BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਬੱਬੂ ਮਾਨ ਦੀ ਨਵੀਂ ਕੈਸਟ ਖਾਲਸਾ ਪੰਥ ਦੇ ਦਰਦ ਦੀ ਗਹਿਰਾਈ ਦਾ ਸੁਬੋਲ ਪ੍ਰਤੀਕ
ਅਵਤਾਰ ਸਿੰਘ ਯੂ ਕੇ

ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿਚ ਹਾਜ਼ਰ ਹੈਚਾਰ ਸਾਲ ਦੇ ਵਕਫੇ ਤੋਂ ਬਾਅਦ ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ ਉਸ ਵਿਚ ਕਿਸੇ ਵੀ ਥਾਂ `ਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ ਗੁਰਦਾਸ ਮਾਨ ਨੇ ਆਪਣੇ ਕੁਝ ਗੀਤਾਂ ਵਿਚ ਮਨੁੱਖੀ ਸੁਭਾਅ ਅਤੇ ਫਿਤਰਤ ਬਾਰੇ ਸਮਾਜਕ ਟਿੱਪਣੀਆਂ ਕੀਤੀਆਂ ਹਨ ਪਰ ਪੰਜਾਬ ਅਤੇ ਸਿੱਖ ਵਿਰਸੇ ਬਾਰੇ ਉਸ ਗੀਤਾਂ ਵਿਚੋਂ ਕੁਝ ਵੀ ਅਜਿਹਾ ਨਹੀਂ ਮਿਲਦਾ ਜਿਸ ਤੋਂ ਇਹ ਝਲਕਾਰਾ ਮਿਲਦਾ ਹੋਵੇ ਕਿ ਗੁਰਦਾਸ ਮਾਨ ਦਾ ਪੰਜਾਬ ਵਿਚ ਰਹਿ ਰਹੇ ਸਿੱਖਾਂ ਨਾਲ, ਉਨ੍ਹਾਂ ਦੇ ਜੀਵਨ ਨਾਲ ਜਾਂ ਉਨ੍ਹਾਂ ਦੇ ਸੰਘਰਸ਼ ਨਾਲ ਕੋਈ ਗਹਿਰਾ ਲਗਾਅ ਹੈਬਾਕੀ ਦੇ ਪੰਜਾਬੀ ਗਾਇਕ ਤਾਂ ਸਿਰਫ ਭੰਗੜਾ ਪਾਉਣ ਵਾਲੇ ਚੱਕ ਵਿਚ ਹੀ ਰੁਝੇ ਹੋਏ ਹਨ

ਬੱਬੂ ਮਾਨ ਨੇ ਸੱਭਿਆਚਾਰਕ ਗੀਤਾਂ ਵਿੱਚ ਵੀ ਲੀਹ ਤੋਂ ਹਟਵੇਂ ਗੀਤ ਲਿਖ ਕੇ ਆਪਣੀ ਗੀਤਕਾਰੀ ਦਾ ਸਿੱਕਾ ਮਨਵਾਇਆ ਸੀ ਅਤੇ ਹੁਣ ਸਿੰਘ ਬੈਟਰ ਦੈਨ ਕਿੰਗ` ਨਾਮੀ ਕੈਸਟ ਰਾਹੀਂ ਉਸ ਨੇ ਖਾਲਸਾ ਪੰਥ ਦੇ ਉਸ ਦਰਦ ਨੂੰ ਬੋਲ ਦਿੱਤੇ ਹਨ ਜਿਸ ਨੂੰ ਕੌਮ ਦਾ ਵੱਡਾ ਹਿੱਸਾ ਆਪਣੇ ਸੀਨੇ ਵਿੱਚ ਛੁਪਾਈ ਬੈਠਾ ਹੈ ਸਥਾਪਤੀ ਦੇ ਉਚੇ ਡੰਡੇ ਤੇ ਬੈਠੇ ਬੱਬੂ ਮਾਨ ਵੱਲੋਂ ਇਸ ਮੁਕਾਮ ਤੇ ਪਹੁੰਚ ਕੇ ਵੀ ਪੰਜਾਬ ਲਈ ਸ਼ਹਾਦਤਾਂ ਪਾ ਗਏ ਸਿੱਖ ਨੌਜਵਾਨਾਂ ਦੇ ਦਰਦ ਦੀ ਗੱਲ ਕਰਨੀ ਆਪਣੇ ਆਪ ਵਿੱਚ ਇਕ ਵੱਡੀ ਗੱਲ ਹੈ

