BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸੰਤ ਭਿੰਡਰਾਂਵਾਲਿਆਂ ਸਬੰਧੀ ਚੀਨ `ਚ ਬਣੀਆਂ ਵਸਤਾਂ ਦੀ ਵਿਕਰੀ ਜ਼ੋਰਾਂ `ਤੇ, ਸਰਕਾਰ ਹੈਰਾਨ
ਚੰਡੀਗੜ੍ਹ ਸਣੇ ਪੰਜਾਬ ਦੇ ਕਈ ਸ਼ਹਿਰਾਂ
ਵਿਚ ਤੇਜ਼ੀ ਨਾਲ ਵਿੱਕ ਰਹੀਆਂ ਹਨ ਚੀਨ `ਚ ਬਣੀਆਂ ਸੰਤ ਭਿੰਡਰਾਂਵਾਲਿਆਂ ਸਬੰਧੀ ਵਸਤਾਂ
0 ਪਾਰਲੀਮੈਂਟ ਵਿਚ ਚਿੰਤਾ ਪ੍ਰਗਟਾਈ ਗਈ, ਚੀਨ `ਤੇ ਭਾਰਤ ਦੇ ਮਾਮਲਿਆਂ ਵਿਚ ਦਖ਼ਲ ਦੇਣ ਦਾ ਦੋਸ਼
0 ਜ਼ਿਆਦਾਤਰ ਵਪਾਰੀ ਦਿੱਲੀ ਤੋਂ ਖ਼ਾਲਿਸਤਾਨ ਸਮਰਥਕਾਂ ਦੀ ਫ਼ੋਟੋ ਵਾਲੀਆਂ ਵਸਤਾਂ ਲੈ ਜਾਂਦੇ ਹਨ
0 ਸੰਤ ਭਿੰਡਰਾਵਾਲਿਆਂ ਦੀ ਲੋਕਪ੍ਰਿਅਤਾ ਨਾਲ ਪੰਜਾਬ ਦੇ ਕਟੜਪੰਥੀ ਸਿੱਖ ਆਗੂ ਵੀ ਹੈਰਾਨ
0 ਸੰਤਾਂ ਦੀ ਫ਼ੋਟੋ ਵਾਲੇ ਟੀ ਸ਼ਰਟ, ਕੈਲੰਡਰ, ਸਟਿੱਕਰ, ਮੱਗ ਅਤੇ ਚਾਬੀ ਦੇ ਛੱਲਿਆਂ ਦੀ ਪੂਰੀ ਵਿਕਰੀ ਹੋ ਰਹੀ ਹੈ
ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ: ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੀਆਂ ਵਸਤਾਂ ਦੀ ਵਿੱਕਰੀ ਨਾਲ ਭਾਰਤ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਚੰਡੀਗੜ੍ਹ ਸਣੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਇੰਨ੍ਹੀ ਦਿਨੀਂ ਚੀਨ ਵਲੋਂ ਤਿਆਰ ਕੀਤੀਆਂ ਵਸਤਾਂ `ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰਾਂ ਬਣੀਆਂ ਚੀਜਾਂ ਦੀ ਵਿਕਰੀ ਜ਼ੋਰਾਂ `ਤੇ ਹੋ ਰਹੀ ਹੈ ਮਾਮਲੇ ਦੀ ਨਜ਼ਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਮਾਮਲਾ ਭਾਰਤ ਦੀ ਪਾਰਲੀਮੈਂਟ ਦੀ ਲੋਕ ਸਭਾ ਵਿਚ ਚੁੱਕਿਆ ਗਿਆ ਅਤੇ ਸਦਨ ਵਿਚ ਕੁਝ ਆਗੂਆਂ ਨੇ ਇਸ `ਤੇ ਡੂੰਘੀ ਚਿੰਤਾ ਪ੍ਰਗਟਾਈ ਗਈ, ਪਰ ਦੂਸਰੇ ਪਾਸੇ ਸੰਤਾਂ ਦੇ ਪ੍ਰਸ਼ੰਸਕ ਉਨਾਂ ਦੀਆਂ ਤਸਵੀਰਾਂ ਵਾਲੀਆਂ ਵਸਤਾਂ ਧੜਾਧੜ ਖਰੀਦ ਰਹੇ ਹਨ

ਲੋਕ ਸਭਾ ਮੈਂਬਰ ਇੰਦਰ ਸਿੰਘ ਨਾਮਧਾਰੀ ਨੇ ਰਾਸ਼ਟਰਪਤੀ ਦੇ ਭਾਸ਼ਨ `ਤੇ ਧੰਨਵਾਦ ਮਤੇ ਦੀ ਚਰਚਾ ਵਿਚ ਕਿਹਾ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਜਿਹੇ ਕਈ ਸ਼ਹਿਰਾਂ ਵਿਚ ਮੇਡ ਇਨ ਚਾਇਨਾ ਟੀ-ਸ਼ਰਟ ਬਹੁਤ ਵਿਕ ਰਹੀਆਂ ਹਨ, ਜਿਨਾਂ੍ਹ `ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਫ਼ੋਟੋਆਂ ਬਣਾਈਆਂ ਹੋਈਆਂ ਹਨ ਇਨਾਂ ਤੋਂ ਇਲਾਵਾ ਅਜਿਹੀਆਂ ਤਸਵੀਰਾਂ ਵਾਲੀਆਂ ਘੜੀਆਂ ਅਤੇ ਕੈਲੰਡਰ ਵੀ ਵਿਕ ਰਹੇ ਹਨ ਨਾਮਧਾਰੀ ਨੇ ਕਿਹਾ ਕਿ ਚੀਨ ਭਾਰਤ ਦੇ ਮਾਮਲਿਆਂ ਵਿਚ ਗ਼ੈਰ ਢੰਗ ਨਾਲ ਦਖ਼ਲ ਦੇ ਰਿਹਾ ਹੈ ਅਤੇ ਅਜਿਹੀਆਂ ਚੀਜ਼ਾਂ ਭਾਰਤ ਲਈ ਖਤਰਨਾਕ ਹੋ ਸਕਦੀਆਂ ਹਨ ਮੈਂਬਰ ਪਾਰਲੀਮੈਂਟ ਨਾਮਧਾਰੀ ਨੇ ਲੋਕ ਸਭਾ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਅੰਮ੍ਰਿਤਸਰ ਦਾ ਇਕ ਦੁਕਾਨਦਾਰ ਇਕ ਲੱਖ 8 ਹਜ਼ਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕੈਲੰਡਰ ਵੇਚ ਚੁੱਕਾ ਹੈ ਅਤੇ ਜਲੰਧਰ ਵਿਚੋਂ ਸਾਢੇ ਤਿੰਨ ਲੱਖ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਕਾਰ ਸਟਿੱਕਰ ਵਿਕ ਚੁੱਕੇ ਹਨ ਦੇਸ਼ ਦੇ ਕੌਮੀ ਚੈਨਲਾਂ ਵੱਲੋਂ ਪੇਸ਼ ਕੀਤਆਂ ਰਿਪੋਰਟਾਂ ਅਨੁਸਾਰ ਹੋਲਾ-ਮਹੱਲਾ ਮੇਲਾ ਅਨੰਦਪੁਰ ਸਾਹਿਬ ਵਿਚ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੀਆਂ ਵਸਤਾਂ ਦੀ ਰਿਕਾਰਡ ਤੋੜ ਵਿਕਰੀ ਹੋਈ ਹੈ ਦੂਸਰੇ ਪਾਸੇ ਪੰਥਕ ਜਥੇਬੰਦੀਆਂ ਵਲੋਂ ਵੀ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਸਟਿੱਕਰ ਵੰਡੇ ਜਾ ਰਹੇ ਹਨ ਅਤੇ ਅਜਿਹੀਆਂ ਗੱਡੀਆਂ ਦੀ ਤਾਦਾਦ ਆਮੋਂ ਆਮ ਹੋ ਗਈ ਹੈ, ਜਿੰਨਾਂ ਉਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਵੇ

ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀ ਸ਼ਰਟ, ਕੈਲੰਡਰ , ਸਟਿੱਕਰ, ਮੱਗ ਅਤੇ ਚਾਬੀ ਦੇ ਛੱਲਿਆਂ ਦੀ ਜ਼ਬਰਦਸਤ ਵਿਕਰੀ ਹੋ ਰਹੀ ਹੈ ਜ਼ਿਆਦਾ ਵਪਾਰੀ ਦੱਸਦੇ ਹਨ ਕਿ ਉਹ ਸਾਮਾਨ ਦਿੱਲੀ ਤੋਂ ਲੈ ਕੇ ਆਉਂਦੇ ਹਨ, ਜੋ ਕਿ ਅੱਗੋਂ ਚੀਨ ਤੋਂ ਆਉਂਦਾ ਹੈ ਅੰਮ੍ਰਿਤਸਰ ਦੇ ਇਕ ਵਪਾਰੀ ਨੇ ਕਿਹਾ ਕਿ ਵੱਧ ਲਾਗਤ ਆਉਣ ਕਾਰਨ ਅਸੀ ਇਨ੍ਹਾਂ ਵਸਤਾਂ ਨੂੰ ਇਥੇ ਨਹੀਂ ਬਣਾ ਸਕਦੇ ਚੀਨ ਦੇ ਵਪਾਰੀਆਂ ਤੋਂ ਅਸੀਂ ਅੱਧੀ ਕੀਮਤ `ਤੇ ਸਮਾਨ ਖ਼ਰੀਦਦੇ ਹਾਂ ਘੱਟ ਕੀਮਤ ਕਾਰਨ ਅਤੇ ਗ੍ਰਾਹਕਾਂ ਦੀ ਮੰਗ ਦੇ ਹਿਸਾਬ ਨਾਲ ਇਨ੍ਹਾਂ ਵਸਤਾਂ ਦੀ ਮੰਗ ਬਹੁਤ ਜ਼ਿਆਦਾ ਹੈ

ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਏਕੇ-47 ਰਾਈਫ਼ਲ ਵਾਲੀ ਤਸਵੀਰ ਸਭ ਤੋਂ ਵੱਧ ਵਿਕਦੀ ਹੈ ਜਲੰਧਰ ਦੇ ਇਕ ਦੁਕਾਨ ਤੇਜਿੰਦਰਪਾਲ ਨੇ ਦਸਿਆ ਕਿ ਨੌਜਵਾਨਾਂ ਦੀ ਖਿੱਚ ਨੂੰ ਵੇਖਦਿਆਂ ਸਾਡੇ ਵਿਚੋਂ ਕਈ ਵਪਾਰੀ ਚੀਨ ਤੋਂ ਸਾਦੀ ਟੀ-ਸ਼ਰਟ ਮੰਗਵਾਉਂਦੇ ਹਨ ਅਤੇ ਵਪਾਰੀ ਇਥੇ ਟੀ-ਸ਼ਰਟ `ਤੇ ਸੰਤ ਭਿੰਡਰਾਵਾਲਿਆਂ ਦੀ ਫ਼ੋਟੋ ਛਾਪ ਦਿੰਦੇ ਹਨ

ਵੱਖਰੇ ਤੇ ਆਜ਼ਾਦ ਦੇਸ਼ ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ ਪੰਜਾਬ ਵਿਚ ਕਈ ਸਾਲਾਂ ਤਕ ਹਿੰਸਕ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਬਲੂ ਸਟਾਰ ਆਪ੍ਰੇਸ਼ਨ ਦੌਰਾਨ ਸ਼ਹੀਦ ਹੋਣ ਦੇ ਦਾਅਵੇ ਕੀਤੇ ਗਏ ਸਨ, ਪਰ ਪੰਥ ਦਾ ਵੱਡਾ ਹਿੱਸਾ ਅੱਜ ਵੀ ਉਨਾਂ ਨੂੰ ਜਿਉਂਦੇ ਸਮਝਦਾ ਹੈ ਸੰਤ ਭਿੰਡਰਾਂਵਾਲਿਆਂ ਦੇ ਪ੍ਰਸ਼ੰਸਕ ਅਤੇ ਉਨਾਂ ਦੀ ਸੋਚ ਨੂੰ ਅਪਣਾਉਣ ਵਾਲੇ ਲੋਕ ਤਮਾਮ ਵਿਵਾਦਾਂ ਦੇ ਬਾਵਜੂਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਅਪਣੇ ਘਰਾਂ ਜਾਂ ਗੱਡੀਆਂ `ਤੇ ਲਗਾ ਕੇ ਅਪਣੱਤ ਜਾਹਰ ਕਰ ਰਹੇ ਹਨ ਸੰਤ ਭਿੰਡਰਾਵਾਲਿਆਂ ਦੀ ੲ੍ਹਿੰਨੀ ਪ੍ਰਸਿੱਧੀ ਤੋਂ ਪੰਜਾਬ ਦੀਆਂ ਕੱਟੜਪੰਥੀ ਸਿੱਖ ਜਥੇਬੰਦੀਆਂ ਦੇ ਆਗੂ ਵੀ ਹੈਰਾਨ ਹਨ ਦਲ ਖ਼ਾਲਸਾ ਦੇ ਸਕੱਤਰ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੇ ਨੌਜਵਾਨ ਪੰਜਾਬ ਵਿਚ ਫੈਲੀ ਹਿੰਸਾ ਦੇ ਦੌਰ ਸਮੇਂ ਪੈਦਾ ਨਹੀਂ ਹੋਏ ਸਨ, ਉਹ ਵੀ ਅੱਜ ਇਨ੍ਹਾਂ ਵਸਤਾਂ ਦੀ ਖ਼ਰੀਦ ਪੂਰੇ ਉਤਸ਼ਾਹ ਨਾਲ ਕਰ ਰਹੇ ਹਨ ਪੰਜਾਬ ਦੇ ਪੁਲਿਸ ਮੁਖੀ ਪੀਐਸ ਗਿੱਲ ਅਨੁਸਾਰ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਹੈ ਅਤੇ ਪੁਲਿਸ ਸਥਿਤੀ `ਤੇ ਅਪਣੀ ਨਜ਼ਰ ਰੱਖੀ ਹੋਈ ਹੈ

10 ਮਾਰਚ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas