|
ਪੰਜਾਬ ਦੀ ਪੱਗ : ਸ. ਜਸਵੰਤ ਸਿੰਘ ਕੰਵਲ
ਰਾਜਿੰਦਰ
ਸਿੰਘ ਰਾਹੀ
(ਮੋਬਾਇਲ:
91
98157-51332)
ਨਾਵਲਕਾਰ ਜਸਵੰਤ ਸਿੰਘ ਕੰਵਲ
92
ਸਾਲਾਂ ਦਾ ਹੋ ਗਿਆ ਹੈ।
ਪਰ
ਹਾਲਾਂ ਵੀ ਉਹ ਸਰੀਰਕ ਅਤੇ ਦਿਮਾਗੀ ਤੌਰ
`ਤੇ
ਪੂਰੀ
ਤਰ੍ਹਾਂ
ਤੰਦਰੁਸਤ ਮਹਿਸੂਸ ਕਰਦਾ
ਹੈ।
ਪ੍ਰਿੰਸੀਪਲ ਸਰਵਣ ਸਿੰਘ,
ਕੰਵਲ
ਨੂੰ ਸਰੂ ਦਾ ਬੂਟਾ ਆਖਦਾ
ਹੈ।
ਉਸ
ਦੀ ਗੱਲ ਕੋਈ ਅਤਿਕਥਨੀ ਨਹੀਂ ਹੈ।
ਜਦ ਕੰਵਲ ਸਾਹਿਬ
ਦੀਆਂ
ਜੁਆਨੀ
ਪਹਿਰੇ
ਦੀਆਂ
ਤਸਵੀਰਾਂ ਦੇਖਦੇ ਹਾਂ
ਤਾਂ
ਕੰਵਲ
ਸਾਹਿਬ ਸੱਚਮੁਚ ਸਰੂ ਵਰਗੇ
ਲੱਗਦੇ ਹਨ।
ਛੇ
ਫੁੱਟ ਤੋਂ ਵੱਧ ਕੱਦ,
ਪਤਲਾ
ਸੂਤਵਾਂ ਸਰੀਰ,
ਕੋਟ
ਪੈਂਟ ਥਰੀ ਪੀਸ ਨਾਲ ਟਾਈ
ਲੱਗੀ
ਹੋਈ,
ਪੋਚਵੀਂ ਪੱਗ,
ਚਿੱਟੀ ਕਾਲੀ
ਦਾਹੜੀ,
ਮੂਹਰਲੇ ਦੋਵੇਂ ਦੰਦ,
ਬੁੱਲ੍ਹਾਂ
`ਚੋਂ
ਬਾਹਰ ਦਿਸਦੇ ਹੋੲੈ,
ਕੰਵਲ
ਸਾਹਿਬ ਨੂੰ ਦਰਸ਼ਨੀ ਜੁਆਨ ਬਣਾ ਦਿੰਦੇ ਸਨ।
ਅੱਜ
ਵੀ ਕੰਵਲ ਸਾਹਿਬ ਚਿੱਟੀ
ਤੇ
ਲਾਲ,
ਤਿੰਨ
ਰੰਗੇ
ਚਾਰਖੜੇ ਦਾ ਚਾਦਰਾ,
ਗੂੜੀਆਂ
ਕਾਲੀਆਂ ਐਨਕਾਂ,
ਅੱਧੀਆਂ
ਬਾਹਾਂ
ਵਾਲੀ
ਬੁਸ਼ਰਟ,
ਸਿਰ
`ਤੇ
ਪਰਨਾ ਬੰਨ੍ਹੀ,
ਆਪਣੇ
ਆਪ ਨਾਲ ਹੀ
ਗੱਲਾਂ ਕਰਦੇ ਹੋਏ ਉਂਗਲਾਂ ਮਾਰਦੇ ਜਦ ਵਿਚਾਰ ਮਗਨ ਹੋ ਕੇ,
ਅੰਦਰਲੇ ਘਰ ਤੋਂ ਬਾਹਰਲੀ ਕੋਠੀ ਵੱਲ ਜਾਂਦੇ ਹਨ,
ਤਾਂ
ਉਨ੍ਹਾਂ
ਦਾ
ਜਲੌਅ ਦੇਖਣਯੋਗ ਹੁੰਦਾ ਹੈ।
ਪਹਿਲੀ ਗੱਲ ਤਾਂ
ਕੋਈ
ਬੁੜ੍ਹਾ ਕੰਵਲ ਸਾਹਿਬ ਵਾਲੀ ਉਮਰ ਤੱਕ ਪੁੱਜਦਾ ਹੀ ਨਹੀਂ ਜੇ
ਪੁੱਜਿਆ ਵੀ ਹੋਵੇ
ਤਾਂ
ਉਸ
ਦਾ ਲੱਕ ਕੁਬਾ,
ਹੱਥ
ਵਿਚ ਖੂੰਡੀ,
ਅੱਖਾਂ
`ਤੇ
ਮੋਟੀਆਂ ਐਨਕਾਂ,
ਕੰਨੋ ਉੱਚਾ
ਸੁਣਦਾ
ਹੋਣਾ,
ਸੁਰਤ
ਉਖੜੀ ਹੋਣੀ
ਹੈ।
ਜੇਕਰ
ਕੋਈ
ਗੱਲ
ਕਰੋ
ਤਾਂ
ਪਹਿਲੀ ਗੱਲ ਤਾਂ,
ਉਸ
ਨੂੰ ਸੁਣਦਾ ਨਹੀਂ ਜੇ ਅੱਧ ਪਚੱਧੀ ਗੱਲ ਸੁਣ ਵੀ ਗਈ ਤਾਂ,
ਉਹ
ਬਜ਼ੁਰਗ ਇਧਰ ਉਧਰ ਦੀਆਂ ਬੌਲੀਆਂ ਮਾਰਨ ਲੱਗ ਪਵੇਗਾ।
ਪਰ ਕੰਵਲ ਸਾਹਿਬ ਦੀ ਹਾਲਤ ਇਸ ਤੋਂ ਬਿਲਕੁਲ ਉਲਟ ਹੈ।
ਉਸ ਨੂੰ ਦੋਵੇਂ
ਕੰਨਾਂ ਤੋਂ ਪੂਰਾ ਸੁਣਦਾ
ਹੈ।
ਯਾਦਦਾਸ਼ਤ ਉਸ ਦੀ
ਪੂਰੀ
ਕਾਇਮ ਹੈ।
ਕੋਈ
ਵੀ
ਸੁਆਲ
ਕਰੋ,
ਬੜੇ
ਠਰੰਮੇ ਨਾਲ ਉਸ ਦਾ ਜੁਆਬ ਦੇਣਗੇ।
ਪੁਰਾਣੇ ਤੋਂ ਪੁਰਾਣੇ
ਵਿਅਕਤੀ ਦਾ ਨਾਂ ਉਸ
ਨੂੰ
ਪੂਰੀ
ਤਰ੍ਹਾਂ
ਯਾਦ
ਹੈ।
ਕਈ ਵਰ੍ਹਿਆਂ ਤੋਂ
ਉਨ੍ਹਾਂ ਦਾ ਵਜਨ ਪੈਂਹਠ ਕਿਲੋ
`ਤੇ
ਟਿਕਿਆ ਹੋਇਆ ਹੈ।
ਉਹਨਾਂ ਦਾ ਕਹਿਣਾ ਹੈ ਕਿ
‘ਸਰਦੀਆਂ
ਵਿਚ
ਵਜ਼ਨ ਕਿਲੋ ਦੋ ਕਿਲੋ
ਵਧ
ਜਾਂਦਾ ਹੈ ਤੇ ਗਰਮੀਆਂ ਵਿਚ ਘਟ ਜਾਂਦਾ ਹੈ।
ਬਸ
ਵਜ਼ਨ ਬਰਾਬਰ ਰਹਿੰਦਾ ਹੈ।
ਕੰਵਲ
ਸਾਹਿਬ ਹੱਡੀ ਦੇ ਪੂਰੇ
ਚੀੜ੍ਹੇ
ਹਨ।
ਇਸ
ਦਾ ਸਬੂਤ
ਪ੍ਰਿੰਸੀਪਲ ਸਰਵਣ ਸਿੰਘ ਦੇ ਲਿਖੇ ਤੋਂ ਮਿਲਦਾ
ਹੈ:
‘ਯਾਦ
ਆਉਂਦਾ
ਹੈ
ਦੁਡੀਕੇ ਦਾ ਖੇਡ ਮੇਲਾ।
ਅਸੀਂ
ਦੋਵੇਂ ਕਬੱਡੀ ਦੇ ਮੈਚ ਖਿਡਾ ਰਹੇ
ਸਾਂ।
ਕਦੇ ਮਾਈਕ ਫੜ ਲੈਂਦੇ ਕਦੇ ਵਿਸਲਾਂ।
ਉਦਣ ਵਿਸਲਾਂ ਮੂੰਹ ਵਿਚ ਸਨ।
ਗੇੜ ਅਜਿਹਾ ਬਣਿਆ ਕਿ ਕੰਵਲ ਭੱਜੇ ਜਾਂਦੇ ਖਿਡਾਰੀਆਂ ਦੀ ਫੇਟ
ਵਿਚ ਆ ਗਿਆ।
ਧੱਕੜ
ਬਬਣੀ ਦੇ
ਧੱਕੇ ਨਾਲ ਹੌਲੇ ਫੁੱਲ ਕੰਵਲ
ਦੀਆਂ ਦੋ
ਤਿੰਨ ਲੋਟ ਪਟੋਈਆਂ
ਲੱਗ ਗਈਆਂ।
ਉਹਦਾ
ਗੁਲੂਬੰਦ ਖੁੱਲ
ਗਿਆ,
ਘੜੀ ਡਿੱਗ ਪਈ,
ਪੱਗ ਲੱਥ ਗਈ ਪਰ ਅਸ਼ਕੇ ਕੰਵਲ ਦੇ ਕਿ ਸੀਟੀ
ਉਹਦੇ ਮੂੰਹ ਵਿਚ ਹੀ ਰਹੀ।
ਪੈਂਹਠ ਵਰ੍ਹਿਆਂ
ਦਾ
ਕੋਈ
ਹੋਰ ਬੁੜ੍ਹਾ
ਹੁੰਦਾ
ਤਾਂ ਮੰਜੇ
`ਤੇ
ਪਾ ਕੇ ਲਿਆਉਣਾ
ਪੈਂਦਾ ਪਰ ਕੰਵਲ ਅੱਖ ਦੇ ਫੇਰ
ਵਿਚ ਉਠਿਆ,
ਸੀਟੀ
ਵਜਾ ਕੇ ਪੁਆਇੰਟ ਦਿਤਾ ਤੇ ਪੱਗ ਲੱਕ ਦੁਆਲੇ
ਲਪੇਟ ਕੇ ਅਗਲੀ ਕਬੱਡੀ ਪੁਆਉਣ ਲੱਗਾ।`
ਕੰਵਲ ਸਾਹਿਬ ਨੇ ਬਹੁਤ
ਵੱਡੇ
ਤਣਾਓ
ਤੇ
ਮਾਨਸਿਕ
ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕੀਤਾ ਹੈ ਪਰ ਉਹ ਹਾਲਾਂ ਤੱਕ ਪੂਰੀ ਤਰ੍ਹਾਂ ਰੋਗ ਮੁਕਤ
ਹੈ।
ਉਸ
ਕੋਲ
ਰੋਜ਼ਾਨਾ ਹੀ ਮਿਲਣ ਵਾਲੇ ਆਉਂਦੇ ਰਹਿੰਦੇ ਹਨ।
ਗਰਮੀ
ਹੋਵੇ
ਭਾਵੇਂ
ਸਰਦੀ
ਵਧੀਆ ਚਾਹ ਉਸ ਦਾ ਮਨਪਸੰਦ ਪੇਅ ਹੈ।
ਉਹ ਆਥਣ ਤੱਕ ਮਿੱਠੀ ਚਾਹ ਦੇ ਕਿੰਨੇ ਹੀ
ਗਲਾਸ
ਪੀ
ਜਾਂਦਾ ਹੈ।
ਜਦ
ਡਾ.
ਜਸਵੰਤ ਗਿੱਲ ਜਿਉਂਦੀ ਸੀ,
ਉਦੋਂ
ਆਏ
ਗਏ ਲਈ
ਚਾਹ
ਬਣਾਉਂਦੀ
ਹੁੰਦੀ ਸੀ,
ਹੁਣ ਕੰਵਲ ਦਾ ਲੜਕਾ
ਸਰਬਜੀਤ ਸਿੰਘ ਚਾਹ ਬਣਾਉਣ ਦੀ ਸੇਵਾ
ਨਿਭਾਉਂਦਾ ਹੈ।
ਇਹ ਚਾਹ ਕੰਵਲ ਸਾਹਿਬ
ਦੀ
ਕੋਠੀ ਬਣਦੀ ਹੈ।
ਇਥੇ
ਰਸੋਈ ਵਿਚ ਦੁੱਧ ਅੰਦਰਲੇ ਘਰੋਂ
ਆ
ਜਾਂਦਾ ਹੈ।
ਆਏ
ਗਏ ਤੋਂ ਕੰਵਲ
ਮੋਬਾਇਲ
`ਤੇ
ਸਰਬਜੀਤ
ਨੂੰ
ਆ ਕੇ ਚਾਹ ਬਣਾਉਣ ਲਈ ਆਖਦਾ
ਹੈ।
ਵੈਸੇ
ਸਰਬਜੀਤ ਫਿਰਦਾ ਫਿਰਦਾ,
ਥੋੜੇ ਥੋੜੇ ਚਿਰ ਬਾਅਦ ਕੋਠੀ ਗੇੜਾ ਮਾਰਦਾ ਹੀ ਰਹਿੰਦਾ ਹੈ।
ਕੰਵਲ
ਉਨ੍ਹਾਂ
ਵੇਲਿਆਂ ਦਾ ਚਾਹ ਦੀ ਚਾਟ
`ਤੇ
ਲੱਗਿਆ
ਹੋਇਆ
ਹੈ ਜਦ ਪਿੰਡਾਂ ਦੇ ਲੋਕ ਚਾਹ ਨੂੰ ਢਿੱਡ ਫੂਕਣੀ ਸਮਝਦੇ ਹੁੰਦੇ ਸਨ,
ਪੇਂਡੂ ਲੋਕਾਂ
ਦੀ
ਮਨਪਸੰਦ ਚੀਜ
ਖੱਟੀ
ਲੱਸੀ ਹੀ ਹੁੰਦੀ ਸੀ।
ਕਹਿੰਦੇ ਉਨ੍ਹਾਂ
ਵਕਤਾਂ
`ਚ
ਅੰਗਰੇਜ਼ ਲੋਕਾਂ ਨੂੰ ਚਾਟ
`ਤੇ
ਲਾਉਣ ਲਈ ਚਾਹ ਮੁਫ਼ਤ ਪਿਆਉਂਦੇ ਹੁੰਦੇ ਸਨ।
ਬਾਹਰ
ਫਿਰਨ ਤੁਰਨ ਦੀ ਵਜ੍ਹਾ ਕਰਕੇ ਚਾਹ ਕੰਵਲ
ਸਾਹਿਬ
ਦੀ
ਕਮਜ਼ੋਰੀ ਬਣ ਗਈ।
ਘਰ
ਆਏ ਪ੍ਰਾਹੁਣਿਆ ਤੋਂ ਜਦ ਡਾ. ਜਸਵੰਤ ਗਿੱਲ ਨੇ ਤੇ ਬਾਅਦ ਵਿਚ ਉਨ੍ਹਾਂ ਦੀ ਪਤਨੀ
ਮੁਖਤਿਆਰ ਕੌਰ ਨੇ ਰੋਟੀ
ਬਾਰੇ
ਪੁੱਛਣਾ ਤਾਂ ਕੰਵਲ
ਸਾਹਿਬ
ਦਾ
ਦੋ
ਹਰਫ਼ੀ ਜੁਆਬ ਹੁੰਦਾ ਸੀ,
'ਪਹਿਲਾਂ
ਚੰਗੀ
ਜੀ
ਚਾਹ
ਪੀਆਂਗੇ।`
ਜਸਵੰਤ ਸਿੰਘ ਕੰਵਲ,
ਕਿਸਮਤ ਦਾ ਧਨੀ ਹੈ।
ਉਸ
ਨੇ
ਜਿੱਧਰ ਵੀ ਪੈਰ
ਪੁੱਟਿਆ ਹੈ,
ਉਸੇ
ਪਾਸੇ
ਹੀ ਉਸ ਦੀਆਂ ਪੌਂ ਬਾਰਾਂ ਹੋਈਆਂ ਹਨ।
ਦਸਵੀਂ
`ਚ
ਪੜ੍ਹਦੇ ਸਮੇਂ,
ਉਸ
ਮੂਹਰੇ ਅਲਜਬਰਾ ਅੜ ਗਿਆ,
ਉਸ
ਮੁਤਾਬਕ ਲੱਖ ਮੱਥਾ ਮਾਰਨ ਦੇ ਬਾਵਜੂਦ ਉਸ ਕੋਲੋਂ ਅਲਜਬਰਾ
ਨਹੀਂ
ਤੁਰਿਆ,
ਜਿਸ
ਕਾਰਨ ਉਸ ਨੂੰ
ਸਕੂਲੋਂ ਭੱਜਣਾ ਪੈ ਗਿਆ।
ਸਕੂਲੋਂ ਭੱਜ ਕੇ ਉਹ ਖੱਟੀ ਕਮਾਈ ਲਈ ਮਲਾਇਆ ਜਾ ਵੜਿਆ,
ਉਥੇ
ਪੰਦਰਾਂ
ਡਾਲੇ
ਰੋਜ਼ਾਨਾ
ਦੇ
ਹਿਸਾਬ ਨਾਲ ਉਸ ਨੇ ਰਾਤ ਦਾ ਚੌਕੀਦਾਰਾ ਕਰ ਲਿਆ।
ਉਥੇ
ਜਾ ਕੇ ਸਾਹਿਤਕ
ਚੇਟਕ
ਬਲਵਾਨ ਬਣਨੀ ਸ਼ੁਰੂ
ਹੋ
ਗਈ।
ਇਕ
ਗੁਰਦੁਆਰੇ ਵਿਚ ਧਾਰਮਿਕ ਕਵਿਤਾ
ਗਾ
ਕੇ
ਪੜ੍ਹੀ
ਜੋ
ਤੋਲ
ਤੁਕਾਂਤ ਪੱਖੋਂ ਕੱਚੀ ਸੀ ਉਥੇ ਕੰਵਲ ਸਾਹਿਬ
ਨੂੰ
ਇਕ ਇਨਸਾਨ ਮਿਲਿਆ,
ਜਿਸ
ਦਾ
ਨਾਂ ਚੰਨਣ ਸਿੰਘ ਫਫੜੇ ਭਾਈਕੇ ਉਸ ਨੂੰ
ਅੱਜ
ਤੱਕ ਵੀ ਨਹੀਂ
ਭੁਲਿਆ,
ਉਸ ਨੇ ਕੰਵਲ ਨੂੰ ਕਵਿਤਾ ਦੇ ਤੋਲ
ਤੁਕਾਂਤ ਬਾਰੇ ਜਾਣਕਾਰੀ ਦਿਤੀ।
ਕੰਵਲ ਮਲਾਇਆ ਛੱਡ ਕੇ ਪਿੰਡ ਆ ਗਿਆ।
ਉਹ ਭਾਵੇਂ
ਉਥੋਂ
ਕੋਈ
ਖੱਟੀ ਕਮਾਈ ਲਿਆਉਣ
ਦੀ
ਬਜਾਏ
ਜਹਾਜ ਅਤੇ ਰੇਲ ਦਾ
ਕਿਰਾਇਆ ਮਸੀਂ
ਕੱਠਾ
ਕਰਕੇ ਪਿੰਡ ਪਹੁੰਚਿਆ ਸੀ,
ਪਰ
ਉਥੋਂ ਉਹ ਸਾਹਿਤਕ ਲਗਨ ਦੀ ਖੱਟੀ
ਖੱਟ
ਲਿਆਇਆ ਸੀ।
ਪਿੰਡ ਆ ਕੇ ਵੱਡੇ ਛੋਟੇ ਭਰਾਵਾਂ ਦਾ ਸਾਂਝਾ
ਪਰਿਵਾਰ ਕੰਵਲ ਲਈ ਵੱਡਾ ਆਸਰਾ
ਸੀ।
ਕੰਵਲ
ਨੇ
ਵਾਹੀ
ਵਿਚ ਹੱਥ ਵਟਾਉਣ ਦੇ ਨਾਲ ਨਾਲ ਬਾਹਰ ਫੇਰਾ ਤੋਰਾ
ਵੀ
ਸ਼ੁਰੂ
ਕਰ ਲਿਆ।
ਜੋ
ਅਨਪੜ੍ਹ ਕਿਸਮ ਦੇ ਭਰਾਵਾਂ ਲਈ ਖਿਝ ਨਾਲੋਂ
ਮਾਣ
ਵਾਲੀ
ਗੱਲ
ਵੱਧ
ਬਣ ਗਿਆ।
ਕੰਵਲ
ਨੇ ਜਦ ਵੀ ਦਸ ਵੀਹ ਰੁਪਏ ਜੁੜਨੇ,
ਉਸ
ਨੇ ਮੋਗੇ
ਜਾ
ਕੇ,
ਉਥੋਂ
ਲਾਹੌਰ ਨੂੰ ਜਾਣ ਵਾਲੀ ਮਾਲਵਾ ਬੱਸ ਫੜ ਲੈਣੀ,
ਜਿਸ ਦੀ ਟਿਕਟ ਉਥੋਂ
ਚੌਦਾ
ਆਨੇ ਸੀ।
ਉਹ ਬੱਸ ਲਾਹੌਰ ਜਾ
ਕੇ
ਤਿੰਨ
ਘੰਟੇ ਖੜ੍ਹਦੀ ਸੀ,
ਕੰਵਲ
ਨੇ ਕਿਤਾਬਾਂ ਖਰੀਦ ਕੇ ਉਸੇ ਬਸ ਵਿਚ ਪਿੰਡ
ਮੁੜ
ਆਉਣਾ।
ਇਸ ਤਰ੍ਹਾਂ
ਦੇ
ਅਧਿਐਨ ਨਾਲ ਕੰਵਲ ਦੀ ਸਾਹਿਤਕ ਤੇ ਸਿਆਸੀ ਸੂਝ ਵਿਚ ਡਾਢਾ ਨਿਖਾਰ ਆਇਆ।
ਤੇਈ
ਕੁ ਸਾਲ
ਦੇ
ਕੰਵਲ
ਦਾ ਵਿਆਹ 1943
ਵਿਚ
ਮੁਖਤਿਆਰ ਕੌਰ ਨਾਲ ਲੋ ਗਿਆ
ਜੋ
ਪੰਜਵੀਂ ਪਾਸ ਸੀ,
ਪਰ ਉਸਨੇ ਸਾਂਝੇ ਘਰ ਦੇ ਕੰਮ ਨੂੰ ਆਉਂਦਿਆਂ ਹੀ ਸਿਰ
`ਤੇ
ਚੁੱਕ ਲਿਆ।
ਭਾਵੇਂ ਕੰਵਲ ਦੇ ਉਪਰੋਥਲੀ ਦੀਆਂ ਚਾਰ
ਕੁੜੀਆਂ ਹੋ ਗਈਆਂ ਸਨ,
ਪਰ
ਕਬੀਲਦਾਰੀ ਉਸ
ਨੂੰ
ਮਧੋਲ ਨਾ ਸਕੀ।
ਇਸ
ਦਾ ਸਿਹਰਾ ਕੰਵਲ ਦੀ ਕਿਸਮਤ ਨੂੰ
ਹੀ
ਦੇਣਾ
ਪਵੇਗਾ,
ਜਿਸ ਨੇ ਉਸ
ਨੂੰ
ਨਾਵਲਕਾਰ ਬਣਾ
ਦਿਤਾ
ਜੋ ਉਸ ਦੀ ਜ਼ਿੰਦਗੀ ਲਈ ਚਮਤਕਾਰੀ ਵਰਦਾਨ ਸਿੱਧ ਹੋਇਆ।
ਉਸ
ਨੇ ਛੋਟੀ ਉਮਰ
`ਚ
ਹੀ ਕਿਸੇ
ਸੰਤ
ਕੋਲੋਂ ਵੇਦਾਂਤ ਪੜ੍ਹਿਆ ਸੀ ਤੇ ਨਾਲ ਹੀ ਭਰਥਰੀ ਦੇ ਸ਼ਤਕ ਪੜ੍ਹ ਲਏ ਸਨ।
ਇਨਾਂ
ਦੇ ਆਧਾਰ
`ਤੇ
ਹੀ ਉਸ ਨੇ ਆਪਣੇ
ਦਾਰਸ਼ਨਿਕ ਖਿਆਲ ਕਲਮਬੱਧ ਕੀਤੇ,
ਤੇ ਉਹ ਛਪਵਾਉਣ ਲਈ,
ਅੰਮ੍ਰਿਤਸਰ ਬਜ਼ਾਰ ਮਾਈ ਸੇਵਾਂ ਵਾਲੇ ਸ. ਹਰਨਾਮ ਸਿੰਘ ਪ੍ਰਕਾਸ਼ਕ ਕੋਲ ਲੈ ਗਿਆ।
ਬਕੌਲ
ਕੰਵਲ:
'ਸ.
ਹਰਨਾਮ
ਸਿੰਘ
ਬਜ਼ਾਰ ਮਾਈ
ਸੇਵਾਂ
ਵਾਲੇ
ਨੂੰ
ਮੈਂ ਆਪਣੀ ਕਿਤਾਬ
ਖ਼ਿਆਲਾਂ ਦਾ ਖਰੜਾ ਛਾਪਣ ਲਈ ਵਿਖਾਈ।
ਉਸ ਖਰੜਾ
ਵੇਖਿਆ
ਤੇ
ਥੋੜਾ
ਵਾਚਿਆ।
ਉਹਦਾ
ਜਵਾਬ ਸੀ,
‘'ਹਾਂ,
ਛਪਣਯੋਗ ਹੈ,
ਪਰ
ਤੂੰ ਨਾਵਲ ਕਿਉਂ ਨਹੀਂ ਲਿਖਦਾ?`
'ਨਾਵਲ?`
ਮੈਂ
ਅਸਚਰਜਤਾ ਵਿਚ ਕਿਹਾ,
‘ਨਾਵਲ
ਲਿਖਣ ਬਾਰੇ
ਤਾਂ
ਮੈਂ
ਕਦੇ
ਸੋਚਿਆ ਈ ਨਹੀਂ।`
‘ਧਿਆਨ
ਨਾਲ
ਸੁਣ,
ਜਿਸ
ਦੁਨੀਆਂ ਦਾ
ਪਹਿਲਾ ਨਾਵਲ ਲਿਖਿਆ
ਸੀ,
ਸੋਚਿਆ ਤਾਂ ਉਸ ਵੀ ਨਹੀਂ ਸੀ,
ਪਰ
ਲਿਖਿਆ ਤੇ ਕਰਮਾਤ ਹੋ ਗਈ।`
ਉਸ ਮੇਰਾ ਮੋਢਾ ਹਲੂਣਿਆ
‘ਤੁਰਿਆਂ
ਹੀ
ਵਾਟ ਤਹਿ ਹੁੰਦੀ ਐ ਤੇ ਲਿਖਦਿਆਂ
ਹੀ
ਲੇਖਕ
ਬਣੀਦਾ ਏ।
ਦਸ ਵੀਹ ਨਾਵਲ ਧਿਆਨ ਨਾਲ ਪੜ੍ਹ।
ਕਹਾਣੀ ਕਿਵੇਂ ਤੁਰਦੀ ਐ,
ਪਾਤਰ ਕਿਵੇਂ ਬੋਲਦੇ ਹਨ,
ਫਿਰ
ਤੈਨੂੰ ਜਾਚ ਆਪੇ ਤੋਰ ਲਵੇਗੀ,
ਕਲਾ ਜਾਚ
ਵੀ
ਆ
ਜਾਵੇਗੀ।
ਤੇਰੀ
ਵਾਰਤਕ ਰਸੀਲੀ ਐ ਤੇ
ਤੂੰ
ਨਾਵਲ
ਲਿਖ ਸਕਦਾ ਏਂ।`
ਉਸ ਚੱਜ ਨਾਲ ਹੀ
ਮੈਨੂੰ ਫੂਕ
ਚਾੜ੍ਹ
ਦਿਤੀ।
ਅਸਲੀ
ਗੱਲ
ਦਾ ਮੈਨੂੰ
ਬਾਅਦ
ਵਿਚ ਪਤਾ ਲੱਗਾ।
ਉਦੋਂ
ਸ. ਨਾਨਕ
ਸਿੰਘ
ਜੀ ਦੀ ਨਾਵਲ ਖੇਤਰ ਵਿਚ ਭੱਲ ਬਣੀ ਹੋਈ ਸੀ।
ਪੁਸਤਕਾਂ ਵੇਚਣ
ਵਾਲੇ,
ਬਜ਼ਾਰ
ਵਿਚ ਹੋਰ ਨਾਵਲਕਾਰ ਚਾਹੁੰਦੇ ਸਨ।
ਮੇਰੀ
ਚੁੱਪ ਨੂੰ ਸ. ਹਰਨਾਮ
ਸਿੰਘ
ਨੇ ਮੁੜ ਝੰਜੋੜਿਆ,
‘ਤੂੰ
ਆਪਣੇ
ਪੇਂਡੂ
ਔਲ
ਉਤੇ ਕੋਈ ਪਲਾਟ ਲੱਭ ਕੇ ਲਿਖ।
ਮੈਂ
ਯਕੀਨ ਨਾਲ ਕਹਿੰਦਾ
ਆਂ,
ਤੂੰ
ਨਾਵਲ ਲਿਖ ਸਕਦਾ ਏਂ।`
‘ਕੁਝ
ਨਹੀਂ ਕਹਿ ਸਕਦਾ,
ਯਤਨ ਕਰਾਂਗਾ।`
ਮੈਂ
ਦੁਚਿੱਤੀ
ਵਿਚੋਂ
ਹੁੰਗਾਰਾ
ਭਰਿਆ।
ਅੰਮ੍ਰਿਤਸਰ ਤੋਂ
ਲਾਹੌਰ ਪਹੁੰਚਿਆ।
ਅਨਾਰਕਲੀ ਦੇ ਮੋੜ ਤੋਂ ਦੋ ਕੁ ਕਿਤਾਬਾਂ
ਖ਼ਰੀਦੀਆਂ
ਅਤੇ
ਬਸ ਫੜ ਲਈ।
ਦਿਨ
ਛਿਪਦੇ
ਨੂੰ
ਨਾਨਕੇ ਚੱਕ ਪਹੁੰਚ ਗਿਆ।
ਉਥੇ
ਪੜ੍ਹੇ ਲਿਖੇ ਯਾਰ ਨਾਲ ਵਾਲੀਵਾਲ ਖੇਡਿਆ ਕਰਦਾ ਸਾਂ।
ਜਾਂਦੇ
ਸਾਰ
ਉਥੇ ਅਜੀਬ
ਭਾਣੀ
ਵਰਤ
ਗਈ।
ਇਕ
ਫੌਜੀ ਸਰਦਾਰ ਦੇ ਵੈਲੀ
ਮੁੰਡੇ
ਨੇ
ਘੁਮਿਆਰਾਂ
ਦੀ
ਜਵਾਨ ਕੁੜੀ ਫੜ ਲਈ।
ਕੁੜੀ
ਦੇ ਦੋ ਭਰਾ ਵਾਹਵਾ ਗੱਭਰੂ ਸਨ।
ਉਨ੍ਹਾਂ
ਇਕੱਲਿਆਂ
ਦਾ
ਸਰਦਾਰ ਦੇ ਅਲੱਥ ਮੁੰਡੇ
ਨੂੰ
ਮਾਰਨ
ਦਾ ਜੇਰਾ ਨਾ ਪਿਆ।
ਵੈਲੀ
ਨੂੰ ਮਾਰਨ ਲਈ ਉਹਨਾਂ ਇਕ ਖਾੜਕੂ ਜੱਟ ਯਾਰ ਨੂੰ ਮਦਦ ਕਰਨ ਲਈ ਵੰਗਾਰਿਆ।
ਉਸ
ਦੀ ਪਿਛਲੀ ਦੀਵਾਲੀ ਉਤੇ
ਵੈਲੀ
ਮੁੰਡੇ ਨਾਲ ਖੜਕ ਪਈ ਸੀ।
ਉਹ ਜੱਟ ਯਾਰ ਲੜਾਈ
ਭੇੜਾਂ
ਵਿਚ
ਵਾਹਵਾ ਗੁੜ੍ਹਿਆ ਸੀ।
ਉਸ ਘੁਮਿਆਰ ਭਰਾਵਾਂ
ਨੂੰ
ਸਮਝਾਇਆ,
‘ਤੁਸੀਂ
ਹੋ ਅਸਲੋਂ
ਅਣਜਾਣ।
ਸਰਦਾਰ ਦੇ ਵੈਲੀ ਮੁੰਡੇ ਨੂੰ ਮਾਰੋਗੇ,
ਸਿੱਧੇ ਫਾਹੇ
ਲੱਗੋਗੇ।
ਉਹ ਐ
ਸੈਸ਼ਨ ਜੱਜ ਦੀ ਕਚਹਿਰੀ ਵਿਚ ਸੇਅਸਰ।
ਜੇ
ਮਾਰਨਾ ਈ ਏ ਤਾਂ ਪਹਿਲਾਂ ਉਹਦੇ ਪਿਉ ਦਾ ਜੁੜ ਵੱਢੋ।`
‘ਜਿਵੇਂ
ਤੂੰ ਆਖੈ,
ਅਸੀਂ
ਤਿਆਰ
ਆਂ,
ਪਰ
ਸਾਡੀ
ਮਦਦ ਜ਼ਰੂਰ ਕਰ।
ਵੈਲੀ
ਸਾਡੀ ਭੈਣ ਦੀ ਇੱਜ਼ਤ ਬਰਬਾਦ ਕਰ ਗਿਆ,
ਅਸੀਂ
ਤਾਂ
ਜਿਉਂਦੇ ਈ ਮਰ ਗਏ।`
ਦੋਹਾਂ ਭਰਾਵਾਂ ਜੱਟ ਅੱਗੇ ਵਾਸਤਾ
ਪਾਇਆ।
‘ਕੋਈ
ਨਾ,
ਤੁਸੀਂ ਫ਼ਿਰਕ ਨਾ ਕਰੋ।
ਉਹਦੇ
ਪਿਉ
ਦੀ ਸ਼ਾਹੀਵਾਲ ਨੂੰ ਸਾਈਕਲ
`ਤੇ
ਜਾਂਦੇ ਦੀ ਬਿੜਕ ਰੱਖੋ।`
ਲੱਗਦੀ ਵਾਲੇ ਜੱਟ ਨੇ
ਹਿੱਕ
ਥਾਪੜ
ਦਿੱਤੀ।
ਘੁਮਿਆਰ ਭਰਾਵਾਂ
ਵੱਡੇ
ਸਰਦਾਰ ਦੀ ਬਿੜਕ ਰੱਖੀ,
ਇਕ
ਸਵੇਰ ਉਹਨਾਂ ਰੇਲਵੇ
ਲਾਈਨ
ਨਾਲ ਵਗਦੀ ਵੱਡੀ ਨਹਿਰ ਦਾ ਪੁਲ
ਦੋਹਾਂ
ਪਾਸਿਆਂ
ਤੋਂ
ਮੱਲ
ਲਿਆ।
ਘੇਰਿਆ ਸਰਦਾਰ
ਪੁਲ
ਦੇ
ਵਿਚਕਾਰ ਸਾਈਕਲ
ਤੋਂ
ਲਹਿ ਪਿਆ।
ਉਹਨਾਂ
ਤਿੰਨਾਂ ਸਰਦਾਰ
ਨੂੰ
ਢਾਹ
ਲਿਆ
ਤੇ
ਉਹਦਾ
ਸਿਰ
ਵੱਢ
ਕੇ
ਨਹਿਰ
ਵਿਚ
ਵਗਾਹ ਮਾਰਿਆ।
ਉਹ
ਮੌਕੇ ਵਾਰਦਾਤ ਤੋਂ
ਫਰਾਰ
ਹੋ ਗਏ।
ਸਿਗਨਲ ਡਾਊਨ ਕਰਨ
ਵਾਲੇ
ਰੇਲਵੇ ਮੁਲਾਜ਼ਮ
ਨੇ
ਰੌਲਾ
ਪਾਇਆ।
ਗੱਲ ਚੱਕ ਵਿਚ ਪਹੁੰਚੀ
ਤਾਂ
ਨਹਿਰ ਦੇ ਪੁਲ ਉਤੇ ਇਕੱਠ ਬੱਝ ਗਿਆ।
ਮੈਂ
ਵੀ ਉਸ ਇਕੱਠ ਵਿਚ ਸ਼ਾਮਲ ਸਾਂ।
ਕਤਲ
ਹੋਏ ਸਰਦਾਰ ਦੇ ਵੈਲੀ ਮੁੰਡੇ ਨੇ ਮੇਰੇ
ਯਾਰ
ਨੂੰ
ਵੀ ਜ਼ਿਮਨੀ ਰਿਪੋਰਟ
ਵਿਚ
ਕਾਤਲਾਂ ਦੇ ਬਰਾਬਰ ਸਿਰ
ਵੱਢਦਾ
ਲਿਖਾ
ਦਿਤਾ।
ਕਤਲ
ਦਾ
ਕੇਸ
ਚੱਲਿਆ।
ਸੈਸ਼ਨ
ਜੱਜ ਦਾ ਸੇਅਸਰ ਮਾਰਿਆ ਗਿਆ ਸੀ।
ਗਵਾਹੀਆਂ
ਦਾ
ਭਾਰ
ਮੇਰੇ
ਬੇਗੁਨਾਹ ਯਾਰ ਉਤੇ ਆ ਪਿਆ।
ਉਸ ਨੂੰ ਫਾਂਸੀ
ਤੇ
ਬਾਕੀ
ਦੋ ਨੂੰ ਉਮਰ ਕੈਦ ਬੋਲ ਗਈ।
ਫਾਂਸੀ ਤੇ ਉਮਰ ਕੈਦ ਦੀ ਖ਼ਬਰ ਮੈਨੂੰ
ਪਿੰਡ
ਪਹੁੰਚ ਗਈ।
ਬੇਗ਼ੁਨਾਹ ਨੂੰ
ਫਾਂਸੀ ਬਾਰੇ ਮੈਂ ਬੜਾ ਦੁੱਖ ਮਹਿਸੂਸ ਕੀਤਾ।
ਉਹ ਯਾਰ ਵੀ ਸੀ।
ਇਸ ਘਟਨਾ ਦੇ ਪਲਾਨ ਨੂੰ ਮੁੱਖ ਰੱਖ ਕੇ ਮੈਂ ਆਪਣਾ
ਪਹਿਲਾ
ਨਾਵਲ
‘ਸੱਚ
ਨੂੰ
ਫਾਂਸੀ’
ਲਿਖਿਆ ਅਤੇ ਸ. ਹਰਨਾਮ ਸਿੰਘ ਦੇ ਜਾ
ਪੇਸ਼
ਕੀਤਾ।
ਉਹ ਮੈਨੂੰ
ਥਾਪੀਆਂ ਦੇਂਦਾ ਬੜਾ
ਖੁਸ਼
ਹੋਇਆ।
ਉਸ ਇਕ ਹੋਰ
ਪ੍ਰਕਾਸ਼ਕ ਸ਼ਰਨਾਗਤ ਸਿੰਘ
ਨੂੰ
ਅੱਧ
ਵਿਚ
ਰਲਾ ਕੇ ਛਾਪ ਦਿਤਾ।
ਮੈਨੂੰ
ਢੇਰ
ਸਮਾਂ
ਪਿਛੋਂ ਹੋਸ਼ ਆਈ,
ਨਾਵਲ ਵਿਚ ਕਈ ਖਾਮੀਆਂ
ਰਹਿ
ਗਈਆਂ ਸਨ।
ਪਰ ਉਹ ਚੱਲ ਨਿਕਲਿਆ।
ਜਿਥੇ
ਰੁੱਖ
ਨਾ,
ਮੈਂ ਉਥੇ ਜੰਡ ਪ੍ਰਧਾਨ ਬਣ ਗਿਆ।`
ਜਸਵੰਤ
ਸਿੰਘ
ਕੰਵਲ ਉਨ੍ਹਾਂ
ਵੇਲਿਆਂ ਵਿਚ ਨਾਵਲ ਦੇ ਖੇਤਰ ਵਿਚ ਉਤਰਿਆ ਜਦ ਇਹ ਮੈਦਾਨ ਲਗਭਗ
ਖਾਲੀ
ਪਿਆ ਸੀ।
ਗੁਰਬਖ਼ਸ਼
ਸਿੰਘ
ਪ੍ਰੀਤ ਲੜੀ ਦੇ
ਪ੍ਰੀਤ ਫਲਸਫੇ ਨੇ ਨਵੀਂ ਉਭਰ ਰਹੀ ਪੜ੍ਹੀ-ਲਿਖੀ
ਮੱਧ ਸ਼੍ਰੇਣੀ ਦੇ ਮਾਨਸਿਕ ਧਰਾਤਲ ਵਿਚ
ਪੈਰ
ਜਮਾਉਣੇ ਸ਼ੁਰੂ ਕਰ ਦਿਤੇ ਸਨ।
ਉਸ
ਦਾ ਸੁਖਾਵੀਂ ਸੁਧਰੀ
ਜ਼ਿੰਦਗੀ ਦਾ ਸੰਕਲਪ ਇਸ ਸ਼੍ਰੇਣੀ ਨੂੰ ਘਿਉ ਵਾਂਗ ਲੱਗਦਾ ਸੀ।
ਨਾਵਲ
ਦੇ ਖੇਤਰ ਵਿਚ ਲਾ ਪਾ
ਕੇ
ਨਾਨਕ
ਸਿੰਘ
ਦੀ ਹੀ ਤੂਤੀ
ਬੋਲਦੀ ਸੀ,
ਜਿਸ ਦੇ ਨਾਵਲਾਂ
ਦਾ
ਤਾਣਾ
ਬਾਣਾ ਆਦਰਸ਼ਹੀਣ ਸ਼ਹਿਰੀ
ਨਿਮਨ
ਵਰਗ
ਤੱਕ
ਸੀਮਤ
ਸੀ।
ਜੋ
ਗਰੀਬੀ ਦਲਿਦਰ,
ਸਮਾਜਕ ਵਿਤਕਰੇ ਤੇ ਆਰਥਿਕ ਗਰੀਬੀ
ਕਾਰਨ
ਅਤਿ
ਦੁਖੀ
ਜੀਵਨ ਜਿਉਂ
ਰਹੇ
ਸੀ।
ਪਰ
ਉਸ ਕੋਲ ਇਸ ਜੀਵਨ ਦਾ ਕੋਈ ਆਦਰਸ਼ਵਾਦੀ
ਬਦਲ
ਨਹੀਂ
ਸੀ।
ਇਸ ਸ਼ਹਿਰੀ ਨਿਮਨ ਵਰਗ ਦੇ ਰਾਜਸੀ ਦ੍ਰਿਸ਼ਟੀਕੋਣ ਅਤੇ ਜੀਵਨ ਆਦਰਸ਼ ਦੇ
ਧੁੰਦਲੇਪਣ ਦਾ ਪਰਤੌਅ ਹੀ ਨਾਨਕ ਸਿੰਘ ਦੀ ਆਪਣੀ ਨਿੱਜਮਤ ਸੋਚ ਸੀ।
ਉਸ
ਕੋਲ
ਵੀ
ਜੀਵਨ
ਦੇ
ਬਹੁਪਸਾਰੀ ਮਾਨਸਿਕ ਤਣਾਓ ਅਤੇ ਆਰਥਿਕ ਅਣਸਾਂਵੇਪਣ ਦੇ ਮੂਲ ਕਾਰਨਾਂ ਨੂੰ ਧੁਰ
ਡੂੰਘਾਈ ਵਿਚ ਜਾ ਕੇ ਸਮਝਣ
ਦੀ
ਸਿਆਸੀ ਸੋਝੀ ਨਹੀਂ
ਸੀ।
ਜਿਸ
ਕਰਕੇ ਇਸ ਦ੍ਰਿਸ਼ਟੀ ਦੋਸ਼ ਦੀ ਵਜ੍ਹਾ ਕਰਕੇ,
ਪਾਠਕ ਨੂੰ ਕੋਈ ਨਵੀਂ ਸੇਧ
ਦੇਣ
`ਚ
ਅਸਮਰੱਥ ਰਹਿ ਜਾਣ
`ਤੇ
ਨਾਵਲਾਂ ਦੇ
ਪਾਤਰਾਂ
ਨੂੰ
ਅਤਿ
ਦਰਜੇ
ਦੇ ਮਸਕੀਨ,
ਦੁਖ ਦਲਿਦਰ ਦੀ ਚੱਕੀ
ਵਿਚ
ਘੁਣ
ਵਾਂਗ
ਪਿਸਦੇ,
ਆਪਣੀਆਂ
ਹੀ
ਮਾਨਸਿਕ ਗੁੰਝਲਾਂ ਵਿਚ ਉਲਝੇ,
ਜੀਵਨ
ਜਿਉਣ
ਤੋਂ ਅਸਮਰੱਥ
ਪਾਠਕ
ਵੀ
ਭਾਵੁਕ ਹਮਦਰਦੀ ਦੇ ਪਾਤਰ ਹੋ
ਨਿਬੜਦੇ ਸਨ।
ਨਾਨਕ
ਸਿੰਘ ਸਮਾਜਕ ਢਾਂਚੇ
ਦੀਆਂ
ਦੁਸ਼ਵਾਰੀਆਂ
ਦੀ
ਥਾਂ
ਕੁਦਰਤੀ ਕਰੋਪੀ ਦੀਆਂ ਦੁਸ਼ਵਾਰੀਆਂ
ਨੂੰ
ਅਜਿਹਾ
ਘੋਰ
ਦੁਖਾਂਤ ਬਣਾ
ਕੇ
ਪੇਸ਼
ਕਰਦਾ
ਸੀ,
ਜਿਨ੍ਹਾਂ
ਵਿਚ
ਫਾਥੇ
ਉਸ
ਦੇ
ਪਾਤਰ
ਪਾਠਕ ਦੇ ਦਿਲੋ
ਦਿਮਾਗ ਤੇ ਧੁਰ ਅੰਦਰ ਤੱਕ ਲਹਿ
ਜਾਂਦੇ ਸਨ।
ਨਾਨਕ
ਸਿੰਘ ਮਨੋਸਿਰਜਤ ਦੁਖਾਂਤ ਨੂੰ
ਇਸ
ਕਦਰ ਤੱਕ ਘੋਰ ਬਣਾ ਦਿੰਦਾ ਸੀ ਕਿ ਉਸ ਦੇ ਲਿਖਣ ਦਾ ਇਕੋ ਇਕ ਟੀਚਾ ਨਜ਼ਰ ਆਉਣ ਲੱਗ
ਪੈਂਦਾ ਸੀ ਕਿ
ਨਾਲੇ
ਪਾਠਕ ਰੌਚਕਤਾ ਵੱਸ ਪੜ੍ਹੀ
ਜਾਵੇ
ਤੇ ਨਾਲੇ ਭਾਵੁਕਤਾ
ਦੇ
ਵਹਿਣ
ਵਿਚ ਵਹਿ ਕੇ ਰੋਈ ਜਾਵੇ।
ਇਹ
ਸੀਮਤ ਜਿਹਾ
ਟੀਚਾ
ਮਿਥ ਲੈਣ ਨਾਲ
ਉਸ
ਨਾਨਕ
ਸਿੰਘ
ਦੀ ਨਾਵਲੀ ਸੂਝ ਪਾਠਕ ਰੌਚਕਤਾ
ਤੇ
ਰੋਣ
ਪੈਦਾ
ਕਰਨ
ਦੀ ਕਲਾਤਮਿਕ ਜੁਗਤ ਵਿਚ ਹੀ ਸੁੰਗੜ
ਕੇ
ਰਹਿ
ਜਾਂਦੀ ਸੀ।
ਨਾਨਕ
ਸਿੰਘ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦਾ ਨੇੜੂ ਨਹੀਂ ਸੀ,
ਪਰ ਉਹ ਉਮਰ ਭਰ ਗਾਂਧੀ ਦੇ ਅਹਿੰਸਾਵਾਦੀ ਸਿਧਾਂਤ ਦਾ
ਪ੍ਰਥਾਰਕ
ਰਿਹਾ ਸੀ।
ਜਿਸ ਦੀ ਪੰਜਾਬੀ ਸਮਾਜ ਵਿਚ ਕੋਈ ਥਾਂ ਨਹੀਂ ਸੀ ਕਿਉਂਕਿ ਇਥੋਂ ਦਾ ਅਧਿਆਤਮਿਕ ਤੇ
ਸਿਆਸੀ ਵਾਯੂਮੰਡਲ ਗੁਰੂਆਂ ਤੇ ਸਿੱਖ ਸ਼ਹੀਦਾਂ ਦੀਆਂ ਲਹੂ ਭਿੱਜੀਆਂ ਕੁਰਬਾਨਂੀਆਂ ਦਾ
ਵਰੋਸਾਇਆ ਤੇ ਰੁਸ਼ਨਾਇਆ ਹੋਇਆ
ਸੀ,
ਜਿਸ
ਕਰਕੇ ਸਿੱਖ ਮਾਨਸਿਕਤਾ
ਲਈ
ਨਿਰੋਲ ਅਹਿੰਸਾਵਾਦੀ ਸਿਧਾਂਤ ਦੀ ਕੋਈ ਅਹਿਮੀਅਤ ਨਹੀਂ ਸੀ।
ਜਦਕਿ
ਗੁਰੂ ਗੋਬਿੰਦ ਸਿੰਘ
ਜੀ
ਦਾ ਸਿਧਾਂਤ
‘ਜਦ
ਸਿਰ
ਉਪਾਵਾਂ ਦੀ ਹਾਰਦੀ ਐ,
ਤਦ
ਜਾਇਜ਼ ਵਰਤੋਂ ਤਲਵਾਰ
ਦੀ ਐ`
ਸਿੱਖ ਸ਼ਾਇਰੀ ਦੀ
ਜੀਵਨ
ਜਾਚ ਦਾ
ਅੰਗ
ਬਣ ਚੁਕਿਆ ਸੀ।
ਸੋ
ਪੇਂਡੂ ਪਾਠਕ ਲਈ ਨਾਨਕ ਸਿੰਘ ਦੇ ਨਾਵਲ ਰੂਹ ਦੇ ਰੱਜ ਤੱਕ ਨਹੀਂ ਪਹੁੰਚਦੇ ਸਨ।
ਨਾਨਕ
ਸਿੰਘ
ਭਾਵੇਂ,
ਗੁਰਬਖ਼ਸ਼
ਸਿੰਘ
ਪ੍ਰੀਤ ਲੜੀ
ਕੋਲ
ਵੀ ਰਿਹਾ
ਸੀ
ਪਰ ਉਸ
ਨੇ
ਉਸ
ਵਕਤ ਮੱਧ ਵਰਗ ਵਿਚ ਵਬਾਅ ਵਾਂਗ ਫੈਲ ਰਹੀ ਸਮਾਜਵਾਦੀ ਵਿਚਾਰਧਾਰਾ ਦਾ ਵੀ ਪਾਹ ਨਹੀਂ
ਚੜ੍ਹਨ ਦਿਤਾ ਸੀ।
ਉਹ
ਕਮਿਊਨਿਸਟਾਂ
ਦਾ
ਇਸ ਗੱਲੋਂ
ਕੱਟੜ
ਆਲੋਚਕ ਸੀ ਕਿ ਕਮਿਉਨਿਸਟ ਸ਼ਰੇਆਮ ਹਿੰਸਾਵਾਦੀ ਹੋਣ ਦਾ ਐਲਾਨ ਕਰਦੇ ਹਨ।
ਇਸ ਸਥਿਤੀ ਦੇ ਮੱਦੇਨਜ਼ਰ ਪੇਂਡੂ
ਖੇਤਰ
ਜਸਵੰਤ ਸਿੰਘ
ਕੰਵਲ
ਲਈ
ਬਿਲਕੁਲ ਖੁੱਲ੍ਹਾ
ਮੈਦਾਨ ਪਿਆ ਸੀ।
ਭਾਵੇਂ ਉਸ ਦਾ ਪਹਿਲਾ ਨਾਵਲ,
‘ਸੱਚ
ਨੂੰ ਫਾਂਸੀ`
ਕੱਚਪਾਕੜ ਕਿਸਮ ਦੀ ਰਚਨਾ ਸੀ,
ਪਰ ਉਸ ਨੂੰ ਪਹਿਲੇ ਹੱਲੇ ਹੀ ਇਸ ਰਚਨਾ ਨੇ ਡਾਢੀ ਕੀਮਤ ਮੋੜਨੀ ਸ਼ੁਰੂ ਕਰ ਦਿਤੀ।
ਕੰਵਲ
ਸਾਹਿਬ ਦੇ ਆਪਣੇ ਹੀ ਸ਼ਬਦਾਂ
`ਚ,
‘ਸ.
ਹਰਨਾਮ ਸਿੰਘ ਨੇ ਮੇਰੇ ਤੋਂ ਚੋਰੀ,
ਉਹ ਨਾਵਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਨੂੰ
ਵਿਖਾਇਆ ਤੇ
ਮੇਰੀ
ਸਿਫ਼ਾਰਿਸ਼ ਕਰ ਦਿਤੀ।`
‘ਜੇ
ਤੁਸੀਂ
ਇਸ
ਮੁੰਡੇ
ਨੂੰ
ਸ਼੍ਰੋਮਣੀ ਕਮੇਟੀ ਵਿਚ ਲੈ ਲਵੋ,
ਪੰਜਾਬੀ ਦਾ ਚੰਗਾ
ਲੇਖਕ
ਬਣ ਸਕਦਾ ਹੈ।
ਇਹਦੀ ਵਾਰਤਕ ਵਿਚ
ਲੋਹਬੇ
ਦੀ ਜਾਨ ਹੈ।`
ਪ੍ਰਧਾਨ ਜੀ ਨੇ ਉਸ ਦੀ ਗੱਲ ਮੰਨ ਲਈ ਕਿਉਂਕਿ ਸ.
ਹਰਨਾਮ ਸਿੰਘ ਪਹਿਲੋਂ ਸ਼੍ਰੋਮਣੀ ਕਮੇਟੀ ਵਿਚ ਛੋਟਾ ਸਕੱਤਰ ਰਹਿ ਕੇ ਰੀਟਾਇਰ ਹੋਇਆ ਸੀ।
ਮੈਨੂੰ
ਸ਼੍ਰੋਮਣੀ
ਕਮੇਟੀ
ਵੱਲੋਂ
ਸ੍ਰੀ
ਅੰਮ੍ਰਿਤਸਰ
ਸਾਹਿਬ
ਸੱਦ
ਲਿਆ
ਗਿਆ।
ਸ.
ਹਰਨਾਮ ਸਿੰਘ ਨੇ
ਮੇਰਾ
ਗੁੱਟ
ਖ਼ਾਲੀ
ਵੇਖ
ਕੇ ਲੋਹ ਕੜਾ
ਲਿਆ
ਪਾਇਆ।
ਉਸ ਆਪੇ ਬਣੇ ਹਮਦਰਦ ਨੇ
ਮੈਨੂੰ
ਪ੍ਰਧਾਨ ਸਾਹਿਬ ਦੇ ਜਾ ਪੇਸ਼ ਕੀਤਾ।
ਪ੍ਰਧਾਨ
ਨੇ
ਮੈਨੂੰ ਪੁਛਿਆ,
'ਜੇ
ਤੈਨੂੰ ਨੌਜੁਆਨਾਂ,
ਏਥੇ
ਦਫ਼ਤਰ ਵਿਚ ਨੌਕਰੀ ਦੇ ਦੇਈਏ,
ਕਰੈਂਗਾ?`
‘ਜਥੇਦਾਰ
ਜੀ ਬਹੁਤ ਧੰਨਵਾਦ।
ਅੰਨ੍ਹਾ ਕੀ ਭਾਲੇ ਦੋ ਅੱਖਾਂ।`
ਮੈਂ
ਬਾਗੋ-ਬਾਗ
ਸਾਂ।
‘ਇਥੇ
ਤੇਰੇ ਚੰਗਾ
ਲੇਖਕ
ਬਣਨ ਲਈ
ਗੁਰੂ
ਰਾਮਦਾਸ
ਲਾਇਬ੍ਰੇਰੀ ਐ।
ਤਨਖਾਹ ਬਾਰੇ
ਦੱਸ?`
ਜਕੇਦਾਰ ਜੀ ਮੈਨੂੰ ਕਈ ਪੱਖਾਂ
ਤੋਂ
ਟੋਹ ਰਹੇ ਸਨ।
‘ਜੋ
ਦੇਵੋ,
ਸਭ
ਮਨਜ਼ੂਰ।`
ਮੈਂ
ਜਥੇਦਾਰ ਦੀ ਸੁਰ ਦੱਬ
ਲੈਣੀ
ਚਾਹੁੰਦਾ ਸਾਂ।
‘ਕਲਰਕ
ਗਰੇਡ ਦੀ ਤਨਖਾਹ,
ਨੱਬੇ
ਰੁਪਏ ਠੀਕ ਹੋਵੇਗੀ?`
ਪ੍ਰਧਾਨ ਨੇ
ਮੈਨੂੰ ਠਕੋਰਿਆ।
‘ਜੋ
ਤੁਸਾਂ ਫੁਰਮਾ
ਦਿਤਾ,
ਲੱਖ ਮਣਾਂ,
ਪ੍ਰਵਾਨ,
ਪ੍ਰਵਾਨ।`
ਮੈਂ ਜਥੇਦਾਰ
ਨੂੰ
ਹਸਾਵੁਣ ਵਿਚ ਕਾਮਯਾਬ ਹੋ ਗਿਆ।
ਮੈਂ ਇਹ ਮੌਕਾ ਗਵਾਉਣਾ ਵੀ ਨਹੀਂ ਚਾਹੁੰਦਾ ਸੀ।
ਸੋ
ਯਾਰ
ਲੋਕ
ਮਾਨ
ਸਵੈਮਾਨ ਨਾਲ ਸ਼੍ਰੋਮਣੀ
ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਆਪਣੇ ਪਹਿਲੇ ਪਬਲਿਸ਼ਰ ਦੀ
ਮਿਹਰਬਾਨੀ
ਨਾਲ
ਡਟ ਗਏ।`
ਇਥੇ ਬੈਠ ਕੇ ਕੰਵਲ ਸਾਹਿਬ ਨੇ ਆਪਣਾ
ਦੂਸਰਾ ਨਾਵਲ
‘ਪਾਲੀ`
ਲਿਖਣਾ
ਸ਼ੁਰੂ
ਕਰ ਦਿਤਾ।
ਜੋ
ਵੇਦਾਂਤ ਦੀ ਚਾਸ਼ਣੀ
ਨਾਲ
ਲਬਰੇਜ ਸੀ।
ਉਸ ਵਿਚਲਾ ਦਾਰਸ਼ਨਿਕ ਗਿਆਨੀ ਕੰਵਲ ਖੁਦ ਸੀ।
ਇਹ ਨਾਵਲ ਵੀ ਸ੍ਰ.
ਹਰਨਾਮ
ਸਿੰਘ
ਨੇ ਛਾਪਿਆ।
ਇਹ
ਨਾਵਲ ਛਪਦੇ ਸਾਰ ਹੀ ਕੰਵਲ ਦੀ ਬੱਲੇ-ਬੱਲੇ
ਹੋਣ ਲੱਗ ਪਈ।
ਸਹਿਤ
ਦੇ ਸਿਰ ਫਿਰ ਦੋਸਤ ਨੇ ਇਕ ਦਿਨ ਬਜ਼ਾਰ ਵਿਚ ਸ.
ਨਾਨਕ
ਸਿੰਘ ਨੁੰ ਘੇਰਦਿਆਂ ਰੜਕਾਇਆ :
`ਤੇਰਾ
ਸ਼ਰੀਕ ਜੰਮ ਪਿਆ ਏ,
ਤੂੰ
ਵੀ
ਨਾਵਲ
ਲਿਖਦਾ ਏਂ,
‘ਪਾਲੀ`
ਨਾਵਲ ਪੜ੍ਹ ਕੇ ਵੇਖ ਲਈਂ।`
ਨਾਨਕ ਸਿੰਘ ਨੇ ਬਗੈਰ ਕੁਝ ਆਖਿਆ,
ਸ.
ਹਰਨਾਮ ਸਿੰਘ ਤੋਂ
‘ਪਾਲੀ`
ਨਾਵਲ ਲੈ ਕੇ ਪੜ੍ਹਿਆ।
ਤੇ
ਇਕ ਦਿਨ ਕਮਰੇ
ਵਿਚ
ਜਾ
ਕੇ ਜਸਵੰਤ
ਸਿੰਘ
ਕੰਵਲ ਨੂੰ ਜਾ ਅਸ਼ੀਰਵਾਦ ਦਿਤੀ।
‘ਮੈਂ
ਤੈਨੂੰ ਇਕ ਗੱਲ ਆਖਣ ਆਇਆ ਆਂ।
ਬਸ,
ਲਿਖਣਾ
ਨਾ
ਛੱਡੀਂ।
ਇਸ
ਨੂੰ ਗੁਰੂ ਵਲੋਂ
ਦਿਤੀ
ਦਾਤ ਸਮਝੀਂ।
ਤੇਰੀ
ਵਾਰਤਕ ਵਿਚ ਨਰੋਈ ਜਾਨ ਨਾਲ
ਪ੍ਰੇਰਨਾ ਵੀ ਐ।
ਮੈਂ
ਤੇਰਾ ‘ਪਾਲੀ`
ਨਾਵਲ ਪੜ੍ਹਿਆ ਐ ਤੇ ਤੈਨੂੰ
ਸ਼ਾਬਾਸ਼ ਦੇਣ ਆਇਆ ਆਂ।`
ਕੰਵਲ ਨੂੰ ਕਿਸੇ ਸਥਾਪਤ ਪੰਜਾਬੀ ਲੇਖਕ ਦਾ ਇਹ ਪਹਿਲਾ
ਕਾਪੜਾ
ਸੀ।
ਨਾਲ
ਹੀ
ਨਾਨਕ
ਸਿੰਘ ਨੇ ਹੋਰ ਤਾਕੀਦ ਕਰ ਦਿਤੀ:
‘ਤੇਰੇ
ਕੋਲ ਸ਼ਬਦਾਂ
ਦੀ
ਅਮੀਰੀ
ਹੈ।
ਇਨ੍ਹਾਂ
ਨੂੰ
ਹੀਰਿਆਂ ਵਾਂਗ ਵਾਰਤਕ ਵਿਚ ਪਰੋਈਂ।
ਮਿਹਨਤ ਤੇ ਸਾਧਨਾ
ਤੋਂ
ਅਵੇਸਲਾ ਹੋਇਆ ਲੇਖਕ ਔਜੜੇ ਪੈ
ਜਾਂਦੇ
ਹੈ।
ਇਕ ਗੱਲੋਂ ਖ਼ਬਰਦਾਰ,
ਅਕਾਲੀਆਂ
ਦੀ
ਲੀਡਰੀ
ਵੱਲ
ਨਾ
ਰੁੜ੍ਹ ਤੁਰੀਂ।
ਪੰਜਾਬੀ
ਮਾਂ
ਦੀ
ਸੇਵਾ
ਵਰਗੀ
ਹੋਰ
ਕੋਈ
ਤਸੱਲੀ ਨਹੀਂ।`
‘ਤੁਸੀਂ
ਚਾਚਾ
ਜੀ ਬੇਫ਼ਿਕਰ ਰਹੋ,
ਇਸ ਗੱਲੋਂ ਚੇਤੰਨ ਹੀ ਨਹੀਂ
ਸਾਵਧਾਨ ਵੀਆਂ।`
ਕੰਵਲ ਨੇ ਇਸ ਜਆਬ
ਦੀ
ਲਾਜ
ਰੱਖੀ
ਸੀ।
ਉਹ ਸਿੱਧਾ ਅਕਾਲੀ ਰਾਜਨੀਤੀ
ਵਿਚ
ਉਤਰਨ
ਤੋਂ
ਪਾਸਾ
ਵੱਟ
ਕੇ ਚੱਲਦਾ ਰਿਹਾ
ਸੀ।
ਉਸ
ਨੇ ਸਾਹਿਤ ਸਿਰਜਣਾ ਨੂੰ ਹੀ ਰਾਜਨੀਤੀ ਦਾ ਵਾਹਕ ਬਣਾ ਲਿਆ ਸੀ।
ਉਸ
ਸ਼੍ਰੋਮਣੀ ਕਮੇਟੀ ਦੀ ਨੌਕਰੀ
ਛੱਡਣ
ਦਾ ਮਨ ਬਣਾ ਲਿਆ ਸੀ।
ਜਿਸ ਦਾ ਸਬੱਬ ਹੀ ਸੰਨ ਸੰਤਾਲੀ ਸ਼ੁਰੂ
ਹੁੰਦਿਆਂ ਜਲਦੀ ਹੀ ਬਣ ਗਿਆ।
(ਚਲਦਾ)
10
ਫਰਵਰੀ
2010
|