BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਨਵੰਬਰ 1984 ਸਿੱਖ ਨਸਲਕੁਸ਼ੀ` ਦੇ 25 ਸਾਲ
ਹਰ ਸਿੱਖ ਇਨਸਾਫ ਲਹਿਰ ਲਈ ਤਨੋ, ਮਨੋ ਅਤੇ ਧਨੋ ਸਹਿਯੋਗ ਦੇਵੇ : ਜਥੇਦਾਰ
ਇਨਸਾਫ਼ ਲਹਿਰ ਦਾ ਕੈਪੀਟਲ ਹਿੱਲ ਤੋਂ ਆਗਾਜ਼ ਕਰਦਿਆਂ ਦੇਸ਼ ਵਿਦੇਸ਼ ਤੋਂ ਆਈਆਂ ਹਜਾਰਾਂ ਸਿੱਖ ਸੰਗਤਾਂ ਨੇ ਇਨਸਾਫ਼ ਲੈਣ ਲਈ ਲਿਆ ਪ੍ਰਣ
ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਢੁਕਵੀਆਂ ਸਜ਼ਾਵਾਂ ਦਿੱਤੀਆਂ ਜਾਣ-ਟੀ ਕੁਮਾਰ ਸਾਊਥ ਏਸ਼ੀਆ ਡਾਇਰੈਕਟਰ ਅਮਨੈਸਟੀ ਇੰਟਰਨੈਸ਼ਨਲ  
ਅੰਮਿਤਸਰ ਟਾਈਮਜ ਬਿਊਰੋ

ਵਾਸ਼ਿੰਗਟਨ ਡੀ.ਸੀ: ਸਿੱਖਸ ਫਾਰ ਜਸਟਿਸ` ਵੱਲੋਂ  ਸਮੂੰਹ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਕੌਮ ਦੀ ਹਮਾਇਤ ਨਾਲ ਵਾੲ੍ਹੀਟ ਹਾਊਸ ਕੈਪੀਟਲ ਹਿੱਲ ਵਿਖੇ ਨਵੰਬਰ 1984 ਦੌਰਾਨ ਮਾਰੇ ਗਏ 30000 ਤੋਂ ਵੱਧ ਸਿੱਖਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ` ਵੱਜੋਂ ਪ੍ਰਮਾਣਿਤ ਕਰਾਉਣ ਲਈ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਨੇ ਭਾਗ ਲਿਆ ਸਿੱਖ ਨਸਲਕੁਸ਼ੀ ਦੀ 25ਵੇਂ ਸਾਲ ਤੇ ਸਿੱਖਸ  ਫਾਰ ਜਸਟਿਸ` ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਧਾਨ : ਕਰਨੈਲ ਸਿੰਘ ਪੀਰਮੁਹੰਮਦ) ਵੱਲੋਂ ਇਨਸਾਫ਼ ਲਹਿਰ` ਦਾ ਆਗਾਜ਼ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੀ ਅਗਵਾਈ ਵਿੱਚ ਹੋਇਆ

ਇਨਸਾਫ਼ ਕਾਨਫਰੰਸ` ਵਿੱਚ ਹਜਾਰਾਂ ਦੀ ਤੱਦਾਦ ਵਿੱਚ ਜੁੜੀ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਨਵੰਬਰ 1984 ਵਿੱਚ ਹਜਾਰਾਂ ਬੇਗੁਨਾਹ ਸਿੱਖਾਂ ਦੀ ਕੀਤੀ ਗਈ ਕਤਲੋਗਾਰਤ ਸਿੱਖ ਵਿਰੋਧੀ ਦੰਗੇ ਨਹੀਂ ਸਗੋਂ ਸਿੱਖਾਂ ਦੀ ਨਸਲਕੁਸ਼ੀ ਗਰਦਾਨਿਆ ਜਾਣਾ ਚਾਹੀਦਾ ਹੈ

ਉਨ੍ਹਾਂ ਕਿਹਾ  ਕਿ ਨਵੰਬਰ 1984 ਵਿੱਚ ਗਿਣੀ ਮਿਥੀ ਸਾਜ਼ਿਸ਼ ਤਹਿਤ ਦਿੱਲੀ ਅਤੇ ਦੇਸ਼ ਦੇ 18 ਰਾਜਾਂ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਕੋਹ -ਕੋਹ ਕੇ ਮਾਰਿਆ ਗਿਆ ਸਿੱਖ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਅਤੇ ਸੈਂਕੜੇ ਗੁਰਦੁਆਰੇ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਗਨਭੇਂਟ ਕੀਤੀਆਂ ਹਜਾਰਾਂ ਸਿੱਖਾਂ ਦੀ ਕਤਲੋਗਾਰਤ ਨੂੰ ਦੰਗਿਆਂ ਦਾ ਨਾਮ ਦੇ ਕੇ 25 ਸਾਲ ਤੱਕ ਦੇਸ਼ ਦੀ ਸਰਕਾਰ ਨੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਦੋਂ ਕਿ ਇਹ ਕਤਲੋਗਾਰਤ ਸਿੱਖ ਵਿਰੋਧੀ ਦੰਗੇ ਨਹੀਂ ਬਲਕਿ ਇੱਕ ਸੋਚੀ ਸਮਝੀ ਯੋਜਨਾ ਦੇ ਅਧੀਨ ਸਿੱਖਾਂ ਦੀ  ਨਸਲਕੁਸ਼ੀ` ਕੀਤੀ ਗਈ ਸੀ

ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੇਵਾਦਾਰਾਂ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਅੰਤਰ-ਰਾਸ਼ਟਰੀ ਪੱਧਰ ਉਤੇ ਸਿੱਖ ਵਿਰੋਧੀ ਦੰਗਿਆਂ ਨੂੰ ਸਿੱਖ ਨਸਲਕੁਸ਼ੀ` ਪ੍ਰਮਾਣਿਤ ਕਰਾਉਣ ਲਈ  ਚਲਾਈ ਜਾ ਰਹੀ ਇਨਸਾਫ਼ ਲਹਿਰ` ਦੀ ਸਰਾਹਨਾ ਅਤੇ ਭਰਵੀਂ ਹਮਾਇਤ ਕਰਦਿਆਂ ਜਥੇਦਾਰ ਸਾਹਿਬ ਨੇ ਕਿਹਾ, ਮੈਂ ਦੇਸ਼ - ਵਿਦੇਸ਼ ਵਿੱਚ ਬੈਠੀ ਸਿੱਖ ਕੌਮ ਨੂੰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿੱਖ ਨਸਲਕੁਸ਼ੀ` ਪ੍ਰਮਾਣਿਤ ਕਰਾਉਣ ਲਈ ਚਲਾਈ ਜਾ ਰਹੀ ਇਨਸਾਫ਼ ਲਹਿਰ` ਦਾ ਹਿੱਸਾ ਬਣਨ ਅਤੇ ਸਿੱਖਸ ਫਾਰ ਜਸਟਿਸ` ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਅਰੰਭੀ ਇਨਸਾਫ ਲਹਿਰ ਵਿੱਚ ਵਿੱਚ ਤਨੋ, ਮਨੋ ਅਤੇ ਧਨੋ ਸਹਿਯੋਗ ਦੇਵੇ

ਇਨਸਾਫ਼ ਮਾਰਚ` ਵਿੱਚ ਸ਼ਾਮਿਲ ਦੇਸ਼ ਵਿਦੇਸ਼ ਤੋਂ ਆਈਆਂ ਹਜਾਰਾਂ ਸਿੱਖ ਸੰਗਤਾਂ ਨੇ ਵਾੲ੍ਹੀਟ ਹਾਊਸ ਤੋਂ ਕੈਪੀਟਲ ਹਿੱਲ ਤੱਕ ਯੋਜਨਾਬੱਧ ਤਰੀਕੇ ਨਾਲ ਮਾਰਚ ਕੀਤਾ ਜਿਸ ਵਿੱਚ ਛੋਟੇ ਛੋਟੇ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਨੇ ਇਨਸਾਫ਼ ਦੀ ਮੰਗ` ਕਰ ਰਹੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ

ਲਗਾਤਾਰ ਚੱਲ ਰਹੀ ਬਾਰਿਸ਼ ਦੇ ਬਾਵਜ਼ੂਦ ਇਨਸਾਫ਼ ਲਹਿਰ ਦੇ ਬੁਲਾਰਿਆਂ ਦੀ ਜ਼ੱਦੋ ਜ਼ਹਿਦ ਜਾਰੀ ਰੱਖਣ ਵਾਸਤੇ  ਵਿਚਾਰ  ਅਤੇ ਤਕਰੀਰਾਂ  ਸੁਣਨ ਵਾਸਤੇ  ਦੁਨੀਆਂ ਭਰ ਚੋਂ  ਸਮਰਥਕ ਆਏ

ਨਿਆਂ ,ਚ ਦੇਰੀ  ਨਿਆਂ ਤੋਂ ਵਾਂਝੇ ਕਰਨਾ ਹੈ` ਬੋਲਦੇ ਹੋਏ ਭੀੜ ਨੇ  ਵਾੲ੍ਹੀਟ ਹਾਊਸ ਦੇ ਸਾਹਮਣੇ ਲੈਫੇਟੇ ਪਾਰਕ ਤੋਂ ਯੂ.ਐੱਸ. ਕੈਪੀਟਲ ਹਿੱਲ ਵੱਲ ਨੂੰ ਮਾਰਚ ਕੀਤਾ ਜਿਥੇ ਉਹਨਾਂ ਨੇ  ਉੱਘੇ ਭਾਰਤੀ ਪੱਤਰਕਾਰ ਰਾਹੁਲ ਬੇਦੀ,  ਇੰਡੀਆ ਤੋਂ ਵਕੀਲ ਕਾਮਨਾ ਵੋਹਰਾ, ਕੈਨੇਡਾ ਤੋਂ ਪ੍ਰੋਫੈਸਰ ਇੰਦੀਰਾ ਪ੍ਰਾਹਸਤ ਅਤੇ ਹੋਰਨਾ ਤੋਂ ਇਲਾਵਾ  ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰਾਂ ਲਈ ਵਕੀਲ ਸੰਸਥਾ ਦੇ ਨਵਕਿਰਨ ਸਿੰਘ ਐਡਵੋਕੇਟ ਵੱਲੋਂ ਦਿਤੀਆਂ ਤਕਰੀਰਾਂ ਸੁਣੀਆਂ ਹਾਜਰੀ ਭਰਨ ਵਾਲਿਆਂ ਵਿੱਚ ਸੀਨੀਅਰ ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁੰਨ ਅਤੇ ਵਕੀਲ ਅਤੇ ਨਵੰਬਰ 1984 ਸਿੱਖ ਕਤਲੇਆਮ ਦੇ ਚਸਮਦੀਦ ਗਵਾਹ ਵੀ  ਸ਼ਾਮਿਲ ਸਨ

ਸਿੱਖ ਕੌਮ ਦੀ ਇਨਸਾਫ਼ ਵਾਸਤੇ ਮੰਗ ਨੂੰ ਦਿਲੋਂ ਸਮਰਥਨ ਦੇਣ ਲਈ ਪ੍ਰਸਿੱਧ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਜਿਹਨਾਂ ਵਿੱਚ ਅਮਨੈਸਟੀ ਇੰਟਰਨੈਸ਼ਨਲ, ਜਿਸਨੇ ਜਸਟਿਸ ਕਾਨਫਰੰਸ ਵਿੱਚ ਆਪਣੇ ਨੁਮਾਇੰਦੇ ਅਤੇ ਹਮਾਇਤ ਦੇ ਸੰਦੇਸ਼ ਨਾਲ ਹਾਜਰੀ ਭਰੀ ਇਨਸਾਫ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਮਨੈਸਟੀ ਇੰਟਰਨੈਸ਼ਨਲ ਦੇ ਸਾਊਥ ਏਸ਼ੀਆ ਡਾਇਰੈਕਟਰ ਟੀ. ਕੁਮਾਰ  ਨੇ ਕਿਹਾ ਕਿ ਅਸੀਂ ਸਿਰਫ਼ ਜਾਣਨਾ ਚਾਹੁੰਦੇ ਹਾਂ ਕਿ ਇਹੋ ਜਿਹਾ ਘਿਨਾਉਣਾ ਜ਼ੁਰਮ ਕਿਉਂ ਕੀਤਾ ਗਿਆ ਅਤੇ ਇਹ ਪੁੱਛਣਾ ਚਾਹੁੰਦੇ ਹਾਂ ਕਿ  ਇਸ ਵਾਸਤੇ ਜ਼ਿੰਮੇਵਾਰ ਅਪਰਾਧੀਆਂ ਨੂੰ ਸਜਾਵਾਂ ਦੇਣ ਵਿੱਚ ਇੰਨਾ ਸਮਾਂ ਕਿਉਂ ਲੱਗਾ ਹੈ ਸਾਨੂੰ ਉਹਨਾਂ ਸਾਰੇ ਸਿੱਖਾਂ ਅਤੇ ਉਹਨਾ ਦੇ ਪਰਿਵਾਰਾਂ ਨੂੰ  ਇਨਸਾਫ਼ ਦਿਵਾਉਣ ਦੀ ਜ਼ਰੂਰਤ ਹੈ ਜਿਹਨਾ ਨੇ 1984 ਦਾ ਸੰਤਾਪ ਹੰਢਾਇਆ ਸ੍ਰੀ ਟੀ.ਕੁਮਾਰ ਨੇ ਹਿੰਦੁਸਤਾਨ ਸਰਕਾਰ ਨੂੰ ਦੁਨੀਆਂ ਸਭ ਤੋਂ ਵੱਡੀ ਜਮਹੂਰੀਅਤ ਸਰਕਾਰ ਹੋਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜ਼ਲਦ ਤੋਂ ਜਲਦ ਸਖਤ ਸਜ਼ਾਵਾਂ ਦਿਵਾਉਣ ਦੀ ਅਪੀਲ ਕੀਤੀ

ਖਾਲਿਸਤਾਨ ਅਫ਼ੇਅਰਜ਼ ਸੈਂਟਰ ਵਾਸ਼ਿੰਗਟਨ ਡੀ ਸੀ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਹਿੰਦੁਸਤਾਨ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ ਤੋਂ ਲਗਾਤਾਰ ਸਿੱਖ ਕੌਮ ਦੀ ਕੀਤੀ ਜਾ ਰਹੀ ਨਸਲਕੁਸ਼ੀ ਨੂੰ ਇੱਕ ਸਾਜਿਸ਼ ਦੱਸਿਆ ਅਤੇ ਸਮੁੱਚੀ ਸਿੱਖ ਕੌਮ ਨੂੰ ਇਕਜੁਟ ਹੋ ਕੇ ਇਨਸਾਫ ਲਹਿਰ ਦਾ ਹਿੱਸਾ ਬਣਨ ਦੀ ਅਪੀਲ ਦੱਸਿਆ

ਕੈਪੀਟਲ ਹਿੱਲ ਉਤੇ ਇਨਸਾਫ਼ ਕਾਨਫਰੰਸ` ਦਾ ਆਗਾਜ਼ ਕਰਦਿਆਂ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਆਖਿਆ ਕਿ ਸਿੱਖ ਕੌਮ ਇਨਸਾਫ਼ ਲੈਣ` ਤੱਕ ਜਦੋਜਹਿਦ ਜਾਰੀ ਰੱਖੇਗੀ

ਨਵੰਬਰ 1984 ਦੇ ਸਿੱਕ ਕਤਲੇਆਮ ਦੀਆਂ ਘਟਨਾਵਾਂ ਦਾ ਅੱਖੀ ਦੇਖਿਆ ਹਾਲ ਦਸਦਿਆਂ ਸੀਨੀਅਰ ਪੱਤਰਕਾਰ ਰਾਹੁਲ ਬੇਦੀ ਨੇ ਕਿਹਾ ਕਿ ਨਵੰਬਰ 84 ਵਿਚਲਾ ਸਿੱਖਾਂ ਦਾ ਕਤਲੇਆਮ ਸਰਕਾਰ, ਪੁਲਿਸ ਅਤੇ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਇੱਕ ਸੋਚੀ ਸਮਝੀ ਯੋਜਨਾ ਅਧੀਨ ਕੀਤਾ ਗਿਆ। 

ਸੁਪਰੀਮ ਕੋਰਟ ਦੇ ਐਡਵੋਕੇਟ ਕਾਮਨਾ ਵੋਹਰਾ, ਜੋ ਕਿ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਅਦਾਲਤਾਂ ਵਿੱਚ ਲੜ ਰਹੇ ਹਨ, ਨੇ ਵਿਸਥਾਰ ਨਾਲ ਪਿਛਲੇ ਸਮੇਂ ਵਿੱਚ ਸਰਕਾਰ ਦੁਆਰਾ ਕਾਇਮ ਕੀਤੀਆਂ ਕਮੇਟੀਆਂ ਅਤੇ ਕਮਿਸ਼ਨਾਂ ਵਿਚਲੀਆਂ ਕਮਜ਼ੋਰੀਆਂ ਨੂੰ ਬਿਆਨ ਕੀਤਾ 

ਬੀਬੀ ਇੰਦਰਾ ਪ੍ਰਹਾਸਿਤ, ਜੋ ਕਿ ਲੰਗਾਰਾ ਕਾਲਜ ਵੈਨਕੂਵਰ ਦੇ ਸ਼ੁਸ਼ਿਆਲੋਜੀ ਵਿਭਾਗ ਦੇ ਪ੍ਰੋਫੈਸਰ ਹਨ ਅਤੇ ਜਿਹਨਾਂ ਨੇ ਲੰਮੇ ਸਮੇਂ ਤੋਂ ਸਿੱਖ ਨਸਲਕੁਸ਼ੀ ਬਾਬਤ ਅਧਿਐਨ ਕੀਤਾ ਹੈ, ਨੇ ਸਿੱਖ ਸੰਗਤਾਂ ਨੂੰ ਦੱਸਿਆ ਕਿ ਨਵੰਬਰ 1984 ਦੀਆਂ ਘਟਨਾਵਾਂ ਕੋਈ ਸਿੱਖ ਵਿਰੋਧੀ ਦੰਗੇ ਨਹੀਂ ਬਲਕਿ ਸਿੱਖ ਨਸਲਕੁਸ਼ੀ` ਸਨ ਉਹਨਾਂ ਆਪਣੇ ਵੱਲੋਂ ਭਰੋਸਾ ਦਿਵਾਇਆ ਕਿ ਸਿੱਖ ਨਸਲਕੁਸ਼ੀ` ਦਾ ਮੁੱਦਾ ਸਿੱਖਸ ਫਾਰ ਜਸਟਿਸ ਦੀ ਮੱਦਦ ਨਾਲ ਹਰ ਇੱਕ ਮੰਚ ਉਤੇ ਉਠਾਉਣਗੇ

ਇਨਸਾਫ਼ ਕਾਨਫਰੰਸ` ਦੀ ਸਫ਼ਲਤਾ ਲਈ ਦਿਨ ਰਾਤ ਇੱਕ ਕਰਨ ਵਾਲੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਸਿੱਖਸ ਫਾਰ ਜਸਟਿਸ ਵੱਲੋਂ ਜੋ ਕਾਨੂੰਨੀ ਚਾਰਾਜੋਈ ਕੀਤੀ ਗਈ ਅਤੇ ਕੀਤੀ ਜਾਵੇਗੀ ਬਾਬਤ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ``ਦੇ ਮੁੱਦੇ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਪਹੁੰਚਾਉਣ ਲਈ ਕੀ ਕੀ ਯਤਨ ਕੀਤੇ ਜਾਣਗੇ

ਉਨ੍ਹਾਂ ਦੱਸਿਆ ਕਿ ਜਿਹਨਾਂ ਨੂੰ ਆਮ ਤੌਰ ਤੇ ਦਿੱਲੀ ਸਿੱਖ ਵਿਰੋਧੀ ਦੰਗੇ` ਕਿਹਾ ਜਾਂਦਾ ਹੈ ਵਿੱਚ  ਹਿੰਦੁਸਤਾਨ ਦੇ 18 ਰਾਜਾਂ ਅਤੇ  100 ਤੋਂ ਵੱਧ ਸ਼ਹਿਰਾਂ ਵਿੱਚ ਤੋਂ  4 ਨਵੰਬਰ 1984  ਦੌਰਾਨ ਬੜੇ  ਯੋਜਨਾਬੱਧ, ਤਾਲਮੇਲ, ਤਰੀਕੇ ਅਤੇ ਇੱਕ ਪੱਕੇ ਨਿਸ਼ਾਨੇ ਵਾਲੇ ਅਪ੍ਰੇਸ਼ਨ ਵਿੱਚ 30000 ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਗਿਆ।  ਸਿੱਖਾਂ ਦੀਆਂ ਇਹ ਹੱਿਤਆਵਾਂ, ਅਗਜ਼ਨੀ, ਹੁਥਿਆਉਣਾ, ਬਲਾਤਕਾਰ ਅਤੇ ਲੁੱਟ-ਖਸੁੱਟ ਨੂੰ ਹਿੰਦੁਸਤਾਨ ਦੀ ਸਰਕਾਰ ਵੱਲੋਂ ਨਿਰੰਤਰ ਤੌਰ ਤੇ ਇੰਦਰਾ ਗਾਂਧੀ ਦੀ  31 ਅਕਤੂਬਰ, 1984 ਨੂੰ ਹੋਈ ਹੱਤਿਆ ਦਾ ਬਦਲਾ ਕਿਹਾ ਜਾਂਦਾ ਰਿਹਾ ਹੈ ਕੋਈ ਹੋਰ ਨਹੀਂ ਪਰ ਖੁਦ ਰਾਜੀਵ ਗਾਂਧੀ ਜੋ ਕਿ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਤੋਂ ਬਾਅਦ ਯਕਦਮ ਪ੍ਰਧਾਨ ਮੰਤਰੀ ਬਣਿਆ ਨੂੰ ਸਿੱਖਾਂ ਦੀ ਵਿਆਪਕ ਕਤਲੇਆਮ ਉਤੇ ਵਿਅੰਗ ਕਰਦਿਆਂ ਸੁਣਿਆ ਗਿਆ ਜਦੋਂ ਵੀ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਉਸ ਨਾਲ ਧਰਤੀ ਤਾਂ ਕੰਬਦੀ ਹੀ ਹੈ`

ਅਟਾਰਨੀ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਜਦੋਂ ਕਿ ਸੱਚ ਤਾਂ ਇਹ ਹੈ ਕਿ ਸਿੱਖਾਂ ਦਾ ਕਤਲੇਆਮ  ਸੱਤਾਧਾਰੀ ਪਾਰਟੀ ਦੀ ਸ਼ਹਿ ਉਪਰ ਅਤੇ ਪੁਲਿਸ ਦੀ ਸਰਗਰਮ ਮੱਦਦ ਅਤੇ ਕਦੇ ਮਿਲਭੁਗਤ, ਕਾਨੂੰਨੀ ਲਾਗੂ ਕਰਨ ਵਾਲੀਆਂ ਅਤੇ ਪ੍ਰਸ਼ਾਸ਼ਨਿਕ ਸੰਸਥਾਵਾਂ ਵੱਲੋ  ਯੋਜਨਾਬੱਧ ਢੰਗ ਨਾਲ ਕੀਤਾ ਗਿਆ

ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਦੁਰਦਸ਼ਾ 4 ਦਿਨਾਂ ਦੇ ਕਤਲੇਆਮ ਨਾਲ ਖਤਮ ਨਹੀਂ ਹੋਈ ਬਲਕਿ ਇਹ ਲਗਾਤਾਰ ਪੀੜਤਾਂ ਅਤੇ ਉਹਨਾ ਦੇ ਪਰਿਵਾਰਾਂ ਨੂੰ ਇਨਸਾਫ਼ ਤੋਂ ਵਾਂਝੇ ਰੱਖਕੇ ਅਜੇ ਤੱਕ ਜਾਰੀ ਹੈ ਐਡਵੋਕੇਟ ਨਵਕਿਰਨ ਸਿੰਘ, ਕਾਮਨਾ ਵੋਹਰਾ ਅਤੇ ਪੱਤਰਕਾਰ ਰਾਹੁਲ ਬੇਦੀ ਅਨੁਸਾਰ 25 ਸਾਲਾਂ ਵਿੱਚ, ਦਸ ਕਮਿਸ਼ਨਾਂ ਅਤੇ  ਅਨੇਕਾਂ ਕਮੇਟੀਆਂ ਪਿੱਛੋਂ ਵੀ ਹਿੰਦੁਸਤਾਨ ਸਰਕਾਰ ਨਾ ਸਿਰਫ  ਕਿਸੇ ਇੱਕ ਵੀ ਇੱਕ ਮੁੱਖ ਸਰਗਣੇ ਨੂੰ ਸਿੱਖਾਂ ਦੇ ਕਤਲੇਆਮ ਦੇ ਜ਼ੁਰਮ ਵਿੱਚ ਸਜ਼ਾ ਦੇ ਸਕੀ ਹੈ ਬਲਕਿ ਇਸ ਦਿਸ਼ਾ ਵਿੱਚ ਨਿਆਇਕ ਜਾਂਚ ਦੀ ਮੰਗ ਕਰ ਰਹੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਦੀਆ ਸਭ ਕੋਸ਼ਿਸ਼ਾਵਾਂ ਨੂੰ ਦਰੜ ਕੇ ਰੱਖ ਦਿੱਤਾ ਗਿਆ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕਮਲ ਨਾਥ ਵਰਗੇ ਕਾਂਗਰਸ (ਆਈ) ਦੇ ਨੇਤਾਵਾਂ ਜਿਹਨਾਂ ਨੂੰ ਜਾਂਚ ਕਮਿਸ਼ਨਾਂ ਨੇ ਸਿੱਖ ਕਤਲੇਆਮ ਨੂੰ ਹੱਥ ਹੋਣ ਕਰਕੇ ਨਾਮਜ਼ਦ ਕੀਤਾ ਹੈ ਹਾਲੇ ਵੀ ਦਨਦਨਾਉਂਦੇ ਫਿਰਦੇ ਹਨ

ਯੁਨਾਇਟਡ ਸਿੱਖ ਫਰੰਟ ਕਨੇਡਾ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬੁਲਾਰੇ ਸੁਖਵਿੰਦਰ ਸਿੰਘ ਹੰਸਰਾ ਨੇ ਹਿੰਦੁਸਤਾਨ ਸਰਕਾਰ ਵੱਲੋਂ ਯੋਜਨਾਬਧ ਢੰਗ ਨਾਲ ਕੀਤੀ ਗਈ ਸਿੱਖ ਨਸਲਕੁਸੀ ਬਾਬਤ ਦੱਸਿਆ ਅਤੇ ਸਮੁੱਚੀ ਕੌਮ ਨੂੰ ਇਨਸਾਫ ਲੈਣ` ਲਈ ਸਿੱਖਸ ਫਾਰ ਜਸਟਿਸ ਵੱਲੋਂ ਚਲਾਈ ਲਹਿਰ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ

ਦਵਿੰਦਰ ਸਿੰਘ ਭਾਟੀਆ , ਜਿਹਨਾਂ ਦੇ ਦਾਦਾ ਜੀ ਅਤੇ ਭਰਾ ਨੂੰ  ਨਵੰਬਰ 1984 ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਨੇ ਦੱਸਿਆ ਕਿਵੇਂ ਇੱਕ ਸਿੱਖ ਫੌਜੀ ਦੇ 13 ਦਿਨਾਂ ਦੇ ਬੱਚੇ ਨੂੰ ਗੈਸ ਸਟੋਵ ਉਤੇ ਰੱਖ ਕੇ ਭੁੰਨਿਆ ਗਿਆ!

ਸੁਖਵਿੰਦਰ ਸਿੰਘ ਸਿੱਧੂ ਥਾਣਾ ਕੋਆਰਡੀਨੇਟਰ ਸਿੱਖਸ ਫਾਰ ਜਸਟਿਸ ਕੈਲੀਫੋਰਨੀਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਵੇਂ ਕਿ 25 ਸਾਲ ਬੀਤ ਚੁੱਕੇ ਹਨ ਪਰੰਤੂ ਜਿਵੇਂ ਸਿੱਖ ਸੰਗਤਾਂ ਨੇ ਇਨਸਾਫ਼ ਕਾਨਫਰੰਸ` ਅਤੇ ਇਨਸਾਫ਼ ਮਾਰਚ ਵਿੱਚ ਵੱਡੀ ਪੱਧਰ ਤੇ ਸ਼ਾਮਿਲ ਹੋ ਕੇ ਪੂਰੀ ਦੁਨੀਆਂ ਨੂੰ ਦਰਸਾ ਦਿੱਤਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਦੇ ਜ਼ਖਮ ਅਜ੍ਹੇ ਵੀ ਅੱਲ੍ਹੇ ਹਨ ਅਤੇ ਇਨਸਾਫ ਅਵੱਸ਼ ਲਿਆ ਜਾਵੇਗਾ

ਡਾ. ਬਖਸ਼ੀਸ਼ ਸਿੰਘ ਸੰਧੂ, ਜੋ ਕਿ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਹਨ, ਨੇ ਪਿਛਲੇ ਸਮੇਂ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੱਸਦਿਆਂ ਸਪੱਸ਼ਟ ਕੀਤਾ ਕਿ ਸਿੱਖਸ ਫਾਰ ਜਸਟਿਸ ਆਉਣ ਵਾਲੇ ਸਮੇਂ ਵਿੱਚ ਵੀ ਸਮੁੱਚੀ ਕੌਮ ਦੀ ਮੱਦਦ ਨਾਲ ਇਨਸਾਫ਼ ਲੈਣ ਤੱਕ ਜ਼ੱਦੋਜ਼ਹਿਦ ਜ਼ਾਰੀ ਰੱਖੇਗੀ ਉਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਿਲ ਦੇ ਚੇਅਰਮੈਨ ਹਰਬੰਸ ਸਿੰਘ ਜੰਡਾਲੀ ਨੇ  ਅੰਤਰ-ਰਾਸ਼ਟਰੀ ਪੱਧਰ ਤੇ ਚਲਾਈ ਜਾ ਰਹੀ ਇਨਸਾਫ਼ ਲਹਿਰ` ਨੂੰ ਨਵੰਬਰ 1984 ਦੀ ਨਸਲਕੁਸ਼ੀ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਦਾ ਅਹਿਮ ਕਦਮ ਦੱਸਦਿਆਂ ਕਿਹਾ ਕਿ ਉਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਿਲ ਅਤੇ ਪੂਰੀ ਸਿੱਖ ਸੰਗਤ ਸਿੱਖਸ ਫਾਰ ਜਸਟਿਸ ਦੇ ਨਾਲ ਹੈ

ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਤੇ ਮੁੱਖ ਬੁਲਾਰੇ ਅਵਤਾਰ ਸਿੰਘ ਪੰਨੂੰ ਨੇ ਇਨਸਾਫ਼ ਲਹਿਰ ਅਤੇ ਇਨਸਾਫ਼ ਲੈਣ ਵਾਸਤੇ ਅਗਲੀ ਰਣਨੀਤੀ ਦਾ ਖੁਲਾਸਾ ਕੀਤਾ ਅਤੇ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਨਿਭਾਈ ਇਸ ਮੌਕੇ  ਸਿੱਖਸ ਫਾਰ ਜਸਟਿਸ ਵੱਲੋਂ ਸਿੱਖ ਕਤਲੇਆਮ ਦੇ ਪੀੜਤਾਂ ਵਾਸਤੇ ਇਨਸਾਫ਼ ਲੈਣ ਦੀ ਵਚਨਬੱਧਤਾ ਦੁਹਰਾਈ

ਬੀਬੀ ਇਕਬਾਲ ਕੌਰ, ਜਿਨ੍ਹਾਂ ਦੇ ਪਿਤਾ ਅਮਰੀਕਾ ਦੇ ਗਰੀਨ ਕਾਰਡ ਹੋਲਡਰ ਸਨ ਅਤੇ ਆਪਣੇ ਪੋਤਰੇ ਦੀ ਸ਼ਾਦੀ ਵਾਸਤੇ ਕਾਨਪੁਰ ਨਵੰਬਰ 1984 ਦੌਰਾਨ ਗਏ ਸਨ, ਉਹ ਖੁਦ ਅਤੇ ਉਹਨਾਂ ਦਾ ਪੋਤਰਾ ਸਿੱਖ ਨਸਲਕੁਸ਼ੀ ਦੀ ਭੇਂਟ ਚੜ੍ਹ ਗਏ,ਦੁਆਰਾ ਕਾਨਪੁਰ ਵਿੱਚ ਹੋਏ ਸਿੱਖ ਕਤਲੇਆਮ ਦੀ ਗਾਥਾ ਸੁਣਕੇ ਸਿੱਖ ਸੰਗਤਾਂ ਦੇ ਹੰਝੂ ਵਹਿ ਤੁਰੇ ਨਿਊਯਾਰਕ ਦੇ ਪ੍ਰਸਿੱਧ ਸਿੱਖ ਆਗੂ ਮਾਸਟਰ ਮਹਿੰਦਰ ਸਿੰਘ ਨੇ ਕਿਹਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਹਿੰਦੁਸਤਾਨ ਸਰਕਾਰ ਵਲੋਂ 25 ਸਾਲ ਤੋਂ ਲਗਾਤਾਰ ਸਿੱਖ ਵਿਰੋਧੀ ਦੰਗੇ ਕਹਿ ਕੇ ਦਬਾਈ ਰੱਖਣ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੱਸਿਆ

ਜਸਬੀਰ ਸਿੰਘ, ਜੋ ਕਿ ਸਾਬਕਾ ਮੈਂਬਰ ਪਾਰਲੀਮੈਂਟ ਜਗਦੀਸ਼ ਟਾਈਟਲਰ ਦੇ ਖਿਲਾਫ ਮੁੱਖ ਚਸਮਦੀਦ ਗਵਾਹ ਹਨ, ਨੇ ਉਸਨੂੰ ਸਜਾ ਦਿਵਾਉਣ ਲਈ  ਪ੍ਰਣ ਦੁਹਰਾਇਆ

ਦਿਲਬਰ ਸਿੰਘ ਸੇਖੋਂ ਕੋਆਰਡੀਨੇਟਰ ਸਿੱਖਸ ਫਾਰ ਜਸਟਿਸ ਨਿਊਜਰਸੀ ਨੇ ਬੋਲਦਿਆਂ ਕਿਹਾ ਕਿ ਜਿਵੇਂ ਸਿੱਖਸ ਫਾਰ ਜਸਟਿਸ ਨੇ ਪਿਛਲੇ ਦੋ ਸਾਲਾਂ ਵਿੱਚ ਸਖਤ ਮਿਹਨਤ ਕਰਕੇ ਆਲ ਇੰਡੀਆਂ ਸਿੱਖ ਸਟੂਡੇਂਟਸ ਫੈਡਰੇਸ਼ਨ (ਪੀਰਮੁਹੰਮਦ) ਦੀ ਮਦਦ ਨਾਲ ਅੰਕੜੇ ਇਕੱਠੇ ਕੀਤੇ ਹਨ ਅਤੇ ਕੀਤੇ ਜਾ ਰਹੇ ਹਨ ਅਤੇ ਜਿਵੇਂ ਸਿੱਖ ਕੌਮ ਜਾਗ ਗਈ ਹੈ ਹੁਣ ਉਹ ਦਿਨ ਦੂਰ ਨਹੀਂ ਜਦੋਂ ਹਿੰਦੁਸਤਾਨ ਦੇ ਜਸਟਿਸ ਸਿਸਟਮ ਨੂੰ ਆਪਣੀ ਹਾਰ ਕਬੂਲ ਕਰਕੇ ਸਿੱਖ ਕੌਮ ਨੂੰ ਇਨਸਾਫ ਦੇਣਾ ਹੀ ਪਵੇਗਾ

ਸਿੱਖਸ ਫਾਰ ਜਸਟਿਸ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ) ਦੀ ਮਦਦ ਨਾਲ ਨਵੰਬਰ 1984 ਦੌਰਾਨ ਹਿੰਦੁਸਤਾਨ ਦੇ 18 ਰਾਜਾਂ ਅਤੇ 110 ਸ਼ਹਿਰਾਂ ਵਿੱਚ 30000 ਤੋਂ ਵੱਧ ਹੋਏ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ` ਪ੍ਰਮਾਣਿਤ ਕਰਾਉਣ ਲਈ ਵਚਨਬੱਧ ਹੈ ਅਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਹੈ ਕਿ ਉਹ ਇਨਸਾਫ ਲਹਿਰ ਦਾ ਹਿੱਸਾ ਬਣਨ

ਅਖ਼ੀਰ ਵਿੱਚ  ਡਾ. ਬਖਸ਼ੀਸ਼ ਸਿੰਘ ਸੰਧੂ ਨੇ ਦੇਸ਼ ਵਿਦੇਸ਼ ਤੋਂ ਚੱਲ ਕੇ ਇਨਸਾਫ਼ ਲਹਿਰ` ਵਿੱਚ ਆਈਆਂ ਸਿੱਖ ਸੰਗਤਾਂ, ਗੁਰਦੁਆਰਾ ਪਰਬੰਧਕ ਕਮੇਟੀਆਂ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਕਾਨਫਰੰਸ ਨੂੰ ਅਤੇ ਮਾਰਚ ਨੂੰ ਸਫਲ ਬਣਾਇਆ

ਇਨਸਾਫ਼ ਕਾਨਫਰੰਸ` ਬਾਰੇ ਹੋਰ ਜਾਣਕਾਰੀ ਲੈਣ ਲਈ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨਾਲ ਫੋਨ ਨੰਬਰ 718-938-7801 ਜਾਂ  ਈਮੇਲ  gpannun@pannunfirm.com  ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ

11 ਨਵੰਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas