BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

 

ਅਜੋਕੇ ਪੰਜਾਬ ਵਿੱਚ ਧਰਮ ਬਨਾਮ ਸਮਾਜਿਕ ਸਮੱਸਿਆ ਦਾ ਹੱਲ
ਡਾ. ਰੌਣਕੀ ਰਾਮ * ronkiram@yahoo.co.in    (91 98728 61290)

 

ਪਹਿਲੀ ਗੱਲ ਜੋ ਆਪ ਮੁਹਾਰੇ  ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਇਹ ਮੁੱਦਾ ਧਾਰਮਿਕ ਹੈ ਜਾਂ ਸਮਾਜਿਕ-ਰਾਜਨੀਤਿਕ ਕੀ ਇਹ ਮੁੱਦਾ ਇੱਕ ਵੱਖਰੇ ਧਰਮ ਦੀ ਸਥਾਪਨਾ ਦੇ ਨਾਲ ਸੰਬੰਧਤ ਹੈ ਜਾਂ ਫਿਰ ਇੱਕ ਵੱਖਰੀ ਸਮਾਜਿਕ ਅਤੇ ਸਿਆਸੀ ਪਹਿਚਾਣ ਦੀ ਲਾਲਸਾ ਨਾਲ? ਜਿਥੋਂ ਤੱਕ ਧਰਮ ਦਾ ਸਵਾਲ ਹੈ ਉਸ ਬਾਰੇ ਤਾਂ ਕੋਈ ਦੂਸਰੀ ਰਾਏ ਹੀ ਨਹੀਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਸ ਫ਼ਲਸਫ਼ੇ ਦੀ ਸੇਧ ਪ੍ਰਦਾਨ ਕਰਦਾ ਹੈ ਉਹ ਸੱਚੇ ਅਤੇ ਸੁੱਚੇ ਬਰਾਬਰਤਾ ਦੇ ਸਨੇਹ ਭਰੇ ਸੁਤੰਤਰ ਸਮਾਜ ਦੀ ਉਸਾਰੀ ਦੇ ਪ੍ਰਤੀ ਆਪਣੇ-ਆਪ ਦੇ ਵਿੱਚ ਲਾਸਾਨੀ ਹੈ ਗੁਰੂ ਸਾਹਿਬਾਨ ਦੀ ਸਿੱਖਿਆ ਸਿਰਫ਼ ਕਥਨੀ ਤੱਕ ਹੀ ਸੀਮਤ ਨਹੀਂ ਬਲਕਿ ਕਰਨੀ ਵਿੱਚ ਵੀ ਪੂਰਾ ਉਤਰ ਕੇ ਸਮਾਜ ਦੀਆਂ ਕਾਣੀਆਂ ਵੰਡਾਂ ਦਾ ਖੰਡਣ ਕਰਦੀ ਹੋਈ ਸਮਾਜਿਕ ਬਰਾਬਰਤਾ ਦੇ ਇਨਕਲਾਬ ਦਾ ਹੋਕਾ ਦਿੰਦੀ ਹੈ

 

11-12 ਜੂਨ 1926 ਨੂੰ ਪਿੰਡ ਮੁਗੋਵਾਲ ਨਜਦੀਕ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆਦਿ ਧਰਮ ਲਹਿਰ ਦੇ ਵਿਸ਼ਾਲ ਸੰਮੇਲਨ ਦੌਰਾਨ ਜੋ ਮੁੱਦਾ ਉਸ ਵੇਲੇ ਦੀ ਉੱਭਰ ਰਹੀ ਦਲਿਤ ਸਿਆਸਤ ਦਾ ਕੇਂਦਰ ਬਿੰਦੂ ਬਣਦਾ ਹੈ ਉਹ ਸੀ ਅਖ਼ੌਤੀ ਅਛੂਤ ਸਮਾਜ ਵਾਸਤੇ ਨਵੇਂ ਅਤੇ ਵੱਖਰੇ ਧਰਮ ਆਦਿ ਧਰਮ` ਦਾ ਐਲਾਨ। 30 ਜਨਵਰੀ 2010 ਨੂੰ ਇਤਿਹਾਸ ਮੁੜ ਕੇ ਦੁਹਰਾਇਆ ਜਾਂਦਾ ਹੈ ਇਸ ਦਿਨ ਡੇਰਾ ਬੱਲਾਂ ਵਾਲੇ ਸੰਤਾਂ ਵੱਲੋਂ ਸੀਰ ਗੋਵਰਧਨਪੁਰ ਵਾਰਾਨਸੀ ਵਿਖੇ ਪ੍ਰਸਿੱਧ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਰ ਦੇ ਕੰਪਾਊਂਡ ਤੋਂ ਇੱਕ ਵੱਖਰੇ ਧਰਮ ਰਵਿਦਾਸੀਆ ਧਰਮ` ਦਾ ਐਲਾਨ ਕੀਤਾ ਜਾਂਦਾ ਹੈ ਇਸ ਐਲਾਨ ਦੇ ਦੌਰਾਨ ਰਵਿਦਾਸੀਆ ਸਮਾਜ ਵਾਸਤੇ ਕੌਮੀ ਨਿਸ਼ਾਨ ਅਤੇ ਸੰਬੋਧਨੀ ਸ਼ਬਦ ਦਾ ਵੀ ਜ਼ਿਕਰ ਕੀਤਾ ਗਿਆਇਸ ਐਲਾਨ ਨੇ ਉਪਰੋਕਤ ਵਰਣਿਤ ਆਦਿ ਧਰਮ ਲਹਿਰ ਦੇ ਵੇਲੇ ਦੀ ਤਰ੍ਹਾਂ ਅਜੋਕੇ ਪੰਜਾਬੀ ਦਲਿਤ ਸਮਾਜ ਦੀ ਸਿਆਸਤ ਦੀ ਜੂਹ ਵਿੱਚ ਇੱਕ ਨਵਾਂ ਮੋੜ ਲਿਆ ਖੜਾ ਕੀਤਾਆਦਿ ਧਰਮ ਲਹਿਰ ਦੀ ਇਹ ਖ਼ਾਸ ਵਿਸ਼ੇਸ਼ਤਾ ਸੀ ਕਿ ਜਿਥੇ ਇਹ ਦਲਿਤ ਸਮਾਜ ਦੀ ਰਾਜਨੀਤਿਕ ਜਗਤ ਵਿੱਚ ਸੰਗਠਨ ਦੇ ਤੌਰ `ਤੇ ਪਹਿਲ ਕਦਮੀ ਸੀ ਉਥੇ ਇਹ ਲਹਿਰ ਦਲਿਤ ਸਮਾਜ ਵਿਚਲੀਆਂ ਵੱਖ-ਵੱਖ ਜਾਤਾਂ, ਜੋ ਦਰਜਾਬੰਦੀ ਦੇ ਵਿਧਾਨ ਵਿੱਚ ਉਲਝੀਆਂ ਹੋਈਆਂ ਸਨ, ਨੂੰ ਇੱਕਠਾ ਕਰਕੇ ਇੱਕ ਸਾਂਝੇ ਚੌਂਤਰੇ `ਤੇ ਲਿਆ ਖੜਾ ਕਰਨਾ ਚਾਹੁੰਦੀ ਸੀ ਪਰੰਤੂ ਇਸ ਲਹਿਰ ਦੇ ਬਾਨੀਆਂ ਦੀ ਅਜਿਹੀ ਦੂਰ ਦ੍ਰਿਸ਼ਟੀ ਦੇ ਬਾਵਜੂਦ ਵੀ ਇਹ ਲਹਿਰ ਮੋਟੇ ਤੌਰ `ਤੇ ਪੰਜਾਬ ਦੇ ਦੁਆਬਾ ਖਿੱਤੇ ਵਿਚਲੀ `ਚਮਾਰ` ਜਾਤ ਤੱਕ ਸਿਮਟ ਕੇ ਰਹਿ ਗਈ

ਰਵਿਦਾਸ ਧਰਮ` ਦੇ ਐਲਾਨ ਬਾਰੇ ਜੋ ਗੱਲ ਹੁਣ ਤੱਕ ਮੀਡੀਆ ਰਾਹੀਂ ਪੁਣ ਕੇ ਸਾਹਮਣੇ ਆਈ ਹੈ ਉਹ ਇਸ ਨੂੰ ਦਲਿਤ ਸਮਾਜ ਵਿਚਲੇ ਸਿਰਫ਼ ਇੱਕ ਸਮੁਦਾਇ ਦੇ ਨਾਲ ਜੋੜ ਕੇ ਪੇਸ਼ ਕਰਦੀ ਹੈ ਜਿਸ ਨੂੰ ਸਮੁੱਚੇ ਪੰਜਾਬੀ ਦਲਿਤ ਸਮਾਜ ਵਾਸਤੇ ਮੰਨਣਾ ਅਪ੍ਰਸੰਗਕ ਹੋਵੇਗਾ ਇਸ ਵਿਚਾਰ ਦੀ ਪੁਸ਼ਟੀ ਸਮਾਜ ਬਚਾਓ ਮੋਰਚਾ` ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸਭਾ ਪੰਜਾਬ` ਵੱਲੋਂ ਬੁਲਾਈਆਂ ਗਈਆਂ ਪ੍ਰੈਸ ਕਾਨਫਰੰਸਾਂ ਤੋਂ ਸਾਫ਼-ਸਾਫ਼ ਹੁੰਦੀ ਨਜ਼ਰ ਆਉਂਦੀ ਹੈ ਸਮਾਜ ਬਚਾਓ ਮੋਰਚਾ ਨੇ ਤਾਂ ਇਸ ਐਲਾਨ ਤੋਂ ਪਹਿਲਾਂ ਵੀ ਇਸ ਬਾਰੇ ਚਿੰਤਾ ਦਰਸਾਉਂਦੇ ਹੋਏ ਇਸ ਦੇ ਸਮਾਧਾਨ ਬਾਰੇ ਗੱਲ ਕੀਤੀ ਸੀ

ਉਪਰੋਕਤ ਰਵਿਦਾਸ ਧਰਮ ਦੇ ਐਲਾਨ ਨਾਲ ਸੰਬੰਧਤ ਇੱਕ ਹੋਰ ਪਹਿਲੂ, ਜਿਸ ਬਾਰੇ ਜਿੰਨੀ ਤਫ਼ਸੀਲ ਨਾਲ ਵਿਚਾਰ-ਚਰਚਾ ਹੋਣੀ ਚਾਹੀਦੀ ਸੀ ਜੋ ਨਹੀਂ ਹੋ ਸਕੀ, ਉਹ ਹੈ ਇਸ ਦੇ ਪਿਛੇ ਛੁਪੇ ਹੋਏ ਕਾਰਨਾਂ ਦਾ ਮੁਲੰਕਣਇਸ ਪਰਿਪੇਖ ਵਿੱਚ ਪਹਿਲੀ ਗੱਲ ਜੋ ਆਪ ਮੁਹਾਰੇ  ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਇਹ ਮੁੱਦਾ ਧਾਰਮਿਕ ਹੈ ਜਾਂ ਸਮਾਜਿਕ-ਰਾਜਨੀਤਿਕ ਕੀ ਇਹ ਮੁੱਦਾ ਇੱਕ ਵੱਖਰੇ ਧਰਮ ਦੀ ਸਥਾਪਨਾ ਦੇ ਨਾਲ ਸੰਬੰਧਤ ਹੈ ਜਾਂ ਫਿਰ ਇੱਕ ਵੱਖਰੀ ਸਮਾਜਿਕ ਅਤੇ ਸਿਆਸੀ ਪਹਿਚਾਣ ਦੀ ਲਾਲਸਾ ਨਾਲ? ਜਿਥੋਂ ਤੱਕ ਧਰਮ ਦਾ ਸਵਾਲ ਹੈ ਉਸ ਬਾਰੇ ਤਾਂ ਕੋਈ ਦੂਸਰੀ ਰਾਏ ਹੀ ਨਹੀਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਸ ਫ਼ਲਸਫ਼ੇ ਦੀ ਸੇਧ ਪ੍ਰਦਾਨ ਕਰਦਾ ਹੈ ਉਹ ਸੱਚੇ ਅਤੇ ਸੁੱਚੇ ਬਰਾਬਰਤਾ ਦੇ ਸਨੇਹ ਭਰੇ ਸੁਤੰਤਰ ਸਮਾਜ ਦੀ ਉਸਾਰੀ ਦੇ ਪ੍ਰਤੀ ਆਪਣੇ-ਆਪ ਦੇ ਵਿੱਚ ਲਾਸਾਨੀ ਹੈ ਗੁਰੂ ਸਾਹਿਬਾਨ ਦੀ ਸਿੱਖਿਆ ਸਿਰਫ਼ ਕਥਨੀ ਤੱਕ ਹੀ ਸੀਮਤ ਨਹੀਂ ਬਲਕਿ ਕਰਨੀ ਵਿੱਚ ਵੀ ਪੂਰਾ ਉਤਰ ਕੇ ਸਮਾਜ ਦੀਆਂ ਕਾਣੀਆਂ ਵੰਡਾਂ ਦਾ ਖੰਡਣ ਕਰਦੀ ਹੋਈ ਸਮਾਜਿਕ ਬਰਾਬਰਤਾ ਦੇ ਇਨਕਲਾਬ ਦਾ ਹੋਕਾ ਦਿੰਦੀ ਹੈ

ਹੁਣ ਸਵਾਲ ਉੱਠਦਾ ਹੈ ਕਿ ਉਹ ਕਿਹੜੇ ਕਾਰਨ ਹੋ ਸਕਦੇ ਹਨ ਜਿਨ੍ਹਾਂ ਨੇ ਰਵਿਦਾਸੀਆ ਦਲਿਤ ਸਮੁਦਾਏ ਨੂੰ ਵੱਖਰੇਵੇਂ ਵੱਲ ਕਦਮ ਪੁੱਟਣ ਲਈ ਮਜਬੂਰ ਕੀਤਾ ਜਾਂ ਫਿਰ ਵੱਖਰੀ ਸਮਾਜਿਕ ਅਤੇ ਰਾਜਨੀਤਿਕ ਪਹਿਚਾਣ ਨੂੰ ਬਣਾਉਣ ਲਈ ਅਜਿਹੀ ਧਾਰਮਿਕ ਵਿਉਂਤਬੰਦੀ ਕਰਨ ਲਈ ਮਜਬੂਰ ਕੀਤਾਅਗਰ ਅਜਿਹਾ ਸਭ ਕੁਝ ਕਿਸੇ ਇੱਕ ਵਿਸ਼ੇਸ਼ ਘਟਨਾ ਦੇ ਪ੍ਰਤੀ ਕਰਮ ਵਿੱਚ ਹੋਇਆ ਮੰਨਿਆ ਜਾਂਦਾ ਹੈ ਤਾਂ ਫਿਰ ਇਸ ਪੂਰਨ ਸਮੱਸਿਆ ਨੂੰ ਸਿਰਫ਼ ਤੇ ਸਿਰਫ਼ ਧਾਰਮਿਕ ਦ੍ਰਿਸ਼ਟੀਕੋਣ ਤੋਂ ਸਮਝਣਾ ਕਿਤੇ ਇਸ ਨੂੰ ਹੋਰ ਉਲਝਾਉਣ ਵੱਲ ਧੱਕਣ ਦੇ ਬਰਾਬਰ ਤਾਂ ਨਹੀਂ ਹੋਵੇਗਾ ਸਮਾਜਿਕ ਜਾਂ ਰਾਜਨੀਤਿਕ ਸਮੱਸਿਆਵਾਂ ਅਕਸਰ ਹੀ ਧਰਮ ਭਾਰੂ ਖਿਤਿਆਂ ਵਿੱਚ ਧਾਰਮਿਕ ਰੰਗਾਂ ਦੇ ਵਿਚ ਰੰਗ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੀਆਂ ਗੰਢਾਂ ਸ਼ਾਂਤੀ ਪੂਰਵਕ ਖੋਲਣ ਦੀ ਵਜਾਏ ਹੋਰ ਵੀ ਪੀਡੀਆਂ ਹੋ ਕੇ ਉਲਝਦੀਆਂ ਜਾਂਦੀਆਂ ਹਨ

 ਸਮਾਜਿਕ ਪੱਧਰ `ਤੇ ਵਿਤਕਰੇ ਦੀ ਗੱਲ ਆਪਣੇ-ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਦਰੁਸਤ ਹੋਣ ਦੇ ਨਾਲ-ਨਾਲ ਜਦੋਂ ਧਰਮ ਦਾ ਮੁਲੱਮਾ ਚੜ੍ਹਨ ਤੋਂ ਬਾਅਦ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਰੂਪ-ਰੇਖਾ ਤਕਰਾਰ ਦੇ ਤੌਰ `ਤੇ ਜ਼ਿਆਦਾ ਅਤੇ ਵਿਤਕਰੇ ਦੇ ਹੱਲ ਵੱਲ ਘੱਟ ਕੇਂਦਰਤ ਹੁੰਦੀ ਹੈ ਵੈਸੇ ਵੀ ਜਿਥੋਂ ਤੱਕ ਡੇਰਾ ਬੱਲਾਂ ਦੇ ਉਰੋਕਤ ਵਰਣਿਤ ਧਰਮ ਦੇ ਬਾਰੇ ਐਲਾਨ ਦਾ ਸਵਾਲ ਹੈ ਇਹ ਕੋਈ ਆਪਣੇ-ਆਪ ਦੇ ਵਿੱਚ ਨਵੀਂ ਗੱਲ ਨਹੀਂ ਹੈਜਿਸ ਧਾਰਮਿਕ ਚਿੰਨ੍ਹ ਹਰਿ` ਦੀ ਗੱਲ ਐਲਾਨ ਦੇ ਦੌਰਾਨ ਕੀਤੀ ਗਈ ਹੈ ਉਹ ਤਾਂ 1987 ਦੌਰਾਨ ਸਰਕਾਰੀ ਤੌਰ `ਤੇ ਡੇਰੇ ਵੱਲੋਂ ਰਜਿਸਟਰਡ ਕਰਵਾਇਆ ਜਾ ਚੁੱਕਾ ਹੈ ਜੈ ਗੁਰੂ ਦੇਵ` ਅੱਜ ਦੀ ਉਪਜ ਨਹੀਂ ਇਹ ਤਾਂ ਆਦਿ ਧਰਮ ਲਹਿਰ ਦੇ ਵੇਲੇ ਤੋਂ ਹੀ ਦਲਿਤ ਸਮਾਜ ਦੇ ਵਿੱਚ ਪ੍ਰਸਿੱਧ ਹੈ ਇਸਦਾ ਇਕ ਮਤਲਬ ਇਹ ਹੋ ਸਕਦਾ ਹੈ ਕਿ ਸਮਾਜਿਕ ਸਮੱਸਿਆ ਨਿਰੰਤਰ ਕਾਫ਼ੀ ਸਮੇਂ ਤੋਂ ਚਲੀ ਆ ਰਹੀ ਹੈ ਜਿਸ ਦੇ ਫ਼ਲਸਰੂਪ ਆਦਿ ਧਰਮ ਲਹਿਰ ਦਾ ਵੀ ਹੋਂਦ ਵਿੱਚ ਆਉਣਾ ਸਮਝਿਆ ਜਾਂਦਾ ਹੈ ਪਰੰਤੂ ਹੁਣ ਇਸ ਦਾ ਧਾਰਮਿਕ ਸਮੱਸਿਆ ਦੇ ਵਲ ਮੋੜ ਕੱਟਣਾ ਇੱਕ ਨਵੀਂ ਸਮੱਸਿਆ ਨੂੰ ਰੂਪਾਂਤਰ ਕਰਦਾ ਮਹਿਸੂਸ ਹੁੰਦਾ ਹੈ ਜਿਸ ਨਾਲ ਸਮਾਜਿਕ ਵਿਤਕਰੇ ਦਾ ਅਗਰ ਕੋਈ ਹੱਲ ਨਿਕਲਣਾ ਹੈ, ਤਾਂ ਉਸ ਬਾਰੇ ਤਾਂ ਸ਼ਾਇਦ ਅੰਦਾਜ਼ਾ ਲਗਾਉਣਾ ਇੰਨਾ ਆਸਾਨ ਨਹੀਂ ਹੋਵੇਗਾ ਪਰ ਅਜਿਹਾ ਸਭ ਕੁਝ ਸਮਾਜਿਕ ਵਿਤਕਰੇ ਦੀ ਸਮੱਸਿਆ ਨੂੰ ਧਾਰਮਿਕ ਘੁੰਮਣ ਘੇਰੀ ਦੇ ਜੰਜਾਲ ਵਿੱਚ ਜ਼ਰੂਰ ਫਸਾ ਸਕਦਾ ਹੈ ਜਿਸ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪੰਜਾਬ ਨੂੰ ਪਹਿਲਾਂ ਹੀ ਅਜਿਹੀਆਂ ਸਮੱਸਿਆਂ ਵੱਲੋਂ ਦਿੱਤੇ ਹੋਏ ਜਖ਼ਮਾਂ ਤੇ ਆਏ ਖਰੀਂਢ ਅਜੇ ਅੱਲੇ ਹਨ ਅਜਿਹੇ ਮੰਦਭਾਗੇ ਹਾਲਤਾਂ ਤੋਂ ਬਚਣ ਦਾ ਜੇ ਕੋਈ ਦੁਰੱਸਤ ਰਾਹ ਹੋ ਸਕਦਾ ਹੈ ਤਾਂ ਉਹ ਹੈ ਪ੍ਰੇਮ ਭਾਵ ਨਾਲ ਵਿਚਾਰ-ਵਟਾਂਦਰੇ ਦਾ ਰਸਤਾ

 ਜਿਥੋਂ ਤਕ ਰਵਿਦਾਸ ਡੇਰਿਆਂ ਦੇ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਰੀਤ ਦਾ ਸਵਾਲ ਹੈ ਇਸ ਬਾਰੇ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀਇਹ ਤਾਂ ਸ਼ੁਰੂ ਤੋਂ ਹੀ ਚਲੀ ਆ ਰਹੀ ਹੈ ਇਸ ਦੇ ਨਾਲ-ਨਾਲ ਹੀ ਇਨ੍ਹਾਂ ਡੇਰਿਆਂ ਵਿੱਚ ਸੰਤ ਰਵਿਦਾਸ ਜੀ ਦੀ ਮਹਿਮਾ ਅਤੇ ਪੂਜਨ ਉਨ੍ਹਾਂ ਨੂੰ ਗੁਰੂ ਜਾਣ ਕੇ ਕੀਤਾ ਜਾਂਦਾ ਹੈ ਇਨ੍ਹਾਂ ਡੇਰਿਆਂ ਦੇ ਗੱਦੀਨਸ਼ੀਨਾਂ ਨੂੰ ਵੀ ਰਵਿਦਾਸੀਆ ਸਮਾਜ ਗੁਰੂ  ਕਹਿ ਕੇ ਪੂਜਦਾ ਆ ਰਿਹਾ ਹੈ ਰਵਿਦਾਸ ਡੇਰਿਆਂ ਵਿੱਚ ਪ੍ਰਲੋਕ ਸਧਾਰ ਗਏ ਗੱਦੀਨਸ਼ੀਨਾਂ ਦੀਆਂ ਮੂਰਤੀਆਂ ਵੀ ਪਾਈਆਂ ਜਾਂਦੀਆਂ ਹਨ ਇਨ੍ਹਾਂ ਮੂਰਤੀਆਂ ਅਤੇ ਗੁਰੂ ਰਵਿਦਾਸ ਦੀ ਮੂਰਤੀ ਦੇ ਨਾਲ-ਨਾਲ ਰਵਿਦਾਸ ਡੇਰਿਆਂ ਦੇ ਵਿੱਚ ਮੌਕੇ ਦੇ ਦੇਹਧਾਰੀ ਗੁਰੂਆਂ ਦੇ ਪ੍ਰਤੀ ਅਥਾਹ ਸ਼ਰਧਾ ਪਾਈ ਜਾਂਦੀ ਹੈਇਹ ਰਵਿਦਾਸ ਡੇਰਿਆਂ ਦੀ ਵਿਡੰਵਨਾ ਹੈ ਕਿ ਧਰਮ ਦੇ ਸੰਦਰਭ ਵਿੱਚ ਇਹ ਸਿੱਖੀ ਰਹਿਤ ਮਰਿਯਾਦਾ ਦੇ ਨੁਕਤਾ-ਨਿਗਾਹ ਤੋਂ ਇੱਕ ਤਰ੍ਹਾਂ ਦੇ ਉਲੰਘਣਾ ਦੇ ਤੌਰ `ਤੇ ਪੇਸ਼ ਹੁੰਦੀ ਹੈ ਕਿਉਂਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਅਤੇ ਦੇਹਧਾਰੀ ਗੁਰੂ ਦੀ ਕੋਈ ਜਗ੍ਹਾ ਨਹੀਂ ਹੈ ਦੂਸਰੇ ਪਾਸੇ ਰਵਿਦਾਸ ਡੇਰਿਆਂ ਦੇ ਗੱਦੀਨਸ਼ੀਨਾਂ ਅਤੇ ਪੈਰੋਕਾਰਾਂ ਦੀ ਅਕਸਰ ਇਹ ਧਾਰਨਾ ਹੁੰਦੀ ਹੈ ਕਿ ਉਹ ਸੰਤ ਰਵਿਦਾਸ ਨੂੰ ਗੁਰੂ ਦੀ ਉਪਾਧੀ ਨਾਲ ਸਤਿਕਾਰ ਕੇ ਉਸ ਦੀ ਮਾਨਤਾ ਕਰਦੇ ਹਨ, ਅਤੇ ਇਸ ਦੇ ਨਾਲ-ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਪੂਰਨ ਸਤਿਕਾਰ ਕਰਦੇ ਹਨਉਹ ਰਵਿਦਾਸ ਡੇਰਿਆਂ ਵਿੱਚ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਦੀ ਧਾਰਨਾ ਦੀ ਸਫ਼ਾਈ ਇਹ ਕਹਿ ਕੇ ਦਿੰਦੇ ਹਨ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤਹਿ ਦਿਲੋਂ ਕਰਦੇ ਹਨ ਪਰੰਤੂ ਉਨ੍ਹਾਂ ਦਾ ਸੰਬੰਧ ਰਵਿਦਾਸੀਆਂ ਸਮਾਜ ਨਾਲ ਹੋਣ ਦੇ ਨਾਤੇ ਉਹ ਇਸ ਸੰਪਰਦਾਇ ਨਾਲ ਸੰਬੰਧਤ ਰੀਤੀ-ਰਿਵਾਜਾਂ ਦੀ ਵੀ ਮਨ ਮਨੌਤ ਕਰਦੇ ਹਨ

ਇਸ ਮਸਲੇ ਦਾ ਹੱਲ ਜਿਵੇਂ ਕਿ ਅਸੀਂ ਉਪਰ ਜ਼ਿਕਰ ਕਰ ਆਏ ਹਾਂ ਸਦੀਆਂ ਤੋਂ ਚਲੀ ਆ ਰਹੀ ਰੀਤ ਨੂੰ ਛੱਡ ਕੇ ਨਹੀਂ ਹੋਣਾ ਇਸ ਦਾ ਹੱਲ ਤਾਂ ਬਦਲ ਰਹੀਆਂ ਸਮਾਜਿਕ ਅਤੇ ਰਾਜਨੀਤਿਕ ਪ੍ਰਸਥਿਤੀਆਂ ਵਿੱਚ ਉੱਭਰ ਰਹੀ ਦਲਿਤ ਪਹਿਚਾਣ ਅਤੇ ਵਿਸ਼ਵੀਕਰਨ ਤੇ ਮੰਡੀਕਰਨ ਦੇ ਪ੍ਰਭਾਵ ਹੇਠ ਘੁੱਟ ਕੇ ਖੁਦਕਸੀਆਂ ਦੇ ਰਾਹ ਪੈ ਰਹੀ ਗਰੀਬ ਅਤੇ ਮੱਧਵਰਗੀ ਕਿਰਸਾਨੀ ਦੀਆਂ ਆਰਥਿਕ ਤੰਗੀਆਂ-ਤੁਰਸੀਆਂ ਨੂੰ ਸਮਝ ਕੇ ਤਰਕਸੰਗਤ ਵਿਚਾਰ ਵਟਾਂਦਰੇ ਨਾਲ ਹੋਣਾ ਹੈ

( *ਲੇਖਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਰਾਜਨੀਤੀ ਸ਼ਾਸਤਰ ਵਿਭਾਗ ਦਾ ਮੁਖੀ ਹੈ)

10 ਫਰਵਰੀ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas