਿਅਕਤੀਆਂ
ਜਾਂ
ਸੰਸਥਾ ਨੂੰ ਮੌਜੂਦਾ
ਹਾਲਤਾਂ
ਅੰਦਰ ਇਕੱਲਿਆਂ
ਐਲਾਨ ਕਰਨ ਦਾ ਹੱਕ ਬਿਲਕੁਲ ਨਹੀਂ ਹੋਣਾ ਚਾਹੀਦਾ।
ਜਦੋਂ
ਕਿ ਦੁਸ਼ਮਣ
ਸਾਡੇ ਸੰਘਰਸ਼ ਨੂੰ
ਢਾਹ ਲਾਉਣ ਲਈ ਕਿਸੇ
ਨੂੰ
ਵੀ
ਲਾਲਚ ਦੇ ਕੇ ਜਾਂ ਡਰਾ ਕੇ ਚੁੱਪ ਕਰਵਾਉਣ
`ਚ
ਬਹੁਤ ਸਮਰੱਥ ਹੈ।
ਉਂਝ ਕੋਈ ਵੀ ਫੈਸਲਾ
ਕੋਈ ਇਕੱਲਾ ਆਦਮੀ
ਜਾਂ
ਪੰਥ ਦੀ ਕੋਈ ਇਕ ਸ਼ਾਖ਼ਾ ਕਰੇ,
ਸਾਡੀਆਂ ਮਹਾਨ ਰਵਾਇਤਾਂ
ਦੇ ਵੀ ਉਲਟ ਹੈ।
ਇਉਂ ਕਰਕੇ ਹੀ ਅਸੀਂ ਸਿੱਖ ਸੰਘਰਸ਼ ਨੂੰ ਸਹੀ ਲੀਹਾਂ
`ਤੇ
ਅੱਗੇ ਤੋਰ ਸਕਦੇ ਹਨ।
ਖਾਲਸਾ
ਜੀ,
ਸਿੱਖ
ਕੌਮ
ਦੀ ਆਜ਼ਾਦੀ ਲਈ ਜਿਹੋ
ਜਿਹੇ ਹਾਲਾਤ ਬਣੇ ਪਏ ਹਨ,
ਸਾਨੂੰ ਪਤਾ ਨਹੀਂ,
ਹੋਰ ਕਿੰਨਾ
ਸਮਾਂ ਸੰਘਰਸ਼ ਲੜਨਾ ਪਵੇ।
ਅਕਾਲ ਪੁਰਖ਼ ਦੀ ਰਜ਼ਾ ਵਿਚ ਰਹਿੰਦਿਆਂ,
ਸਿਰੜ ਸਿਆਣਪ
ਤੇ
ਸਾਡੇ ਅਮੀਰ ਵਿਰਸੇ ਦੀ ਰੌਸ਼ਨੀ ਵਿਚ ਚੱਲਣ ਨਾਲ ਹੀ ਇਹ ਲੰਮਾ ਪੈਂਡਾ ਨੇੜੇ
ਹੋ ਸਕਦਾ ਹੈ।
ਐਵੇਂ ਛੋਟੇ ਮੋਟੇ ਲਾਲਚਾਂ,
ਅਹੁਦੇਦਾਰੀਆਂ ਤੇ ਕੱਚੀਆਂ
ਪਿੱਲੀਆਂ ਪਦਵੀਆਂ
ਨੇ ਨਾਲ ਨਹੀਂ
ਜਾਣਾ।
‘‘ਕੂੜ
ਨਿਖੁਟੇ ਨਾਨਕਾ ਓੜਕ ਸਚਿ ਰਹੀ`
ਅਨੁਸਾਰ
ਸੱਚ
ਨੇ ਨਾਲ ਨਿਭਣਾ ਹੈ।
ਵਾਹਿਗੁਰੂ
ਸਾਨੂੰ
ਸਾਰਿਆਂ ਨੂੰ ਸੁਮੱਤ ਬਖਸ਼ੇ ਤਾਂ ਜੋ ਅਸੀਂ
ਸਾਰੇ
ਬਾਬੇ ਨਾਨਕ ਦੀ ਨਿਰਮਲ,
ਵਿਚਾਰਧਾਰਾ
ਦੇ
ਮੁੱਢੋਂ
ਦੁਸ਼ਮਣ ਲੋਕਾਂ
ਨੂੰ
ਪਛਾਣ
ਕੇ ਇਸ ਨਿਰਮਲ ਵਿਚਾਰਧਾਰਾ ਦੀ ਰਾਖੀ ਲਈ ਕੋਈ ਉਪਰਾਲੇ ਕਰ ਸਕੀਏ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।।
ਦਲਜੀਤ ਸਿੰਘ ਬਿੱਟੂ (ਕੇਂਦਰੀ ਜੇਲ੍ਹ ਅੰਮ੍ਰਿਤਸਰ)
14
ਅਪ੍ਰੈਲ
2010
|