ਦਾਅਵਿਆਂ ਦੀ ਦੌੜ ਵਿੱਚ ਪੰਜਾਬ ਪਿੱਛੇ ਰਹਿ ਗਿਆ

ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ 

ਦੇਸ਼ ਦੀ ਆਜ਼ਾਦੀ ਕੱਲਾ ਗਾਂਧੀ ਕਿਵੇਂ ਲੈ ਗਿਆ

ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ

ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ

ਨਿਰਸੰਦੇਹ ਬੱਬੂ ਮਾਨ ਦਾ ਇਹ ਗੀਤ ਉਸ ਦੇ ਸਿੱਖ ਵਿਰਸੇ ਨਾਲ ਗੂੜ੍ਹੀ ਤਰ੍ਹਾਂ ਜੁੜੇ ਹੋਣ ਅਤੇ ਪੰਜਾਬ ਨਾਲ ਹੋਈਆਂ ਸਿਆਸੀ ਬੇਈਮਾਨੀਆਂ ਦੀ ਸਪਸ਼ਟ ਬਾਤ ਪਾਉਂਦਾ ਹੈ ਪੰਜਾਬੀ ਦਾ ਕੋਈ ਵੀ ਗਾਇਕ ਅੱਜ ਤੱਕ ਇਹ ਸਪੱਸ਼ਟ ਲਕੀਰ ਮਾਰ ਕੇ ਨਹੀਂ ਤੁਰ ਸਕਿਆ ਭਾਰਤੀ ਸਟੇਟ ਨਾਲ ਪੰਜਾਬ ਦੇ ਰਿਸ਼ਤੇ ਬਾਰੇ ਅਤੇ ਪੰਜਾਬ ਨਾਲ ਹੋਈਆਂ ਵਧੀਕੀਆਂ ਬਾਰੇ ਕਿਸੇ ਪੰਜਾਬੀ ਗਾਇਕ ਦਾ ਏਨਾ ਸਪੱਸ਼ਟ ਸਟੈਂਡ ਲੈਣ ਦੀ ਇਹ ਸ਼ਾਇਦ ਪਹਿਲੀ ਘਟਨਾ ਹੈਵਰਨਾ ਪੰਜਾਬੀ ਗਾਇਕੀ ਸਿਰਫ ਗਿੱਦੜ ਟਪੂਸੀਆਂ ਮਾਰਨ ਦਾ ਨਾਂ ਬਣਕੇ ਹੀ ਰਹਿ ਗਈ ਹੈ ਕਰਮ ਚੰਦ ਗਾਂਧੀ ਦੇ ਮਹਾਤਮਾ` ਬਣ ਜਾਣ ਦਾ ਦਰਦ ਬੱਬੂ ਮਾਨ ਨੇ ਉਸੇ ਤਰ੍ਹਾਂ ਮਹਿਸੂਸ ਕੀਤਾ ਹੈ ਜਿਵੇਂ ਖਾਲਸਾਈ ਸਭਿਆਚਾਰ ਨਾਲ ਜੁੜਿਆ ਹੋਇਆ ਕੋਈ ਆਮ ਸਿੱਖ ਮਹਿਸੂਸ ਕਰਦਾ ਹੈਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ ਅਤੇ ਸਿੱਖੀ ਨਾਲ ਜੁੜੇ ਹੋਏ ਅੰਮ੍ਰਿਤਧਾਰੀ ਗਦਰੀ ਬਾਬਿਆਂ ਦੀ ਅਦੁੱਤੀ ਸ਼ਹੀਦੀ ਦੇ ਮੁਕਾਬਲੇ ਭਾਰਤ ਦੀ ਬਹੁਗਿਣਤੀ ਵੱਲੋਂ ਸਿਰਫ ਭਗਤ ਸਿੰਘ ਨੂੰ ਅਪਨਾ ਕੇ ਇੱਕੋ ਇੱਕ ਹੀਰੋ ਵੱਜੋਂ ਪੇਸ਼ ਕਰਨ ਪਿੱਛੇ ਕੰਮ ਕਰਦੀ ਗੰਦੀ ਰਾਜਨੀਤੀ ਨੂੰ ਵੀ ਬੱਬੂ ਮਾਨ ਦੀ ਅੱਖ ਸਪੱਸ਼ਟ ਦੇਖ ਰਹੀ ਹੈ

ਇਸੇ ਤਰ੍ਹਾਂ ਖੁਦਕੁਸ਼ੀਆਂ ਕਰ ਰਹੀ ਪੰਜਾਬ ਦੀ ਕਿਸਾਨੀ ਨਾਲ ਸੈਂਟਰ ਸਰਕਾਰ ਦੇ ਧੱਕੇ ਦੀ ਗੱਲ ਕਰਦਿਆਂ ਬੱਬੂ ਮਾਨ ਸਪੱਸ਼ਟ ਰੂਪ ਵਿਚ ਖਾਲਸਾਈ ਸਭਿਆਚਾਰ ਨਾਲ ਜਾ ਖੜ੍ਹਦਾ ਹੈ

ਪ੍ਰਸਿੱਧ ਪੱਤਰਕਾਰ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਬੱਬੂ ਮਾਨ ਨੂੰ ਇਸ ਦਹਾਕੇ ਦੀ ਪੰਜਾਬੀ ਗਾਇਕੀ ਦਾ ਸੁਭਾਗ ਆਖਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੀ ਗਾਇਕੀ ਵਿਚ ਇਕ ਸਹਿਜ, ਸਥਿਰਤਾ ਅਤੇ ਸੁਨੇਹਾ ਮੌਜੂਦ ਹੈ ਇਸੇ ਲਈ ਉਹ ਭੀੜ ਵਿੱਚ ਨਹੀਂ ਗੁਆਚਿਆ ਵਾਕਿਆ ਹੀ ਸਿੱਖ ਸ਼ਹੀਦਾਂ ਦੇ ਲਹੂ ਨਾਲ ਰੰਗੀ ਹੋਈ ਘਰਤੀ ਤੇ ਜੰਮਿਆ ਪਲਿਆ ਬੱਬੂ ਮਾਨ ਭੀੜ ਤੋਂ ਹਟਕੇ ਚੱਲਣ ਦੀ ਕੋਸ਼ਿਸ ਕਰ ਰਿਹਾ ਪ੍ਰਤੀਤ ਹੋ ਰਿਹਾ ਹੈ

ਸਿੰਘ ਬੈਟਰ ਦੈਨ ਕਿੰਗ` ਵਿੱਚ ਉਸ ਨੇ ਜਿੱਥੇ ਆਪਣੀ ਗਾਇਕੀ ਅਤੇ ਗੀਤਕਾਰੀ ਦਾ ਲੋਹਾ ਮਨਵਾਇਆ ਹੈ ਉਥੇ ਉਸ ਨੇ ਇਸ ਕੈਸਟ ਰਾਹੀਂ ਆਪਣੀ ਨਿਖਰੀ ਹੋਈ ਸਿਆਸੀ ਸੂਝ ਦਾ ਵੀ ਬੇਖੌਫ ਮੁਜਾਹਰਾ ਕੀਤਾ ਹੈ :

ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹਤੀ

ਇੱਕ ਅੱਜ ਦੇ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ...

ਬਹੁਤ ਹੀ ਟਿਕਾਅ ਅਤੇ ਸਹਿਜ ਵਿੱਚ ਗਾਏ ਗਏ ਗੀਤ ਰਾਹੀਂ ਬੱਬੂ ਮਾਨ ਨੇ ਸਿੱਖ ਪੰਥ ਵਿੰਚ ਪੈਦਾ ਹੋ ਰਹੇ ਡੇਰਾਵਾਦ ਅਤੇ ਸਿੱਖੀ ਦੇ ਨਾਂ ਤੇ ਚਲਦੇ ਕਾਰੋਬਾਰ` ਦਾ ਪਾਜ਼ ਨੰਗਾ ਕੀਤਾ ਹੈ ਜਿਹੜੇ ਵਿਚਾਰੇ ਕੁਝ ਵੀ ਨਹੀਂ ਸਨ ਅਤੇ ਨਾ ਹੀ ਕੁਝ ਹਨ ਉਹ ਰੱਬ ਬਣ ਬੈਠੇ ਹਨ ਪਰ ਜਿਹੜੇ ਖਾਲਸਾ ਪੰਥ ਦੇ ਗਹਿਰ ਗੰਭੀਰ ਕਾਫਲੇ ਦੇ ਵਾਰਸ ਸਨ ਉਹ ਜੇਲ੍ਹਾਂ ਵਿਚ ਡੱਕੇ ਹੋਏ ਹਨ ਜਿਹੜੇ ਸਰਕਾਰ ਖਿਲਾਫ ਹਿੱਕਾਂ ਡਾਹ ਕੇ ਖੜੇ੍ਹ ਹਨ ਉਹ ਤਰੀਕਾਂ ਭੁਗਤਦੇ ਫਿਰਦੇ ਹਨ ਪਰ ਸਿੱਖੀ ਦੇ ਨਾਂ ਤੇ ਡੰਕੇ ਵਜਾਉਣ ਵਾਲੇ ਹਾਕਮਾਂ ਵਰਗੀ ਤਰਜ਼ੇ ਜਿੰਦਗੀ ਜੀਅ ਰਹੇ ਹਨ

ਆਪਣੇ ਇਕ ਹੋਰ ਗੀਤ ..ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ...ਰਾਹੀਂ ਬੱਬੂ ਮਾਨ ਨੇ ਖਾਲਸਾ ਪੰਥ ਵੱਲੋਂ ਆਪਣੇ ਅਕੀਦੇ ਅਤੇ ਵਿਰਸੇ ਦੀ ਸੰਭਾਲ ਲਈ ਲਾਈ ਸ਼ਹਾਦਤਾਂ ਦੀ ਝੜੀ ਦੀ ਗੱਲ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਸਰਦਾਰ ਹਰੀ ਸਿੰਘ ਨਲੂਆ ਦਾ ਜਿਕਰ ਕਰਦਾ ਕਰਦਾ ਬੱਬੂ ਮਾਨ ਵਰਤਮਾਨ ਸਮੇਂ ਦੀ ਸਿੱਖ ਸ਼ਹੀਦਾਂ ਦੀ ਗੱਲ ਵੀ ਡਟਕੇ ਕਰਦਾ ਹੈ

ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫਰਾਰ ਹੋ ਜਾਣ ਦੇ ਇਤਿਹਾਸਕ ਕਾਰਨਾਮੇ ਨੂੰ ਵੀ ਬੱਬੂ ਮਾਨ ਨੇ ਪੁਰਾਤਨ ਸ਼ਹੀਦਾਂ ਦੀ ਕੁਰਬਾਨੀ ਦੇ ਬਰਾਬਰ ਸਲਾਹਿਆ ਹੈ

ਸੁਰੰਗਾਂ ਪੱਟ ਕੇ ਨਿਕਲ ਗਏ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ ਦਾ ਜਿਕਰ ਕਰਕੇ ਉਸ ਨੇ ਆਪਣੀ ਗਵਾਂਢੀ ਪਿੰਡ ਦੇ ਸਿੱਖ ਜੁਝਾਰੂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਦਲੇਰੀ ਨੂੰ ਪ੍ਰਣਾਮ ਕੀਤਾ ਹੈ ਪੰਜਾਬੀ ਗਾਇਕੀ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਏਡੇ ਵੱਡੇ ਸਥਾਪਤ ਗਾਇਕ ਨੇ ਸਿੱਖ ਵਿਰਸੇ ਨਾਲ ਆਪਣੀ ਵਫਾ ਕਮਾਈ ਹੈ

ਕਈ ਵਾਰ ਕੌਮਾਂ ਦੇ ਸੀਨੇ ਤੇ ਲੱਗੇ ਵੱਡੇ ਫੱਟ ਸਦੀਆਂ ਤੱਕ ਕੌਮਾਂ ਦੇ ਦਿਲ ਦਾ ਦਰਦ ਬਣ ਜਾਂਦੇ ਹਨ ਬੱਬੂ ਮਾਨ ਜਿਸ ਇਲਾਕੇ ਵਿਚ ਜੰਮਿਆ ਪਲਿਆ ਹੈ ਉਹ ਖਾੜਕੂ ਸਿੱਖ ਸੰਘਰਸ਼ ਦੀ ਬਹੁਤ ਹੀ ਵੱਡੀ ਕਰਮਭੂਮੀ ਰਹੀ ਹੈਇਸ ਇਲਾਕੇ ਨੇ ਭਾਈ ਜਗਤਾਰ ਸਿੰਘ ਹਵਾਰਾ ਤੋਂ ਬਿਨਾਂ ਭਾਈ ਬਲਦੇਵ ਸਿੰਘ ਹਵਾਰਾ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਖੰਟ ਮਾਨਪੁਰ ਪਿੰਡ ਦੇ ਹੀ ਬਹਤੁ ਦਲੇਰ ਅਤੇ ਸਾਊ ਖਾੜਕੂ ਸਿੰਘ ਭਾਈ ਜਸਵੀਰ ਸਿੰਘ ਲਾਲੀ ਖੰਟ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਪੰਥ ਨਾਲ ਹੋਏ ਧੱਕਿਆਂ ਦੇ ਖਿਲਾਫ ਜੰਗ ਦੇ ਮੈਦਾਨ ਵਿਚ ਜੂਝ ਕੇ ਸ਼ਹੀਦੀਆਂ ਪਾਈਆਂ ਸਾਇਦ ਉਨ੍ਹਾਂ ਯੋਧਿਆਂ ਦੀ ਸ਼ਹੀਦੀ ਹੋਰ ਦਰਦਮੰਦ ਸਿੱਖਾਂ ਵਾਂਗ ਬੱਬੂ ਮਾਨ ਦੇ ਸੀਨੇ ਵਿੱਚ ਵੀ ਸੱਲ੍ਹ ਪਾਉਂਦੀ ਹੋਵੇਗੀ

ਗੁਲਾਮੀ ਜਾਂ ਵਿਦੇਸ਼ੀ ਤਾਕਤਾਂ ਦੇ ਕਬਜ਼ੇ ਹੇਠ ਰਹਿ ਰਹੀਆਂ ਕੌਮਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਬਹੁਤ ਹੀ ਗੰਭੀਰ ਖੋਜ ਕਾਰਜ ਕਰਨ ਵਾਲੇ ਇਤਿਹਾਸਾਕਾਰ ਜੇਮਜ਼ ਸੀ ਸਕਾਟ ਦਾ ਮੰਨਣਾ ਹੈ ਕਿ ਗੁਲਾਮੀ ਵਿਚ ਜਾਂ ਗੁਲਾਮੀ ਵਰਗੇ ਹਾਲਤਾਂ ਵਿਚ ਰਹਿਣ ਵਾਲੀਆਂ ਕੌਮਾਂ ਦਾ ਦਿਲ ਅਤੇ ਜਿਗਰਾ ਬਹੁਤ ਵੱਡਾ ਹੁੰਦਾ ਹੈ ਅਤੇ ਉਹ ਕਈ ਕਈ ਦਹਾਕੇ ਸਧਾਰਨ ਜਿੰਦਗੀ ਜੀਊਣ ਦੇ ਬਾਵਜੂਦ ਵੀ ਕਿਸੇ ਨੂੰ ਆਪਣੇ ਦਿਲ ਅਤੇ ਆਤਮਾ ਵਿਚ ਵਸੀ ਹੋਈ ਗੱਲ ਦਾ ਭੇਤ ਨਹੀਂ ਦੇਂਦੀਆਂ ਅਜਿਹੀਆਂ ਕੌਮਾਂ ਆਪਣੀ ਆਜ਼ਾਦੀ ਦੀ ਤਾਂਘ ਹਮੇਸ਼ਾ ਹੀ ਆਪਣੇ ਦਿਲ ਵਿਚ ਵਸਾ ਕੇ ਰੱਖਦੀਆਂ ਹਨਕਬਜ਼ੇ ਖਿਲਾਫ ਜੰਗ ਵਿਚ ਨਿਤਰੇ ਅਤੇ ਸ਼ਹੀਦ ਹੋ ਗਏ ਸੂਰਬੀਰਾਂ ਦੀ ਯਾਦ ਕੌਮਾਂ ਦੇ ਮਨ ਵਿਚ ਹਮੇਸ਼ਾ ਬਣੀ ਰਹਿੰਦੀ ਹੈ

ਸ਼ਾਇਦ ਇਸੇ ਲਈ ਬੱਬੂ ਮਾਨ ਆਪਣੇ ਅਗਲੇ ਗੀਤ ਵਿਚ ਕੌਮ ਦੇ ਸ਼ਹੀਦਾਂ ਦੀ ਗੱਲ ਕਰਦਾ ਕਹਿੰਦਾ ਹੈ :

ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ

ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਇਸੇ ਗੀਤ ਵਿੱਚ ਉਹ ਸਮੇਂ ਦੀ ਬੇਵਫਾਈ ਤੇ ਟਕੋਰ ਕਰਦਾ ਹੋਇਆ ਸਿੱਖ ਕੌਮ ਵੱਲੋਂ ਭੁਲਾ ਦਿਤੇ ਗਏ ਆਪਣੇ ਹੀਰਿਆਂ ਦਾ ਉਲਾਂਭਾ ਦੇਂਦਾ ਹੈ :

ਜਿਹੜਾ ਧਰਮ ਲਈ ਮਰਦੈ

ਉਹਨੂੰ ਕਿੱਥੇ ਯਾਦ ਕੋਈ ਕਰਦੈ

ਜਿਹੜਾ ਪਾਵਰ ਵਿੰਚ ਹੁੰਦਾ ਉਸ ਦਾ ਹਰ ਕੋਈ ਪਾਣੀ ਭਰਦੈ

ਸਾਡੀ ਹਾਲਤ ਇਹ ਬਣ ਗਈ ਜਿਵੇਂ ਸੰਣਘ ਦੇ ਦੱਬੇ ਟੰਗੇ

ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ

ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੀ ਬੈਠੇ ਮੌਕਾਪ੍ਰਸਤ ਲੀਡਰਾਂ ਲਈ ਇਹ ਵੱਡਾ ਮਿਹਣਾ ਹੈਬੱਬੂ ਮਾਨ ਦੀ ਗੀਤਕਾਰੀ ਸਿਰਫ ਕਿਸ ਭਾਵੁਕ ਜਿਹੇ ਜਜ਼ਬਾਤ ਦੀ ਹੀ ਉਪਜ ਨਹੀਂ ਹੈ ਬਲਕਿ ਉਹ ਸਿਆਸੀ ਤੌਰ `ਤੇ ਇਕ ਸੁਚੇਤ ਵਿਦਿਆਰਥੀ ਵਾਂਗ ਟਿੱਪਣੀਆਂ ਕਰਦਾ ਹੈ ਇਸੇ ਗੀਤ ਵਿਚ ਉਹ ਅੱਗੇ ਜਾ ਕੇ ਲਿਖਦਾ ਹੈ:

ਮਾਂ-ਪਿਓ ਮਰਵਾ ਲਏ ਨੇ

ਇੱਜ਼ਤ ਭੈਣਾਂ ਦੀ ਲੁਟਵਾਈ

ਇਹ ਲੋਕੀ ਦੇਂਦੇ ਨੇ ਕਿਸ ਪੰਜਾਬੀ ਦੀ ਦੁਹਾਈ

ਇਸ ਛੰਦ ਨਾਲ ਬੱਬੂ ਮਾਨ ਸਿੱਖ ਪੰਥ ਦੇ ਆਪਣੇ ਵਿਲੱਖਣ ਅਤੇ ਇਤਿਹਾਸਕ ਵਿਰਸੇ ਦੇ ਮੁਕਾਬਲੇ ਸਟੇਟ ਵੱਲੋਂ ਅਤੇ ਉਸ ਦੇ ਚਮਚਿਆਂ ਵੱਲੋਂ ਫੈਲਾਈ ਜਾ ਰਹੀ ਨਿਪੁੰਸਕ ਜਿਹੀ ਪੰਜਾਬੀਅਤ ਦਾ ਪਾਜ ਉਘੇੜਿਆ ਹੈਕਿਸੇ ਪੰਜਾਬੀ ਗਾਇਕ ਵਲੋਂ ਪੰਜਾਬ ਦੇ ਰਾਜਨੀਤਕ ਵਿਰਸੇ ਬਾਰੇ ਏਨਾ ਸੁਚੇਤ ਸਟੈਂਡ ਲੈਣਾ ਬਹੁਤ ਮਹੱਤਵਪੂਰਨ ਕਾਰਜ ਹੈ

ਖਾੜਕੂ ਸਿੱਖ ਲਹਿਰ ਦੌਰਾਨ ਮਹਿਜ ਪੁਲਿਸ ਵਿਚ ਨੌਕਰੀ ਕਰਨ ਕਰਕੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਦਰਦ ਨੂੰ ਬੱਬੂ ਮਾਨ ਨੇ ਬਾਖੂਬ ਪੇਸ਼ ਕੀਤਾ ਹੈਇਸ ਬੰਦ ਰਾਹੀਂ ਉਸ ਨੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਏ ਖਾੜਕੂ ਸਿੱਖ ਲਹਿਰ ਦਾ ਇਕ ਪਿਆਰੇ ਦੋਸਤ ਵਾਂਗ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ ਅਜਿਹਾ ਕਰਦਿਆਂ ਉਹ ਸਟੇਟ ਦਾ ਧੁਤੂ ਬਣੇ ਕਾਮਰੇਡਾਂ ਵਾਂਗ ਲਲਕਾਰੇ ਮਾਰਦਾ ਨਜ਼ਰ ਨਹੀਂ ਆਇਆ

ਆਪਸ ਵਿਚ ਮਰ ਮਰ ਕੇ ਦੱਸੋ ਖੱਟੀ ਕੀ ਕਮਾਈ

ਜਿਹੜੀ ਪੁਲਿਸ ਵੀ ਮਰੀ ਹੈ ਉਹ ਵੀ ਸੀ ਸਾਡੇ ਭਾਈ...

ਸਿੱਖ ਵਿਰਸੇ ਨੂੰ ਖੋਰ ਕੇ ਅਤੇ ਢਾਹ ਕੇ ਉਸਾਰੇ ਜਾ ਰਹੇ ਸੰਗਮਰਮਰੀ ਗੁਰਦੁਆਰਿਆਂ ਬਾਰੇ ਵੀ ਬੱਬੂ ਮਾਨ ਇਕ ਸੁਚੇਤ ਸਿੱਖ ਵਾਂਗ ਦਰਦ ਮਹਿਸੂਸ ਕਰਦਾ ਹੈ ਉਸ ਨੂੰ ਖਾਲਸਾ ਪੰਥ ਦੇ ਮਹਾਨ ਵਿਰਸੇ ਚੱਪੜਚਿੜੀ ਦੇ ਮੈਦਾਨ ਦੇ ਗੁਆਚ ਜਾਣ ਦਾ ਦਰਦ ਵੱਢ ਵੱਢ ਖਾ ਰਿਹਾ ਹੈ ਦੀਵਾਨ ਟੋਡਰ ਮੱਲ ਦੀ ਹਵੇਲੀ ਨਾਲ ਪਿਆਰ ਕਰਨ ਦਾ ਹੋਕਾ ਵੀ ਬੱਬੂ ਮਾਨ ਇਸ ਕੈਸਟ ਰਾਹੀਂ ਦੇਂਦਾ ਹੈ

ਸਮੁੱਚੇ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਨੇ ਸਥਾਪਤੀ ਦੇ ਇਸ ਮੁਕਾਮ ਤੇ ਪਹੁੰਚ ਕੇ ਵੀ ਸਿੱਖ ਵਿਰਸੇ ਨਾਲ ਆਪਣੇ ਮੋਹ ਨੂੰ ਟੁੱਟਣ ਨਹੀਂ ਦਿਤਾ ਹੈ ਖਾਲਸਾਈ ਕਾਜ਼ ਲਈ ਜੂਝ ਕੇ ਸ਼ਹਾਦਤਾਂ ਪਾ ਗਏ ਸੂਰਮਿਆਂ ਦੀ ਯਾਦ ਹਮੇਸ਼ਾ ਹਮੇਸ਼ਾ ਲਈ ਦਰਦਮੰਦ ਸਿੱਖਾਂ ਵਾਂਗ ਉਸ ਦੀ ਰੂਹ ਦਾ ਹਿੱਸਾ ਬਣ ਗਈ ਹੈ

ਸਿੱਖ ਮਾਨਸਿਕਤਾ ਤੇ ਲੱਗੇ ਜ਼ਖਮਾਂ ਨੂੰ ਇਸ ਤਰ੍ਹਾਂ ਬੋਲ ਦੇਣ ਦੀ ਜ਼ਿੰਮੇਵਾਰੀ ਵੈਸੇ ਤਾਂ ਹਰ ਸਿੱਖ ਇਤਿਹਾਸਕਾਰ, ਪੱਤਰਕਾਰ, ਕਵੀ, ਲਿਖਾਰੀ ਅਤੇ ਗਾਇਕ ਦੀ ਹੈ ਪਰ ਹਵਾ ਦੇ ਉਲਟ ਚੱਲਣ ਦਾ ਜਿਗਰਾ ਕਿਸੇ ਕਿਸੇ ਵਿੱਚ ਹੀ ਹੁੰਦਾ ਹੈਆਪਣੀ ਨਵੀਂ ਕੈਸਟ ਰਾਹੀਂ ਬੱਬੂ ਮਾਨ ਨੇ ਸਿੱਖੀ ਨਾਲ ਆਪਣੀ ਸਾਂਝ ਦੀ ਗਵਾਹੀ ਦੇ ਦਿੱਤੀ ਹੈ

11 ਨਵੰਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas