|
ਸ਼ਰਧਾ ਕਿ ਸਿਆਸਤ
ਰਵਿਦਾਸ
ਭਾਈਚਾਰੇ ਦੇ ਇੱਕ ਹਿੱਸੇ
ਵਲੋਂ ਅਪਣਾ ਨਵਾਂ ਧਰਮ
ਅਤੇ ਧਾਰਮਿਕ ਗ੍ਰੰਥ ਸਥਾਪਤ ਕਰਨ ਨਾਲ ਪੈਦਾ ਹੋਈ ਸਥਿੱਤੀ ਸਿਰਫ਼ ਸਿੱਖਾਂ ਲਈ ਹੀ
ਨਹੀਂ ਸਗੋਂ ਸਭ
ਤੋਂ
ਵੱਧ ਰਵਿਦਾਸ ਭਾਈਚਾਰੇ
ਲਈ ਭਵਿੱਖ
ਵਿੱਚ ਜਿਹੜੀਆਂ
ਉਲਝਣਾਂ
ਪੈਦਾ
ਕਰੇਗੀ,
ਹਾਲ ਦੀ
ਘੜੀ
ਉਨ੍ਹਾਂ
ਬਾਰੇ
ਅੰਦਾਜਾ ਲਾਉਣਾ ਭਾਵੇਂ
ਇੰਨਾ
ਸੌਖਾ ਨਹੀਂ ਪਰ ਇਹ
ਵਰਤਾਰਾ ਹੁਣ
ਕਿਸੇ ਵੀ ਤਰ੍ਹਾਂ
ਸੌਖੇ ਕੀਤਿਆਂ
ਟਾਲਿਆ ਨਹੀਂ ਜਾ ਸਕਦਾ।
ਸਿੱਖਾਂ ਵਲੋਂ ਨਵੇਂ
ਧਰਮ ਦਾ ਵਿਰੋਧ ਜਾਂ
ਅਜਿਹਾ
ਕਰਨ ਵਾਲੇ ਵਿਅਕਤੀਆਂ/ਸੰਸਥਾਵਾਂ
ਦੀਆਂ ਕਾਰਵਾਈਆਂ ਦੀ
ਨਿਖੇਧੀ ਕਰਨ ਨਾਲ ਸਗੋਂ ਸਥਿੱਤੀ ਹੋਰ
ਪੇਚੀਦਾ ਹੋਣ ਅਤੇ
ਧਾਰਮਿਕ ਤਣਾਅ ਪੈਦਾ
ਹੋਣ
ਦੇ
ਖ਼ਦਸ਼ੇ ਸਪੱਸ਼ਟ ਨਜ਼ਰੀਂ
ਪੈਂਦੇ ਹਨ।
ਚੰਗੀ ਗੱਲ ਇਹ ਹੋਈ ਹੈ
ਕਿ ਰਵਿਦਾਸ ਭਾਈਚਾਰੇ ਦੇ ਬਹੁਤ ਵੱਡੇ
ਹਿੱਸੇ ਨੇ ਡੇਰਾਂ
ਬੱਲਾਂ ਦੇ ਮੋਹਰੀਆਂ ਵਲੋਂ ਚੱੁਕੇ
ਇਸ (ਅ)ਧਾਰਮਿਕ ਕਦਮ
ਪਿਛਲੀ ਸਿਆਸਤ
ਨੂੰ
ਤੁਰੰਤ ਪਛਾਣਦਿਆਂ
ਇਸ ਫੈਸਲੇ
ਨੂੰ ਸ਼ਰੇਆਮ ਨਾਮਨਜ਼ੂਰ
ਕਰ ਦਿੱਤਾ
ਹੈ।
ਇਸ ਵਿੱਚ ਕੋਈ ਸ਼ੰਕਾ
ਨਹੀਂ ਸਿੱਖ ਕਿ ਭਾਈਚਾਰੇ
ਦੀ
ਮੁੱਖਧਾਰਾ
ਵਲੋਂ ਦਲਿਤਾਂ ਪ੍ਰਤੀ
ਵਰਤੀ
ਜਾਂਦੀ ਅਣਗਹਿਲੀ ਕਾਰਨ
ਰਵਿਦਾਸੀਆਂ ਸਮੇਤ ਦੂਸਰੇ
ਭਾਈਚਾਰਿਆਂ ਦੇ ਲੋਕਾਂ
ਦੇ ਮਨਾਂ
ਵਿੱਚ
‘ਬੇਗਾਨਗੀ’
ਦਾ ਅਹਿਸਾਸ
ਪਿਛਲੇ ਕੁਝ ਵਰ੍ਹਿਆਂ
ਤੋਂ ਲਗਾਤਾਰ ਵਧਦਾ ਆ ਰਿਹਾ
ਹੈ।
ਜਿਨ੍ਹਾਂ
ਲੋਕਾਂ
ਦੇ ਸਮਾਜਿਕ ਰੱੁਤਬੇ
ਨੂੰ ਸਤਿਕਾਰਤ
ਥਾਂ
ਦਿਵਾਉਣ ਲਈ ਸਿੱਖ
ਗੁਰੂ ਸਾਹਿਬਾਨ
ਨੇ ਕੇਵਲ
ਲਿਖਤੀ ਨਹੀਂ ਬਲਕਿ
ਅਮਲੀ ਤੌਰ ਉੱਤੇ
ਵੱਡਾ ਯੋਗਦਾਨ ਪਾਇਆ
ਉਨ੍ਹਾਂ ਨਾਲ ਸਿੱਖ ਭਾਈਚਾਰੇ ਦੇ ਕਾਫ਼ੀ ਵੱਡੇ
ਹਿੱਸੇ ਵਲੋਂ ਵਿਤਕਰਾ
ਕੀਤੇ ਜਾਣਾ ਕਿਸੇ
ਵੀ ਤਰ੍ਹਾਂ
ਜਾਇਜ਼ ਨਹੀਂ ਕਿਹਾ ਜਾ
ਸਕਦਾ।
ਇਸ ਤੱਥ ਵੀ ਅੱਖੋਂ
ਪ੍ਰੋਖੇ ਨਹੀਂ ਕੀਤਾ
ਜਾ ਸਕਦਾ
ਕਿ
ਸਿੱਖਾਂ ਖ਼ਾਸ ਕਰ
ਜੱਟਾਂ
ਵਲੋਂ ਦਲਿਤਾਂ ਨਾਲ
ਅਜਿਹੇ
ਵਿਤਕਰੇ,
ਵਧੀਕੀਆਂ ਅਤੇ
ਨਾਬਰਾਬਰੀ ਦੇ ਕਾਰਨ ਧਾਰਮਿਕ ਨਹੀਂ ਸਗੋਂ
ਬਹੁਤ ਹੱਦ
ਤੱਕ
ਨਿਰੋਲ ਆਰਥਿਕ ਹਨ।
ਖੇਤੀ ਪ੍ਰਧਾਨ ਪੰਜਾਬ ਵਿੱਚ ਦੋਵਾਂ ਵਿਚਾਲੇ ਮਾਲਕ ਅਤੇ ਨੌਕਰ ਦੇ ਰਿਸ਼ਤੇ ਨੇ ਇਨ੍ਹਾਂ
ਵਿਚਲੀ
ਮਨੁੱਖੀ ਸਾਂਝ ਨੂੰ
ਸਿੱਧੇ
ਅਤੇ ਅਸਿੱਧੇ ਰੂਪ
ਵਿੱਚ ਬੁਰੀ ਤਰ੍ਹਾਂ
ਪ੍ਰਭਾਵਿਤ ਕੀਤਾ।
ਆਰਥਿਕ ਹਿੱਤਾਂ ਨੇ ਗਰੀਬ ਦੇ ਸੋਸ਼ਣ ਵਾਲੀ ਸਥਿੱਤੀ ਤਾਂ ਪੈਦਾ ਕੀਤੀ
ਹੀ,
ਕਿਰਤੀ ਦੇ ਰੱੁਤਬੇ
ਨੂੰ
ਵੀ
ਨੀਵਾਂ ਕਰਨਾ ਸ਼ੁਰੂ ਕਰ
ਦਿੱਤਾ।
ਅਜਿਹਾ ਰੁਝਾਣ
ਸ੍ਰੀ
ਗੁਰੂ
ਗ੍ਰੰਥ
ਸਾਹਿਬ ਦੇ ਸਿਧਾਂਤਾਂ
ਦੇ ਬਿਲਕੁਲ ਉਲਟ ਹੈ।
ਜਿਸ ਮਹਾਨ ਗ੍ਰੰਥ
ਵਿਚਲੇ ਸਿਧਾਂਤਾਂ ਅਤੇ ਸੁਨੇਹੇ
ਵਿੱਚ ਕਿਰਤ ਉੱਤੇ ਸਭ
ਤੋਂ
ਵੱਧ ਜੋਰ ਦਿੱਤਾ ਗਿਆ
ਹੈ,
ਉਸੇ ਸ਼ਬਦ ਗੁਰੂ ਦੇ
ਪੈਰੋਕਾਰ ਸਿੱਖਾਂ ਵਲੋਂ ਅਪਣੇ
ਸਾਥੀ ਕਿਰਤੀਆਂ ਨੂੰ
ਹਕਾਰਤ ਦੀ ਨਜ਼ਰ
ਨਾਲ
ਵੇਖਣਾ ਅਤੇ ਵਿਤਕਰੇ
ਭਰਿਆ ਵਿਵਹਾਰ ਕਰਨਾ ਅਪਣੇ ਗੁਰੂ
ਦੇ
ਹੁਕਮ ਦਾ ਪਾਲਣ ਨਾ
ਕਰਨਾ
ਹੈ।
ਇਤਿਹਾਸ ਉੱਤੇ ਝਾਤੀ
ਮਾਰਿਆਂ ਅਸੀਂ ਵੇਖ
ਸਕਦੇ ਹਾਂ ਕਿ ਦਲਿਤਾਂ
ਤੋਂ ਇਲਾਵਾ ਹੋਰਨਾਂ
ਭਾਈਚਾਰਿਆਂ ਦੇ ਲੋਕਾਂ
ਨੂੰ
ਗੁਰੂ
ਘਰਾਂ ਵਿੱਚ ਵੀ ਉਹ
ਸਤਿਕਾਰ
ਜਾਂ ਸਥਾਨ ਨਹੀਂ
ਮਿਲਿਆ
ਜਿਸ
ਨਾਲ ਉਹ ਅਪਣੇ ਆਪ ਨੂੰ
‘ਦੂਜੇ’
ਮਹਿਸੂਸ ਨਾ ਕਰਨ ਕਰਦੇ।
ਸਿੱਟਾ ਇਹ ਹੋਇਆ ਕਿ ਨਿਮਨ ਵਰਗਾਂ
ਵਾਲਿਆਂ ਨੂੰ ਅਪਣੇ
ਵੱਖਰੇ ਗੁਰੂ
ਘਰ ਬਣਾਉਣ ਦਾ ਰਾਹ
ਅਖ਼ਤਿਆਰ ਕਰਨ ਲਈ ਮਜਬੂਰ ਹੋਣਾ ਪਿਆ
।
ਹੈਰਾਨੀ
ਵਾਲੀ ਗੱਲ ਇਹ ਹੈ ਕਿ
ਜਦੋਂ ਗੁਰੂ ਤਾਂ ਸਭਨਾਂ ਦਾ ਇੱਕੋ ਹੋਵੇ ਫਿਰ ਭਲਾਂ
ਉਸ
‘ਗੁਰੂ’
ਦੇ ਵੱਖਰੇ ਘਰ ਕਿਉਂ
ਬਣਾਉਣੇ ਪੈਣ ਜਾਂ ਬਣਾਏ ਜਾਣ।
ਰਾਮਗੜੀਏ ਗੁਰਦੁਆਰਿਆਂ
ਜਾਂ ਰਵਿਦਾਸ ਮੰਦਰਾਂ
ਵਿੱਚ ਜਦੋਂ
ਗੁਰੂ
ਵਜੋਂ
ਸਾਹਿਬ
ਸ਼੍ਰੀ
ਗੁਰੂ
ਗ੍ਰੰਥ ਸਾਹਿਬ
ਨੂੰ
ਸ਼ੁਸ਼ੋਬਿਤ ਕੀਤਾ ਜਾਂਦਾ
ਹੈ ਤਾਂ ਉਸ ਵਿਚਲੇ
‘ਮਾਨਸ
ਕੀ ਜਾਤ ਸਭੈ ਏਕੈ ਪਹਿਚਾਨਬੋ’
ਸੁਨੇਹੇ
ਨੂੰ
ਕਿਵੇਂ
ੁਭੁਲਾਇਆ ਜਾ ਸਕਦਾ
ਹੈ।
ਅਤੇ
ਜੇ ਇਸ ਉਤੇ ਅਮਲ ਕਰਨਾ
ਸਾਰੇ
ਗੁਰੂ ਸੇਵਕਾਂ ਦਾ ਮੁਢਲਾ ਫਰਜ਼
ਹੈ
ਤਾਂ
ਫਿਰ
ਵੱਖਰੇ ਧਰਮ ਸਥਾਨਾਂ
ਦਾ
ਕੀ ਅਰਥ।
ਹਾਂ
ਇਹ ਅਲਹਿਦਗੀ ਦਾ ਅਮਲ ਜਦੋਂ
ਸ਼ੁਰੂ
ਹੋਣ
ਲੱਗਾ
ਸੀ,
ਉਦੋਂ
ਵੇਲਾ
ਸੀ ਕਿ ਅੱਡ ਹੋਣ ਵਾਲੀਆਂ ਅਤੇ
ਅੱਡ
ਹੋਣ
ਦੇ ਹਾਲਾਤ ਪੈਦਾ ਕਰਨ ਵਾਲੀਆਂ
ਧਿਰਾਂ
ਗੁਰੂ
ਦੇ
ਆਦੇਸ਼ਾਂ ਅਤੇ ਅਪਣੇ
ਅਮਲਾਂ ਨੂੰ ਸੁਹਿਰਦਤਾ ਨਾਲ ਵਿਚਾਰਦੀਆਂ।
ਉਦੋਂ
ਦੀ ਹੋਈ ਭੁੱਲ ਨੇ ਹੁਣ ਜਦੋਂ
‘ਪੱਕੇ
ਤੋੜ
ਵਿਛੋੜੇ’
ਲਈ
ਰਾਹ ਪੱਧਰਾ ਕਰ ਦਿੱਤਾ ਹੈ ਤਾਂ ਪਾਣੀ ਗਲੋਂ
ਲੰਘਣ
ਵਾਲੀ ਹਾਲਤ ਹੋ ਗਈ
ਹੈ।
ਪਿਛਲੇ ਸਾਲ ਵੀਆਨਾ ਵਿਖੇ ਵਾਪਰੀ ਘਟਨਾ
‘ਰਵਿਦਾਸੀਆ
ਧਰਮ’
ਦੇ
ਸਥਾਪਤ
ਹੋਣ
ਦਾ
ਵੱਡਾ ਆਧਾਰ ਅਤੇ ਕਾਰਨ ਕਹੀ ਜਾ ਰਹੀ ਹੈ।
ਉਹ
ਘਟਨਾ ਕਿਉਂ ਵਾਪਰੀ ਅਤੇ ਕਿਵੇਂ ਵਾਪਰੀ ਉਸਦੀ ਵੀ ਸਹੀ ਨਜ਼ਰੀਏ ਤੋਂ ਕਿਸੇ ਵੀ ਧਿਰ ਨੇ
ਪੜਤਾਲ ਨਹੀਂ
ਕੀਤੀ।
ਸਿਰਫ਼ ਇਹੋ ਉਭਾਰਿਆ ਗਿਆ ਕਿ ਕੁਝ ਝਗੜਾਲੂ ਕਿਸਮ ਦੇ ਸਿੱਖਾਂ ਨੇ ਰਵਿਦਾਸ ਮੰਦਿਰ
ਪੁੱਜ ਕੇ ਡੇਰਾਂ ਬੱਲਾਂ ਦੇ ਮੁਖੀ ਬਾਬਾ
ਰਾਮਾ
ਨੰਦ ਦੀ ਹਤਿਆ ਕਰ
ਦਿੱਤੀ।
ਅਸਲੀਅਤ ਇੰਨੀ
ਕੁੁ
ਹੀ ਨਹੀਂ
ਸੀ।
ਸ੍ਰੀ
ਗੁਰੂ
ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਕੋਈ ਵੀ ਧਾਰਮਿਕ ਨੇਤਾ,
ਉਹ
ਭਾਵੇਂ ਕਿਸੇ ਵੀ ਫਿਰਕੇ ਦਾ ਹੋਵੇ,
ਦੇਹਧਾਰੀ
ਗੁਰੂ
ਬਣੇਗਾ
ਤਾਂ
ਸਿੱਖ
ਸਿਧਾਂਤਾਂ ਨੂੰ ਪ੍ਰਣਾਏ ਸ਼ਰਧਾਲੂ ਮਨਾਂ ਵਿੱਚ
ਵਿਰੋਧ ਅਤੇ ਰੋਹ ਸੁਭਾਵਕ ਹੀ
ਜਾਗੇਗਾ।
ਅਜਿਹੀ ਸਥਿੱਤੀ
ਵਿੱਚ
ਕਿਸੇ ਵੀ ਸ਼ਰਧਾਲੂ ਦੇ ਜ਼ਜ਼ਬਾਤ ਬੇ ਕਾਬੂ ਹੋ ਕੇ ਜਦੋਂ
`ਚੰਗਿਆੜੀ’
ਬਣਦੇ
ਹਨ ਤਾਂ ਜੋ ਵਾਪਰਦਾ ਹੈ ਉਹ ਕੇਵਲ ਗਲਤ ਅਤੇ ਨਿੰਦਣਣੋਗ ਹੀ ਨਹੀਂ ਮੰਦਭਾਗਾ ਵੀ
ਹੁੰਦਾ ਹੈ।
ਵੇਖਿਆ ਜਾਵੇ ਅਜਿਹੇ ਸ਼ਰਧਾਲੂ ਵੀ ਕਿਹੋ ਜਿਹੇ
ਸ਼ਰਧਾਲੂ ਹਨ ਜਿਹੜੇ ਧਰਮ ਗ੍ਰੰਥਾਂ ਵਲੋਂ ਸਹਿਨਸ਼ੀਲਤਾ ਅਤੇ ਆਪਸੀ ਸਦਭਾਵ ਦੇ ਦਿੱਤੇ
ਜਾਂਦੇ ਧਾਰਮਿਕ ਸੁਨੇਹਿਆਂ ਦੇ ਉਲਟ ਚਲਦਿਆਂ ਵੀ ਅਪਣੇ
ਨੂੰ
ਧਾਰਮਿਕ ਸਮਝਦੇ ਅਤੇ ਕਹਾਉਂਦੇ ਹਨ।
ਡੇਰਾਂ
ਬੱਲਾਂ ਦੇ
ਪ੍ਰਬੰਧਾਂ ਉੱਤੇ ਭਾਰੂ ਧਾਰਮਿਕ ਸਖ਼ਸ਼ੀਅਤਾਂ
ਅਤੇ
ਉਨ੍ਹਾਂ ਵਰਗੇ
ਹੋਰਨਾਂ ਸਥਾਨਾਂ ਦੇ ਪੈਰੋਕਾਰਾਂ ਵਲੋਂ
ਸ਼੍ਰੀ
ਗੁਰੂ
ਗ੍ਰੰਥ ਸਾਹਿਬ ਤੋਂ ਤੋੜ ਵਿਛੋੜਾ ਕਰਨ ਦਾ ਫੈਸਲਾ ਕਾਹਲੀ ਤੇ ਬੇਸਮਝੀ ਵਿੱਚ
ਕੀਤੀ
ਕਾਰਵਾਈ ਹੈ।
ਅਜਿਹਾ ਕਰਨ
ਵਾਲਿਆਂ ਵਲੋਂ
‘ਅਪਣੀ
ਭੁੱਲ ਬਖ਼ਸਾ ਕੇ’
ਮੁੜ
ਗੁਰੂ
ਦੇ ਚਰਨੀਂ ਲੱਗਣ ਦੇ ਆਸਾਰ ਹਾਲ ਦੀ ਘੜੀ ਨਜ਼ਰ ਨਹੀਂ
ਆਉਂਦੇ।
ਅਜਿਹੇ
‘ਬੇਦਾਵਿਆਂ’
ਨੂੰ
ਪੜਵਾਉਣ ਲਈ ਗੁਰੂ ਦੀ ਰਹਿਮਤ ਦੇ ਯੋਗ ਹੋਣ ਲਈ ਜੋ ਕੁਝ ਕਰਨਾ/ਭਰਨਾ ਪੈਂਦਾ ਹੈ,
ਉਹ ਵੀ ਸ਼ਾਇਦ ਕਦੇ ਨਾ ਵਾਪਰੇ।
ਤਾਂ
ਵੀ ਸਭਨਾਂ ਸਿੱਖਾਂ ਨੂੰ ਇਸ
ਨਾਜ਼ਕ
ਘੜੀ ਬਹੁਤ ਹੀ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ।
ਅਜਿਹੇ
ਹੀ
ਮੌਕੇ
ਲਈ
ਸ੍ਰੀ
ਗੁਰੂ
ਗ੍ਰੰਥ
ਸਾਹਿਬ
ਵਿੱਚਲਾ ਸ੍ਰੀ ਰਵਿਦਾਸ ਜੀ ਦਾ
ਸੁਨੇਹਾ ਮਨੀਂ ਵਸਾਉਣਾ ਬਣਦਾ
ਹੈ :
ਕਹਿ ਰਵਿਦਾਸ ਸੁਨਹੁ ਰੇ ਸੰਤਹੁ,
ਹਰਿ ਜੀਉ ਤੇ ਸਭੈ ਸਰੈ।।
10
ਫਰਵਰੀ
2010
|